vīnāवीणा
ਦੇਖੋ, ਬੀਣਾ ੨। ੨. ਤਾਰ ਦਾ ਵਾਜਾ, ਜਿਸ ਦੀਆਂ ਅਨੇਕ ਸ਼ਕਲਾਂ ਹੁੰਦੀਆਂ ਹਨ. ਵਿਸ਼ੇਸ ਕਰਕੇ ਵੀਣਾ ਤੂੰਬੇ ਅਤੇ ਪੋਲੇ ਕਾਨ ਦੀ ਡੰਡੀ ਨਾਲ ਬਣਾਈ ਜਾਂਦੀ ਹੈ. ਡੰਡੀ ਪੁਰ ਸੁਰਾਂ ਦੇ ਭੇਦ ਕਰਨ ਲਈ ਸੁੰਦਰੀਆਂ ਲਗੀਆਂ ਰਹਿੰਦੀਆਂ ਹਨ. ਸੰਗੀਤ ਵਿੱਚ ਇਸ ਦੇ ਛੀ ਭੇਦ ਲਿਖੇ ਹਨ-#(ੳ) ਨਕਲੀ- ਦੋਤਾਰ ਦੀ. ਦੁਤਾਰਾ.#(ਅ) ਤ਼ਿਤੰਤ੍ਰਿ- ਤਿੰਨ ਤਾਰ ਦੀ. ਸਿਤਾਰ.#(ੲ) ਰਾਜਧਾਨੀ- ਚਾਰ ਤਾਰ ਦੀ. ਤੰਬੂਰਾ.#(ਸ) ਵਿਪੰਚੀ- ਪੰਜ ਤਾਰ ਦੀ. ਮਧ੍ਯਮ ਆਦਿ.#(ਹ) ਸਾਰ੍ਵਰੀ- ਛੀ ਤਾਰ ਦੀ.#(ਕ) ਪਰਿਵਾਦਿਨੀ- ਸੱਤ ਤਾਰ ਦੀ. ਇਸ ਪਿਛਲੇ ਭੇਦ ਦੀ ਵਾਣੀ ਦੇ ਤਿੰਨ ਤਾਰ ਲੋਹੇ ਦੇ ਅਤੇ ਚਾਰ ਤਾਰ ਪਿੱਤਲ ਦੇ ਹੁੰਦੇ ਹਨ. ਡੰਡੀ ਦੇ ਦੋਹਾਂ ਸਿਰਿਆਂ ਤੇ ਵਡੇ ਤੂੰਬੇ ਹੋਇਆ ਕਰਦੇ ਹਨ. ਸਰਸ੍ਵਤੀ ਅਤੇ ਨਾਰਦ ਆਦਿਕ ਇਹੀ ਵੀਣਾ ਵਰਤਦੇ ਹਨ ਅਰ ਉਨ੍ਹਾਂ ਦੀ ਵੀਣਾ ਦੇ ਭਿੰਨ ਭਿੰਨ ਨਾਮ ਹਨ- ਮਹਾਦੇਵ ਦੀ ਵੀਣਾ ਲੰਬੀ. ਸਰਸ੍ਵਤੀ ਦੀ ਕੱਛਪੀ. ਨਾਰਦ ਦੀ ਮਹਤੀ, ਤੰਬਰੁ ਦੀ ਕਲਾਵਤੀ। ੩. ਬਿਜਲੀ. ਵਿਦ੍ਯੁਤ.
देखो, बीणा २। २. तार दा वाजा, जिस दीआं अनेक शकलांहुंदीआं हन. विशेस करके वीणा तूंबे अते पोले कान दी डंडी नाल बणाई जांदी है. डंडी पुर सुरां दे भेद करन लई सुंदरीआं लगीआं रहिंदीआं हन. संगीत विॱच इस दे छी भेद लिखे हन-#(ॳ) नकली- दोतार दी. दुतारा.#(अ) त़ितंत्रि- तिंन तार दी. सितार.#(ॲ) राजधानी- चार तार दी. तंबूरा.#(स) विपंची- पंज तार दी. मध्यम आदि.#(ह) सार्वरी- छी तार दी.#(क) परिवादिनी- सॱत तार दी. इस पिछले भेद दी वाणी दे तिंन तार लोहे दे अते चार तार पिॱतल दे हुंदे हन. डंडी दे दोहां सिरिआं ते वडे तूंबे होइआ करदे हन. सरस्वती अते नारद आदिक इही वीणा वरतदे हन अर उन्हां दी वीणा दे भिंन भिंन नाम हन- महादेव दी वीणा लंबी. सरस्वती दी कॱछपी. नारद दी महती, तंबरु दी कलावती। ३. बिजली. विद्युत.
ਵਿ- ਦ੍ਰਸ੍ਟਾ. ਦੇਖਣ ਵਾਲਾ. ਦੇਖੋ, ਬੀਨਾ. "ਗੁਰੁ ਅਰਜਨੁ ਘਰਿ ਗੁਰੁ ਰਾਮਦਾਸ ਅਪਰੰਪਰ ਬੀਣਾ." (ਸਵੈਯੇ ਮਃ ੫. ਕੇ) ੨. ਸੰ. ਵੀਣਾ. ਸੰਗ੍ਯਾ- ਤੰਤੀ. "ਬੀਣਾ ਸ਼ਬਦ ਬਜਾਵੈ ਜੋਗੀ." (ਆਸਾ ਮਃ ੧) ਦੇਖੋ, ਵੀਣਾ। ੩. ਦੇਖੋ, ਧੁਜਾਸੇਤਿ....
