ranbāरंबा
ਸੰਗ੍ਯਾ- ਘਾਹ ਖੁਰਚਣ ਦਾ ਸੰਦ. ਖੁਰਪਾ.
संग्या- घाह खुरचण दा संद. खुरपा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਘਾਸ ੧. "ਸੀਹਾ ਬਾਜਾ ਚੁਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧)...
ਦੇਖੋ, ਖੁਰਚਨਾ। ੨. ਸੰਗ੍ਯਾ- ਖੁਰਚਕੇ ਕੱਢੀ ਹੋਈ ਅਥਵਾ ਪਕਾਈ ਹੋਈ ਵਸਤੁ. ਖਾਸ ਕਰਕੇ ਦੁੱਧ ਦੀ ਤਾਉੜੀ ਹੇਠ ਜਮਿਆ ਹੋਇਆ ਦੁੱਧ ਦਾ ਮਾਵਾ, ਅਤੇ ਕੜਾਹੀ ਵਿੱਚ ਪਕਾਇਆ ਦੁੱਧ ਦਾ ਖੋਆ. ਦੇਖੋ, ਖੋਆ....
ਦੇਖੋ, ਸਦ ਅਤੇ ਸਦੁ। ੨. ਸ਼ਬਦ. ਧੁਨਿ. "ਭਯੋ ਸੱਦ ਏਵੰ, ਹੜ੍ਯੋ ਨੀਰਧੇਵੰ." (ਵਿਚਿਤ੍ਰ)...
ਸੰ. ਕ੍ਸ਼ੁਰਪ੍ਰ. ਸੰਗ੍ਯਾ- ਜੋ ਕ੍ਸ਼ੁਰ (ਉਸਤਰੇ) ਦੀ ਤਰਾਂ ਕੱਟੇ. ਰੰਬਾ. ਘਾਹ ਖੁਰਚਣ ਅਤੇ ਗੋਡੀ ਕਰਨ ਦਾ ਇੱਕ ਸੰਦ....