āulāआउला
ਸੰ. ਆਮਲਕ. ਸੰਗ੍ਯਾ- ਇੱਕ ਬਿਰਛ ਅਤੇ ਉਸ ਦਾ ਫਲ, ਜੋ ਖੱਟਾ ਹੁੰਦਾ ਹੈ. ਆਉਲੇ ਦਾ ਅਚਾਰ ਅਤੇ ਮੁਰੱਬਾ ਭੀ ਪਾਈਦਾ ਹੈ. ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਬਜ ਕਰਦਾ ਹੈ. ਮੇਦੇ ਅਤੇ ਜਿਗਰ ਦੇ ਰੋਗਾਂ ਨੂੰ ਦੂਰ ਕਰਦਾ ਹੈ. ਦਿਲ ਨੇਤ੍ਰ ਦਿਮਾਗ਼ ਅਤੇ ਪੱਠਿਆਂ ਨੂੰ ਤਾਕਤ ਦਿੰਦਾ ਹੈ. ਨਕਸੀਰ ਬੰਦ ਕਰਦਾ ਹੈ. ਇਸ ਦਾ ਮੁਰੱਬਾ ਦਿਲ ਅਤੇ ਦਿਮਾਗ ਨੂੰ ਖਾਸ ਕਰਕੇ ਪੁਸ੍ਟ ਕਰਦਾ ਹੈ. ਇਹ ਤ੍ਰਿਫਲੇ ਦਾ ਇੱਕ ਜੁਜ਼ ਹੈ. ਦਾਹ, ਪਿੱਤ, ਪ੍ਰਮੇਹ ਆਦਿ ਰੋਗਾਂ ਨੂੰ ਦੂਰ ਕਰਦਾ ਹੈ. L. Emblic Myrobalan.
सं. आमलक. संग्या- इॱक बिरछ अते उस दा फल, जो खॱटा हुंदा है. आउले दा अचार अते मुरॱबा भी पाईदा है. इस दी तासीर सरद खुशक है. कबज करदा है. मेदे अते जिगर दे रोगां नूं दूर करदा है. दिल नेत्र दिमाग़ अते पॱठिआं नूं ताकत दिंदा है. नकसीर बंद करदा है. इस दा मुरॱबा दिल अते दिमाग नूं खास करके पुस्ट करदा है. इह त्रिफले दा इॱक जुज़ है. दाह, पिॱत, प्रमेह आदि रोगां नूं दूर करदा है. L. Emblic Myrobalan.
ਦੇਖੋ, ਆਉਲਾ. "ਹਾਥ ਆਮਲਕ ਆਤਮਗ੍ਯਾਨਾ." (ਨਾਪ੍ਰ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਬਿਰਖ ੧....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਤੁਰਸ਼. ਅਮ੍ਲ। ੨. ਸੰਗ੍ਯਾ- ਇੱਕ ਨੇਂਬੂ ਦੀ ਕਿਸਮ ਦਾ ਬੂਟਾ ਅਤੇ ਉਸ ਦਾ ਫਲ, ਜੋ ਖੱਟੇ ਰਸ ਦਾ ਹੁੰਦਾ ਹੈ. Sour lime. ਇਸ ਦੀ ਬਾੜ ਬਹੁਤ ਸੁੰਦਰ ਹੁੰਦੀ ਹੈ. ਇਸ ਦਾ ਰਸ ਆਲੂ ਗਾਗਟੀ ਅਤੇ ਅਚਾਰ ਆਦਿ ਵਿੱਚ ਵਰਤੀਦਾ ਹੈ. ਇਸ ਉੱਤੇ ਸੰਗਤਰੇ ਮਾਲਟੇ ਆਦਿ ਦਾ ਪਿਉਂਦ ਕੀਤਾ ਜਾਂਦਾ ਹੈ. L. Citrus acida....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਫ਼ਾ. [آچار] ਆਚਾਰ. ਲੂਣ, ਮਿਰਚ, ਰਾਈ, ਤੇਲ, ਸਿਰਕੇ, ਮਿੱਠੇ ਆਦਿਕ ਪਦਾਰਥਾਂ ਨਾਲ ਫਲ, ਸਬਜ਼ੀ ਆਦਿਕ ਮਿਲਾਕੇ ਤਿਆਰ ਕੀਤਾ ਹੋਇਆ ਇੱਕ ਖਾਣ ਲਾਇਕ ਪਦਾਰਥ. "ਅਨਿਕ ਅਚਾਰਨ ਲਿਆਵਨ ਠਾਨਾ." (ਗੁਪ੍ਰਸੂ) ੨. ਸੰ. ਆਚਾਰ. ਵ੍ਯਵਹਾਰ. ਚਾਲਚਲਨ. ਰਹਿਣੀ ਬਹਿਣੀ. "ਗੁਰੁ ਮਿਲਿ ਚਜੁ ਅਚਾਰੁ ਸਿਖੁ." (ਸ੍ਰੀ ਮਃ ੫)...