ਸੰਗ੍ਯਾ- ਤਾੜ ਬਿਰਛ. "ਤਾਰ ਪ੍ਰਮਾਨ¹ ਉਚਾਨ ਧੁਜਾ ਲਖ." (ਕਲਕੀ) ੨. ਸੰ. ਤੰਤੁ. ਡੋਰਾ। ੩. ਧਾਤੁ ਦਾ ਤੰਤੁ. ਸੁਵਰਣ ਚਾਂਦੀ ਲੋਹੇ ਆਦਿ ਦੀ ਤਾਰ। ੪. ਚਾਂਦੀ। ੫. ਓਅੰਕਾਰ. ਪ੍ਰਣਵ। ੬. ਸੁਗ੍ਰੀਵ ਦੀ ਫ਼ੌਜ ਦਾ ਇੱਕ ਸਰਦਾਰ। ੭. ਤਾਰਾ. ਨਕ੍ਸ਼੍ਤ੍ਰ। ੮. ਸ਼ਿਵ। ੯. ਵਿਸਨੁ। ੧੦. ਸੰਗੀਤ ਅਨੁਸਾਰ ਇੱਕ ਠਾਟ ਦੀ ਸਪਤਕ. ਸੱਤ ਸੁਰਾਂ ਦਾ ਸਮੁਦਾਯ। ੧੧. ਉੱਚਾ ਸ੍ਵਰ. ਟੀਪ. "ਤਾਰ ਘੋਰ ਬਾਜਿੰਤ੍ਰ ਤਹਿ." (ਵਾਰ ਮਲਾ ਮਃ ੧) ੧੨. ਅੱਖ ਦੀ ਪੁਤਲੀ। ੧੩. ਟਕ. ਨੀਝ. ਅਚਲਦ੍ਰਿਸ੍ਟਿ. "ਮਛੀ ਨੋ ਤਾਰ ਲਾਵੈ." (ਵਾਰ ਰਾਮ ੨. ਮਃ ੫) "ਲੋਚਨ ਤਾਰ ਲਾਗੀ." (ਕੇਦਾ ਮਃ ੫) ੧੪. ਵ੍ਰਿੱਤਿ ਦੀ ਏਕਾਗ੍ਰਤਾ. ਮਨ ਦੀ ਲਗਨ. "ਲਾਗੀ ਤੇਰੇ ਨਾਮ ਤਾਰ." (ਨਾਪ੍ਰ) ੧੫. ਵਿ- ਅਖੰਡ. ਇੱਕ ਰਸ. ਲਗਾਤਾਰ. "ਜੇ ਲਾਇ ਰਹਾ ਲਿਵ ਤਾਰ." (ਜਪੁ) ੧੬. ਦੇਖੋ, ਤਾਰਣਾ। ੧੭. ਵ੍ਯ- ਤਰਹਿ. ਵਾਂਙ, ਜੈਸੇ- "ਮਨ ਭੂਲਉ ਭਰਮਸਿ ਭਵਰ ਤਾਰ." (ਬਸੰ ਅਃ ਮਃ ੧) ੧੮. ਤਾਲ. ਦੋਹਾਂ ਹੱਥਾਂ ਦਾ ਪਰਸਪਰ ਪ੍ਰਹਾਰ. ਤਾੜੀ. "ਵਿਹੰਗ ਵਿਕਾਰਨ ਕੋ ਕਰਤਾਰ." (ਗੁਪ੍ਰਸੂ) ਵਿਕਾਰਰੂਪ ਪੰਛੀਆਂ ਦੇ ਉਡਾਉਣ ਨੂੰ ਹੱਥ ਦਾ ਤਾਲ (ਤਾੜੀ). ੧੯. ਫ਼ਾ. [تار] ਸੰਗ੍ਯਾ- ਸੂਤ. ਤੰਤੁ। ੨੦. ਵਿ- ਕਾਲਾ ਸ੍ਯਾਹ। ੨੧. ਦੇਖੋ, ਨਾਦ। ੨੨ ਦੇਖੋ, ਤਾਲ। ੨੩ ਹਿੰਦੁਸਤਾਨੀ ਵਿੱਚ ਤਾਰਬਰਕੀ (Telegraph) ਨੂੰ ਭੀ ਤਾਰ ਆਖਦੇ ਹਨ....
