dhurabalaदुरबल
ਵਿ- ਦੁਰ੍ਬਲ. ਕਮਜ਼ੋਰ। ੨. ਕ੍ਰਿਸ਼. ਪਤਲਾ. ਦੁਬਲਾ। ੩. ਨਿਰਧਨ. ਕੰਗਾਲ. "ਸੋਈ ਮੁਕੰਦ ਦੁਰਬਲ ਧਨ ਲਾਧੀ." (ਗੌਂਡ ਰਵਿਦਾਸ)
वि- दुर्बल. कमज़ोर। २. क्रिश. पतला. दुबला। ३. निरधन. कंगाल. "सोई मुकंद दुरबल धन लाधी." (गौंड रविदास)
ਫ਼ਾ. [کمزور] ਵਿ- ਨਿਰਬਲ....
ਸੰ. क्रश ਕ੍ਰਿਸ਼. ਵਿ- ਪਤਲਾ. ਮਾੜਾ। ੨. ਕਮਜ਼ੋਰ। ੩. ਸੂਖਮ. ਅਣੁਰੂਪ. "ਨਮੋ ਸਰਬਦ੍ਰਿਸੰ। ਨਮੋ ਸਰਬਕ੍ਰਿਸੰ." (ਜਪੁ) ੪. ਸੰ. कृष् ਕ੍ਰਿਸ੍. ਧਾ- ਖਿੱਚਣਾ. ਆਕਰਸਣ ਕਰਨਾ। ੫. ਸੰ. कृषि ਕ੍ਰਿਸਿ. ਸੰਗ੍ਯਾ- ਖੇਤੀ. "ਕ੍ਰਿਸ ਕਹੁਁ ਹੋਨ ਨ ਪਾਵੈ." (ਚੰਦ੍ਰਾਵ)...
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....
ਸੰ. ਦੁਰ੍ਬਲ ਅਤੇ ਦੁਰ੍ਬਲਾ. ਵਿ- ਕਮਜ਼ੋਰ. "ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ." (ਸ੍ਰੀ ਅਃ ਮਃ ੫) ੨. ਮਾੜਾ. ਮਾੜੀ. ਕ੍ਰਿਸ਼. "ਧਨ ਥੀਈ ਦੁਬਲਿ ਕੰਤਹਾਵੈ." (ਗਉ ਛੰਤ ਮਃ ੧) "ਸਾਧਨ ਦੁਬਲੀਆ ਜੀਉ ਪਿਰ ਕੈ ਹਾਵੈ." (ਗਉ ਛੰਤ ਮਃ ੧)...
ਵਿ- ਨਿਰ੍ਧਨ. ਜਿਸ ਪਾਸ ਧਨ ਨਹੀਂ. ਕੰਗਾਲ."ਨਿਰਧਨ ਕਉ ਤੁਮ ਦੇਵਹੁ ਧਨਾ." (ਭੈਰ ਮਃ ਪ)...
ਦੇਖੋ, ਕੰਕਾਲ ੨. ਭੁੱਖ ਦੇ ਮਾਰੇ ਜਿਸ ਦਾ ਮਾਸ ਸੁੱਕ ਗਿਆ ਹੈ, ਕੇਵਲ ਹੱਡੀਆਂ ਦਾ ਪਿੰਜਰ ਬਾਕੀ ਹੈ. ਭੁੱਖ ਨੰਗ ਦਾ ਮਾਰਿਆ ਹੋਇਆ। ੨. ਕੰ (ਸੁਖ) ਨੂੰ ਗਾਲ ਦੇਣ ਵਾਲਾ....
ਸਰਵ- ਵਹੀ. ਉਹੀ. "ਸੋਈ ਸੋਈ ਸਦਾ ਸਚੁ." (ਜਪੁ) ੨. ਵਿ- ਸੁੱਤੀ. "ਸੋਈ ਸੋਈ ਜਾਗੀ." (ਸੋਰ ਕਬੀਰ) ਉਹੀ ਸੁੱਤੀ ਜਾਗੀ ਹੈ। ੩. ਸੰਗ੍ਯਾ- ਇੱਕ ਜੱਟ ਗੋਤ੍ਰ, ਜੋ ਰਾਜਾ ਕੰਗ ਦੀ ਵੰਸ਼ ਦੱਸੀਦਾ ਹੈ, ਅਰ ਸਿਆਲਕੋਟ ਤਥਾ ਗੁੱਜਰਾਂਵਾਲੇ ਦੇ ਜਿਲੇ ਬਹੁਤ ਹੈ. ਇਸ ਨੂੰ "ਸੋਹੀ" ਭੀ ਸਦਦੇ ਹਨ. "ਹੇਮੂ ਸੋਈ ਗੁਰੁਮਤਿ ਪਾਈ." (ਭਾਗੁ)...
ਮੁਕ੍ਤਿਦਾਤਾ. ਦੇਖੋ, ਮੁਕੁੰਦ. "ਮੁਕੰਦ ਮੁਕੰਦ ਜਪਹੁ ਸੰਸਾਰ." (ਗੌਂਡ ਰਵਿਦਾਸ)...
ਵਿ- ਦੁਰ੍ਬਲ. ਕਮਜ਼ੋਰ। ੨. ਕ੍ਰਿਸ਼. ਪਤਲਾ. ਦੁਬਲਾ। ੩. ਨਿਰਧਨ. ਕੰਗਾਲ. "ਸੋਈ ਮੁਕੰਦ ਦੁਰਬਲ ਧਨ ਲਾਧੀ." (ਗੌਂਡ ਰਵਿਦਾਸ)...
ਦੇਖੋ, ਲਬਧ ਅਤੇ ਲਾਧਾ. "ਅਮੋਲ ਪਦਾਰਥੁ ਲਾਧਿਓ." (ਦੇਵ ਮਃ ੫) "ਅੰਦਰਹੁ ਹੀ ਸਚੁ ਲਾਧਿਆ." (ਮਃ ੪. ਗਉ ਵਾਰ ੧) "ਹਰਿ ਪ੍ਰਭੁ ਲਾਧੋ." (ਕਾਨ ਪੜਤਾਲ ਮਃ ੪)...
ਦੇਖੋ, ਗੌਡ ੧....
ਸੂਰਜ ਦਾ ਸੇਵਕ. ਰਵਿ ਉਪਾਸਕ. ਸੌਰ। ੨. ਕਾਸ਼ੀ ਦਾ ਵਸਨੀਕ ਚਮਾਰ, ਜੋ ਰਾਮਾਨੰਦ ਦਾ ਚੇਲਾ ਸੀ. ਇਹ ਗਿਆਨ ਦੇ ਬਲ ਕਰਕੇ ਪਰਮਹੰਸ ਪਦਵੀ ਨੂੰ ਪ੍ਰਾਪਤ ਹੋਇਆ. ਰਵਿਦਾਸ ਕਬੀਰ ਦਾ ਸਮਕਾਲੀ ਸੀ. ਇਸ ਨੂੰ ਬਹੁਤ ਪੁਸ੍ਤਕਾਂ ਵਿੱਚ ਰੈਦਾਸ ਭੀ ਲਿਖਿਆ ਹੈ. ਰਵਿਦਾਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਦਰਜ ਹੈ. "ਕਹਿ ਰਵਿਦਾਸ ਖਲਾਸ ਚਮਾਰਾ." (ਗਉ) "ਰਵਿਦਾਸੁ ਜਪੈ ਰਾਮਨਾਮਾ." (ਸੋਰ)...