upasaragaउपसरग
ਸੰ. उपसर्ग. ਸੰਗ੍ਯਾ- ਅਰਥ ਦੀ ਵਿਸ਼ੇਸਤਾ ਕਰਨ ਲਈ ਜੋ ਅਵ੍ਯਯ ਉਤ, ਉਪ, ਅਤਿ, ਅਧਿ, ਅਨੁ, ਅਪ, ਅਪਿ, ਅਭਿ, ਅਵ, ਆਂਙ, ਸਮ, ਸੁ, ਦੁਸ, ਦੁਰ, ਨਿ, ਨਿਸ, ਨਿਰ, ਪਰਾ, ਪਰਿ, ਪ੍ਰ, ਪ੍ਰਤਿ ਅਤੇ ਵ ਆਦਿ ਸ਼ਬਦਾਂ ਦੇ ਮੁੱਢ ਜੋੜੇ ਜਾਂਦੇ ਹਨ।#੨. ਰੋਗ। ੩. ਉਪਦ੍ਰਵ। ੪. ਅਪਸਗਨ (ਸਕੁਨ). ੫. ਵਿਘਨ.
सं. उपसर्ग. संग्या- अरथ दी विशेसता करन लई जो अव्यय उत, उप, अति, अधि, अनु, अप, अपि, अभि, अव, आंङ, सम, सु, दुस, दुर, नि, निस, निर, परा, परि, प्र, प्रति अते व आदि शबदां दे मुॱढ जोड़े जांदे हन।#२. रोग। ३. उपद्रव। ४. अपसगन (सकुन). ५. विघन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. अर्थ्. ਧਾ- ਮੰਗਣਾ. ਚਾਹੁਣਾ. ਢੂੰਡਣਾ ਘੇਰਨਾ. ੨. ਸੰ. अर्थ- ਅਰ੍ਥ. ਸੰਗ੍ਯਾ- ਸ਼ਬਦ ਦਾ ਭਾਵ. ਪਦ ਦਾ ਤਾਤਪਰਯ. "ਧਰ੍ਯੋ ਅਰਥ ਜੋ ਸਬਦ ਮਝਾਰਾ। ਬਾਰ ਬਾਰ ਉਰ ਕਰਹੁ ਵਿਚਾਰਾ." (ਗੁਪ੍ਰਸੂ) ੩. ਪ੍ਰਯੋਜਨ. ਮਤਲਬ. "ਪੁਛਿਆ ਢਾਢੀ ਸਦਿਕੈ, ਕਿਤੁ ਅਰਥ ਤੂੰ ਆਇਆ?" (ਵਾਰ ਸ੍ਰੀ ਮਃ ੪)#"ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ." (ਤੁਖਾ ਛੰਤ ਮਃ ੪) ੪. ਧਨ. ਪਦਾਰਥ. "ਅਰਥ ਧਰਮ ਕਾਮ ਮੋਖ ਕਾ ਦਾਤਾ." (ਬਿਲਾ ਮਃ ੫) ੫. ਕਾਰਨ. ਹੇਤੁ. ਸਬਬ। ੬. ਸ਼ਬਦ, ਸਪਰਸ਼ ਰੂਪ, ਰਸ, ਗੰਧ, ਇਹ ਪੰਜ ਵਿਸੇ। ੭. ਫਲ. ਨਤੀਜਾ। ੮. ਸੰਪਤਿ. ਵਿਭੂਤਿ. "ਅਰਥ ਦ੍ਰਬੁ ਦੇਖ ਕਛੁ ਸੰਗਿ ਨਾਹੀ ਚਲਨਾ." (ਧਨਾ ਮਃ ੯) ੯. ਵਿ- ਅ- ਰਥ. ਰਥ ਰਹਿਤ. ਰਥ ਤੋਂ ਬਿਨਾ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰ. ਵਿ- ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਸਦਾ ਇੱਕ ਰਸ ਰਹਿਣ ਵਾਲਾ. "ਸ਼ੁੱਧ ਵਿਆਪਕ ਅਵ੍ਯਯ ਸੋਊ." (ਨਾਪ੍ਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ। ੩. ਵ੍ਯਾਕਰਣ ਅਨੁਸਾਰ ਉਹ ਸ਼ਬਦ ਜੋ ਆਪਣਾ ਸਰੂਪ ਨਹੀਂ ਬਦਲਦਾ. ਅਥਵਾ, ਔਰ, ਫਿਰ, ਅਤੇ ਆਦਿ। ੪. ਕੰਜੂਸ. ਕ੍ਰਿਪਣ, ਜੋ ਵ੍ਯਯ (ਖ਼ਰਚ) ਨਹੀਂ ਕਰਦਾ....
ਸੰ. ਵਿ- ਬਹੁਤ. ਅਧਿਕ. "ਅਤਿ ਸੂਰਾ ਜੇ ਕੋਊ ਕਹਾਵੈ." (ਸੁਖਮਨੀ)...
ਸੰ. ਉਪ. ਇਹ ਸ਼ਬਦਾਂ ਦੇ ਮੁੱਢ ਲਗਕੇ ਉੱਪਰ, ਉੱਚਾ, ਪ੍ਰਧਾਨ, ਸ਼ਿਰੋਮਣੀ, ਅਧਿਕ, ਜਾਦਾ (ਜ਼ਯਾਦਾ) ਆਦਿ. ਅਰਥ ਜਣਾਉਦਾ ਹੈ, ਜਿਵੇਂ- ਅਧਿਕਾਰੀ, ਅਧਿਪਤਿ, ਅਧਿਭੂਤ ਅਤੇ ਅਧਿਰਾਜ ਆਦਿ....
ਸੰਗ੍ਯਾ- ਅੰਨ. ਅਨਾਜ. "ਅਨੁ ਧਨੁ ਬਹੁਤਾ ਊਪਜੈ." (ਸਵਾ ਮਃ ੩) ੨. ਸੰ. ਉਪ. ਇਹ ਜਦ ਸ਼ਬਦਾਂ ਦੇ ਮੁੱਢ ਲਗਦਾ ਹੈ, ਤਦ ਪਿੱਛੇ, ਤੁੱਲ, ਸਾਥ, ਹਰਇੱਕ (ਪ੍ਰਤ੍ਯੇਕ), ਬਾਰੰਬਾਰ ਆਦਿ ਅਰਥ ਜਣਾਉਂਦਾ ਹੈ, ਜਿਵੇਂ- ਅਨੁਗਾਮੀ ਅਨੁਦਿਨ ਅਨੁਰੂਪ ਆਦਿ। ੩. ਦੇਖੋ, ਅਣੁ....
ਸੰ. ਵ੍ਯ- ਭੀ. ਹੀ. ਨਿਸ਼ਚੇ ਕਰਕੇ. ਯਕੀਨਨ....
ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਸਨਮੁਖ, ਬੁਰਾ, ਮੰਦ, ਉੱਪਰ, ਪਾਸ, ਦੂਰ, ਚੁਫੇਰੇ, ਚੰਗੀ ਤਰ੍ਹਾਂ, ਬਿਨਾ, ਇੱਛਾ, ਰੁਚਿ, ਆਦਿ ਅਰਥ ਪ੍ਰਗਟ ਕਰਦਾ ਹੈ। ੨. ਗੁਰਬਾਣੀ ਵਿੱਚ "ਅਭ੍ਯੰਤਰ" ਦਾ ਸੰਖੇਪ ਭੀ ਅਭਿ ਸ਼ਬਦ ਆਇਆ ਹੈ ਜਿਸ ਦਾ ਅਰਥ ਹੈ ਅੰਦਰ, ਅੰਤਹਕਰਣ. "ਪ੍ਰੀਤਮ ਪ੍ਰੀਤਿ ਬਨੀ ਅਭਿ ਐਸੀ." (ਮਲਾ ਅਃ ਮਃ ੧)#"ਸਬਦਿ ਅਭਿ ਸਾਧਾਰਏ." (ਆਸਾ ਛੰਤ ਮਃ ੧)#"ਬਿਨ ਅਭਿ ਸਬਦ ਨ ਮਾਂਜੀਐ." (ਸ੍ਰੀ ਅਃ ਮਃ ੧)#ਸਬਦ ਬਿਨਾ ਅਭਿ (ਅੰਤਹਕਰਣ) ਸ਼ੁੱਧ ਨਹੀਂ ਹੁੰਦਾ....