ਸੰਗ੍ਯਾ- ਵਾਦ੍ਯ. ਸਾਜ. ਵਾਦਿਤ੍ਰ. "ਵਾਜਾ ਮਤਿ, ਪਖਾਵਜ ਭਾਉ." (ਆਸਾ ਮਃ ੧) ਦੇਖੋ, ਪੰਚ ਸਬਦ। ੨. ਸੰਗੀਤ ਵਿੱਚ ਛੀ ਪ੍ਰਕਾਰ ਦੇ ਵਾਜੇ ਇਹ ਭੀ ਲਿਖੇ ਹਨ-#ਏਕਹਸ੍ਤ- ਜੋ ਇੱਕ ਹੱਥ ਨਾਲ ਵਜਾਇਆ ਜਾਵੇ. ਇੱਕਤਾਰਾ ਤਾਨਪੂਰਾ ਆਦਿ.#ਦ੍ਵਿਹਸ੍ਤ- ਜੋ ਦੋ ਹੱਥਾਂ ਨਾਲ ਵਜਾਈਏ. ਮ੍ਰਿਦੰਗ ਪਖਾਵਜ ਵੀਣਾ ਆਦਿ.#ਕੁਡ੍ਯਾਘਾਤ- ਜੋ ਡੰਕੇ ਨਾਲ ਵਜਾਇਆ ਜਾਵੇ. ਨਗਾਰਾ ਢੋਲ ਆਦਿ.#ਧਨੁਰਾਘਰ੍ਸ- ਜੋ ਕਮਾਣ ਦੀ ਸ਼ਕਲ ਦੇ ਵਾਲਾਂ ਦੇ ਗੁਜ ਨਾਲ ਵਜਾਈਏ. ਸਾਰੰਗੀ ਸਰੰਦਾ ਤਾਊਸ ਆਦਿ.#ਹੂਤਕਾਰ- ਜੋ ਮੂੰਹ ਦੀ ਫੂਕ ਨਾਲ ਵਜਾਇਆ ਜਾਵੇ. ਨਫੀਰੀ ਮੁਰਲੀ ਆਦਿ.#ਬਹੁਰੰਗੀਕ- ਜੋ ਪਰਸਪਰ ਤਾੜਨ ਤੋਂ ਬੱਜੇ. ਝਾਂਝ ਖੜਤਾਲ ਆਦਿ. ਦੇਖੋ, ਸਾਜ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਬੀਣਾ ੨। ੨. ਤਾਰ ਦਾ ਵਾਜਾ, ਜਿਸ ਦੀਆਂ ਅਨੇਕ ਸ਼ਕਲਾਂ ਹੁੰਦੀਆਂ ਹਨ. ਵਿਸ਼ੇਸ ਕਰਕੇ ਵੀਣਾ ਤੂੰਬੇ ਅਤੇ ਪੋਲੇ ਕਾਨ ਦੀ ਡੰਡੀ ਨਾਲ ਬਣਾਈ ਜਾਂਦੀ ਹੈ. ਡੰਡੀ ਪੁਰ ਸੁਰਾਂ ਦੇ ਭੇਦ ਕਰਨ ਲਈ ਸੁੰਦਰੀਆਂ ਲਗੀਆਂ ਰਹਿੰਦੀਆਂ ਹਨ. ਸੰਗੀਤ ਵਿੱਚ ਇਸ ਦੇ ਛੀ ਭੇਦ ਲਿਖੇ ਹਨ-#(ੳ) ਨਕਲੀ- ਦੋਤਾਰ ਦੀ. ਦੁਤਾਰਾ.#(ਅ) ਤ਼ਿਤੰਤ੍ਰਿ- ਤਿੰਨ ਤਾਰ ਦੀ. ਸਿਤਾਰ.#(ੲ) ਰਾਜਧਾਨੀ- ਚਾਰ ਤਾਰ ਦੀ. ਤੰਬੂਰਾ.#(ਸ) ਵਿਪੰਚੀ- ਪੰਜ ਤਾਰ ਦੀ. ਮਧ੍ਯਮ ਆਦਿ.#(ਹ) ਸਾਰ੍ਵਰੀ- ਛੀ ਤਾਰ ਦੀ.#(ਕ) ਪਰਿਵਾਦਿਨੀ- ਸੱਤ ਤਾਰ ਦੀ. ਇਸ ਪਿਛਲੇ ਭੇਦ ਦੀ ਵਾਣੀ ਦੇ ਤਿੰਨ ਤਾਰ ਲੋਹੇ ਦੇ ਅਤੇ ਚਾਰ ਤਾਰ ਪਿੱਤਲ ਦੇ ਹੁੰਦੇ ਹਨ. ਡੰਡੀ ਦੇ ਦੋਹਾਂ ਸਿਰਿਆਂ ਤੇ ਵਡੇ ਤੂੰਬੇ ਹੋਇਆ ਕਰਦੇ ਹਨ. ਸਰਸ੍ਵਤੀ ਅਤੇ ਨਾਰਦ ਆਦਿਕ ਇਹੀ ਵੀਣਾ ਵਰਤਦੇ ਹਨ ਅਰ ਉਨ੍ਹਾਂ ਦੀ ਵੀਣਾ ਦੇ ਭਿੰਨ ਭਿੰਨ ਨਾਮ ਹਨ- ਮਹਾਦੇਵ ਦੀ ਵੀਣਾ ਲੰਬੀ. ਸਰਸ੍ਵਤੀ ਦੀ ਕੱਛਪੀ. ਨਾਰਦ ਦੀ ਮਹਤੀ, ਤੰਬਰੁ ਦੀ ਕਲਾਵਤੀ। ੩. ਬਿਜਲੀ. ਵਿਦ੍ਯੁਤ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਕਰ੍ਣ. ਕੰਨ. "ਮੰਤੁ ਦੀਓ ਹਰਿ ਕਾਨ." (ਪ੍ਰਭਾ ਮਃ ੪) ੨. ਕਾਨਾ. ਸਰਕੁੜੇ ਦਾ ਕਾਂਡ. "ਦੀਸਹਿ ਦਾਧੇ ਕਾਨ ਜਿਉ." (ਸ. ਕਬੀਰ) ਜਲੇ ਹੋਏ ਕਾਨੇ ਤੁੱਲ ਦੀਸਹਿਂ। ੩. ਜੁਲਾਹੇ ਦੀ ਤਾਣੀ ਦੇ ਕਾਨੇ. "ਦੁਆਰ ਊਪਰਿ ਝਿਲਕਾਵਹਿ ਕਾਨ." (ਗੌਂਡ ਕਬੀਰ) ੪. ਕਾਨ੍ਹ. ਕ੍ਰਿਸਨ. "ਗਾਵਹਿ ਗੋਪੀਆ ਗਾਵਹਿ ਕਾਨ." (ਵਾਰ ਆਸਾ) ੫. ਦੇਖੋ, ਕਾਣ, ਕਾਣਿ ਅਤੇ ਕਾਨਿ। ੬. ਤੀਰ. ਬਾਣ. "ਪ੍ਰੇਮ ਕੇ ਕਾਨ ਲਗੇ ਤਨ ਭੀਤਰਿ." (ਮਾਰੂ ਮਃ ੧) ੭. ਫ਼ਾ. [کان] ਖਾਣਿ. ਆਕਰ। ੮. ਤੁ [قان] ਕ਼ਾਨ. ਲਹੂ. ਰੁਧਿਰ....
ਸੰਗ੍ਯਾ- ਛੋਟਾ ਦੰਡ. ਸੋਟੀ। ੨. ਤਰਾਜ਼ੂ ਦੀ ਛਟੀ, ਜਿਸ ਨਾਲ ਦੇਵੋਂ ਪਲੜੇ ਬੱਧੇ ਰਹਿੰਦੇ ਹਨ. "ਜਿਹਬਾ ਡੰਡੀ ਇਹੁ ਘਟੁ ਛਾਬਾ." (ਮਾਰੂ ਮਃ ੧) ੩. ਦੰਡ ਜੇਹੀ ਸਿੱਧੀ ਪਗਡੰਡੀ। ੪. ਵੀਣਾ ਦਾ ਦੰਡ, ਜਿਸ ਦੇ ਦੋਹੀਂ ਪਾਸੀਂ ਤੂੰਬੇ ਜੜੇ ਹੁੰਦੇ ਹਨ ਅਤੇ ਸੁਰਾਂ ਦੇ ਬੰਦ ਹੋਇਆ ਕਰਦੇ ਹਨ. "ਭਉ ਭਾਉ ਦੁਇ ਪਤ ਲਾਇ ਜੋਗੀ, ਇਹੁ ਸਰੀਰ ਕਰਿ ਡੰਡੀ." (ਰਾਮ ਅਃ ਮਃ ੩) ਦੇਖੋ, ਪਤ। ੫. ਸੰ. दरिाडन् ਵਿ- ਡੰਡਾ ਰੱਖਣ ਵਾਲਾ। ੬. ਸੰਗ੍ਯਾ- ਸੰਨ੍ਯਾਸੀ. "ਕਹੂੰ ਡੰਡੀ ਹ੍ਵੈ ਪਧਾਰੇ." (ਅਕਾਲ) ੭. ਦੇਖੋ, ਡਾਂਡੀ ੫....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰ- ਗੀਤ. ਸੰਗ੍ਯਾ- ਨ੍ਰਿਤ੍ਯ, ਗਾਯਨ ਅਤੇ ਬਜਾਉਣਾ. ਇਨ੍ਹਾਂ ਤਿੰਨਾਂ ਦਾ ਸਮੁਦਾਯ। ੨. ਇਨ੍ਹਾਂ ਤੇਹਾਂ ਦਾ ਜਿਸ ਵਿੱਚ ਵਰਣਨ ਹੋਵੇ, ਉਹ ਗ੍ਰੰਥ। ੩. ਵਿ- ਚੰਗੀ ਤਰਾਂ ਗਾਇਆ ਹੋਇਆ। ੪. ਸੰਗ੍ਰਹੀਤ ਦਾ ਸੰਖੇਪ. ਜਮਾ ਕੀਤਾ. "ਬਹੁ ਭੋਜਨ ਕਾਪਰ ਸੰਗੀਤ." (ਸੁਖਮਨੀ) ੫. ਸੰਗਤਿ ਦ੍ਵਾਰਾ. "ਸੁਖ ਗਰਧਭ ਭਸਮ ਸੰਗੀਤ." (ਧਨਾ ਮਃ ੫)...
ਸੰਗ੍ਯਾ- ਦੋ ਤਾਰ ਦਾ ਸਾਜ. ਸੰਗੀਤ ਵਿੱਚ ਇਸ ਦਾ ਨਾਉਂ ਨਕੁਲੀ ਵੀਣਾ ਹੈ. "ਸੁਰ ਕੋ ਕਰਤ ਬਜਾਇ ਦੁਤਾਰਾ." (ਗੁਪ੍ਰਸ) ਦੇਖੋ, ਸਾਜ....
