achakarhāअचकड़ा
ਇੱਕ ਗਣਛੰਦ. ਇਸ ਦਾ ਨਾਉਂ "ਸ੍ਰਗ੍ਵਿਣੀ," "ਕਾਮਿਨੀਮੋਹਨਾ" ਅਤੇ "ਲਕ੍ਸ਼੍ਮੀਧਰਾ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਰਗਣ.#, , , .#ਉਦਾਹਰਣ-#ਅੰਬਿਕਾ ਤੋਤਲਾ ਸੀਤਲਾ ਸਾਕਿਨੀ,#ਸਿੰਧੁਰੀ ਸੁਪ੍ਰਭਾ ਸੁਭ੍ਰਮਾ ਡਾਕਿਨੀ,#ਸਾਵਜਾ ਸੰਭਰੀ ਸਿੰਧੁਲਾ ਦੁੱਖਰੀ,#ਸੰਮਿਲਾ ਸੰਭਲਾ ਸੁਪ੍ਰਭਾ ਦੁੱਧਰੀ.¹ (ਪਾਰਸਾਵ)
इॱक गणछंद. इस दा नाउं "स्रग्विणी," "कामिनीमोहना" अते "लक्श्मीधरा" भी है. लॱछण- चार चरण. प्रति चरण चार रगण.#, , , .#उदाहरण-#अंबिका तोतला सीतला साकिनी,#सिंधुरी सुप्रभा सुभ्रमा डाकिनी,#सावजा संभरी सिंधुला दुॱखरी,#संमिला संभला सुप्रभा दुॱधरी.¹ (पारसाव)
ਦੇਖੋ, ਅਚਕੜਾ....
ਦੇਖੋ, ਅਚਕੜਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਅਚਕੜਾ। ੨. ਵਸੁਧਾ. ਪ੍ਰਿਥਿਵੀ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਇੱਕ ਵਰਣਿਕ ਗਣ, ਜਿਸ ਦਾ ਲੱਛਣ ਮੱਧ ਲਘ ਹੈ. ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਸੰ. अम्बिका. ਸੰਗ੍ਯਾ- ਕਾਸ਼ੀਰਾਜ ਇੰਦ੍ਰਦ੍ਯੁਮਨ ਦੀ ਮੰਝਲੀ ਪੁਤ੍ਰੀ, ਜੋ ਅੰਬਾ ਅਤੇ ਅੰਬਾਲਿਕਾ ਦੀ ਸਕੀ ਭੈਣ ਸੀ. ਇਹ ਭੀਸਮ ਨੇ ਖੋਹਕੇ ਲਿਆਂਦੀ ਸੀ ਅਰ ਆਪਣੇ ਭਾਈ ਵਿਚਿਤ੍ਰਵੀਰਯ ਨੂੰ ਵਿਆਹੀ ਸੀ. ਇਸ ਦੇ ਵਿਧਵਾ ਹੋਣ ਪੁਰ ਵ੍ਯਾਸ ਰਿਖੀ ਨੇ ਇਸ ਨਾਲ ਨਿਯੋਗ ਕਰਕੇ ਧ੍ਰਿਤਰਾਸਟ੍ਰ ਪੈਦਾ ਕੀਤਾ, ਜੋ ਦੁਰਯੋਧਨ ਆਦਿਕ ਕੌਰਵਾਂ ਦਾ ਪਿਤਾ ਸੀ। ੨. ਮਾਤਾ। ੩. ਦੁਰਗਾ. "ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ." (ਚੰਡੀ ੨)...
ਵਿ- ਤੁਤਲਾ. ਜੋ ਸਪਸ੍ਟ (ਸਾਫ) ਨਾ ਬੋਲ ਸਕੇ. "ਬੋਲੈਂ ਬਚਨ ਤੋਤਰੇ ਮੀਠੇ." (ਨਾਪ੍ਰ) "ਮ੍ਰਿਦੁ ਵਚਨ ਤੋਤਲੇ ਮੁਖ ਕਹੰਤ." (ਗੁਪ੍ਰਸੂ) ੨. ਸੰਗ੍ਯਾ- ਕਾਲੀ ਦੇਵੀ, ਜੋ ਸ਼ਰਾਬ ਪੀਕੇ ਸਾਫ ਨਹੀਂ ਬੋਲ ਸਕਦੀ. "ਤੋਤਲਾ ਸੀਤਲਾ ਸਾਕਿਨੀ." (ਪਾਰਸਾਵ)....
ਵਿ- ਸ਼ੀਤਲ ਰੂਪ. ਕ੍ਸ਼ੋਭ ਰਹਿਤ. "ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ." (ਕਾਨ ਮਃ ੫) ੨. ਸੰ. शीतला ਸੰਗ੍ਯਾ- ਹਿੰਦੂਮਤ ਵਿੱਚ ਚੇਚਕ ਦੀ ਦੇਵੀ ਮੰਨੀ ਹੈ, ਜਿਸ ਦਾ ਰੂਪ ਹੈ- ਸੁਨਹਿਰੀ ਰੰਗ, ਖੋਤੇ ਤੇ ਸਵਾਰ, ਹੱਥ ਵਿੱਚ ਝਾੜੂ, ਮੱਥੇ ਉੱਪਰ ਛੱਜ ਅਤੇ ਲਾਲ ਰੰਗ ਦੇ ਵਸਤ੍ਰ.#ਜਦ ਚੇਚਕ ਬਾਲਕਾਂ ਨੂੰ ਨਿਕਲਦੀ ਹੈ ਤਾਂ ਉਸ ਦੇ ਬੁਰੇ ਅਸਰ ਤੋਂ ਬਚਣ ਲਈ ਸੀਤਲਾ ਪੂਜੀ ਜਾਂਦੀ ਹੈ. ਖੋਤੇ ਨੂੰ ਦਾਣਾ ਚਾਰਦੇ ਹਨ ਅਰ ਰੋਗੀ ਨੂੰ ਮਾਤਾਰਾਣੀ ਦਾ ਖੋਤਾ ਆਖਦੇ ਹਨ. ਸੀਤਲਾ ਦਾ ਨਾਉਂ "ਮਸਾਣੀ" ਦੇਵੀ ਭੀ ਹੈ. ਇਸ ਦੇ ਪੂਜਨ ਦਾ ਖਾਸ ਦਿਨ ਚੇਤ ਬਦੀ ੮. (ਸ਼ੀਤਲਾਸ੍ਟਮੀ) ਹੈ। ੩. ਮਸੂਰਿਕ ਫ਼ਾ. [جُدری] ਜੁਦਰੀ. ਅੰ. Small- pox. ਚੇਚਕ. ਇਸ ਦਾ ਕਾਰਨ ਇੱਕ ਪ੍ਰਕਾਰ ਦੇ ਅਣੁਕੀਟ (Germs) ਹਨ, ਜੋ ਸਰੀਰ ਅੰਦਰ ਫੈਲਕੇ ਤੇਜ ਤਾਪ ਕਰਦੇ ਹਨ ਅਰ ਚੇਚਕ ਦੇ ਦਾਣੇ ਉਭਾਰਦੇ ਹਨ. ਤਾਪ ਹੋਣ ਤੋਂ ਤੀਜੇ ਚੌਥੇ ਦਿਨ ਦਾਣੇ ਨਿਕਲਨ ਲਗ ਜਾਂਦੇ ਹਨ, ਫੇਰ ਇਨ੍ਹਾਂ ਵਿੱਚ ਰਤੂਬਤ ਭਰਕੇ ਪੀਪ ਬਣ ਜਾਂਦੀ ਹੈ. ਦਸਵੇਂ ਗਿਆਰਵੇਂ ਦਿਨ ਦਾਣੇ ਮੁਰਝਾਕੇ ਵੀਹਵੇਂ ਦਿਨ ਖਰੀਂਢ ਉਤਰ ਜਾਂਦੇ ਹਨ.