amarāvati, amarāvatīअमरावति, अमरावती
ਸੰਗ੍ਯਾ- ਦੇਵਪੁਰੀ. ਇੰਦ੍ਰ ਦੀ ਰਾਜਧਾਨੀ. ਪੁਰਾਣਾਂ ਵਿੱਚ ਇਸ ਦਾ ਘੇਰਾ ਅੱਠ ਸੌ ਮੀਲ ਦੱਸਿਆ ਹੈ. "ਨਿਰਖ ਲੰਕ ਅਮਰਾਵਤਿ ਲਾਜੀ." (ਵਿਚਿਤ੍ਰ) ੨. ਮਦਰਾਸ ਦੇ ਇਲਾਕੇ ਗੁੰਤੂਰ ਜਿਲੇ ਵਿੱਚ ਇੱਕ ਨਗਰੀ, ਜੋ ਕ੍ਰਿਸਨਾ ਨਦੀ ਦੇ ਕਿਨਾਰੇ ਹੈ, ਇਹ ਕਿਸੇ ਸਮੇਂ ਅੰਧ੍ਰ ਦੇਸ ਦੀ ਰਾਜਧਾਨੀ ਸੀ. ਇਸ ਨੂੰ ਈਸਵੀ ਬਾਰ੍ਹਵੀਂ ਸਦੀ ਵਿੱਚ ਸੂਰਜ ਦੇਵ ਉੜੀਸੇ ਦੇ ਰਾਜੇ ਨੇ ਆਪਣੀ ਰਾਜਧਾਨੀ ਬਣਾਇਆ.
संग्या- देवपुरी. इंद्र दी राजधानी. पुराणां विॱच इस दा घेरा अॱठ सौ मील दॱसिआ है. "निरख लंक अमरावतिलाजी." (विचित्र) २. मदरास दे इलाके गुंतूर जिले विॱच इॱक नगरी, जो क्रिसना नदी दे किनारे है, इह किसे समें अंध्र देस दी राजधानी सी. इस नूं ईसवी बार्हवीं सदी विॱच सूरज देव उड़ीसे दे राजे ने आपणी राजधानी बणाइआ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸ੍ਵਰਗ. ਸੁਰਗ। ੨. ਵੈਕੁੰਠ। ੩. ਸੱਚਖੰਡ. "ਦੇਵਪੁਰੀ ਮਹਿ ਗਯਉ." (ਸਵੈਯੇ ਮਃ ੫. ਕੇ)...
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਉਹ ਨਗਰੀ, ਜਿਸ ਵਿੱਚ ਰਾਜਾ ਰਹਿਂਦਾ ਹੈ. ਰਾਜਾ ਦੇ ਰਹਿਣ ਦੀ ਪ੍ਰਧਾਨ ਪੁਰੀ. ਰਾਜ੍ਯ ਦੀ ਮਹਾਨਗਰੀ. ਦਾਰੁਲਖ਼ਿਲਾਫ਼ਤ. ਤਖ਼ਤਗਾਹ. ਦਾਰੁਲਸਲਤਨਤ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਦੇਖੋ, ਅਠ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਦੇਖੋ, ਨਿਰਖਨਾ। ੨. ਫ਼ਾ. [نِرخ] ਨਿਰਖ਼. ਸੰਗ੍ਯਾ- ਭਾਉ ਮੁੱਲ. ਸੰ. निर्सा । ੩. ਸੰ. ਨਿਰੀਕ੍ਸ਼੍ਯ. ਵਿ- ਦੇਖਣ ਯੋਗ੍ਯ."ਤਬ ਲੇ ਨਿਰਖਹਿ ਨਿਰਖ ਮਿਲਾਵਾ." (ਗਉ ਬਾਵਨ ਕਬੀਰ) ਤੱਕਣ ਵਾਲੇ (ਜਿਗ੍ਯਾਸੂ) ਨਾਲ ਕਰਤਾਰ (ਜਿਸ ਨੂੰ ਦੇਖਰਿਹਾ ਸੀ) ਮਿਲਾਇਆ....