ਵਿ- ਤੀਨ. ਤ੍ਰਯ (ਤ੍ਰੈ)....
ਸੰਗ੍ਯਾ- ਸਿ (ਤਿੰਨ) ਤਾਰ ਦਾ ਬਾਜਾ, ਜਿਸ ਦੇ ਲੋਹੇ ਦੀ ਤਾਰ ਬਜਾਉਣ ਲਈ ਮੱਧਮ ਸੁਰ ਦੀ ਅਤੇ ਦੋ ਪਿੱਤਲ ਦੀਆਂ ਤਾਰਾਂ ਸੜਜ ਸ੍ਵਰ ਦੀਆਂ ਹੁੰਦੀਆਂ ਹਨ.¹ ਹੁਣ ਇਸ ਦਾ ਨਾਉਂ ਮੱਧਮ ਹੈ ਅਰ ਪੰਜ ਤਾਰਾਂ ਹੁੰਦੀਆਂ ਹਨ. ਕਈਆਂ ਦੇ ਏਦੂੰ ਵੱਧ ਭੀ ਹੁੰਦੀਆਂ ਹਨ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. तुम्बुरु- ਤੁੰਬੁਰੁਵੀਣਾ. ਸੰਗ੍ਯਾ- ਤਾਨਪੁਰਾ. ਤੁੰਬੁਰੁ ਗੰਧਰਵ ਦੀ ਰਚੀ ਹੋਈ ਵੀਣਾ, ਜਿਸ ਦੇ ਚਾਰ ਤਾਰ ਹੁੰਦੇ ਹਨ, ਤੂੰਬੇ ਨੂੰ ਡੰਡੀ ਲਗਾਕੇ ਇਹ ਸਾਜ਼ ਬਣਦਾ ਹੈ. ਇਸ ਦੇ ਸੁਰ ਆਧਾਰ ਗਵੈਯੇ ਗਾਯਨ ਕਰਦੇ ਹਨ. ਦੇਖੋ, ਸਾਜ....
ਸੰ. ਸੰਗ੍ਯਾ- ਵੀਣਾ. ਦੋ ਤੂੰਬਿਆਂ ਵਾਲੀ ਤੰਤੀ, ਜਿਸ ਦੀਆਂ ਪੰਜ ਤਾਰਾਂ ਅਤੇ ਅਚਲ ਠਾਟ ਹੁੰਦਾ ਹੈ. ਦੇਖੋ, ਵੀਣਾ ੨....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਵਿ- ਵਿਚਕਾਰਲਾ. ਵਿਚਲਾ। ੨. ਸੰਗ੍ਯਾ- ਰਾਗ ਦੇ ਸੱਤ ਸੁਰਾਂ ਵਿੱਚੋਂ ਪੰਜਵਾਂ ਸੁਰ। ੩. ਦੇਖੋ, ਨਾਦ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਸਤ, ਸਤਿ ਅਤੇ ਸਤ੍ਯ। ੨. ਸਪ੍ਤ. ਸਾਤ। ੩. ਸ਼ਸਤ੍ਰਨਾਮਮਾਲਾ ਵਿੱਚ ਸੂਤ ਦੀ ਥਾਂ ਲਿਖਾਰੀ ਨੇ ਕਈ ਥਾਂ ਸੱਤ ਲਿਖ ਦਿੱਤਾ ਹੈ, ਯਥਾ- "ਸਭ ਅਰਜਨ ਕੇ ਨਾਮ ਲੈ ਸੱਤ ਸ਼ਬਦ ਪੁਨਦੇਹੁ." (੧੪੫) ਚਾਹੀਏ ਅਰਜਨ ਸੂਤ. ਅਰਜੁਨ ਦਾ ਰਥਵਾਹੀ ਕ੍ਰਿਸਨਦੇਵ. ਦੇਖੋ, ਸੱਤਰਿ....
ਸੰਗ੍ਯਾ- ਰੰਗਤ. ਵਰ੍ਣ. "ਉਦਕ ਗੰਗਾ ਵਾਣੀ." (ਵਡ ਛੰਤ ਮਃ ੧) ਭਾਵ- ਬਹੁਤ ਨਿਰਮਲ। ੨. ਪਾਣੀ. ਜਲ. "ਸਿਰੁ ਖੋਹਾਇ ਪੀਅਹਿ ਮਲ ਵਾਣੀ." (ਮਃ ੧. ਵਾਰ ਮਾਝ) ਮਲਿਨ ਪਾਣੀ। ੩. ਵਿ- ਵੰਤ. ਵਾਨ ਵਾਲਾ. ਵਾਲੀ. "ਅਖੁੱਟ ਨਦੀ ਜਿਸ ਸੁੰਮੇਵਾਣੀ." (ਪ੍ਰਾਪੰਪ੍ਰ) ਸੋਮੇਂ (ਚਸ਼ਮੇ) ਵਾਲੀ ਨਦੀ ਦਾ ਪ੍ਰਵਾਹ ਸਦਾ ਅਖੁੱਟ ਹੁੰਦਾ ਹੈ। ੪. ਸੰ. ਸੰਗ੍ਯਾ- ਸ਼ਬਦ. ਧੁਨਿ। ੫. ਕਥਨ. ਬਯਾਨ. ਫਰਮਾਨ. "ਬਾਬਰ ਵਾਣੀ ਫਿਰ ਗਈ." (ਆਸਾ ਅਃ ਮਃ ੧) ੬. ਸਰਸ੍ਵਤੀ। ੭. ਦੇਖੋ, ਬਾਣੀ....