#ਇਹ ਬੀਮਾਰੀ ਛੂਤ ਦੀ ਹੈ. ਇਸ ਦਾ ਸਭ ਤੋਂ ਉੱਤਮ ਇਲਾਜ ਟੀਕਾ (ਲੋਦਾ) Vaccination ਹੈ. ਚੇਚਕ ਬੱਚਿਆਂ ਨੂੰ ਅਤੇ ਗਰਮ ਦੇਸ਼ ਵਿੱਚ ਜਾਦਾ ਹੁੰਦੀ ਹੈ. ਅਕਸਰ ਇਹ ਬੀਮਾਰੀ ਉਮਰ ਵਿੱਚ ਇੱਕ ਵਾਰ ਹੀ ਹੋਇਆ ਕਰਦੀ ਹੈ, ਪਰ ਕਦੇ ਕਦੇ ਦੂਜੀ ਵਾਰ ਭੀ ਹੋ ਜਾਂਦੀ ਹੈ, ਜੋ ਪਹਿਲੀ ਨਾਲੋਂ ਬਹੁਤ ਘੱਟ ਹੁੰਦੀ ਹੈ.#ਚੇਚਕ ਵਿੱਚ ਬੇਚੈਨੀ, ਜਲਨ, ਦਾਝ, ਸਿਰਪੀੜ ਆਦਿ ਅਨੇਕ ਕਲੇਸ਼ ਹੁੰਦੇ ਹਨ. ਇਸ ਦੇ ਰੋਗੀ ਨੂੰ ਪਿੱਤਪਾਪੜੇ ਦੇ ਅਰਕ ਵਿੱਚ ਸ਼ੀਰਖ਼ਿਸ਼ਤ ਮਲਕੇ ਦੇਣੀ ਉੱਤਮ ਹੈ. ਭੋਜਪਤ੍ਰ ਅਤੇ ਝਾਊ ਦੇ ਪੱਤਿਆਂ ਦੀ ਧੂਣੀ ਸੁਖਦਾਈ ਹੈ. ਫੁਨਸੀਆਂ ਦੀ ਜਲਨ ਮਿਟਾਉਣ ਲਈ ਮੁਸ਼ਕਕਪੂਰ ਦੀ ਮਰਹਮ ਮਲਨੀ ਹੱਛੀ ਹੈ.#ਉਨਾਬ ਪੰਜ ਦਾਣੇ, ਨੀਲੋਫਰ ਦੇ ਫੁੱਲ, ਪਿੱਤਪਾਪੜਾ, ਸੁੱਕੀ ਮਕੋ ਪੰਜ ਪੰਜ ਮਾਸ਼ੇ, ਬੀਹਦਾਣਾ ਪੰਜ ਮਾਸ਼ੇ, ਸਭ ਨੂੰ ਅੱਧ ਸੇਰ ਪਾਣੀ ਵਿੱਚ ਭਿਉਂਕੇ ਅਤੇ ਮਲਕੇ, ਦੋ ਤੋਲੇ ਨੀਲੋਫਰ ਦਾ ਸ਼ਰਬਤ ਮਿਲਾਕੇ ਪਿਆਉਣਾ ਤਾਪ ਅਤੇ ਦਾਝ ਨੂੰ ਸ਼ਾਂਤ ਕਰਦਾ ਹੈ.#ਖਾਣ ਲਈ ਖਿਚੜੀ ਮੂੰਗੀ ਦੀ ਦਾਲ ਆਦਿ ਜਿਨ੍ਹਾਂ ਵਿੱਚ ਨਾਮਮਾਤ੍ਰ ਲੂਣ ਹੋਵੇ, ਦੁੱਧ ਚਾਉਲ ਦੇਣੇ ਚਾਹੀਏ. ਮਿੱਠਾ ਭੀ ਬਹੁਤ ਹੀ ਕਮ ਵਰਤਣਾ ਲੋੜੀਏ.#ਰੋਗੀ ਦਾ ਕਮਰਾ, ਵਸਤ੍ਰ ਜਿਤਨੇ ਨਿਰਮਲ ਰੱਖੇ ਜਾਣ ਉਤਨੇ ਹੀ ਹੱਛੇ ਹਨ. "ਸੀਤਲਾ ਤੇ ਰਾਖਿਆ ਬਿਹਾਰੀ." (ਗਉ ਮਃ ੫) "ਸੀਤਲਾ ਠਾਕਿਰਹਾਈ। ਬਿਘਨ ਗਏ ਹਰਿਨਾਈ।।" (ਸੋਰ ਮਃ ੫) ੪. ਬਾਲੂ ਰੇਤ। ੫. ਲਾਲ ਰੰਗ ਦੀ ਗਊ....