ਅ਼. [مُرّبا] ਸੰਗ੍ਯਾ- ਤਰਬੀਯਤ ਪਾਇਆ ਹੋਇਆ. ਪਰਵਰਿਸ਼ ਕੀਤਾ ਹੋਇਆ। ੨. ਸ਼ਹਦ ਅਥਵਾ ਖੰਡ ਆਦਿ ਦੇ ਗਾੜ੍ਹੇ ਰਸ ਵਿੱਚ ਪਾਇਆ ਹੋਇਆ. ਫਲ. "ਆਨ ਮੁਰੱਬੇ ਜੇ ਫਲ ਨਾਨਾ." (ਗੁਪ੍ਰਸੂ) ੩. ਅ਼. [مُرّبع] ਮੁਰੱਬਅ਼ ਵਿ- ਚੌਕੋਣਾ (square). ੪. ਵਰਤਮਾਨ ਸਮੇਂ "ਮੁਰੱਬਾ" ਜ਼ਮੀਨ ਦਾ ਇੱਕ ਪਾਪ ਹੈ, ਜਿਸ ਦੀ ਮਿਣਤੀ ਕਿਤੇ ਪੱਚੀ ਏਕੜ ਕਿਤੇ ਵੀਹ ਏਕੜ ਹੈ....
ਅ਼. [تاشیِر] ਤਾਸੀਰ. ਸੰਗ੍ਯਾ- ਅਸਰ ਕਰਨਾ (effect)....
ਫ਼ਾ. [سرد] ਵਿ- ਠੰਢਾ. ਸੀਤਲ। ੨. ਸੰ. ਸ਼ਰਦ੍. ਸੰਗ੍ਯਾ- ਅੱਸੂ ਕੱਤਕ ਦੀ ਰੁਤ. "ਰੁਤਿ ਸਰਦ ਅਡੰਬਰੋ ਅਸੂ ਕਤਿਕੇ ਹਰਿ ਪਿਆਸ ਜੀਉ." (ਰਾਮ ਰੁਤੀ ਮਃ ੫) ੩ਸਾਲ. ਵਰ੍ਹਾ। ੪. ਤੀਰਕਸ਼. ਸ਼ਰਧਿ. ਭੱਥਾ....
ਫ਼ਾ. [خوشک] ਵਿ- ਸ਼ੁਸ੍ਕ. ਸੁੱਕਾ. ਤਰਾਵਤ. ਬਿਨਾ। ੨. ਰੁੱਖਾ....
ਅ਼. [قبض] ਕ਼ਬਜ. ਸੰਗ੍ਯਾ- ਰੋਕਣ ਦੀ ਕ੍ਰਿਯਾ। ੨. ਕ਼ਾਬੂ ਰੱਖਣਾ। ੩. ਫੜਨਾ। ੪. ਇੱਕ ਰੋਗ. ਸੰ. कोष्ठबद्घ ਕੋਸ੍ਠਬੱਧ. Constipation. ਕਬਜ਼ ਦੋ ਤਰਾਂ ਦੀ ਹੁੰਦੀ ਹੈ. ਇੱਕ ਸਾਧਾਰਨ ਜੋ ਕਿਸੇ ਖਾਸ ਕਾਰਣ ਤੋਂ ਕਿਸੇ ਵੇਲੇ ਹੋ ਜਾਂਦੀ ਹੈ. ਦੂਜੀ ਨਿੱਤ ਰਹਿਣ ਵਾਲੀ (ਦਾਯਮੀ). ਕਬਜ਼ ਦੂਰ ਕਰਨ ਲਈ ਤਿੱਖੀਆਂ ਜੁਲਾਬ ਦੀਆਂ ਦਵਾਈਆਂ ਨਹੀਂ ਵਰਤਣੀਆਂ ਚਾਹੀਏ, ਅਜਿਹਾ ਕਰਨ ਤੋਂ ਕਮਜ਼ੋਰੀ ਹੁੰਦੀ ਹੈ.#ਕਬਜ਼ ਦੇ ਕਾਰਨ ਇਹ ਹਨ- ਬਹੁਤੀ ਬੈਠਕ, ਵੇਲੇ ਸਿਰ ਸੁਚੇਤੇ ਨਾਂ ਜਾਣਾ, ਰੁੱਖੀਆਂ ਚੀਜ਼ਾਂ ਖਾਣੀਆਂ, ਆਂਦਰਾਂ ਤੋਂ ਮੈਲ ਕੱਢਣ ਵਾਲੀ ਸ਼ਕਤੀ ਦਾ ਸੁਸਤ ਹੋ ਜਾਣਾ, ਸ਼ਰਾਬ, ਅਫੀਮ, ਭੰਗ, ਚਰਸ ਆਦਿਕ ਦਾ ਵਰਤਣਾ, ਕਸਰਤ ਨਾ ਕਰਨੀ, ਖੱਟੇ ਪਦਾਰਥ ਬਹੁਤੇ ਖਾਣੇ, ਦਿਮਾਗੀ ਮਿਹਨਤ ਬਹੁਤ ਕਰਨੀ, ਚਿੰਤਾ ਵਿੱਚ ਰਹਿਣਾ, ਰੋਟੀ ਚੱਬਕੇ ਨਾ ਖਾਣੀ, ਪਿਆਸ ਹੋਣ ਤੋਂ ਪਾਣੀ ਵੇਲੇ ਸਿਰ ਨਾ ਪੀਣਾ ਆਦਿ.