niraनिर
ਸੰ. निर. ਵ੍ਯ- ਬਿਨਾ ਦੇਖੋ, ਨਿਹ, ਨਿਰਗੁਣ ਅਤੇ ਨਿਰਜਨ ਆਦਿ ਸ਼ਬਦ.
सं. निर. व्य- बिना देखो, निह, निरगुण अते निरजन आदि शबद.
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਸੰ, निम्, ਨਿਃ ਵ੍ਯ- ਇਹ ਨਿਸਧ ਅਤੇ ਵਿਸ਼ੇਸ਼ ਆਦਿ ਅਰਥਾਂ ਵਿੱਚ ਸ਼ਬਦ ਦੇ ਆਦਿ ਆਉਂਦਾ ਹੈ ਅਤੇ ਪੰਜਾਬੀ ਵਿੱਚ ਵਿਸਰਗਾਂ ਦੀ ਥਾਂ ਹਾਹਾ ਵਰਤਿਆ ਜਾਂਦਾ ਹੈ, ਦੇਖੋ, ਨਿਹਸੰਗ ਅਤੇ ਨਿਹਚਲ ਆਦਿ ਸ਼ਬਦ। ੨. ਫ਼ਾ. [نہ] ਨਹਿ, ਨਹੀਂ....
ਸੰ. ਨਿਗੁਣ. ਵਿ- ਮਾਇਆ ਦੇ ਸਤ ਰਜ ਤਮ ਗੁਣ ਤੋਂ ਰਹਿਤ। ੨. ਸ਼ੁੱਧ ਬ੍ਰਹਮ. "ਨਿਰਗੁਣ ਰਾਮ ਤਿਨੀ ਬੂਝਿ ਲਹਿਆ." (ਆਸਾ ਪਟੀ ਮਃ ੩) ੩. ਬਿਨਾ ਸਿਫ਼ਤ. ਗੁਣਹੀਨ. ਖ਼ੂਬੀ ਤੋਂ ਬਿਨਾ. "ਨਿਰਗੁਣ ਨਿਸਤਾਰੇ." (ਆਸਾ ਮਃ ਪ) ੪. ਕਮਜ਼ੋਰ. ਬਲ ਰਹਿਤ. "ਇਕ ਨਿਰਗੁਣ ਬੈਲ ਹਮਾਰ." (ਗਉ ਰਵਿਦਾਸ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਨਿਰ੍ਜਨ. ਜਨ ਰਹਿਤ. ਸੁੰਨਾ. ਗ਼ੈਰ ਆਬਾਦ। ੨. ਏਕਾਂਤ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....