ਸੰ. दुष. ਧਾ- ਅਸ਼ੁੱਧ ਹੋਣਾ, ਬੁਰਾ ਆਚਾਰ ਕਰਨਾ। ੨. ਸੰਗ੍ਯਾ- ਦੋਸ. ਕਲੰਕ. "ਗੁਨ ਗਾਵਤ ਛੀਪਾ ਦੁਸ ਟਾਰਿਓ." (ਨਟ ਮਃ ੪) ਛੀਂਬੇ ਦਾ ਦੋਸ ਟਾਰਿਆ (ਮਿਟਾਇਆ)....
ਵ੍ਯ- ਤ੍ਰਿਸਕਾਰ ਬੋਧਕ ਸ਼ਬਦ. ਦੁਰ ਹੋ। ੨. ਸੰ. दुर. ਇਹ ਸ਼ਬਦਾਂ ਦੇ ਮੁੱਢ ਲੱਗਕੇ ਬੁਰਾ, ਦੁੱਖ, ਨਿੰਦਿਤ ਆਦਿ ਅਰਥ ਦਿੰਦਾ ਹੈ, ਜਿਵੇਂ- ਦੁਰਦਸ਼ਾ, ਦੁਰਗਮ ਅਤੇ ਦੁਰਮਤਿ ਆਦਿ। ੩. ਫ਼ਾ. [دُر] ਸੰਗ੍ਯਾ- ਮੋਤੀ. ਮੁਕ੍ਤਾ. ਗੌਹਰ। ੪. ਮੋਤੀ ਅਥਵਾ ਮੋਤੀ ਦੀ ਸ਼ਕਲ ਦਾ ਕਰਣ ਭੂਸਣ....
ਸੰ, निश, ਧਾ- ਧ੍ਯਾਨਪਰਾਇਣ ਹੋਣਾ, ਸਮਾਧਿ ਲਾਉਣੀ। ੨. ਸੰਗ੍ਯਾ- ਰਾਤ੍ਰਿ. ਰਾਤ, ਦੇਖੋ, L. No).”ਨਿਸਦਿਨ ਸੁਨਿਕੈ ਪੁਰਾਨ, ਸਮਝਤ ਨਹਿ ਰੇ ਅਜਾਨ,"(ਜੈਜਾ ਮਃ ੯) ੩. ਦੇਖੋ, ਨਿਹ....
ਸੰ. निर. ਵ੍ਯ- ਬਿਨਾ ਦੇਖੋ, ਨਿਹ, ਨਿਰਗੁਣ ਅਤੇ ਨਿਰਜਨ ਆਦਿ ਸ਼ਬਦ....