#ਇਸ ਰੋਗ ਦਾ ਇਲਾਜ ਕਾਰਣ ਅਨੁਸਾਰ ਹੀ ਹੋਣਾ ਚਾਹੀਏ, ਪਰ ਕਬਜ ਦੂਰ ਕਰਨ ਦੇ ਸਾਧਾਰਨ ਉਪਾਉ ਇਹ ਹਨ-#ਸੌਣ ਵੇਲੇ ਗਰਮ ਦੁੱਧ ਜਾਂ ਗਰਮ ਜਲ ਛਕਣਾ. ਹਰੜ ਦਾ ਮੁਰੱਬਾ ਖਾਣਾ. ਪੈਦਲ ਫਿਰਨਾ. ਰੋਟੀ ਚਿੱਥਕੇ ਖਾਣੀ. ਮੱਖਣ ਬਦਾਮਰੋਗਨ ਆਦਿਕ ਪਦਾਰਥ ਖਾਣੇ. ਅਮਲਤਾਸ ਦੀ ਗੁੱਦ, ਗੁਲਕੰਦ, ਬਨਫ਼ਸ਼ਾ ਦਾ ਮੁਰੱਬਾ, ਸੌਂਫ, ਇਨ੍ਹਾਂ ਨੂੰ ਚਾਯ ਦੀ ਤਰਾਂ ਉਬਾਲਕੇ ਪੀਣਾ.#ਬਦਾਮ ਦੀ ਗਿਰੀਆਂ, ਮਗਜ ਕਦੂ, ਸਨਾ ਮੱਕੀ, ਸਾਉਗੀ, ਗੁਲਕੰਦ, ਇੱਕੋ ਜੇਹੇ ਲੈ ਕੇ ਕੁੱਟਕੇ ਮਜੂਨ ਬਣਾ ਲੈਣਾ, ਰਾਤ ਨੂੰ ਸੌਣ ਵੇਲੇ ਤੋਲਾ ਅਥਵਾ ਦੋ ਤੋਲਾ ਕੋਸੇ ਦੁੱਧ ਜਾਂ ਜਲ ਨਾਲ ਛਕਣਾ....
ਫ਼ਾ. [جِگر] ਸੰ. यकृत ਯਕ੍ਰਿਤ. ਅੰ. Liver. ਸੰਗ੍ਯਾ- ਕਲੇਜਾ. ਇਸ ਦਾ ਰੰਗ ਸੁਰਖੀ ਮਿਲਿਆ ਭੂਰਾ ਹੁੰਦਾ ਹੈ. ਜਿਗਰ ਦਾ ਬਹੁਤ ਹਿੱਸਾ ਸੱਜੇ ਪਾਸੇ ਪਸਲੀਆਂ ਹੇਠਾਂ ਮੇਦੇ ਦੇ ਉੱਪਰ ਅਤੇ ਥੋੜਾ ਹਿੱਸਾ ਖੱਬੇ ਪਾਸੇ ਵੱਲ ਹੋਇਆ ਕਰਦਾ ਹੈ. ਇਸ ਦਾ ਤੋਲ ਸ਼ਰੀਰ ਦੇ ਸਾਰੇ ਬੋਝ ਦਾ ਚਾਲੀਸਵਾਂ ਹਿੱਸਾ ਹੁੰਦਾ ਹੈ. ਜਿਗਰ ਤੋਂ ਪਿੱਤ (ਸਫਰਾ) ਪੈਦਾ ਹੁੰਦਾ ਹੈ. ਜਦ ਇਹ ਆਪਣਾ ਕੰਮ ਛੱਡ ਦਿੰਦਾ ਹੈ, ਤਾਂ ਸ਼ਰੀਰ ਰੋਗੀ ਹੋ ਜਾਂਦਾ ਹੈ। ੨. ਭਾਵ- ਹੌ਼ਸਲਾ. ਦਿਲੇਰੀ....
ਸੰ. ਵਿ- ਜੋ ਨੇੜੇ ਨਹੀਂ. ਦੇਖੋ, ਫ਼ਾ. [دوُر] ੨. ਕ੍ਰਿ. ਵਿ- ਫਾਸਲੇ ਪੁਰ. ਵਿੱਥ ਤੇਯ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਅ਼. [طاقت] ਸੰਗ੍ਯਾ- ਜ਼ੋਰ. ਬਲ। ੨. ਸਾਮਰਥ੍ਯ. ਸ਼ਕਤਿ....
