dāki, dākinīडाकि, डाकिनी
ਸੰ. ਡਾਕਿਨੀ. ਸੰਗ੍ਯਾ- ਚੁੜੇਲ. ਪਿਸ਼ਾਚੀ. ਡਾਇਣ. "ਡਾਕਿ ਅਚੈ ਕਹੁਁ ਸ੍ਰੋਣ ਡਕਾਡਕ." (ਚਰਿਤ੍ਰ ੪੦੫)
सं. डाकिनी. संग्या- चुड़ेल. पिशाची. डाइण. "डाकि अचै कहुँ स्रोण डकाडक." (चरित्र ४०५)
ਸੰ. ਡਾਕਿਨੀ. ਸੰਗ੍ਯਾ- ਚੁੜੇਲ. ਪਿਸ਼ਾਚੀ. ਡਾਇਣ. "ਡਾਕਿ ਅਚੈ ਕਹੁਁ ਸ੍ਰੋਣ ਡਕਾਡਕ." (ਚਰਿਤ੍ਰ ੪੦੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਡਾਇਣ. ਭੂਤਨੀ. ਜੀਵਾਂ ਨੂੰ ਘੇਰ- ਲੈਣ ਵਾਲੀ. ਦੇਖੋ, ਚੁਡ। ਕਈਆਂ ਨੇ ਚੁੜੇਲ ਨੂੰ ਚੂੜਾ (ਜੂੜਾ) ਸ਼ਬਦ ਤੋਂ ਬਣਿਆ ਦੱਸਿਆ ਹੈ. ਜਿਸ ਦੇ ਸਿਰ ਪੁਰ ਉੱਚਾ ਜੂੜਾ ਹੋਵੇ. ਚੂੰਡੋ. ਡਾਇਣ ਦੇ ਸਿਰ ਉਲਝੇ ਕੇਸਾਂ ਦਾ ਜੂੜਾ ਦੱਸੀਦਾ ਹੈ। ਉਹ ਇਸਤ੍ਰੀ, ਜਿਸ ਦੀ ਇਲਾ (ਬਾਣੀ) ਚੰਡ (ਕੌੜੀ) ਹੈ. ਖੋਟੇ ਵਚਨ ਬੋਲਣ ਵਾਲੀ....
ਪਿਸਾਚ ਦਾ ਇਸਤ੍ਰੀ ਲਿੰਗ. ਰਾਖਸੀ....
ਸੰ. ਡਾਕਿਨੀ. ਸੰਗ੍ਯਾ- ਚੁੜੇਲ. ਭੂਤਨੀ. ਪਿਸ਼ਾਚਿਨੀ. "ਨਾਰਾਇਣ ਦੰਤ ਭਾਨੇ ਡਾਇਣ." (ਗੌਂਡ ਮਃ ੫)...
ਸੰ. ਡਾਕਿਨੀ. ਸੰਗ੍ਯਾ- ਚੁੜੇਲ. ਪਿਸ਼ਾਚੀ. ਡਾਇਣ. "ਡਾਕਿ ਅਚੈ ਕਹੁਁ ਸ੍ਰੋਣ ਡਕਾਡਕ." (ਚਰਿਤ੍ਰ ੪੦੫)...
ਕ੍ਰਿ. ਵਿ- ਕਹੂੰ. ਕਹੀਂ ਕਿਤੇ...
ਸੰ. ਲੰਙਾ. ਲੰਗੜਾ। ੨. ਲੁੰਜਾ। ੩. ਰ੍ਹਿੰਨਿਆ ਹੋਇਆ। ੪. ਸੰ. ਸ਼ੋਣਿਤ (ਸ੍ਰੋਣਤ- ਲਹੂ) ਦਾ ਸੰਖੇਪ. "ਹੂਓ ਸ੍ਰੋਣ ਹੀਨੰ। ਭਯੋ ਅੰਗ ਛੀਨੰ॥" (ਚੰਡੀ ੨)...
ਵਿ- ਲਬਾਲਬ ਭਰਿਆ ਹੋਇਆ। ੨. ਪੂਰਨ ਤ੍ਰਿਪਤ. ਦੇਖੋ, ਡਾਕਿਨੀ....
ਸੰ. ਸੰਗ੍ਯਾ- ਪਿਆਦਾ. ਪੈਦਲ. ਪਦਾਤਿ। ੨. ਕਰਨੀ. ਕਰਤੂਤ. ਆਚਾਰ। ੩. ਵ੍ਰਿੱਤਾਂਤ. ਹਾਲ। ੪. ਦਸਮਗ੍ਰੰਥ ਵਿੱਚ ਇਸਤਰੀ ਪੁਰਖਾਂ ਦੇ ਛਲ ