murabāमुरॱबा
ਅ਼. [مُرّبا] ਸੰਗ੍ਯਾ- ਤਰਬੀਯਤ ਪਾਇਆ ਹੋਇਆ. ਪਰਵਰਿਸ਼ ਕੀਤਾ ਹੋਇਆ। ੨. ਸ਼ਹਦ ਅਥਵਾ ਖੰਡ ਆਦਿ ਦੇ ਗਾੜ੍ਹੇ ਰਸ ਵਿੱਚ ਪਾਇਆ ਹੋਇਆ. ਫਲ. "ਆਨ ਮੁਰੱਬੇ ਜੇ ਫਲ ਨਾਨਾ." (ਗੁਪ੍ਰਸੂ) ੩. ਅ਼. [مُرّبع] ਮੁਰੱਬਅ਼ ਵਿ- ਚੌਕੋਣਾ (square). ੪. ਵਰਤਮਾਨ ਸਮੇਂ "ਮੁਰੱਬਾ" ਜ਼ਮੀਨ ਦਾ ਇੱਕ ਪਾਪ ਹੈ, ਜਿਸ ਦੀ ਮਿਣਤੀ ਕਿਤੇ ਪੱਚੀ ਏਕੜ ਕਿਤੇ ਵੀਹ ਏਕੜ ਹੈ.
अ़. [مُرّبا] संग्या- तरबीयत पाइआ होइआ. परवरिश कीता होइआ। २. शहद अथवा खंड आदि दे गाड़्हेरस विॱच पाइआ होइआ. फल. "आन मुरॱबे जे फल नाना." (गुप्रसू) ३. अ़. [مُرّبع] मुरॱबअ़ वि- चौकोणा (square). ४. वरतमान समें "मुरॱबा" ज़मीन दा इॱक पाप है, जिस दी मिणती किते पॱची एकड़ किते वीह एकड़ है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਫ਼ਾ. [پرورش] ਸੰਗ੍ਯਾ- ਪਾਲਨ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਸਹ (ਸਾਥ) ਦ (ਦੇਨ ਵਾਲਾ). ੨. ਅ਼. [شہد] ਸ਼ਹਦ. ਸੰਗ੍ਯਾ- ਮਧੁ. ਸ਼ੰ. ਸਾਰਘ. ਸ਼ਹਦ ਦੀਆਂ ਮੱਖੀਆਂ (ਮਧੁ ਮਕ੍ਸ਼ਿਕਾ) ਕਰਕੇ ਕੱਠਾ ਕੀਤਾ ਫੁੱਲਾਂ ਦਾ ਮਿੱਠਾ. ਇਸ ਦੀ ਤਾਸੀਰ ਗਰਮ ਤਰ ਹੈ. ਇਹ ਲਹੂ ਨੂੰ ਸਾਫ ਕਰਦਾ ਅਤੇ ਖਾਂਸੀ ਆਦਿ ਰੋਗਾਂ ਨੂੰ ਘਟਾਉਂਦਾ ਹੈ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰਗ੍ਯਾ- ਮਾਤਾ ਦਾ ਪਿਤਾ। ੨. ਵਿ- ਦੇਖੋ, ਨਨ੍ਹਾ ਅਤੇ ਨਾਨ੍ਹਾ. "ਹਮ ਨਾਨੇ ਨੀਚ, ਤੁਮੇ ਬਡ ਸਾਹਿਬ." (ਸਾਰ ਅਃ ਮਃ ੫) ੩. ਵ੍ਯ- ਨਹੀਂ ਨਹੀਂ "ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮਪੁਰਿ ਜਾਹਿ." (ਓਅੰਕਾਰ) ਨਾਸ੍ਤਿਕਤਾ ਵਾਲੇ ਛੁਟਕਾਰਾ ਨਹੀਂ ਪਾਉਣਗੇ। ੪. ਸੰ. ਵਿ- ਅਨੇਕ. ਬਹੁਤ. "ਨਾਨਾ ਰੂਪ ਜਿਉ ਸੁਆਂਗੀ ਦਿਖਾਵੈ." (ਸੁਖਮਨੀ) "ਨਾਨਾ ਪ੍ਰਕਾਰ ਜਿਨਿ ਜਗ ਕੀਓ." (ਸਵੈਯੇ ਮਃ ੪. ਕੇ) ੫. ਬਾਜੀਰਾਉ ਪੇਸ਼ਵਾ (੨) ਪੂਨਾਪਤਿ ਦਾ ਪਾਲਿਤ ਪੁਤ੍ਰ, ਜਿਸ ਦਾ ਪ੍ਯਾਰਾ ਨਾਮ ਨਾਨਾ (ਨਾਨਾ ਸਾਹਿਬ) ਸੀ. ਇਸ ਦਾ ਅਸਲ ਨਾਮ "ਜਨਾਰਦਨ ਭਾਨੁ ਜੀ". ਸੀ. ਲੋਕ ਇਸ ਨੂੰ ਧੁੰਧੂੰਪੰਤ ਭੀ ਆਖਦੇ ਹਨ. ਇਸ ਦਾ ਨਿਵਾਸ ਅਸਥਾਨ ਕਾਨਪੁਰ ਤੋਂ ਦਸ ਮੀਲ ਪੁਰ "ਬਿਠੂਰ" ਸੀ ੨੮ ਜਨਵਰੀ ਸਨ ੧੮੫੩ ਨੂੰ ਬਾਜੀਰਾਉ ਦਾ ਦੇਹਾਂਤ ਹੋਣ ਪੁਰ ਇਸ ਨੂੰ ਅੰਗ੍ਰੇਜ਼ਾਂ ਵੱਲੋਂ ਪੈਨਸ਼ਨ ਨਾ ਮਿਲੀ, ਜਿਸ ਤੋਂ ਇਹ ਵੈਰੀ ਬਣ ਗਿਆ, ਅਰ ੧੮੫੭ ਦੇ ਗ਼ਦਰ ਵਿੱਚ ਬਾਗ਼ੀਆਂ ਦਾ ਸਾਥੀ ਹੋਕੇ ਬਹੁਤ ਅੰਗ੍ਰੇਜ਼ ਮੇਮਾਂ ਅਤੇ ਬੱਚਿਆਂ ਦੀ ਜਾਨ ਲੈਣ ਦਾ ਕਾਰਣ ਬਣਿਆ. ਨਾਨਾ ਅਨੇਕ ਥਾਂ ਬਾਗੀਆਂ ਨਾਲ ਮਿਲਕੇ ਅੰਗ੍ਰੇਜ਼ਾਂ ਨਾਲ ਲੜਦਾ ਭਿੜਦਾ ਰਿਹਾ. ਨਾਨਾ ਦੇ ਫੜਨ ਦਾ ਬਹੁਤ ਜਤਨ ਕੀਤਾ ਗਿਆ, ਪਰ ਹੱਥ ਨਹੀਂ ਆਇਆ. ਖਿਆਲ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਜੰਗਲਾਂ ਵਿੱਚ ਇਸ ਦਾ ਦੇਹਾਂਤ ਹੋਇਆ....
ਸੰਗ੍ਯਾ- ਵਰ੍ਤਮਾਨ. ਉਹ ਸਮਾਂ ਜੋ ਵਰਤ ਰਿਹਾ ਹੈ. ਹਾਲ. ਮੌਜੂਦ. "ਵਰਤਮਾਨ ਬਿਭੂਤੰ." (ਆਸਾ ਮਃ ੧) ਵਰਤਮਾਨ ਦਸ਼ਾ ਵਿੱਚ ਪ੍ਰਸੰਨ ਰਹਿਣਾ, ਸ਼ਰੀਰ ਉੱਤੇ ਭਸਮ ਲਾਉਣੀ ਹੈ....
ਅ਼. [مُرّبا] ਸੰਗ੍ਯਾ- ਤਰਬੀਯਤ ਪਾਇਆ ਹੋਇਆ. ਪਰਵਰਿਸ਼ ਕੀਤਾ ਹੋਇਆ। ੨. ਸ਼ਹਦ ਅਥਵਾ ਖੰਡ ਆਦਿ ਦੇ ਗਾੜ੍ਹੇ ਰਸ ਵਿੱਚ ਪਾਇਆ ਹੋਇਆ. ਫਲ. "ਆਨ ਮੁਰੱਬੇ ਜੇ ਫਲ ਨਾਨਾ." (ਗੁਪ੍ਰਸੂ) ੩. ਅ਼. [مُرّبع] ਮੁਰੱਬਅ਼ ਵਿ- ਚੌਕੋਣਾ (square). ੪. ਵਰਤਮਾਨ ਸਮੇਂ "ਮੁਰੱਬਾ" ਜ਼ਮੀਨ ਦਾ ਇੱਕ ਪਾਪ ਹੈ, ਜਿਸ ਦੀ ਮਿਣਤੀ ਕਿਤੇ ਪੱਚੀ ਏਕੜ ਕਿਤੇ ਵੀਹ ਏਕੜ ਹੈ....
