bhaiō, bhaiaभइओ, भइअ
ਹੋਇਆ. ਭਇਆ. (ਸੰ. ਭੂ. ਹੋਣਾ, ਉਤਪੰਨ ਹੋਣਾ) "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫) "ਪਸੁ ਪਰੇਤ ਸੁਰਿ ਨਰ ਭਇਅ." (ਸਵੈਯੇ ਮਃ ੪. ਕੇ)
होइआ. भइआ. (सं. भू. होणा, उतपंन होणा) "भइओ अनुग्रहु प्रसादि संतन कै." (सोर मः ५) "पसु परेत सुरि नर भइअ." (सवैये मः ४. के)
ਦੇਖੋ, ਭਇਓ. "ਭਇਆ ਮਨੂਰ ਕੰਚਨੁ ਫਿਰਿ ਹੋਵੈ." (ਮਾਰੂ ਮਃ ੧) ੨. ਸੰਗ੍ਯਾ- ਭਯ. ਡਰ. "ਮਹਾ ਬਿਕਟ ਜਮਭਇਆ." (ਸ੍ਰੀ ਮਃ ੫) ੩. ਸੰਬੋਧਨ. ਹੇ ਭੈਯਾ! ਭਾਈ! "ਤਿਨ ਕੀ ਸੰਗਤਿ ਖੋਜੁ ਭਇਆ." (ਰਾਮ ਅਃ ਮਃ ੧...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. उत्पन्न. ਵਿ- ਪੈਦਾ ਹੋਇਆ. ਜਨਮਿਆ....
ਹੋਇਆ. ਭਇਆ. (ਸੰ. ਭੂ. ਹੋਣਾ, ਉਤਪੰਨ ਹੋਣਾ) "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫) "ਪਸੁ ਪਰੇਤ ਸੁਰਿ ਨਰ ਭਇਅ." (ਸਵੈਯੇ ਮਃ ੪. ਕੇ)...
ਸੰ. अनुग्रह. ਸੰਗ੍ਯਾ- ਕ੍ਰਿਪਾ. ਦਯਾ (ਦਇਆ). ਮਿਹਰਬਾਨੀ. "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫)...
ਕ੍ਰਿ. ਵਿ- ਕ੍ਰਿਪਾ ਕਰਕੇ. ਮਿਹਰਬਾਨੀ ਸੇ. "ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ." (ਸੁਖਮਨੀ) ੨. ਸੰ. प्रसादिन्. ਵਿ- ਕ੍ਰਿਪਾ ਕਰਨ ਵਾਲਾ. ਕਰੀਮ....
ਸੰਤਜਨ ਦਾ ਸੰਖੇਪ. "ਜਹਿ ਸਾਧੁ ਸੰਤਨ ਹੋਵਹਿ ਇਕਤ੍ਰ." (ਧਨਾ ਮਃ ੫) "ਸੰਤਨਾ ਕੈ ਚਰਨਿ ਲਾਗ." (ਆਸਾ ਮਃ ੫. ਪੜਤਾਲ) ੨. ਸੰਤਾਂ ਨੂੰ. "ਹਰਿਸੰਤਨ ਕਰਿ ਨਮੋ ਨਮੋ." (ਗਉ ਅਃ ਮਃ ੫) ੩. ਸੰ. शन्तनु ਸ਼ੰਤਨੁ. ਸ਼ਰੀਰ ਦੇ ਸੁਖ ਦਾ ਸਾਧਨ. "ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲਿ." (ਬਿਲਾ ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਪਸ਼ੁ. ਸੰਗ੍ਯਾ- ਜੋ ਬੰਨ੍ਹਿਆ ਜਾਵੇ. ਦੇਖੋ, ਪਸ਼ ਧਾ. ਚਾਰ ਪੈਰਾਂ ਵਾਲਾ ਜੀਵ। ੨. ਪ੍ਰਾਣੀ। ੩. ਯਗ੍ਯ। ੪. ਪਸ਼ੁ ਜੇਹਾ ਮੂਰਖ. "ਪਸੁ ਆਪਨ ਹਉ ਹਉ ਕਰੈ." (ਬਾਵਨ)...
ਸੰ. ਪ੍ਰੇਤ ਵਿ- ਰਵਾਨਾ ਹੋਇਆ। ੨. ਮੋਇਆ ਹੋਇਆ। ੩. ਸੰਗ੍ਯਾ- ਮੁਰਦਾ। ੪. ਭੂਤ- ਜਿੰਨ. "ਮਾਇਆਮੋਹੁ ਪਰੇਤੁ ਹੈ." (ਵਾਰ ਗੂਜ ੧. ਮਃ ੩) ੫. ਪ੍ਰੇਤ੍ਯ. ਪ੍ਰੋਤਪੁਣਾ. "ਖਿਨ ਮਹਿ ਬਿਨ- ਸਿਓ ਮਹਾ ਪਰੇਤ." (ਭੈਰ ਮਃ ੫)...
ਦੇਵਤਾ ਕਰਕੇ। ੨. ਦੇਵਤਾ ਦਾ. ੩. ਦੇਖੋ, ਸੁਰਿ ਨਰ....
ਹੋਇਆ. ਭਇਆ. (ਸੰ. ਭੂ. ਹੋਣਾ, ਉਤਪੰਨ ਹੋਣਾ) "ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ." (ਸੋਰ ਮਃ ੫) "ਪਸੁ ਪਰੇਤ ਸੁਰਿ ਨਰ ਭਇਅ." (ਸਵੈਯੇ ਮਃ ੪. ਕੇ)...