ਕਲਿਆਨ

kaliānaकलिआन


ਦੇਖੋ, ਕਲ੍ਯਾਣ। ੨. ਕਲ੍ਯਾਣ ਠਾਟ ਦੀ ਓੜਵ ਸੰਪੂਰਣ ਰਾਗਿਨੀ ਹੈ. ਇਸ ਰਾਗ ਦੇ ਕਈ ਭੇਦ ਹਨ. ਇਸ ਥਾਂ ਇਸ ਦਾ ਸ਼ੁੱਧ ਸਰੂਪ ਦਿੱਤਾ ਹੈ. ਆਰੋਹੀ ਵਿੱਚ ਮੱਧਮ ਅਤੇ ਨਿਸਾਦ ਵਰਜਿਤ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਮੱਧਮ ਤੀਵ੍ਰ ਅਤੇ ਬਾਕੀ ਸਾਰੇ ਸ਼ੁੱਧ ਸੁਰ ਹਨ. ਗਾਉਣ ਦਾ ਵੇਲਾ ਰਾਤ ਦਾ ਪਹਿਲਾ ਪਹਿਰ ਹੈ.#ਆਰੋਹੀ- ਸ ਰ ਗ ਪ ਧ ਸ।#ਅਵਰੋਹੀ- ਸ ਨ ਧ ਪ ਮੀ ਗ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਲਿਆਨ ਦਾ ਉਨਤੀਹਵਾਂ ਨੰਬਰ ਹੈ। ੨. ਬੰਬਈ ਹਾਤੇ ਵਿੱਚ ਇੱਕ ਸ਼ਹਿਰ, ਜੋ ਕਿਸੇ ਵੇਲੇ ਚਾਲੂਕ੍ਯ ਰਾਜਪੂਤਾਂ ਦੀ ਰਾਜਧਾਨੀ ਰਿਹਾ ਹੈ.


देखो, कल्याण। २. कल्याण ठाट दी ओड़व संपूरण रागिनी है. इस राग दे कई भेद हन. इस थां इस दा शुॱध सरूप दिॱता है. आरोही विॱच मॱधम अते निसाद वरजित हन. गांधार वादी अते धैवत संवादी है. मॱधम तीव्र अते बाकी सारे शुॱध सुर हन. गाउण दा वेला रात दा पहिला पहिर है.#आरोही- स र ग प ध स।#अवरोही- स न ध प मी ग र स.#श्री गुरू ग्रंथ साहिब विॱच कलिआन दा उनतीहवां नंबर है। २. बंबई हाते विॱच इॱक शहिर, जो किसे वेले चालूक्य राजपूतां दी राजधानी रिहा है.