pākhandaपाखंड
ਸੰ. पाषण्ड- ਪਾਰ੍ਸਡ. ਸੰਗ੍ਯਾ- ਪਾ (ਰਖ੍ਯਾ ਕਰਨ ਵਾਲੇ ਦਾ) ਖੰਡਨ ਕਰਤਾ. ਦੁਰਾਚਾਰ ਤੋਂ ਬਚਾਉਣ ਵਾਲੇ ਪਾ (ਧਰਮ) ਨੂੰ ਜੋ ਖੰਡਨ ਕਰੇ. ਸਤ੍ਯਧਰਮ ਦਾ ਤ੍ਯਾਗੀ। ੨. ਝੂਠਾ ਆਡੰਬਰ ਰਚਣ ਵਾਲਾ। ੩. ਦਿਖਾਵਾ. ਦੰਭ. "ਪਾਖੰਡ ਕੀਨੇ ਜੋਗੁ ਨ ਪਾਈਐ." (ਮਾਰੂ ਸੋਲਹੇ ਮਃ ੧)
सं. पाषण्ड- पार्सड. संग्या- पा (रख्या करन वाले दा) खंडन करता. दुराचार तों बचाउण वाले पा (धरम) नूं जो खंडन करे. सत्यधरम दा त्यागी। २. झूठा आडंबर रचण वाला। ३. दिखावा. दंभ. "पाखंड कीने जोगु न पाईऐ." (मारू सोलहे मः १)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਸੰਗ੍ਯਾ- ਤੋੜਨਾ. ਟੁਕੜੇ ਕਰਨਾ. "ਤੁਮ ਪਾਪਖੰਡਨ." (ਸੋਰ ਮਃ ੫) ੨. ਰੱਦ ਕਰਨਾ। ੩. ਨੈਸਿਧ ਕਾਵ੍ਯ ਦੇ ਕਰਤਾ ਸ਼੍ਰੀਹਰ੍ਸ ਦਾ ਰਚਿਆ ਨ੍ਯਾਯਸ਼ਾਸਤ੍ਰ ਦਾ ਗ੍ਰੰਥ. 'ਖਾਦ੍ਯਖੰਡਨ'....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੰਗ੍ਯਾ- ਬੁਰਾ ਆਚਾਰ. ਖੋਟਾ ਚਾਲ ਚਲਨ. ਨਿੰਦਿਤ ਕਰਮ....
ਸੰ. धर्म्म. ਸੰਗ੍ਯਾ- ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ. "ਸਭ ਕੁਲ ਉਧਰੀ ਇਕ ਨਾਮ ਧਰਮ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ੁਭ ਕਰਮ. "ਨਹਿ ਬਿਲੰਬ ਧਰਮੰ, ਬਿਲੰਬ ਪਾਪੰ." (ਸਹਸ ਮਃ ੫) "ਸਾਧ ਕੈ ਸੰਗਿ ਦ੍ਰਿੜੇ ਸਭਿ ਧਰਮ." (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ। ੩. ਮਜਹਬ. ਦੀਨ. "ਸੰਤ ਕਾ ਮਾਰਗ ਧਰਮ ਦੀ ਪਉੜੀ." (ਸੋਰ ਮਃ ੫) ੪. ਪੁਨ੍ਯਰੂਪ. "ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ." (ਵਾਰ ਗਉ ੧. ਮਃ ੪) ੫. ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬. ਫ਼ਰਜ਼. ਡ੍ਯੂਟੀ। ੭. ਨ੍ਯਾਯ. ਇਨਸਾਫ਼। ੮. ਪ੍ਰਕ੍ਰਿਤਿ. ਸੁਭਾਵ। ੯. ਧਰਮਰਾਜ. "ਅਨਿਕ ਧਰਮ ਅਨਿਕ ਕੁਮੇਰ." (ਸਾਰ ਅਃ ਮਃ ੫) ੧. ਧਨੁਸ. ਕਮਾਣ. ਚਾਪ। ੧੧. ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨. ਦੇਖੋ, ਧਰਮਅੰਗ। ੧੩. ਦੇਖੋ, ਉਪਮਾ....
ਦੇਖੋ, ਤਿਆਗੀ....
