ਅਵ੍ਯਯ, ਅਵ੍ਯਯ

avyēa, avyēaअव्यय, अव्यय


ਸੰ. ਵਿ- ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਸਦਾ ਇੱਕ ਰਸ ਰਹਿਣ ਵਾਲਾ. "ਸ਼ੁੱਧ ਵਿਆਪਕ ਅਵ੍ਯਯ ਸੋਊ." (ਨਾਪ੍ਰ) ੨. ਸੰਗ੍ਯਾ- ਪਾਰਬ੍ਰਹਮ. ਕਰਤਾਰ। ੩. ਵ੍ਯਾਕਰਣ ਅਨੁਸਾਰ ਉਹ ਸ਼ਬਦ ਜੋ ਆਪਣਾ ਸਰੂਪ ਨਹੀਂ ਬਦਲਦਾ. ਅਥਵਾ, ਔਰ, ਫਿਰ, ਅਤੇ ਆਦਿ। ੪. ਕੰਜੂਸ. ਕ੍ਰਿਪਣ, ਜੋ ਵ੍ਯਯ (ਖ਼ਰਚ) ਨਹੀਂ ਕਰਦਾ.


सं. वि- जो विकार नूं प्रापत ना होवे. सदा इॱक रस रहिण वाला. "शुॱध विआपक अव्यय सोऊ." (नाप्र) २. संग्या- पारब्रहम. करतार। ३. व्याकरण अनुसार उह शबद जो आपणा सरूप नहीं बदलदा. अथवा, और, फिर, अते आदि। ४. कंजूस. क्रिपण, जो व्यय (ख़रच) नहीं करदा.