ਸੰ. ਪਿੱਤ (ਸਫਰਾ) ਦੀ ਜਿਸ ਵਿੱਚ ਅਧਿਕਤਾ ਹੈ। ੨. ਸੰਗ੍ਯਾ- ਪੀਤਲ ਧਾਤੁ. ਦੇਖੋ, ਪੀਤਲੋਹ। ੩. ਹੜਤਾਲ। ੪. ਭੋਜਪਤ੍ਰ....
ਸੰ. ਸੰਗ੍ਯਾ- ਜਲ ਵਾਲੀ ਤਰ ਜਮੀਨ। ੨. ਵੇਦਾਂ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾਂ ਵਸਦੇ ਸਨ ਅਤੇ ਇਸ ਨੂੰ ਇਸੇ ਤਰਾਂ ਪਵਿਤ੍ਰ ਜਾਣਦੇ ਸਨ, ਜਿਸ ਤਰਾਂ ਹੁਣ ਉਨ੍ਹਾਂ ਦੀ ਵੰਸ਼ ਗੰਗਾ ਨਦੀ ਨੂੰ ਜਾਣਦੀ ਹੈ. ਹੁਣ ਇਹ ਸਰਮੌਰ ਦੇ ਇਲਾਕੇ ਤੋਂ ਨਿਕਲਕੇ ਕਈ ਥਾਈਂ ਰੇਤੇ ਵਿੱਚ ਲੋਪ ਪ੍ਰਗਟ ਹੁੰਦੀ ਹੋਈ ਪਟਿਆਲੇ ਦੇ ਇਲਾਕੇ ਘੱਗਰ ਵਿੱਚ ਜਾ ਮਿਲਦੀ ਹੈ. ੩. ਪੁਰਾਣਾਂ ਅਨੁਸਾਰ ਬ੍ਰਹਮਾ ਦੀ ਇਸਤ੍ਰੀ. ਵਿਦ੍ਯਾ ਅਤੇ ਬਾਣੀ ਦੀ ਦੇਵੀ. ਇਸ ਦਾ ਰੂਪ ਐਸਾ ਦੱਸਿਆ ਹੈ- "ਚਿੱਟਾ ਰੰਗ, ਅੰਗ ਸਜੀਲੇ, ਮਸਤਕ ਤੇ ਚੰਦ੍ਰਮਾ, ਹੱਥ ਵਿੱਚ ਵੀਣਾ, ਕਮਲ ਫੁੱਲ ਵਿੱਚ ਵਿਰਾਜਮਾਨ."#ਬੰਗਾਲ ਦੇ ਵੈਸਨਵ ਮੰਨਦੇ ਹਨ ਕਿ ਇਹ ਲੱਛਮੀ ਅਤੇ ਗੰਗਾ ਸਮਾਨ ਵਿਸਨੁ ਦੀ ਇਸਤ੍ਰੀ ਸੀ. ਇੱਕ ਵੇਰ ਤਿੰਨੇ ਆਪਸ ਵਿੱਚ ਲੜ ਪਈਆਂ, ਤਾਂ ਸਰਸ੍ਵਤੀ ਨੂੰ ਲੜਾਕੀ ਜਾਣਕੇ ਅਤੇ ਇਹ ਭੀ ਸਮਝਕੇ ਕਿ ਮੈ ਇੱਕ ਤੋਂ ਵੱਧ ਇਸਤ੍ਰੀਆਂ ਸੰਭਾਲ ਨਹੀਂ ਸਕਦਾ, ਵਿਸਨੁ ਨੇ ਸਰਸ੍ਵਤੀ ਬ੍ਰਹਮਾ ਨੂੰ ਅਤੇ ਗੰਗਾ ਸ਼ਿਵ ਨੂੰ ਦੇ ਦਿੱਤੀ ਅਤੇ ਆਪਣੇ ਪਾਸ ਕੇਵਲ ਲੱਛਮੀ ਰੱਖ ਲਈ। ੪. ਬ੍ਰਾਹਮੀ ਬੂਟੀ। ੫. ਮਾਲਕੰਗਨੀ। ੬. ਗਊ. ੭. ਵਿ- ਗ੍ਯਾਨ ਵਾਲੀ....