ਸੰ. शाकिनी ਸੰਗ੍ਯਾ- ਸ਼ਾਕ (ਸਾਗ) ਵਾਲੀ ਪ੍ਰਿਥਿਵੀ. ਜਿਸ ਤੋਂ ਸਾਗ ਪੈਦਾ ਹੁੰਦੇ ਹਨ। ੨ਦੇਵੀ ਦੀ ਅੜਦਲ ਵਿੱਚ ਰਹਿਣ ਵਾਲੀ ਯੋਗਿਨੀ, ਜੋ ਲਹੂ ਮਿੰਜ (ਮੱਜਾ) ਦਾ ਆਹਾਰ ਕਰਦੀ ਹੈ. ਸਕੰਦ ਪੁਰਾਣ ਵਿੱਚ ਲੇਖ ਹੈ ਕਿ ਦਕ੍ਸ਼੍ ਦਾ ਜੱਗ ਨਾਸ ਕਰਨ ਲਈ ਵੀਰਭਦ੍ਰ ਨਾਲ ਸ਼ਾਕਿਨੀ ਭੀ ਗਈ ਸੀ....
ਵਿ- ਸਿੰਧ ਦੇਸ਼ ਦਾ। ੨. ਸਮੁੰਦਰ ਨਾਲ ਸੰਬੰਧਿਤ। ੩. ਹਾਥੀਆਂ ਦੀ ਸੈਨਾ. ਗਜਸੈਨਾ. "ਪ੍ਰਿਥਮ ਸਿੰਧੁਰੀ ਸਬਦ ਕਹਿ." (ਸਨਾਮਾ)...
ਸੰਗ੍ਯਾ- ਉੱਤਮ ਕਾਂਤਿ (ਚਮਕ ਦਮਕ). ੨. ਬਹੁਤ ਸ਼ੋਭਾ। ੩. ਵਿ- ਸ਼੍ਰੇਸ੍ਠ ਪ੍ਰਭਾ ਵਾਲੀ....
ਸੰ. ਡਾਕਿਨੀ. ਸੰਗ੍ਯਾ- ਚੁੜੇਲ. ਪਿਸ਼ਾਚੀ. ਡਾਇਣ. "ਡਾਕਿ ਅਚੈ ਕਹੁਁ ਸ੍ਰੋਣ ਡਕਾਡਕ." (ਚਰਿਤ੍ਰ ੪੦੫)...
ਸੰ. ਵਿ- ਬੱਚੇ ਪੈਦਾ ਕਰਨ ਵਾਲੀ. ਦੇਖੋ, ਸਾਵ....
ਵਿ- ਚੰਗੀ ਤਰਾਂ ਭਰਨ (ਪਾਲਣ ਪੋਸਣ) ਵਾਲੀ। ੨. ਸ਼ਾਂਭਵੀ. ਸ਼ਿਵ ਦੀ ਸ਼ਕਤੀ....
ਵਿ- ਸਮੁੰਦਰ ਨਾਲ ਸੰਬੰਧਿਤ. ਸਮੁੰਦਰ ਦਾ. ਸਮੁੰਦਰੀ....
ਵਿ- ਦੁੱਖ- ਹਰੀ ਦੁੱਖ ਮਿਟਾਉਣ ਵਾਲੀ. "ਸਾਵਜਾ ਸੰਭਿਰੀ ਸਿੰਧੁਲਾ ਦੁੱਖਰੀ." (ਪਾਰਸਾਵ)...
ਵਿ- ਦੋ ਧਾਰੀ। ੨. ਦੁਰ੍ਧਰ੍ਸੀ. ਜੋ ਸ਼ਤ੍ਰੂਆਂ ਕਰਕੇ ਦਬਾਈ ਨਹੀਂ ਜਾ ਸਕਦੀ. "ਸੁ ਪ੍ਰਭਾ ਦੁੱਧਰੀ." (ਪਾਰਸਾਵ) ੩. ਦੇਖੋ, ਦੁੱਧਰੀ....