ਸੰ. ਸੰਗ੍ਯਾ- ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ। ੨. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸਤੁ ਦਾ ਗ੍ਯਾਨ ਕਰਾਵੇ. ਬ੍ਰਹਮਵਿਦ੍ਯਾ ''अथ परा यया तदक्षर मधिगम्यते. '' (ਸ਼੍ਰੁਤਿ) ੩. ਵ੍ਯ- ਛੁਟਕਾਰਾ। ੪. ਉਲਟਾਪਨ। ੫. ਸਾਮ੍ਹਣੇ. ਸੰਮੁਖ। ੬. ਤ੍ਯਾਗ। ੭. ਬਹਾਦੁਰੀ। ੮. ਅਨਾਦਰ। ੯. ਵਿ- ਸ਼੍ਰੇਸ੍ਠ. ਉੱਤਮ. "ਗੁਰਦੇਵ ਪਾਰਸ ਪਰਸ ਪਰਾ." (ਬਾਵਨ) ੧੦. ਪੜਾ. ਪਿਆ. "ਪਰਾ ਕਰੇਜੇ ਛੇਕ." (ਸ. ਕਬੀਰ) ੧੧. ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨. ਫ਼ਾ. [پرہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. "ਗਜ ਬਾਜਿਨ ਕੋ ਪਰਾ ਬੰਧਾਵਾ." (ਗੁਪ੍ਰਸੂ)...
ਉਪ. ਇਹ ਸ਼ਬਦਾਂ ਦੇ ਆਦਿ ਲਗਕੇ ਅੱਗੇ- ਲਿਖੇ ਅਰਥਾਂ ਦੀ ਅਧਿਕਤਾ ਕਰਦਾ ਹੈ:-#ਚਾਰੇ ਪਾਸੇ. (ਚੁਫੇਰੇ), ਜੈਸੇ- ਪਰਿਕ੍ਰਮਾ.#੨. ਸੰਪੂਰਨ. ਰੀਤਿ ਕਰਕੇ. ਚੰਗੀ ਤਰਾਂ, ਜੈਸੇ- ਪਰਿਪੂਰ੍ਣ.#੩. ਅਤਿਸ਼ਯ. ਜੈਸੇ- ਪਰਿਚਪਲ.#੪. ਦੋਸ ਕਥਨ. ਜੈਸੇ- ਪਰਿਵਾਦ.#੫. ਨਿਯਮ. ਕ੍ਰਮ. ਜੈਸੇ- ਪਰਿਛੇੱਦ ਆਦਿ.#੬. ਕ੍ਰਿ. ਵਿ- ਉੱਤੇ, ਉੱਪਰ. "ਹਾਟ ਪਰਿ ਆਲਾ." (ਰਾਮ ਬੇਣੀ) ਦੇਖੋ, ਊਪਰਿ ਹਾਟੁ....
ਸੰ. ਵ੍ਯ- ਇਹ ਸ਼ਬਦਾਂ ਦੇ ਨਾਲ ਮਿਲਕੇ- ਆਰੰਭ, ਗਤਿ, ਅਤਿ, ਪ੍ਰਸਿੱਧੀ, ਆਦਿ ਅਰਥ ਦਿੰਦਾ ਹੈ, ਜਿਵੇਂ- ਪ੍ਰਚੰਡ, ਪ੍ਰਬੋਧ, ਪ੍ਰਭਾਵ ਆਦਿ....
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਮੂਲ. ਜੜ. "ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ." (ਮਃ ੫. ਵਾਰ ਗਉ ੧)#੨. ਆਦਿ. ਮੁੱਢ. "ਮੁੰਢਹੁ ਘੁਥਾਜਾਇ." (ਸ੍ਰੀ ਅਃ ਮਃ ੩) "ਮੁੰਢੈ ਦੀ ਖਸਲਤਿ ਨ ਗਈਆ." (ਮਃ ੩. ਵਾਰ ਬਿਹਾ) ੩. ਭਾਵ- ਕਰਤਾਰ, ਜੋ ਸਭ ਦਾ ਮੂਲ ਹੈ. "ਮੁੰਢਹੁ ਭੁਲੇ ਮੁੰਢ ਤੇ, ਕਿਥੈ ਪਾਇਨਿ ਹਥੁ?" (ਮਃ ੫. ਗਉ ਵਾਰ ੧)...