ਇੱਕ. ਰਿਖੀ ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਰਚੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਇਹ ਕਨ੍ਵ ਵੰਸ਼ ਵਿੱਚੋਂ ਸੀ. ਇੱਕ ਹੋਰ ਥਾਂ ਤੇ ਲਿਖਿਆ ਹੈ ਕਿ ਇਹ ਬ੍ਰਹਮਾ ਦੇ ਮਸਤਕ ਵਿੱਚੋਂ ਉਤਪੰਨ ਹੋਇਆ ਸੀ. ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਇਹ ਕਸ਼੍ਯਪ ਦਾ ਪੁਤ੍ਰ ਸੀ. ਮਹਾਭਾਰਤ ਅਤੇ ਹੋਰ ਕਈ ਪੁਰਾਣਾਂ ਵਿੱਚ ਲਿਖਿਆ ਹੈ ਕਿ ਨਾਰਦ ਨੇ ਦਕ੍ਸ਼੍ ਦੀ ਸ੍ਰਿਸ੍ਟਿਰਚਨਾ ਵਿੱਚ ਜਦ ਵਿਘਨ ਪਾਇਆ, ਤਦ ਦਕ੍ਸ਼੍ ਨੇ ਇਸ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਫੇਰ ਕਿਸੇ ਇਸਤ੍ਰੀ ਦੇ ਉਦਰ ਵਿੱਚ ਪੈਕੇ ਮੁੜ ਜਨਮ ਲੈ. ਇਸ ਪੁਰ ਬ੍ਰਹਮਾ ਨੇ ਦਕ੍ਸ਼੍ ਦੀਆਂ ਮਿੰਨਤਾਂ ਕੀਤੀਆਂ, ਤਾਂ ਦਕ੍ਸ਼੍ ਨੇ ਇਹ ਗੱਲ ਮੰਨ ਲਈ ਕਿ ਨਾਰਦ, ਬ੍ਰਹਮਾ ਅਤੇ ਦਕ੍ਸ਼੍ ਦੀ ਇੱਕ ਲੜਕੀ ਦੇ ਸੰਯੋਗ ਨਾਲ ਜਨਮ ਲਏ. ਏਸ ਲਈ ਏਸ ਨੂੰ "ਬ੍ਰਾਮ੍ਹ" ਅਤੇ "ਦੇਵਬ੍ਰਹਮਾ" ਆਖਦੇ ਹਨ. ਨਾਰਦ ਗੰਧਰਵ ਅਥਵਾ ਸ੍ਵਰਗੀਯ ਰਾਗੀਆਂ ਵਿੱਚ ਸਭ ਤੋਂ ਮੋਹਰੀ ਸੀ. ਇਹ ਇੱਕ ਵਾਰ ਪਾਤਾਲ ਵਿੱਚ ਭੀ ਗਿਆ, ਅਤੇ ਉੱਥੋਂ ਦਾ ਹਾਲ ਦੇਖਕੇ ਵਡਾ ਪ੍ਰਸੰਨ ਹੋਇਆ.#ਇਸ ਦਾ ਕ੍ਰਿਸਨ ਜੀ ਦੀ ਕਥਾ ਨਾਲ ਭੀ ਸੰਬੰਧ ਦਸਦੇ ਹਨ ਕਿ ਇਸ ਨੇ ਕੰਸ ਨੂੰ ਵਿਸਨੁ ਦਾ ਅਵਤਾਰ ਹੋਣਾ ਦੱਸਿਆ ਸੀ ਅਤੇ ਕੰਸ ਨੂੰ ਸਮਝਾਇਆ ਸੀ ਕਿ ਦੇਵਕੀ ਦੇ ਗਰਭ ਵਿੱਚੋਂ ਉਪਜੇ ਬਾਲਕ ਤੋਂ ਤੇਰਾ ਨਾਸ਼ ਹੋਵੇਗਾ, ਜਿਸ ਪੂਰ ਕੰਸ ਨੇ ਦੇਵਕੀ ਦੇ ਬਾਲਕ ਮਾਰੇ.#ਨਾਰਦ ਦੇ ਰਚੇਹੋਏ ਪੰਚਰਾਤ੍ਰ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਆਪਣੇ ਪੁਤ੍ਰ ਨਾਰਦ ਨੂੰ ਕਿਹਾ ਕਿ ਵਿਆਹ ਕਰ ਲਵੇ, ਪਰ ਨਾਰਦ ਨੇ ਕਿਹਾ ਕਿ ਮੇਰਾ ਪਿਤਾ ਝੂਠਾ ਗੁਰੂ ਹੈ ਅਤੇ ਕ੍ਰਿਸਨ ਦਾ ਉਪਾਸਕ ਹੋਣਾ ਹੀ ਸਿੱਧੀ ਦਾ ਕਾਰਣ ਹੈ. ਬ੍ਰਹਮਾ ਨੇ ਨਾਰਦ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਹਰ ਵੇਲੇ ਭੋਗ ਬਿਲਾਸ ਵਿੱਚ ਲਗਾ ਰਹੇਂ ਅਤੇ ਇਸਤ੍ਰੀਆਂ ਦੇ ਅਧੀਨ ਹੋਵੇਂ. ਇਸ ਪੂਰ ਨਾਰਦ ਨੇ ਬ੍ਰਹਮਾ ਨੂੰ ਸਰਾਪ ਦੇ ਦਿੱਤਾ ਕਿ ਜਾਹ, ਤੂੰ ਆਪਣੀ ਪੁਤ੍ਰੀ ਨਾਲ ਰਮਣ ਕਰੇਂ ਅਤੇ ਲੋਕ ਤੇਰੀ ਪੂਜਾ ਨਾ ਕਰਨ. "ਨਾਰਦ ਮੁਨਿ ਜਨ ਸੁਕ ਬਿਆਸ." (ਗਉ ਥਿਤੀ ਮਃ ੫)#੨. ਨਾਰਦ ਦੀ ਬਾਬਤ ਇਹ ਭੀ ਪ੍ਰਸਿੱਧ ਹੈ ਕਿ ਓਹ ਏਧਰ ਓਧਰ ਦੂਤੀ ਲਾਕੇ ਝਗੜੇ ਖੜੇ ਕਰ ਦਿੰਦਾ ਹੈ, ਇਸ ਲਈ ਲੋਕ ਚੁਗ਼ਲ ਅਤੇ ਫ਼ਿਸਾਦੀ ਆਦਮੀ ਨੂੰ ਨਾਰਦ ਕਹਿਕੇ ਬੁਲਾਉਂਦੇ ਹਨ, "ਨਾਰਦ, ਕਰੇ ਖੁਆਰੀ." (ਬਸੰ ਅਃ ਮਃ ੧)#੩. ਮੱਕੇ ਦੀ ਗੋਸਟਿ ਵਿੱਚ ਲੇਖ ਹੈ ਕਿ ਨਾਰਦ ਨਾਮ ਸ਼ੈਤਾਨ ਦਾ ਹੈ, ਯਥਾ-#"ਨਾਰਦ ਸ਼ੈਤਾਨ ਕੇ ਹਵਾਲੇ, ਕਰੀਅਹਿਂਗੇ."#"ਨਾਰਦੁ ਨਾਚੈ ਕਾਲਿਕਾ ਭਾਉ." (ਆਸਾ ਮਃ ੧)...