ਸੰਗ੍ਯਾ- ਨਾਸਿਕਾ- ਸ਼ਿਰਾ. ਨੱਕ ਦੀ ਸ਼ਿਰਾ (ਨਾੜੀ) ੨. ਨੱਕ ਦੀ ਸ਼ਿਰਾ (ਰਗ) ਤੋਂ ਲਹੂ ਵਗਣ ਦੀ ਕ੍ਰਿਯਾ. [رُعاف] ਰੁਆ਼ਫ਼ Epistaxis. ਪਿੱਤ ਦੇ ਵਿਗਾੜ ਤੋਂ, ਧੁੱਪ ਲਗਣ ਤੋਂ, ਮਿਰਚ ਆਦਿਕ ਤਿੱਖੇ ਪਦਾਰਥ ਖਾਣ ਅਤੇ ਸ਼ਰਾਬ ਪੀਣ ਤੋਂ, ਬਹੁਤ ਮੈਥੁਨ ਕਰਨ ਤੋਂ, ਸੱਟ ਵੱਜਣ ਆਦਿ ਕਾਰਣਾਂ ਤੋਂ ਨਕਸੀਰ ਵਗਦੀ ਹੈ.#ਇਸ ਦਾ ਇਲਾਜ ਹੈ- ਠੰਡੇ ਜਲ ਦੇ ਛਿੱਟੇ ਮੂੰਹ ਤੇ ਮਾਰਨੇ, ਸੀਤਲ ਜਲ ਨੱਕ ਨਾਲ ਖਿੱਚਣਾ, ਅੰਬ ਦੀ ਗੁਠਲੀ ਅਤੇ ਅਨਾਰ ਦੀ ਕਲੀ ਪਾਣੀ ਵਿੱਚ ਘਿਸਾਕੇ ਨਸਵਾਰ ਲੈਣੀ. ਕਪੂਰ ਨੂੰ ਧਣੀਏ ਦੀ ਪਾਣੀ ਵਿੱਚ ਘਸਾਕੇ ਨੱਕ ਵਿੱਚ ਟਪਕਾਉਂਣਾ. ਰੌਗਣ ਕੱਦੂ ਅਤੇ ਬਦਾਮਰੌਗਨ ਸਿਰ ਤੇ ਮਲਣਾ. ਅਨਾਰ ਅਤੇ ਚੰਦਨ ਦਾ ਸ਼ਰਬਤ ਬੀਹਦਾਣੇ ਦਾ ਲੁਬਾਬ ਸ਼ਰਬਤ ਨੀਲੋਵਰ ਨਾਲ ਮਿਲਾਕੇ ਪਿਆਉਂਣਾ....
ਫ਼ਾ. [بند] ਸੰਗ੍ਯਾ- ਸ਼ਰੀਰ ਦਾ ਜੋੜ। ੨. ਯੁਕ੍ਤਿ ਤਦਬੀਰ। ੩. ਛੰਦਾਂ ਦਾ ਸਮੁਦਾਂਯ, ਜਿਸ ਦੇ ਅੰਤ ਦੇ ਪਦ ਇੱਕ ਹੀ ਮੇਲ ਦੇ ਹੋਣ, ਜੈਸੇ ਅਕਾਲਉਸਤਤਿ ਵਿੱਚ- "ਜੈ ਜੈ ਹੋਸੀ ਮਹਿਖਾਸੁਰ ਮਰਦਨਿ" ਆਦਿ। ੪. ਪ੍ਰਤਿਗ੍ਯਾ। ੫. ਰੱਸੀ. ਤਣੀ. ਭਾਵ- ਬੰਨ੍ਹ ਰੱਖਣ ਦੀ ਸ਼ਕਤਿ. "ਮਿਰਤਕ ਭਏ ਦਸੈ ਬੰਦ ਛੂਟੇ." (ਆਸਾ ਕਬੀਰ) ਸ਼ਰੀਰ ਦੇ ਦਸ਼ ਦ੍ਵਾਰਿਆਂ ਵਿੱਚ ਜੋ ਰੋਕਣ ਦੀ ਸ਼ਕਤੀ ਸੀ. ਉਹ ਮਿਟ ਗਈ। ੬. ਬੰਧਨ. ਕੈਦ. "ਬੰਦ ਨ ਹੋਤ ਸੁਨੇ ਉਪਦੇਸ." (ਗੁਪ੍ਰਸੂ) ੭. ਅੰਗਰਖੇ ਦੀ ਤਣੀਆਂ ਕੋਲ ਲਾਏ ਬੰਦ, ਜੋ ਗੋਡੇ ਤੋਂ ਹੇਠ ਤੀਕ ਲਟਕਦੇ ਰਹਿਂਦੇ ਹਨ. "ਸੁੰਦਰ ਬੰਦ ਸੁ ਦੁੰਦ ਬਲੰਦੇ." (ਗੁਪ੍ਰਸ) ੮. ਵਿ- ਬੰਨ੍ਹਣ ਵਾਲਾ. "ਤੇਗ ਬੰਦ ਗੁਣ ਧਾਤੁ." (ਸ੍ਰੀ ਮਃ ੧) ੯. ਸੰ. वन्द्. ਧਾ- ਸ੍ਤਤਿ (ਤਾਰੀਫ) ਕਰਨਾ। ੧੦. ਪ੍ਰਣਾਮ ਕਰਨਾ. "ਲਸਕੋਰ ਤਰਕਸਬੰਦ, ਬੰਦ ਜੀਉ ਜੀਉ ਸਗਲੀ ਕੀਤ." (ਸ਼੍ਰੀ ਅਃ ਮਃ ੫) ਤੀਰਕਸ਼ਬੰਦ ਲਸ਼ਕਰ, ਵੰਦਨਾ ਕਰਕੇ ਜੀ! ਜੀ! ਕਹਿਂਦੇ ਹਨ। ੧੧. ਸੰ. ਵੰਦ੍ਯ. ਵਿ- ਵੰਦਨਾ (ਪ੍ਰਣਾਮ) ਯੋਗ੍ਯ. ਵੰਦਨੀਯ. "ਬੰਦਕ ਹੋਇ ਬੰਦ ਸੁਧਿ ਲਹੈ." (ਗਉ ਬਾਵਨ ਕਬੀਰ) ਜੋ ਵੰਦਨਾ ਕਰਨ ਵਾਲਾ ਹੁੰਦਾ ਹੈ, ਉਹ ਵੰਦਨੀਯ (ਕਰਤਾਰ) ਦੀ ਸੁਧ ਲਭਦਾ ਹੈ....