ਸੰ. ਸੰਗ੍ਯਾ- ਰੁਜ. ਬੀਮਾਰੀ. ਸ਼ਰੀਰ ਦੀ ਧਾਤੁ ਦੀ ਵਿਖਮਤਾ ਤੋਂ ਉਪਜਿਆ ਦੁੱਖ. "ਰੋਗ ਸੋਗ ਤੇਰੇ ਮਿਟਹਿ ਸਗਲ." (ਸਾਰ ਮਃ ੫) ੨. ਕੁੱਠ ਦਵਾਈ....
ਸੰ. उपद्रव. ਸੰਗ੍ਯਾ- ਉਤਪਾਤ. ਵਿਘਨ. "ਮਿਟੇ ਉਪਦ੍ਰਹ ਮਨ ਤੇ ਬੈਰ." (ਆਸਾ ਮਃ ੫) ੨. ਊਧਮ. ਦੰਗਾ। ੩. ਮੁਸੀਬਤ. ਵਿਪਦਾ....
ਸੰ. ਅਪਸ਼ਕੁਨ. ਸੰਗ੍ਯਾ- ਬੁਰਾ ਚਿੰਨ੍ਹ. ਕੁਸਗਨ. ਮੰਦੀ ਘਟਨਾਂ ਦੇ ਆਉਣ ਦੀ ਨਿਸ਼ਾਨੀ. ਅਮੰਗਲ ਸੂਚਕ ਚਿੰਨ੍ਹ. "ਤਉ ਸਗਨ ਅਪਸਗਨ ਕਹਾ ਬੀਚਾਰੈ." (ਸੁਖਮਨੀ) "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ." (ਆਸਾ ਮਃ ੫)#ਸਗਨ- ਅਪਸਗਨ (ਸ਼ੁਭ ਅਤੇ ਮੰਦ ਸ਼ਕੁਨ) ਸਭ ਦੇਸਾਂ ਵਿੱਚ ਅਨੇਕ ਮਤਾਂ ਦੇ ਲੋਕ ਮੰਨਦੇ ਹਨ, ਪਰ ਬਹੁਤ ਕਰਕੇ ਹਿੰਦੂਮਤ ਦੇ ਗ੍ਰੰਥਾਂ ਵਿੱਚ ਇਨ੍ਹਾਂ ਦਾ ਜਿਕਰ ਹੈ, ਜਿਨ੍ਹਾਂ ਅਨੁਸਾਰ ਭਾਈ ਸੰਤੋਖ ਸਿੰਘ ਜੀ ਨੇ ਕੁਝ ਸਗਨ- ਅਪਸਗਨ ਲਿਖੇ ਹਨ:-#ਅਪਸ਼ਕੁਨ-#ਫਰਕੇ ਭੁਜਾ ਵਿਲੋਚਨ ਵਾਮੂ,#ਸਿਰ ਵਾਯਸ¹ ਬੈਠ੍ਯੋ ਦੁਖਧਾਮੂ,#ਨਿਕਸਤਿ ਛੀਕ ਭਈ ਦਿਸ ਦਾਂਏ, xxx#ਧੁਨਿ ਖੋਟੀ ਤੇ ਬਜਤ ਨਗਾਰਾ,#ਦਲ ਪਰ ਗੀਧ ਭ੍ਰਮੰਤੀ ਚਲੇ.#ਕਾਸ੍ਟ ਭਾਰ ਅਗਾਰੀ ਮਿਲੇ.#ਦੀਨਮਨੇ ਬਾਜੀ ਰੁਦਨਾਵੈਂ. xx#ਚਲਤ ਅਕਾਰਨ ਗਿਰਗਿਰ ਪਰੈਂ,#ਕਿਤਕ ਭਟਨ ਪਗੀਆ ਪਰ ਤਰੈਂ,#ਸ਼ਿਵਾ² ਪੁਕਾਰਤ ਸਨਮੁਖ ਆਵਤ,#ਮ੍ਰਿਗ ਕੀ ਮਾਲ ਕੁਫੇਰੇ ਧਾਵਤ.