ਵਿ- ਅਸਤ੍ਯਵਾਦੀ। ੨. ਨਾਸ਼ ਹੋਣ ਵਾਲਾ. ਬਿਨਸਨਹਾਰ. "ਸੋ ਝੂਠਾ ਜੋ ਝੂਠੈ ਲਾਗੈ ਝੂਠੇ ਕਰਮ ਕਮਾਈ." (ਗੂਜ ਮਃ ੩) ੩. ਜੂਠਾ. ਅਪਵਿਤ੍ਰ. "ਝੂਠੇ ਚਉਕੇ ਨਾਨਕਾ." (ਵਾਰ ਮਾਰੂ ੧. ਮਃ ੩)...
ਦੇਖੋ, ਅਡੰਬਰ. "ਮੇਰੀ ਸੇਜੜੀਐ ਆਡੰਬਰ ਬਣਿਆ" (ਆਸਾ ਛੰਤ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਬਾਹਰ ਦਾ ਠਾਟ. ਆਡੰਬਰ। ੨. ਵਿ- ਦਿਖਾਉਣ ਵਾਲਾ....
ਦੇਖੋ, ਦਭੁ ੨....
ਸੰ. पाषण्ड- ਪਾਰ੍ਸਡ. ਸੰਗ੍ਯਾ- ਪਾ (ਰਖ੍ਯਾ ਕਰਨ ਵਾਲੇ ਦਾ) ਖੰਡਨ ਕਰਤਾ. ਦੁਰਾਚਾਰ ਤੋਂ ਬਚਾਉਣ ਵਾਲੇ ਪਾ (ਧਰਮ) ਨੂੰ ਜੋ ਖੰਡਨ ਕਰੇ. ਸਤ੍ਯਧਰਮ ਦਾ ਤ੍ਯਾਗੀ। ੨. ਝੂਠਾ ਆਡੰਬਰ ਰਚਣ ਵਾਲਾ। ੩. ਦਿਖਾਵਾ. ਦੰਭ. "ਪਾਖੰਡ ਕੀਨੇ ਜੋਗੁ ਨ ਪਾਈਐ." (ਮਾਰੂ ਸੋਲਹੇ ਮਃ ੧)...
ਵ੍ਯ- ਨੂੰ. ਕੋ. ਪ੍ਰਤਿ. ਤਾਂਈਂ. ਜਿਵੇਂ- "ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰੁਮੁਖ ਸਿੰਘ।" ੨. ਲਿਯੇ. ਵਾਸਤੇ. ਲਈ. "ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ." (ਸਵਾ ਮਃ ੧) ੩. ਸੰ. ਯੋਗ੍ਯ ਵਿ- ਉਚਿਤ. ਲਾਇਕ. "ਨਾਨਕ ਸਦਾ ਧਿਆਈਐ ਧਿਆਵਨ ਜੋਗੁ." (ਸੁਖਮਨੀ) ੪. ਸੰ. ਯੋਗ. ਸੰਗ੍ਯਾ- ਪਤੰਜਲਿ ਰਿਸਿ ਦਾ ਚਿੱਤ ਨੂੰ ਏਕਾਗ੍ਰ ਕਰਨ ਲਈ ਦੱਸਿਆ ਹੋਇਆ ਸਾਧਨ.¹ ਦੇਖੋ, ਯੋਗ. "ਜੋਗ ਧਿਆਨ ਗੁਰੁਗਿਆਨ." (ਸਵੈਯੇ ਮਃ ੧. ਕੇ) ੫. ਗ੍ਰਹਾਂ ਦਾ ਮੇਲ. ਯੋਗ. ਸੰਬੰਧ. "ਉੱਤਮ ਜੋਗ ਪਰ੍ਯੋ ਇਨ ਐਸੋ." (ਗੁਪ੍ਰਸੂ) ੬. ਜੋਗੀ (ਯੋਗੀ) ਲਈ ਭੀ ਜੋਗ ਸ਼ਬਦ ਆਇਆ ਹੈ- "ਸਤਿਗੁਰ ਜੋਗ ਕਾ ਤਹਾ (ਨਿਵਾਸਾ, ਜਹ ਅਵਿਗਤ ਨਾਥੁ ਅਗਮ ਧਨੀ." (ਰਾਮ ਮਃ ੫) ੭. ਗੁਰੁਮਤ ਵਿੱਚ ਨਾਮਅਭ੍ਯਾਸ ਕਰਕੇ ਕਰਤਾਰ ਵਿੱਚ ਲਿਵਲੀਨ ਹੋਣਾ ਜੋਗ ਹੈ. ਦੇਖੋ, ਅਸਟਾਂਗ, ਸਹਜਜੋਗ, ਹਠਯੋਗ ਅਤੇ ਖਟਕਰਮ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....