karapātīकरपाती
ਸੰ. करपात्रिन ਕਰਪਾਤ੍ਰੀ. ਵਿ- ਜੋ ਹੱਥ ਨੂੰ ਹੀ ਪਾਤ੍ਰ ਰਖਦਾ ਹੈ. ਬਿਨਾ ਹੱਥ ਤੋਂ ਹੋਰ ਪਾਤ੍ਰ ਦਾ ਤ੍ਯਾਗੀ. "ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ." (ਸੋਰ ਅਃ ਮਃ ੫)
सं. करपात्रिन करपात्री. वि- जो हॱथ नूं ही पात्र रखदा है. बिना हॱथ तों होर पात्र दा त्यागी. "मोन भइओ करपाती रहिओ नगन फिरिओ बन माही." (सोर अः मः ५)
ਦੇਖੋ, ਹਸ੍ਤ. "ਕਰੇ ਭਾਵ ਹੱਥੰ." (ਵਿਚਿਤ੍ਰ) ੨. ਹਾਥੀ ਦਾ ਸੰਖੇਪ. "ਹਰੜੰਤ ਹੱਥ." (ਕਲਕੀ) ੩. ਹਾਥੀ ਦੀ ਸੁੰਡ. "ਹਾਥੀ ਹੱਥ ਪ੍ਰਮੱਥ." (ਗੁਪ੍ਰਸੂ)...
ਸੰ. ਸੰਗ੍ਯਾ- ਜਿਸ ਵਿੱਚ ਪੀਤਾ ਜਾਵੇ. ਭਾਂਡਾ. ਬਰਤਨ। ੨. ਅਧਿਕਾਰੀ. ਕਿਸੇ ਵਸਤੁ ਦੇ ਪਾਉਣ ਯੋਗ੍ਯ ਪੁਰੁਸ।#੩. ਨਾਟਕ ਦੇ ਨਾਇਕ ਨਾਇਕਾ ਆਦਿ। ੪. ਨਾਟਕ ਖੇਡਣ ਵਾਲੇ ਮਨੁੱਖ. ਨਟ। ੫. ਰਾਜਮੰਤ੍ਰੀ। ੬. ਇੱਕ ਤੋਲ, ਜੋ ਚਾਰ ਸੇਰ ਬਰਾਬਰ ਹੈ। ੭. ਪੱਤਾ. ਪਤ੍ਰ....
ਕ੍ਰਿ. ਵਿ- ਧਾਰਨ ਕਰਦਾ। ੨. ਰਖ੍ਯਾ ਕਰਦਾ. ਬਚਾਉਂਦਾ. "ਪੈਜ ਰਖਦਾ ਆਇਆ." (ਆਸਾ ਛੰਤ ਮਃ ੪)...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਦੇਖੋ, ਤਿਆਗੀ....
ਦੇਖੋ, ਮੋਣ। ੨. ਦੇਖੋ, ਮੋਨਿ ਅਤੇ ਮੌਨ। ੩. ਇੱਕ ਪ੍ਰਾਚੀਨ ਹਿੰਦੂ ਜਾਤਿ, ਜੋ ਕੁੱਲੂ ਦੀ ਘਾਟੀ ਵਿੱਚ ਰਾਜ ਕਰਦੀ ਸੀ. ਦੇਖੋ, ਮੌਨ ੨. ਅਤੇ ੩....
ਹੋਇਆ. ਭਇਆ. (ਸੰ. ਭੂ. ਹੋਣਾ, ਉਤਪੰਨ ਹੋਣਾ) "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫) "ਪਸੁ ਪਰੇਤ ਸੁਰਿ ਨਰ ਭਇਅ." (ਸਵੈਯੇ ਮਃ ੪. ਕੇ)...
ਸੰ. करपात्रिन ਕਰਪਾਤ੍ਰੀ. ਵਿ- ਜੋ ਹੱਥ ਨੂੰ ਹੀ ਪਾਤ੍ਰ ਰਖਦਾ ਹੈ. ਬਿਨਾ ਹੱਥ ਤੋਂ ਹੋਰ ਪਾਤ੍ਰ ਦਾ ਤ੍ਯਾਗੀ. "ਮੋਨ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ." (ਸੋਰ ਅਃ ਮਃ ੫)...
ਸੰ. ਨਗ੍ਨ. ਵਿ- ਨੰਗਾ. ਜਿਸ ਉੱਤੇ ਵਸਤ੍ਰ ਨਹੀਂ। ੨. ਸੰਗ੍ਯਾ- ਨਾਂਗਾ ਸਾਧੂ। ੩. ਕਾਵ੍ਯ ਦਾ ਇੱਕ ਦੋਸ. ਚਮਤਕਾਰ ਰਹਿਤ ਰਚਨਾ. ਜਿਸ ਕਵਿਤਾ ਨੂੰ ਅਲੰਕਾਰ ਰੂਪ ਭੂਸਣ ਨਹੀਂ ਪਹਿਰਾਏ ਗਏ. "ਅੰਧ ਜੁ ਬਧਰ ਪਿੰਗੁ ਨਗਨ ਮ੍ਰਿਤਕ ਛੰਦ." (ਨਾਪ੍ਰ) ੪. ਦੇਖੋ, ਨਗਣ....
ਕ੍ਰਿ. ਵਿ- ਮੇ. ਅੰਦਰ. "ਪ੍ਰੀਤਮ ਜਾਨਿਲੇਹੁ ਮਨ ਮਾਹੀ." (ਸੋਰ ਮਃ ੯) ੨. ਸੰਗ੍ਯਾ- ਮਾਹਿਸੀ (ਮੈਂਹ) ਚਰਾਉਣ ਵਾਲਾ. ਮੱਝਾਂ ਦਾ ਪਾਲੀ। ੩. ਰਾਂਝਾ, ਜੋ ਮਹੀਆਂ ਚਰਾਇਆ ਕਰਦਾ ਸੀ। ੪. ਪਿਆਰਾ. ਪ੍ਰੇਮੀ. ਮਿਤ੍ਰ- ਹੀਰ ਰਾਂਝੇ ਨੂੰ ਮਾਹੀ ਨਾਮ ਤੋਂ ਪੁਕਰਾਦੀ ਸੀ, ਇਸ ਕਰਕੇ ਪਿਆਰੇ ਅਰਥ ਵਿੱਚ ਮਾਹੀ ਸ਼ਬਦ ਵਰਤਿਆ ਗਿਆ ਹੈ. "ਸੁਣਕੈ ਸੱਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ੫. ਜੱਟਾਂ ਦੀ ਇੱਕ ਜਾਤਿ। ੬. ਫ਼ਾ. [ماہی] ਮੱਛੀ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....