kingurīकिंगुरी
ਦੇਖੋ, ਕਿੰਨਰੀ ੨. ਅਤੇ ੩. "ਘਟਿ ਘਟਿ ਵਾਜੈ ਕਿੰਗੁਰੀ." (ਸ੍ਰੀ ਅਃ ਮਃ ੧) ਚੇਤਨਸੱਤਾ ਰੂਪ ਵੀਣਾ.
देखो, किंनरी २. अते ३. "घटि घटि वाजै किंगुरी." (स्री अः मः १) चेतनसॱता रूप वीणा.
ਸੰਗ੍ਯਾ- ਕਿੰਨਰ ਦੀ ਇਸਤ੍ਰੀ. ਦੇਵਸਭਾ ਦੀ ਘੋੜੇਮੂੰਹੀ ਨਚਾਰ ਇਸਤ੍ਰੀ। ੨. ਵੀਣਾ. ਦੋ ਤੂੰਬਿਆਂ ਵਾਲੀ ਤੰਤ੍ਰੀ. "ਕਹੂੰ ਕਿੰਨਰੀ ਕਿੰਨਰੀ ਲੈ ਬਜਾਵੈਂ." (ਰਾਮਚੰਦ੍ਰਿਕਾ) ੩. ਕਿੰਗਾਰੀ. "ਯੋਗੀਆਂ ਦੀ ਇੱਕਤਾਰੀ ਵੀਣਾ. ਦੇਖੋ, ਕਿੰਗੁਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦਿਲ ਵਿੱਚ. ਮਨ ਅੰਦਰ. "ਤਿਤੁ ਘਟਿ ਦੀਵਾ ਨਿਹਚਲੁ ਹੋਇ." (ਰਾਮ ਮਃ ੧) "ਘਟਿ ਬ੍ਰਹਮੁ ਨ ਚੀਨਾ." (ਗੂਜ ਤ੍ਰਿਲੋਚਨ) ੨. ਘੜੇ ਅੰਦਰ. "ਘਟਿ ਮਹਿ ਸਿੰਧੁ ਕੀਓ ਪਰਗਾਸ." (ਰਾਮ ਮਃ ੫) ਤੁੱਛ ਜੀਵ ਵਿੱਚ ਸਮੁੰਦਰ (ਆਤਮਾ) ਦਾ ਪ੍ਰਕਾਸ਼ ਹੋਇਆ ਹੈ। ੩. ਸ਼ਰੀਰ ਵਿੱਚ. "ਜਿਚਰੁ ਘਟਿ ਅੰਤਰਿ ਹੈ ਸਾਸਾ." (ਸੋਰ ਮਃ ੩)...
ਦੇਖੋ, ਕਿੰਨਰੀ ੨. ਅਤੇ ੩. "ਘਟਿ ਘਟਿ ਵਾਜੈ ਕਿੰਗੁਰੀ." (ਸ੍ਰੀ ਅਃ ਮਃ ੧) ਚੇਤਨਸੱਤਾ ਰੂਪ ਵੀਣਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਦੇਖੋ, ਬੀਣਾ ੨। ੨. ਤਾਰ ਦਾ ਵਾਜਾ, ਜਿਸ ਦੀਆਂ ਅਨੇਕ ਸ਼ਕਲਾਂ ਹੁੰਦੀਆਂ ਹਨ. ਵਿਸ਼ੇਸ ਕਰਕੇ ਵੀਣਾ ਤੂੰਬੇ ਅਤੇ ਪੋਲੇ ਕਾਨ ਦੀ ਡੰਡੀ ਨਾਲ ਬਣਾਈ ਜਾਂਦੀ ਹੈ. ਡੰਡੀ ਪੁਰ ਸੁਰਾਂ ਦੇ ਭੇਦ ਕਰਨ ਲਈ ਸੁੰਦਰੀਆਂ ਲਗੀਆਂ ਰਹਿੰਦੀਆਂ ਹਨ. ਸੰਗੀਤ ਵਿੱਚ ਇਸ ਦੇ ਛੀ ਭੇਦ ਲਿਖੇ ਹਨ-#(ੳ) ਨਕਲੀ- ਦੋਤਾਰ ਦੀ. ਦੁਤਾਰਾ.#(ਅ) ਤ਼ਿਤੰਤ੍ਰਿ- ਤਿੰਨ ਤਾਰ ਦੀ. ਸਿਤਾਰ.#(ੲ) ਰਾਜਧਾਨੀ- ਚਾਰ ਤਾਰ ਦੀ. ਤੰਬੂਰਾ.#(ਸ) ਵਿਪੰਚੀ- ਪੰਜ ਤਾਰ ਦੀ. ਮਧ੍ਯਮ ਆਦਿ.#(ਹ) ਸਾਰ੍ਵਰੀ- ਛੀ ਤਾਰ ਦੀ.#(ਕ) ਪਰਿਵਾਦਿਨੀ- ਸੱਤ ਤਾਰ ਦੀ. ਇਸ ਪਿਛਲੇ ਭੇਦ ਦੀ ਵਾਣੀ ਦੇ ਤਿੰਨ ਤਾਰ ਲੋਹੇ ਦੇ ਅਤੇ ਚਾਰ ਤਾਰ ਪਿੱਤਲ ਦੇ ਹੁੰਦੇ ਹਨ. ਡੰਡੀ ਦੇ ਦੋਹਾਂ ਸਿਰਿਆਂ ਤੇ ਵਡੇ ਤੂੰਬੇ ਹੋਇਆ ਕਰਦੇ ਹਨ. ਸਰਸ੍ਵਤੀ ਅਤੇ ਨਾਰਦ ਆਦਿਕ ਇਹੀ ਵੀਣਾ ਵਰਤਦੇ ਹਨ ਅਰ ਉਨ੍ਹਾਂ ਦੀ ਵੀਣਾ ਦੇ ਭਿੰਨ ਭਿੰਨ ਨਾਮ ਹਨ- ਮਹਾਦੇਵ ਦੀ ਵੀਣਾ ਲੰਬੀ. ਸਰਸ੍ਵਤੀ ਦੀ ਕੱਛਪੀ. ਨਾਰਦ ਦੀ ਮਹਤੀ, ਤੰਬਰੁ ਦੀ ਕਲਾਵਤੀ। ੩. ਬਿਜਲੀ. ਵਿਦ੍ਯੁਤ....