#ਦਾਰੁਨ ਕਾਕ ਬੋਲਤੇ ਉਡ, xxx#ਸਮੁਖ ਵਾਯੁ ਮ੍ਰਿਗਮਾਲ ਕੁਫੇਰੀ. xxx#ਖਰ ਬੋਲ੍ਯੋ ਮ੍ਰਿਤੁਸੂਚਤ ਭਾਰੀ. xxx#ਜਾਤ ਲਿਯੇ ਮਿਰਤਕ ਸਭ ਚੀਨਾ. xxx#ਇਮ ਅਪਸਗੁਨ ਵਲੋਕਤ ਬਡੇ.#ਸ਼ੁਭ ਸ਼ਕੁਨ-#ਫਰਕ੍ਯੋ ਦਹਿਨ ਵਿਲੋਚਨ ਸੁੰਦਰ,#ਭੁਜਾਦੰਡ ਦਹਿਨੋ ਬਲਮੰਦਰ,#ਨਿਰਮਲ ਦਿਵਸ ਵਾਯੁ ਸੁਖਕਾਰੀ,#ਮਿਲੀ ਦੁਘਟਧਰ³ ਸੁੰਦਰ ਨਾਰੀ,#ਮ੍ਰਿਗਨਮਾਲ ਦਾਹਿਨ ਕੋ ਆਈ,#ਮਧੁਰ ਵਿਹੰਗਨ ਸਬਦ ਸੁਨਾਈ,#ਮਿਲੀ ਜੋਸਿਤਾ⁴ ਬਾਲਕ ਗੋਦ,#ਹੁਤੀ ਸੁਹਾਗਣਿ ਸਹਿਤ ਪ੍ਰਮੋਦ.#ਸੁਰਭੀ⁵ ਵਸਤ⁶ ਚੁੰਘਾਵਤ ਠਾਢੀ.#ਚਾਟਤ ਰਿਦੇ ਪ੍ਰੀਤਿ ਬਹੁ ਬਾਢੀ,#ਕਾਗ ਦਾਹਨੀ ਦਿਸ਼ਿ ਉਡ ਆਵਾ,#ਨਕੁਲ⁷ ਦਰਸ ਸਭਹਿਨ ਨੇ ਪਾਵਾ. (ਗੁਪ੍ਰਸੂ)#ਗੁਰਸਿੱਖਾਂ ਲਈ ਭਾਈ ਗੁਰਦਾਸ ਜੀ ਇਹ ਆਗ੍ਯਾ ਕਰਦੇ ਹਨ:-#ਸੱਜਾ ਖੱਬਾ ਸੌਣ ਨ ਮਨ ਵਸਾਇਆ, xxx#ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." xxx...
ਸੰ. ਸ਼ਕੁਨ. ਸੰਗ੍ਯਾ- ਪੰਛੀ. ਪਰੰਦ. ਪੰਖੇਰੂ। ੨. ਸਗਨ. ਸ਼ੁਭ ਅਸ਼ੁਭ ਫਲ ਦੱਸਣ ਵਾਲੇ ਚਿੰਨ੍ਹ. ਦੇਖੋ, ਅਪਸਗੁਨ. ਇਸ ਦਾ 'ਸ਼ਕੁਨ' ਨਾਉਂ ਹੋਣ ਦਾ ਕਾਰਣ ਇਹ ਹੈ ਕਿ ਪੁਰਾਣੇ ਸਮੇਂ ਪੰਛੀਆਂ ਦੀ ਬੋਲੀ ਅਤੇ ਚਾਲ ਤੋਂ ਲੋਕ ਭਲੇ ਬੁਰੇ ਨਤੀਜੇ ਕਢਦੇ ਸਨ. ਪੰਜਾਬੀ ਵਿੱਚ ਕੱਕੇ ਦੀ ਥਾਂ ਗੱਗਾ ਹੋ ਕੇ "ਸਗਨ" ਬਣ ਗਿਆ ਹੈ....
ਦੇਖੋ, ਬਿਘਨ....