ਸੰਗ੍ਯਾ- ਲੱਕ. ਕਟਿ. ਕ੍ਸ਼੍ਮਰ. "ਕੇਹਰਿ ਲੰਕੇ." (ਅਕਾਲ) ੨. ਲੰਕਾ ਨਗਰੀ. "ਹਨੁਵੰਤ ਲੰਕ ਪਠੈਦਏ." (ਰਾਮਾਵ) ੩. ਲਾਂਬੂ. "ਲੰਕ ਲਾਯ ਗਯੋ ਹਨੁਮੰਤ ਬਲੀ." (ਰਾਮਚੰਦ੍ਰਿਕਾ) ੪. ਢੇਰ. ਅੰਬਾਰ....
ਸੰਗ੍ਯਾ- ਦੇਵਪੁਰੀ. ਇੰਦ੍ਰ ਦੀ ਰਾਜਧਾਨੀ. ਪੁਰਾਣਾਂ ਵਿੱਚ ਇਸ ਦਾ ਘੇਰਾ ਅੱਠ ਸੌ ਮੀਲ ਦੱਸਿਆ ਹੈ. "ਨਿਰਖ ਲੰਕ ਅਮਰਾਵਤਿ ਲਾਜੀ." (ਵਿਚਿਤ੍ਰ) ੨. ਮਦਰਾਸ ਦੇ ਇਲਾਕੇ ਗੁੰਤੂਰ ਜਿਲੇ ਵਿੱਚ ਇੱਕ ਨਗਰੀ, ਜੋ ਕ੍ਰਿਸਨਾ ਨਦੀ ਦੇ ਕਿਨਾਰੇ ਹੈ, ਇਹ ਕਿਸੇ ਸਮੇਂ ਅੰਧ੍ਰ ਦੇਸ ਦੀ ਰਾਜਧਾਨੀ ਸੀ. ਇਸ ਨੂੰ ਈਸਵੀ ਬਾਰ੍ਹਵੀਂ ਸਦੀ ਵਿੱਚ ਸੂਰਜ ਦੇਵ ਉੜੀਸੇ ਦੇ ਰਾਜੇ ਨੇ ਆਪਣੀ ਰਾਜਧਾਨੀ ਬਣਾਇਆ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਸੰ. मन्द्राज. ਭਾਰਤ ਦੇ ਦੱਖਣ ਵੱਲ ਦਾ ਇੱਕ ਪ੍ਰਸਿੱਧ ਸ਼ਹਿਰ, ਜੋ ਸਮੁੰਦਰ ਦੇ ਕਿਨਾਰੇ ਮਦਰਾਸ ਇਲਾਕੇ ਦੀ ਰਾਜਧਾਨੀ ਹੈ. ਇਹ ਸਨ ੧੬੩੯ ਵਿੱਚ ਅੰਗ੍ਰੇਜ਼ਾਂ ਨੇ ਆਬਾਦ ਕੀਤਾ ਹੈ, ਮਦਰਾਸ ਕਲਕੱਤੇ ਤੋਂ ੧੦੩੨ ਮੀਲ ਹੈ. ਇਸ ਦੀ ਆਬਾਦੀ ੫੨੨, ੯੫੧ ਹੈ. ਮਦਰਾਸ ਪ੍ਰਾਂਤ ਵਿੱਚ ੨੨ ਅੰਗ੍ਰੇਜ਼ੀ ਜਿਲੇ ਅਤੇ ਕਈ ਦੇਸੀ ਰਿਆਸਤਾਂ ਹਨ. ਰਕਬਾ ੧੪੨, ੦੦੦ ਵਰਗਮੀਲ ਅਤੇ ਵਸੋਂ ੪੨, ੫੦੦, ੦੦੦ ਹੈ. ਇਸ ਵਿੱਚ ਦ੍ਰਾਵਿੜ ਅਤੇ ਤੈਲੰਗ ਲੋਕ ਵਸਦੇ ਹਨ....
ਨਗਰ ਵਿੱਚ। ੨. ਸੰਗ੍ਯਾ- ਸ਼ਹਰ. ਨਗਰ. ਪੁਰ। ੩. ਭਾਵ- ਦੇਹ. ਸ਼ਰੀਰ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਮਨ ਰਾਜਾ। ੪. ਸੰ. नगरिन. ਵਿ- ਸ਼ਹਰੀ. ਨਾਗਰ....
