ਕਰੋੜੀ, ਕਰੋੜੀਆ

karorhī, karorhīāकरोड़ी, करोड़ीआ


ਵਿ- ਕੋਟਿਪਤਿ. ਜਿਸ ਪਾਸ ਕਰੋੜਹਾ ਰੁਪਯਾ ਹੈ। ੨. ਬਾਦਸ਼ਾਹ ਅਕਬਰ ਨੇ ਸਨ ੧੫੭੫- ੭੬ ਵਿੱਚ ਆਪਣੀ ਸਾਰੀ ਸਲਤਨਤ ਨੂੰ (ਬੰਗਾਲ ਬਿਹਾਰ ਅਤੇ ਗੁਜਰਾਤ ਬਿਨਾ) ਇੱਕ ਇੱਕ ਕਰੋੜ ਦਾਮ ਦੀ ਆਮਦਨ ਵਾਲੇ ੧੮੨ ਇਲਾਕਿਆਂ ਉੱਤੇ ਵੰਡਿਆ. ਇਨ੍ਹਾਂ ਇਲਾਕਿਆਂ ਦੇ ਹਾਕਮਾਂ ਨੂੰ "ਆਮਿਲ" ਜਾਂ "ਕਰੋੜੀ" ਕਹਿੰਦੇ ਸਨ. ਉਸ ਵੇਲੇ ਦਾਮ ਦਾ ਮੁੱਲ ਇੱਕ ਰੁਪਯੇ ਦਾ ਚਾਲੀਵਾਂ ਹਿੱਸਾ ਹੁੰਦਾ ਸੀ, ਇਸ ਹਿਸਾਬ ਇੱਕ ਕਰੋੜ ਦਾਮ ੨੫੦, ੦੦੦ (ਢਾਈ ਲੱਖ) ਰੁਪਯੇ ਦੇ ਬਰਾਬਰ ਸੀ। ੩. ਖ਼ਜ਼ਾਨਚੀ। ੪. ਦੁਨੀ ਚੰਦ ਸ਼ਾਹੂਕਾਰ ਦੀ ਉਪਾਧੀ, ਜੋ ਸ਼੍ਰੀ ਗੁਰੂ ਨਾਨਕ ਦੇਵ ਦਾ ਸਿੱਖ ਹੋ ਕੇ ਭਰਮ ਪਾਖੰਡ ਨੂੰ ਤ੍ਯਾਗਕੇ ਪਰਉਪਕਾਰੀ ਹੋਇਆ. ਇਸ ਦਾ ਨਾਉਂ ਕਰੋੜੀਮੱਲ ਭੀ ਜਨਮਸਾਖੀ ਵਿੱਚ ਆਇਆ ਹੈ. ਕਰਤਾਰਪੁਰ ਨਗਰ ਵਸਾਉਣ ਲਈ ਇਸ ਨੇ ਧਨ ਖ਼ਰਚਿਆ ਅਤੇ ਸਤਿਗੁਰੂ ਦਾ ਮਹਿਲ ਤਥਾ ਧਰਮਸ਼ਾਲਾ ਬਣਵਾਈ. ਦੇਖੋ, ਕਰਤਾਰਪੁਰ ੧.


वि- कोटिपति. जिस पास करोड़हा रुपया है। २. बादशाह अकबर ने सन १५७५- ७६ विॱच आपणी सारी सलतनत नूं (बंगाल बिहार अते गुजरात बिना) इॱक इॱक करोड़ दाम दी आमदन वाले १८२ इलाकिआं उॱते वंडिआ. इन्हां इलाकिआं दे हाकमां नूं "आमिल" जां "करोड़ी" कहिंदे सन. उस वेले दाम दा मुॱल इॱकरुपये दा चालीवां हिॱसा हुंदा सी, इस हिसाब इॱक करोड़ दाम २५०, ००० (ढाई लॱख) रुपये दे बराबर सी। ३. ख़ज़ानची। ४. दुनी चंद शाहूकार दी उपाधी, जो श्री गुरू नानक देव दा सिॱख हो के भरम पाखंड नूं त्यागके परउपकारी होइआ. इस दा नाउं करोड़ीमॱल भी जनमसाखी विॱच आइआ है. करतारपुर नगर वसाउण लई इस ने धन ख़रचिआ अते सतिगुरू दा महिल तथा धरमशाला बणवाई. देखो, करतारपुर १.