ਅਸਟਾਵਕ੍ਰ

asatāvakraअसटावक्र


ਸੰ. ਅਸ੍ਟਾਵਕ੍ਰ. ਸੰਗ੍ਯਾ- ਇੱਕ ਰਿਖੀ, ਜਿਸ ਦੇ ਸਰੀਰ ਵਿੱਚ ਅੱਠ ਵਲ ਪੈਂਦੇ ਸਨ. ਇਹ ਉੱਦਾਲਕ ਦੀ ਪੁਤ੍ਰੀ ਸੁਮਤਿ (ਸੁਜਾਤਾ) ਦੇ ਗਰਭ ਤੋਂ ਕਹੋਡ ਬ੍ਰਾਹਮਣ ਦਾ ਪੁਤ੍ਰ ਸੀ, ਇਸ ਦਾ ਹਾਲ ਮਹਾਂਭਾਰਤ ਵਿੱਚ ਐਂਉਂ ਦੱਸਿਆ ਹੈ:-#ਜਦੋਂ ਇਹ ਮਾਤਾ ਦੇ ਗਰਭ ਵਿੱਚ ਸੀ, ਤਦ ਇੱਕ ਦਿਨ ਕਹੋਡ ਵਿਦ੍ਯਾਰਥੀਆਂ ਨੂੰ ਵੇਦਪਾਠ ਦੱਸ ਰਹਿਆ ਸੀ, ਕਿ ਗਰਭ ਵਿੱਚੋਂ ਬਾਲਕ ਨੇ ਪਿਤਾ ਨੂੰ ਆਖਿਆ- 'ਆਪ ਵੇਦਪਾਠ ਅਸ਼ੁੱਧ ਕਰ ਰਹੇ ਹੋਂ.' ਇਸ ਪੁਰ ਕਹੋਡ ਨੂੰ ਵਡਾ ਕ੍ਰੋਧ ਆਇਆ ਅਤੇ ਉਸ ਨੇ ਸਰਾਪ ਦਿੱਤਾ ਕਿ ਏਹ ਲੜਕਾ ਵਿੰਗੇ ਅੰਗਾਂ ਵਾਲਾ ਹੋਵੇ. ਇਸ ਲਈ ਇਸ ਦੇ ਅਸ੍ਟ (ਅੱਠ) ਅੰਗ ਵਕ੍ਰ (ਵਿੰਗੇ) ਹੋ ਗਏ.#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਅਸ੍ਟਾਵਕ੍ਰ ਇੱਕ ਵੇਰ ਜਲ ਵਿੱਚ ਖਲੋਕੇ ਤਪ ਕਰ ਰਿਹਾ ਸੀ. ਅਪਸਰਾਗਣ ਨੇ ਇਸ ਨੂੰ ਦੇਖਕੇ ਮੱਥਾ ਟੇਕਿਆ, ਇਸ ਨੇ ਪ੍ਰਸੰਨ ਹੋਕੇ ਆਖਿਆ ਕਿ ਵਰ ਮੰਗੋ. ਉਨ੍ਹਾਂ ਨੇ ਕਿਹਾ ਕਿ ਸਭ ਤੋਂ ਸੁੰਦਰ ਪਤਿ ਸਾਨੂੰ ਪ੍ਰਾਪਤ ਹੋਵੇ. ਇਹ ਪਾਣੀ ਵਿਚੋਂ ਬਾਹਰ ਨਿਕਲ ਆਇਆ ਅਤੇ ਆਪਣੇ ਆਪ ਨੂੰ ਪਤਿ ਹੋਣ ਲਈ ਪੇਸ਼ ਕੀਤਾ. ਜਦ ਉਨ੍ਹਾਂ ਨੇ ਏਸ ਦੇ ਅੰਗ ਵਿੰਗੇ ਦੇਖੇ ਤਾਂ ਹੱਸ ਪਈਆਂ, ਇਸ ਤੋਂ ਅਸ੍ਟਾਵਕ੍ਰ ਬਹੁਤ ਗੁੱਸੇ ਹੋਇਆ, ਪਰ ਆਪਣੇ ਵਚਨ ਪਾਲਦਿਆਂ ਹੋਇਆਂ ਆਖਿਆ, 'ਚੰਗਾ! ਤੁਹਾਡਾ ਕਾਰਜ, ਸਿੱਧ ਹੋਜਾਊ, ਪਰ ਤੁਸੀਂ ਚੋਰਾਂ ਦੇ ਵੱਸ ਪਵੋਗੀਆਂ.'#ਇਹ ਅਪਸਰਾਂ ਕ੍ਰਿਸਨ ਦੀਆਂ ਰਾਣੀਆਂ ਹੋਈਆਂ, ਅਤੇ ਜਿਸ ਵੇਲੇ ਯਾਦਵਾਂ ਦਾ ਨਾਸ਼ ਹੋਣ ਪੁਰ ਅਰਜੁਨ ਇਨ੍ਹਾਂ ਨੂੰ ਦ੍ਵਾਰਿਕਾ ਤੋਂ ਹਸਿਤਨਾਪੁਰ ਲੈਜਾ ਰਿਹਾ ਸੀ, ਤਦ ਰਸਤੇ ਵਿੱਚ ਡਾਕੂਆਂ ਦੇ ਹੱਥ ਆਈਆਂ.#ਬ੍ਰਹਮਵੈਵਰਤ ਪੁਰਾਣ ਵਿੱਚ ਲੇਖ ਹੈ ਕਿ ਅਸਿਤ ਰਿਖੀ ਦਾ ਪੁਤ੍ਰ ਦੇਵਲ, ਗੰਧਮਾਦਨ ਪਰਬਤ ਤੇ ਤਪ ਕਰਦਾ ਸੀ, ਇੱਕ ਵਾਰ ਰੰਭਾ ਅਪਸਰਾ ਉਸ ਥਾਂ ਆਈ ਅਤੇ ਰਿਖੀ ਦਾ ਰੂਪ ਦੇਖਕੇ ਕਾਮਵਸ਼ ਹੋ ਗਈ. ਰੰਬਾ ਨੇ ਜਦ ਆਪਣੀ ਇੱਛਾ ਪੂਰੀ ਹੁੰਦੀ ਨਾ ਵੇਖੀ, ਤਦ ਰਿਖੀ ਨੂੰ ਸ੍ਰਾਪ ਦਿੱਤਾ- ਕਿ ਤੇਰਾ ਸੁੰਦਰ ਸ਼ਰੀਰ ਅੱਠ ਵਿੰਗਾਂ ਵਾਲਾ ਹੋ ਜਾਏ, ਇਸ ਤੋਂ ਦੇਵਲ ਹੀ ਅਸ੍ਟਾਵਕ੍ਰ ਕਹਾਇਆ.