ਅ਼. [دِماغ] ਸੰਗ੍ਯਾ- ਮਗ਼ਜ਼. ਮਸਤਿਸ੍ਕ. Brain. ਬੁੱਧਿ ਦਾ ਅਸਥਾਨ. ਇਹ ਸ਼ਰੀਰ ਦੇ ਸਾਰੇ ਅੰਗਾਂ ਦਾ ਸਰਦਾਰ ਹੈ. ਵਿਦ੍ਵਾਨਾਂ ਨੇ ਅੰਤਹਕਰਣ ਦਾ ਨਿਵਾਸ ਇਸੇ ਵਿੱਚ ਮੰਨਿਆ ਹੈ। ੨. ਬੁੱਧਿ. ਸਮਝ। ੩. ਅਭਿਮਾਨ. ਘਮੰਡ....
ਅ਼. [خاص] ਖ਼ਾਸ. ਵਿ- ਮੁੱਖ. ਪ੍ਰਧਾਨ. ਚੁਣਿਆ ਹੋਇਆ. ਵਿਸ਼ੇਸ। ੨. ਫ਼ਾ. [خواہِش] ਖ਼੍ਵਾਹਿਸ਼. ਸੰਗ੍ਯਾ- ਇੱਛਾ. ਲੋੜ. "ਕਿਸੀ ਵਸਤੁ ਕੀ ਖਾਸ ਨ ਰਹੀ." (ਗੁਪ੍ਰਸੂ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰਗ੍ਯਾ- ਯਜੁਰ ਵੇਦ. ਭਾਵ- ਯਜੁਰ ਵੇਦ ਦੀ ਪ੍ਰਧਾਨਤਾ ਵਾਲਾ ਦ੍ਵਾਪਰ. "ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ." (ਵਾਰ ਆਸਾ) ੨. ਫ਼ਾ. [جُز] ਜੁਜ਼. ਵ੍ਯ- ਬਗ਼ੈਰ. ਸਿਵਾ। ੩. ਅ਼. [جُزو] ਜੁਜ਼ਵ ਦਾ ਸੰਖੇਪ. ਸੰਗ੍ਯਾ- ਹ਼ਿੱਸਾ. ਭਾਗ. ਟੁਕੜਾ। ੪. ਸੰਚੀ. ਨੱਥੀ। ੫. ਫ਼ਾ. [جِز] ਜਿਜ਼. ਦੁੰਬੇ ਦੀ ਚੱਕੀ ਦੀ ਭੁੰਨੀ ਹੋਈ ਚਰਬੀ. "ਸਾਲਨ ਔ ਬਿਰੀਆਂ ਜੁਜ ਤਾਹਰੀ." (ਕ੍ਰਿਸਨਾਵ)...