ਫ਼ਾ. [زمیِن] ਪ੍ਰਿਥਿਵੀ. ਭੂਮਿ. ਸੰ. ज्मा. ਜਮਾ੍....
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਮਾਪਨ. ਮਿਣਨ ਦੀ ਕ੍ਰਿਯਾ. ਪੈਮਾਯਸ਼. ਨਾਮ. ਪੁਰਾਣੇ ਗ੍ਰੰਥਾਂ ਵਿੱਚ ਮਿਣਤੀ ਇਉਂ ਹੈ-#੩. ਜੌਂਆਂ ਦੀ ਲੰਬਾਈ ਪਲ.#੪. ਪਲ ਮੁਸ੍ਟਿ.#੬. ਮੁਸ੍ਟਿ ਹਸ੍ਤ (ਹੱਥ)#੪. ਹਸ੍ਤ ਧਨੁਸ.#੨੦੦੦ ਧਨੁਸ ਕ੍ਰੋਸ਼ (ਕੋਸ- ਕੋਹ).#੪. ਕੋਸ ਯੋਜਨ#ਵਰਤਮਾਨ ਸਮੇਂ ਦੀ ਮਿਣਤੀ-#੧੨ ਇੰਚ ਦਾ ਇੱਕ ਫੁਟ.#੩. ਫੁਟ ਦਾ ਗਜ਼.#੨੨੦ ਗਜ਼ ਦਾ ਫਰਲਾਂਗ (furlong)#੮. ਫਰਲਾਂਗ ਅਥਵਾ ੧੭੬੦ ਗਜ਼ ਦਾ ਮੀਲ (Mile- ਮਾਈਲ).#੩. ਹੱਥ ਦੀ ਕਰਮ. ਦੇਖੋ, ਕਰਮ ਸ਼ਬਦ.#੧੦ ਕਰਮਾਂ ਦੀ ਜਰੀਬ. ਦੇਖੋ, ਜਰੀਬ ਸ਼ਬਦ.#੩. ਉਂਗਲ ਦੀ ਗਿਰਹ.#੪. ਗਿਰਹ ਦੀ ਗਿੱਠ.#੨. ਗਿੱਠ ਦਾ ਹੱਥ.#੨. ਹੱਥ ਜਾਂ ੧੬. ਗਿਰਹ (੩੬ ਇੰਚ) ਦਾ ਗਜ.#੯. ਸਰਸਾਹੀ ਅਥਵਾ ਬਿਸਵਾਸੀ ਦਾ ਇੱਕ ਮਹਲਾ.#੨੦ ਮਰਲੇ ਦੀ ਇੱਕ ਕਨਾਲ.#੪. ਕਨਾਲ ਦਾ ਵਿੱਘਾ.#੨. ਵਿੱਘੇ ਦਾ ਘੁਮਾਉਂ.#ਦੇਖੋ, ਹਲ, ਚੜਸਾ ਅਤੇ ਮੁਰੱਬਾ....
ਕ੍ਰਿ. ਵਿ- ਕਿਸੇ ਥਾਂ। ੨. ਵਿ- ਕਿਤਨੇ। ੩. ਸਰਵ- ਕਿਸੇ....
ਦੇਖੋ, ਪਚੀਸ। ੨. ਵਿ- ਸ਼ਰਮਿੰਦਾ. ਲੱਜਿਤ. ਜਿਵੇਂ- ਉਹ ਵਡਾ ਪੱਚੀ ਹੋਇਆ....
ਵਿ- ਇਕੱਲਾ। ੨. ਸੰਗ੍ਯਾ- ਜ਼ਮੀਨ ਦੀ ਮਿਣਤੀ, ਜੋ ੪੮੪੦ ਮੁਰੱਬਾ ਗਜ਼ ਹੈ....
ਵਿ- ਵਿਸ਼ੰਤਿ. ਬੀਸ. ਵੀਹ. "ਗਲੀਂ ਸੁ ਸਜਣ ਵੀਹ." (ਸ. ਫਰੀਦ) ਬਾਤਾਂ ਨਾਲ ਬੀਸੋਂ (ਅਨੇਕ) ਦੋਸ੍ਤ ਹਨ....