सं. अस्टावक्र. संग्या- इॱक रिखी, जिस दे सरीर विॱच अॱठ वल पैंदे सन. इह उॱदालक दी पुत्री सुमति (सुजाता) दे गरभ तों कहोड ब्राहमण दा पुत्र सी, इस दा हाल महांभारत विॱच ऐंउं दॱसिआ है:-#जदों इह माता दे गरभ विॱच सी, तद इॱक दिन कहोड विद्यारथीआं नूं वेदपाठ दॱस रहिआ सी, कि गरभ विॱचों बालक ने पिता नूं आखिआ- 'आप वेदपाठ अशुॱध कर रहे हों.' इस पुर कहोड नूं वडा क्रोध आइआ अते उस ने सराप दिॱता कि एह लड़का विंगे अंगां वाला होवे. इस लई इस दे अस्ट (अॱठ) अंग वक्र (विंगे) हो गए.#विसनुपुराण विॱचलिखिआ है कि अस्टावक्र इॱक वेर जल विॱच खलोके तप कर रिहा सी. अपसरागण ने इस नूं देखके मॱथा टेकिआ, इस ने प्रसंन होके आखिआ कि वर मंगो. उन्हां ने किहा कि सभ तों सुंदर पति सानूं प्रापत होवे. इह पाणी विचों बाहर निकल आइआ अते आपणे आप नूं पति होण लई पेश कीता. जद उन्हां ने एस दे अंग विंगे देखे तां हॱस पईआं, इस तों अस्टावक्र बहुत गुॱसे होइआ, पर आपणे वचन पालदिआं होइआं आखिआ, 'चंगा! तुहाडा कारज, सिॱध होजाऊ, पर तुसीं चोरां दे वॱस पवोगीआं.'#इह अपसरां क्रिसन दीआं राणीआं होईआं, अते जिस वेले यादवां दा नाश होण पुर अरजुन इन्हां नूं द्वारिका तों हसितनापुर लैजा रिहा सी, तद रसते विॱच डाकूआं दे हॱथ आईआं.#ब्रहमवैवरत पुराण विॱच लेख है कि असित रिखी दा पुत्र देवल, गंधमादन परबत ते तप करदा सी, इॱक वार रंभा अपसरा उस थां आई अते रिखी दा रूप देखके कामवश हो गई. रंबा ने जद आपणी इॱछा पूरी हुंदी ना वेखी, तद रिखी नूं स्राप दिॱता- कि तेरा सुंदर शरीर अॱठ विंगां वाला हो जाए, इस तों देवल ही अस्टावक्र कहाइआ.