ਸੰ. ਸੰਗ੍ਯਾ- ਦਗਧ ਕਰਨ ਦੀ ਕ੍ਰਿਯਾ. ਜਲਾਣਾ. ਦੇਖੋ, ਪਿਤ੍ਰਿਮੇਧ। ੨. ਜਲਨ. ਤਾਪ। ੩. ਇੱਕ ਰੋਗ, ਜਿਸ ਤੋਂ ਬਹੁਤ ਪਿਆਸ ਲਗਦੀ ਅਤੇ ਗਲ ਸੁਕਦਾ ਹੈ. ਜਲਨ. ਸੜਨ. ਦਾਝ. ਵੈਦਕ ਅਨੁਸਾਰ ਪਿੱਤ ਦਾਹ, ਮਦ੍ਯ ਦਾਹ ਆਦਿ ਇਸ ਦੇ ਸੱਤ ਭੇਦ ਹਨ. ਸ਼ਰੀਰ ਵਿੱਚ ਗਰਮੀ ਬਹੁਤ ਵਧਣ, ਖ਼ੂਨ ਦੇ ਜੋਸ਼ ਮਾਰਨ, ਤ੍ਰਿਖਾ ਰੋਕਣ, ਬਹੁਤ ਸ਼ਰਾਬ ਪੀਣ, ਬਹੁਤ ਭੋਗ ਕਰਨ, ਬਹੁਤ ਮਿਹਨਤ ਕਰਨ, ਨਿਰਾਹਾਰ ਵ੍ਰਤ ਰੱਖਣ, ਨਰਮ ਅਸਥਾਨ ਤੇ ਸੱਟ ਵੱਜਣ ਆਦਿ ਕਾਰਣਾਂ ਤੋਂ ਦਾਹ ਰੋਗ ਹੁੰਦਾ ਹੈ.#ਦਾਹ ਤੋਂ ਦਿਲ ਅਤੇ ਸ਼ਰੀਰ ਸੜਦਾ ਪ੍ਰਤੀਤ ਹੁੰਦਾ ਹੈ, ਜੀ ਘਬਰਾਉਂਦਾ ਹੈ, ਸਿਰ ਚਕਰਾਉਂਦਾ ਹੈ, ਖਾਣਾ ਪੀਣਾ ਨਹੀਂ ਭਾਉਂਦਾ.#ਇਸ ਦੇ ਸਾਧਾਰਣ ਇਲਾਜ ਇਹ ਹਨ- ਜਿਨ੍ਹਾਂ ਕਾਰਣਾਂ ਤੋਂ ਦਾਹ ਹੋਈ ਹੋਵੇ ਉਨ੍ਹਾਂ ਦਾ ਤਿਆਗ ਕਰਨਾ, ਤਿੱਖੇ ਰੁੱਖੇ ਬੋਝਲ ਖਾਣੇ ਛੱਡਕੇ ਨਰਮ ਅਤੇ ਸਾਂਤਕੀ ਭੋਜਨ ਵਰਤਣੇ. ਸ਼ਰੀਰ ਉੱਤੇ ਆਉਲੇ, ਬੇਰ ਦੀ ਛਿੱਲ, ਅਥਵਾ ਸੀਤਲ ਜਲ ਵਿੱਚ ਚੰਦਨ ਘਸਾਕੇ ਲੇਪ ਕਰਨਾ. ਕੌਲ ਫੁੱਲ ਅਤੇ ਕੇਲੇ ਦੇ ਪੱਤਿਆਂ ਤੇ ਲੇਟਣਾ. ਅਰਕ ਗੁਲਾਬ ਕੇਉੜਾ ਬੇਦਮੁਸ਼ਕ ਚੰਦਨ ਦੇ ਮੂੰਹ ਤੇ ਛਿੱਟੇ ਮਾਰਨੇ ਅਤੇ ਪੀਣਾ. ਨਹਿਰ ਨਦੀ ਫੁਹਾਰੇ ਪਾਸ ਬੈਠਣਾ. ਗੁਲਾਬ ਆਦਿ ਇ਼ਤਰ (ਅਤਰ) ਸੁੰਘਣੇ. ਸ਼ਰਬਤ ਸੰਦਲ, ਸੰਗਤਰਾ, ਨਿੰਬੂ, ਅਨਾਰ ਆਦਿ ਦਾ ਵਰਤਣਾ. ਬਹੁਤ ਨਰਮ ਅਤੇ ਸੀਤਲ ਜੁਲਾਬ ਦੀਆਂ ਦਵਾਈਆਂ ਦਾ ਸੇਵਨ ਕਰਨਾ, ਜਿਨ੍ਹਾਂ ਤੋਂ ਅੰਤੜੀ ਵਿੱਚ ਮਲ ਨਾ ਰਹੇ....
ਸੰ. पित्त्. [صفرا] ਸਫ਼ਰਾ. Bile. ਪਿੱਤ ਸ਼ਰੀਰ ਦੀ ਗਰਮੀ ਰੂਪ ਹੈ. ਇਹ ਆਪਣੀ ਅਸਲੀ ਹਾਲਤ ਵਿੱਚ ਸ਼ਰੀਰ ਦੀ ਰਖ੍ਯਾ, ਅਤੇ ਵਿਗੜਿਆ ਹੋਇਆ ਅਨੇਕ ਰੋਗ ਉਤਪੰਨ ਕਰਦਾ ਹੈ. ਪਿੱਤ ਪਤਲਾ (ਦ੍ਰਵ) ਪਦਾਰਥ ਹੈ, ਜਿਸ ਦਾ ਪੀਲਾ ਰੰਗ ਹੈ. ਇਹ ਸ਼ਰੀਰ ਤੋਂ ਮੈਲ ਅਤੇ ਲਹੂ ਦੀ ਜਹਿਰ ਖਾਰਜ ਕਰਦਾ ਹੈ. ਵੈਦਕ ਵਾਲਿਆਂ ਨੇ ਪਿੱਤ ਦੇ ਪੰਜ ਰੂਪ ਲਿਖੇ ਹਨ-#(ੳ) ਆਲੋਚਕ- ਨੇਤ੍ਰਾਂ ਵਿੱਚ ਨਿਵਾਸ ਕਰਦਾ ਹੈ. ਅੱਖਾਂ ਵਿੱਚ ਇਸੇ ਦੀ ਚਮਕ ਹੈ. ਇਹ ਰੂਪ ਨੂੰ ਗ੍ਰਹਣ ਕਰਦਾ ਹੈ.