pichhon, pichhondhēपिछों, पिछोंदे
ਕ੍ਰਿ. ਵਿ- ਪੀਛੇ ਸੇ. ਬਾਦ ਅਜ਼ਾਂ. ਦੇਖੋ, ਪਹਿਲੋਦੇ.
क्रि. वि- पीछे से. बाद अज़ां. देखो, पहिलोदे.
ਕ੍ਰਿ. ਵਿ- ਪਿੱਛੋਂ। ੨. ਪਿੱਛੇ. "ਪੀਛੈ ਲਾਗਿਚਲੀ ਉਠਿ ਕਉਲਾ." (ਗਉ ਅਃ ਮਃ ੫)...
ਸੰ. ਵਾਦ. ਸੰਗ੍ਯਾ- ਚਰਚਾ. ਤਰਕ. ਬਹਸ. "ਬਿਦਿਆ ਨ ਪਰਉ, ਬਾਦ ਨਹੀ ਜਾਨਉ." (ਬਿਲਾ ਕਬੀਰ) ੨. ਵਿਵਾਦ. ਝਗੜਾ. "ਅਹੰਬੁਧਿ ਪਰਬਾਦ ਨੀਤ." (ਬਿਲਾ ਮਃ ੫) ੩. ਵ੍ਯ- ਵ੍ਯਰਥ. ਫੁਜੂਲ. "ਬਿਨੁ ਨਾਵੈ ਪੈਨਣੁ ਖਾਣੁ ਸਭ ਬਾਦ ਹੈ." (ਮਃ ੩. ਵਾਰ ਸੋਰ) "ਬਾਦ ਕਾਰਾਂ ਸਭਿ ਛੋਡੀਆਂ." (ਮਾਰੂ ਅਃ ਮਃ ੧) ੪. ਸੰ. ਵਾਦ੍ਯ. ਸੰਗ੍ਯਾ- ਬਾਜਾ. "ਗੁਰਰਸ ਗੀਤ ਬਾਦ ਨਹੀਂ ਭਾਵੈ." (ਓਅੰਕਾਰ) ੫. ਫ਼ਾ. [باد] ਵਾਯੁ. ਹਵਾ. ਵਾਤ. "ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ." (ਅਕਾਲ) ੬. ਤਖ਼ਤ ਰਾਜਸਿੰਘ ਸਨ. ਦੇਖੋ, ਬਾਦਸ਼ਾਹ। ੭. ਅਭਿਮਾਨ। ੮. ਘੋੜਾ। ੯. ਬਾਦਹ. ਸ਼ਰਾਬ। ੧੦. ਵ੍ਯ- ਹੋਵੇ. ਜਿਵੇਂ ਉਮਰ ਦਰਾਜ਼ ਬਾਦ (ਵਡੀ ਉਮਰ ਹੋਵੇ). ੧੧. ਅ਼. ਬਅ਼ਦ. [بعد] ਕ੍ਰਿ. ਵਿ- ਪਿੱਛੋਂ. ਪਸ਼੍ਚਾਤ....
ਫ਼ਾ. [ازاں] ਵ੍ਯ- ਅਜ਼- ਆਂ. ਉਸ ਤੋਂ. ਉਸ ਸੇ. ਓਸ ਥੀਂ। ੨. ਉਸ ਵਾਸਤੇ. ਉਸ ਲਈ....
ਕ੍ਰਿ. ਵਿ- ਪ੍ਰਥਮ ਕਾਲ ਮੇਂ, ਆਦਿ ਮੇਂ. ਪੇਸ਼ਤਰ. "ਪਹਿਲੋਦੇ ਤੈ ਰਿਜਕੁ ਸਮਾਹਾ। ਪਿਛੋਦੇ ਤੈ ਜੰਤ ਉਪਾਹਾ." (ਮਾਝ ਅਃ ਮਃ ੫)...