dhēvapura, dhēvapurīदेवपुर, देवपुरी
ਸੰਗ੍ਯਾ- ਸ੍ਵਰਗ. ਸੁਰਗ। ੨. ਵੈਕੁੰਠ। ੩. ਸੱਚਖੰਡ. "ਦੇਵਪੁਰੀ ਮਹਿ ਗਯਉ." (ਸਵੈਯੇ ਮਃ ੫. ਕੇ)
संग्या- स्वरग. सुरग। २. वैकुंठ। ३. सॱचखंड. "देवपुरी महि गयउ." (सवैये मः ५. के)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸੁਰਗ. "ਨਚ ਦੁਰਲਭੰ ਸ੍ਵਰਗਰਾਜਨਹ." (ਸਹਸ ਮਃ ੫)...
ਸੰ. ਸ੍ਵਰਗ. ਸੰਗ੍ਯਾ- ਆਨੰਦ. ਸੁਖ। ੨. ਦੇਵਲੋਕ. ਬਹਿਸ਼੍ਤ. ਇੰਦ੍ਰਲੋਕ. Paradise. "ਸੁਰਗਬਾਸੁ ਨ ਬਾਛੀਐ." (ਗਉ ਕਬੀਰ)...
ਦੇਖੋ, ਬੈਕੁੰਠ....
ਸੰਗ੍ਯਾ- ਸ੍ਵਰਗ. ਸੁਰਗ। ੨. ਵੈਕੁੰਠ। ੩. ਸੱਚਖੰਡ. "ਦੇਵਪੁਰੀ ਮਹਿ ਗਯਉ." (ਸਵੈਯੇ ਮਃ ੫. ਕੇ)...
ਕ੍ਰਿ. ਵਿ- ਵਿੱਚ. ਅੰਦਰ. ਮੇਂ. "ਬ੍ਰਹਮ ਮਹਿ ਜਨੁ, ਜਨ ਮਹਿ ਪਾਰਬ੍ਰਹਮ." (ਸੁਖਮਨੀ) ੨. ਸੰ. ਸੰਗ੍ਯਾ- ਪ੍ਰਿਥਿਵੀ। ੩. ਵਿ- ਅਤ੍ਯਤ. ਅਤਿਸ਼ਯ, ਮੋਜ ਮਗਨ ਮਹਿ ਰਹਿਆ ਬਿਆਪੇ." (ਸੂਹੀ ਅਃ ਮਃ ੫) ੪. ਮੁਹਿ (ਮੁਖ) ਦੀ ਥਾਂ ਭੀ ਮਹਿ ਸ਼ਬਦ ਆਇਆ ਹੈ- "ਜਿਉ ਕੂਕਰ ਜੂਠਨ ਮਹਿ ਪਾਇ." (ਗਉ ਅਃ ਮਃ ੫)...
ਚਲਾਗਿਆ. ਦੂਰ ਹੋਇਆ. "ਗਯਉ ਦੁਖ ਦੂਰਿ." (ਸਵੈਯੇ ਮਃ ੪. ਕੇ)...