#(ਅ) ਰੰਜਕ- ਜਿਗਰ ਵਿੱਚ ਰਹਿੰਦਾ ਹੈ. ਭੋਜਨ ਦਾ ਰਸ, ਜੋ ਲਹੂ ਬਣਨ ਲਈ ਆਉਂਦਾ ਹੈ. ਉਸ ਦਾ ਖੂਨ ਬਣਾਉਂਦਾ ਹੈ.#(ੲ) ਸਾਧਕ- ਹਿਰਦੇ ਵਿੱਚ ਰਹਿੰਦਾ ਹੈ. ਇਹ ਬੁੱਧਿ, ਸਿਮ੍ਰਿਤਿ ਆਦਿ ਨੂੰ ਵਧਾਉਂਦਾ ਹੈ.#(ਸ) ਪਾਚਕ- ਇਹ ਮੇਦੇ ਅਤੇ ਅੰਤੜੀ ਵਿੱਚ ਰਹਿੰਦਾ ਹੈ. ਇਹ ਗਿਜਾ ਪਚਾਉਂਦਾ, ਮੈਲ ਖਾਰਿਜ ਕਰਦਾ ਹੈ, ਰਸ ਮਲ ਮੂਤ੍ਰ ਅਤੇ ਦੋਸਾਂ ਨੂੰ ਨਿਖੇੜਦਾ ਹੈ, ਜਠਰਾਗਨਿ ਦੇ ਬਲ ਨੂੰ ਵਧਾਉਂਦਾ ਹੈ.#(ਹ) ਭ੍ਰਾਜਕ- ਇਹ ਤੁਚਾ (ਖਲੜੀ) ਵਿੱਚ ਰਹਿੰਦਾ ਹੈ. ਸ਼ਰੀਰ ਦੀ ਸ਼ੋਭਾ ਅਤੇ ਚਮਕ ਨੂੰ ਵਧਾਉਂਦਾ ਹੈ. ਪਿੱਤ ਦੇ ਵਿਗਾੜ ਨਾਲ ਸਮੇਂ ਤੋਂ ਪਹਿਲਾਂ ਵਾਲ ਚਿੱਟੇ ਹੋ ਜਾਂਦੇ ਹਨ, ਨੇਤ੍ਰ ਲਾਲ ਪੀਲੇ, ਮੂਤ੍ਰ ਬਹੁਤ ਪੀਲਾ, ਮੂੰਹ ਦਾ ਸੁਆਦ ਖੱਟਾ, ਭਸ ਡਕਾਰ, ਕ੍ਰੋਧ, ਦਾਹ, ਅੱਖਾਂ ਅੱਗੇ ਹਨੇਰਾ, ਸ਼ਰੀਰ ਦਾ ਤਪਣਾ, ਬਦਬੂਦਾਰ ਪਸੀਨਾ ਆਉਣਾ ਆਦਿਕ ਚਾਲੀ ਰੋਗ ਹੁੰਦੇ ਹਨ.#ਪਿੱਤ ਦੇ ਸ਼ਾਂਤ ਕਰਨ ਲਈ ਉਸਨਤਾਪ ਅਤੇ ਯਰਕਾਨ ਵਿੱਚ ਦੱਸੇ ਉਪਾਉ ਕਰਨੇ ਲਾਭਦਾਇਕ ਹਨ.#ਸਾਧਾਰਣ ਇਲਾਜ ਹੈ ਕਿ ਅੰਤੜੀ ਦੀ ਸਫਾਈ ਕਰਨੀ, ਦੁੱਧ ਚਾਉਲ ਆਦਿਕ ਪਦਾਰਥ ਖਾਣੇ ਪੀਣੇ, ਗੋਕੇ ਦੁੱਧ ਵਿੱਚ ਮਿਸ਼ਰੀ ਪਾਕੇ ਈਸਬਗੋਲ ਦਾ ਸਤ ਛੀ ਮਾਸ਼ੇ ਲੈਣਾ, ਚੰਦਨ ਅਨਾਰ ਆਦਿ ਦੇ ਸ਼ਰਬਤ ਵਰਤਣੇ, ਸਰਦ ਤਰ ਫਲ ਖਾਣੇ, ਨਿਰਮਲ ਸੀਤਲ ਜਲ ਨਾਲ ਸਨਾਨ ਕਰਨਾ, ਵਟਣਾ ਮਲਕੇ ਮੈਲ ਦੂਰ ਕਰਨੀ ਆਦਿ. "ਬਾਇ ਪਿੱਤ ਕਰ ਉਪਜਤ ਭਏ." (ਚਰਿਤ੍ਰ ੪੦੫) ੨. ਪਿੱਤ ਦੇ ਵਿਕਾਰ ਨਾਲ ਗਰਮੀ ਦੀ ਰੁੱਤ ਵਿੱਚ ਤੁਚਾ ਤੇ ਨਿਕਲੀਆਂ ਬਰੀਕ ਫੁਨਸੀਆਂ ਭੀ "ਪਿੱਤ" ਆਖੀਦੀਆਂ ਹਨ. ਇਹ ਵਟਣੇ ਚੰਦਨ ਆਦਿ ਦੇ ਲੇਪ ਤੋਂ ਅਰ ਸੁਗੰਧ ਵਾਲੇ ਸਬੂਣ ਨਾਲ ਸਨਾਨ ਕਰਨ ਤੋਂ ਦੂਰ ਹੋ ਜਾਂਦੀਆਂ ਹਨ। ੩. ਕ੍ਰੋਧ. ਤਾਮਸੀ ਸੁਭਾਉ....