ਸੰ. ਸੰਗ੍ਯਾ- ਨਦ (ਸ਼ੋਰ) ਕਰਨ ਵਾਲੀ ਜਲ ਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁਸ¹ ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਉਹ ਨਦੀ ਨਹੀਂ ਕਹੀ ਜਾਂਦੀ "ਨਦੀਆਂ ਵਿਚਿ ਟਿਬੇ ਦੇਖਾਲੇ." (ਵਾਰ ਮਾਝ ਮਃ ੧)...
अन्ध्र. ਸੰਗ੍ਯਾ- ਇੱਕ ਸੰਕਰ ਵਰਣ. ਅਹੇੜੀ ਵ੍ਯਾਧ। ੨. ਇੱਕ ਦੇਸ਼, ਜੋ ਕ੍ਰਿਸਨਾ ਅਤੇ ਗੁਦਾਵਰੀ ਨਦੀ ਦੇ ਵਿਚਕਾਰ ਹੈ. ਇਸ ਨੂੰ ਹੁਣ ਤਿਲੰਗਾਨਾ ਆਖਦੇ ਹਨ। ੩. ਅੰਧ੍ਰ ਦੇਸ਼ ਦੇ ਲੋਕ. ਇਹ ਸ਼ੁਰੂ ਵਿੱਚ ਆਜ਼ਾਦ ਸਨ ਫੇਰ ਅਸ਼ੋਕ ਦੇ ਅਧੀਨ ਹੋ ਗਏ. ਉਸ ਤੋਂ ਪਿੱਛੋਂ ਮੁੜ ਸੁਤੰਤ੍ਰ ਹੋ ਕੇ ਇਨੇ ਵਧੇ ਕਿ ਪੱਛਮੀ ਘਾਟ ਤਕ ਇਨ੍ਹਾਂ ਦਾ ਰਾਜ ਫੈਲਗਿਆ. ਮਗਧ ਦੇਸ਼ ਦੇ 'ਕਾਨਵ' ਵੰਸ਼ ਨੂੰ ਹਟਾਕੇ ਆਪ ਰਾਜ ਕਰਨ ਲਗ ਪਏ. ਇਸ ਅੰਧ੍ਰ ਵੰਸ਼ ਦੇ ਕੁੱਲ ੩੦ ਰਾਜੇ ਹੋਏ ਹਨ, ਜਿਨਾਂ ਨੇ ਸਾਢੇ ਚਾਰਕੁ ਸੌ ਵਰ੍ਹੇ ਤਕ ਰਾਜ ਕੀਤਾ. ਅੰਤ ਸਨ ੨੨੫ ਦੇ ਕਰੀਬ ਇਨ੍ਹਾਂ ਦਾ ਰਾਜ ਖਤਮ ਹੋਇਆ. ਇਨ੍ਹਾਂ ਰਾਜਿਆਂ ਦਾ ਖਿਤਾਬ "ਸ਼ਤਕਰਨੀ" ਸੀ. ਸਭ ਤੋਂ ਅਖੀਰਲਾ ਰਾਜਾ ਪੁਲਮਾਈ ਚੌਥਾ ਹੋਇਆ ਹੈ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਅ਼. [عیِسوی] ਵਿ- ਈ਼ਸਾ ਨਾਲ ਸੰਬੰਧਿਤ. ਈ਼ਸਾ ਦਾ. ਜਿਵੇਂ- ਈਸਵੀ ਸਨ....
ਫ਼ਾ. [صدی] ਸਦੀ. ਸੰ शताब्द. ਸੰਗ੍ਯਾ- ਸ਼ਤ- ਅਬ੍ਦ. ਸੌ ਵਰ੍ਹੇ ਦਾ ਸਮਾ। ੨. ਸੈਂਕੜਾ. ਜਿਵੇਂ- ਦੋ ਫ਼ੀ ਸਦੀ ਅਤੇ ਵੀਹਵੀਂ ਸਦੀ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪....
ਰੱਜੇ. ਤ੍ਰਿਪਤ ਹੋਏ. "ਮਨਿ ਸੰਤੋਖ ਸਬਦਿਗੁਰ ਰਾਜੇ." (ਰਾਮ ਮਃ ੫) ੨. ਰਾਜਾ ਦਾ ਬਹੁਵਚਨ....