kinnaraकिंनर
ਸੰ. किन्नर ਸੰਗ੍ਯਾ- ਨਿੰਦਿਤ ਸ਼ਕਲ ਦਾ ਨਰ, ਜਿਸਦਾ ਧੜ ਮਨੁੱਖ ਦਾ ਅਤੇ ਮੂੰਹ ਘੋੜੇ ਦਾ. ਇਹ ਪੁਲਸ੍ਤ੍ਯ ਰਿਖੀ ਦੀ ਉਲਾਦ ਹਨ. ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ ਤਦ ਕਿੰਨਰ ਨਾਚ ਕਰਦੇ ਹਨ. ਇਹ ਸ੍ਵਰਗਲੋਕ ਵਿੱਚ ਭੀ ਨ੍ਰਿਤ੍ਯ ਕੀਤਾ ਕਰਦੇ ਹਨ. ਇਨ੍ਹਾਂ ਦਾ ਨਾਉਂ ਕਿੰਪੁਰੁਸ ਭੀ ਹੈ. "ਕਿੰਨਰ ਗੰਧ੍ਰਬ ਗਾਨ ਕਰੈਂ ਗਨ. (ਚੰਡੀ ੧)
सं. किन्नर संग्या- निंदित शकल दा नर, जिसदा धड़ मनुॱख दा अते मूंह घोड़े दा. इह पुलस्त्य रिखी दी उलाद हन. कुबेर दी सभा विॱच जद गंधरव गाउंदे हन तद किंनर नाच करदे हन. इह स्वरगलोकविॱच भी न्रित्य कीता करदे हन. इन्हां दा नाउं किंपुरुस भी है. "किंनर गंध्रब गान करैं गन. (चंडी १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜਿਸ ਦੀ ਨਿੰਦਾ ਕੀਤੀਗਈ ਹੈ. ਬਦਨਾਮ. ਨਿੰਦਿਆ ਹੋਇਆ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਮੁਖ। ੨. ਚੇਹਰਾ....
ਦੇਖੋ, ਰਿਖਿ....
ਦੇਖੋ, ਔਲਾਦ....
ਸੰਗ੍ਯਾ- ਕੁ (ਨਿੰਦਿਤ) ਹੈ ਬੇਰ (ਦੇਹ) ਜਿਸ ਦਾ.¹ ਤਿੰਨ ਪੈਰ ਅਤੇ ਅੱਠ ਦੰਦਾਂ ਵਾਲਾ ਦੇਵਤਿਆਂ ਦਾ ਖ਼ਜ਼ਾਨਚੀ. ਇਹ ਤ੍ਰਿਣਵਿੰਦੁ ਦੀ ਪੁਤ੍ਰੀ ਇਲਵਿਲਾ ਦੇ ਪੇਟ ਤੋਂ ਵਿਸ਼੍ਰਵਾ ਦਾ ਪੁਤ੍ਰ ਹੈ. ਇਸ ਦੀ ਪੁਰੀ ਦਾ ਨਾਉਂ ਅਲਕਾ ਹੈ. ਇਹ ਯਕ੍ਸ਼੍ ਅਤੇ ਕਿੰਨਰਾਂ ਦਾ ਰਾਜਾ ਹੈ. ਕੁਬੇਰ ਰਾਵਣ ਦਾ ਮਤੇਰ ਭਾਈ ਹੈ....
ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ....
ਸੰ. किन्नर ਸੰਗ੍ਯਾ- ਨਿੰਦਿਤ ਸ਼ਕਲ ਦਾ ਨਰ, ਜਿਸਦਾ ਧੜ ਮਨੁੱਖ ਦਾ ਅਤੇ ਮੂੰਹ ਘੋੜੇ ਦਾ. ਇਹ ਪੁਲਸ੍ਤ੍ਯ ਰਿਖੀ ਦੀ ਉਲਾਦ ਹਨ. ਕੁਬੇਰ ਦੀ ਸਭਾ ਵਿੱਚ ਜਦ ਗੰਧਰਵ ਗਾਉਂਦੇ ਹਨ ਤਦ ਕਿੰਨਰ ਨਾਚ ਕਰਦੇ ਹਨ. ਇਹ ਸ੍ਵਰਗਲੋਕ ਵਿੱਚ ਭੀ ਨ੍ਰਿਤ੍ਯ ਕੀਤਾ ਕਰਦੇ ਹਨ. ਇਨ੍ਹਾਂ ਦਾ ਨਾਉਂ ਕਿੰਪੁਰੁਸ ਭੀ ਹੈ. "ਕਿੰਨਰ ਗੰਧ੍ਰਬ ਗਾਨ ਕਰੈਂ ਗਨ. (ਚੰਡੀ ੧)...
ਸੰਗ੍ਯਾ- ਨ੍ਰਿਤ੍ਯ. ਪ੍ਰਾ. ਣਾਂਚ. "ਨਾਚ ਰੇ ਮਨ, ਗੁਰੂ ਕੈ ਆਗੈ." (ਗੂਜ ਅਃ ਮਃ ੩)...
ਸੰਗ੍ਯਾ- ਲਯ ਤਾਰ ਨਾਲ ਅੰਗਾਂ ਦੀ ਹਰਕਤ, ਜਿਸ ਤੋਂ ਗੀਤ ਦੇ ਭਾਵ ਪ੍ਰਗਟ ਕੀਤੇ ਜਾਣ. ਨਾਚ. ਦੇਖੋ, ਤਾਂਡਵ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਗੀਤ। ੨. ਗਾਉਣਾ। ੩. ਸ੍ਵਰ. ਧੁਨਿ। ੪. ਗ੍ਯਾਨ ਦਾ ਸੰਖੇਪ. "ਗਾਨ ਧਾਨ ਧਰਤ ਹੀਐ ਚਾਹਿ." (ਸਵੈਯੇ ਮਃ ੪. ਕੇ) ਗ੍ਯਾਨ ਧ੍ਯਾਨ ਧਰਤ ਹਿਯੇ ਚਾਹ। ੫. ਫ਼ਾ. [گان] ਵਿ- ਯੋਗ੍ਯ. ਲਾਇਕ. ੬. ਜਿਨ੍ਹਾਂ ਸ਼ਬਦਾਂ ਦੇ ਅੰਤ ਹੇ ਅੱਖਰ ਹੋਵੇ ਉਨ੍ਹਾਂ ਦੇ ਅੰਤ ਆਕੇ ਇਹ ਬਹੁਵਚਨ ਬਣਾ ਦਿੰਦਾ ਹੈ, ਜਿਵੇਂ- ਬੱਚਹ ਦਾ ਬੱਚਗਾਨ, ਰਾਜਹ ਦਾ ਰਾਜਗਾਨ ਆਦਿ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....