[جریان] ਜਰੀਆਨ. Spermatorrhoea. ਇਸ ਰੋਗ ਦਾ ਲੱਛਣ ਹੈ- ਪੇਸ਼ਾਬ ਮਿਕਦਾਰ ਤੋਂ ਵਧਕੇ ਆਉਣਾ ਅਤੇ ਗੰਧਲਾ ਹੋਣਾ, ਧਾਤੁ ਗਿਰਨੀ ਆਦਿਕ. ਜੇ ਪ੍ਰਮੇਹ ਦਾ ਇਲਾਜ ਛੇਤੀ ਨਾ ਕੀਤਾ ਜਾਵੇ. ਤਾਂ ਮਧੁ ਪ੍ਰਮੇਹ [ذیابیطس] Diabetes ਹੋਣ ਦਾ ਡਰ ਹੁੰਦਾ ਹੈ.#ਪ੍ਰਮੇਹ ਦੇ ਕਾਰਣ ਹਨ- ਬਹੁਤ ਬੈਠਕ, ਬਹੁਤ ਸੌਣਾ, ਬਹੁਤ ਦਹੀਂ ਖਾਣੀ, ਸ਼ੱਕਰ ਗੁੜ ਦਾ ਸੇਵਨ, ਅਤੀ ਮੈਥੁਨ, ਸ਼ਰਾਬ ਬਹੁਤੀ ਪੀਣੀ, ਚਟਣੀ ਅਚਾਰ ਖਾਣਾ, ਤਿੱਖੇ ਅਤੇ ਕਫ ਵਧਾਉਣ ਵਾਲੇ ਭੋਜਨ ਕਰਨੇ ਆਦਿ.#ਪ੍ਰਮੇਹ ਦੇ ਸਾਧਾਰਣ ਇਲਾਜ ਹਨ- ਗਿਲੋ ਜਾਂ ਆਉਲਿਆਂ ਦਾ ਰਸ ਸ਼ਹਿਦ ਪਾਕੇ ਪੀਣਾ. ਸਿਲਾਜੀਤ ਅਥਵਾ ਕੁਸ਼ਤਾ ਫੌਲਾਦ ਸ਼ਹਿਦ ਵਿੱਚ ਮਿਲਾਕੇ ਚੱਟਣਾ. ਆਉਲੇ ਦੇ ਰਸ ਨਾਲ ਹਲਦੀ ਦਾ ਚੂਰਨ ਫੱਕਣਾ. ਇਮਲੀ ਦੇ ਬੀਜ ਭੁੰਨਕੇ ਉਨ੍ਹਾਂ ਦੀ ਛਿੱਲ ਲਾਹਕੇ ਬਰੀਕ ਕੁੱਟਕੇ, ਮਾਹਾਂ ਦੀ ਧੋਤੀ ਭੁੰਨੀ ਦਾਲ ਅਤੇ ਖੰਡ ਸਮਾਨ ਤੋਲ ਦੇ ਲੈ ਕੇ ਸਭ ਦਾ ਚੂਰਣ ਕਰਕੇ ਨਿੱਤ ਬੱਕਰੀ ਦੇ ਦੁੱਧ ਨਾਲ ਡੇਢ ਤੋਲਾ ਫੱਕਣਾ. ਕਿੱਕਰ ਦੇ ਕੱਚੇ ਤੁੱਕੇ ਸੁਕੇ ਪੀਹਕੇ ਬਰਾਬਰ ਦੀ ਖੰਡ ਮਿਲਾਕੇ ਗਊ ਦੇ ਦੁੱਧ ਨਾਲ ਨਿੱਤ ਇੱਕ ਤੋਲਾ ਫੱਕੀ ਲੈਣੀ.#ਪ੍ਰਮੇਹ ਹੋਣ ਸਾਰ ਸਿਆਣੇ ਡਾਕਟਰ ਤੋਂ ਮੂਤ੍ਰ ਦੀ ਪਰੀਖ੍ਯਾ ਕਰਾਉਣੀ ਚਾਹੀਏ ਅਰ ਬਿਨਾ ਢਿੱਲ ਇਲਾਜ ਹੋਣਾ ਯੋਗ੍ਯ ਹੈ. "ਚਿਣਗ ਪ੍ਰਮੇਹ ਭਗਿੰਦ੍ਰ ਦੁਖੂਤ੍ਰਾ." (ਚਰਿਤ੍ਰ ੪੦੫)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...