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਇਹ ਦੇ ਅੰਤ ਈ ਪ੍ਰਤ੍ਯਯ ਨਿਸ਼ਚਾ ਅਤੇ ਕੇਵਲ ਅਰਥ ਪ੍ਰਗਟ ਕਰਦਾ ਹੈ. ਇਹੋ. ਯਹੀ. ਕੇਵਲ ਇਹ. "ਇਹੀ ਹਮਾਰੈ ਸਫਲ ਕਾਜ." (ਮਾਲੀ ਮਃ ੫) "ਇਹੀ ਤੇਰਾ ਅਉਸਰ ਇਹ ਤੇਰੀ ਬਾਰ." (ਭੈਰ ਕਬੀਰ)...
ਸੰ. ਵਿ- ਭੇਦ ਨੂੰ ਪ੍ਰਾਪਤ ਹੋਇਆ. ਤੋੜਿਆ ਹੋਇਆ. ਜੁਦਾ ਕੀਤਾ। ੨. ਅਨ੍ਯ. ਹੋਰ। ੩. ਵੱਖ. ਅਲਗ. ਜੁਦਾ "ਭਿੰਨ ਭਿੰਨ ਤ੍ਰੈ ਗੁਣ ਬਿਸਥਾਰੰ." (ਬਾਵਨ) ੪. ਬਾਹਰ. "ਆਗਿਆ ਭਿੰਨ ਨ ਕੋਇ." (ਬਾਵਨ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਹ਼ਜਰਤ ਮੁਹ਼ੰਮਦ. "ਮਹਾਦੀਨ ਤਬ ਪ੍ਰਭੁ ਉਪਰਾਜਾ." (ਵਿਚਿਤ੍ਰ) ਦੇਖੋ, ਮੁਹ਼ੰਮਦ. ਵਿ- ਮਹਾ (ਵਡਾ) ਦੇਵਤਾ. ਮਹਾਦੇਵ। ੨. ਸੰਗ੍ਯਾ- ਕਰਤਾਰ ਪਾਰਬ੍ਰਹਮ। ੩. ਸ਼ਿਵ. "ਮਹਾਦੇਉ ਗੁਣ ਰਵੈ ਸਦਾ ਜੋਗੀ." (ਸਵੈਯੇ ਮਃ ੧. ਕੇ) "ਮਹਾਦੇਵ ਕੋ ਕਹਿਤ ਸਦਾਸਿਵ। ਨਿਰੰਕਾਰ ਕਾ ਚੀਨਤ ਨਹਿ ਭਿਵ." (ਚੌਪਈ) ੪. ਸ਼੍ਰੀ ਗੁਰੂ ਰਾਮਦਾਸ ਜੀ ਦਾ ਮਝਲਾ ਸੁਪੁਤ੍ਰ, ਜੋ ੪. ਹਾੜ ਸੰਮਤ ੧੬੧੭ ਨੂੰ ਬੀਬੀ ਭਾਨੀ ਦੇ ਉਦਰ ਤੋਂ ਜਨਮਿਆ, ਅਤੇ ਸੰਮਤ ੧੬੬੨ ਵਿੱਚ ਗੋਇੰਦਵਾਲ ਸਮਾਇਆ. ਇਹ ਕਰਣੀਵਾਲਾ ਆਤਮਗ੍ਯਾਨੀ ਮਹਾਪੁਰੁਸ ਸੀ....
ਸੰ. ਸੰਗ੍ਯਾ- ਕੱਛੂ ਦੀ ਮਦੀਨ. ਕਛੁਈ....
ਦੇਖੋ, ਬਿਜੁਲੀ....
ਸੰਗ੍ਯਾ- ਵਿ- ਦ੍ਯੁਤ. ਬਿਜਲੀ. ਸੌਦਾਮਿਨੀ. ਤੜਿਤ। ੨. ਸੰਧ੍ਯਾ. ਸੰਝ....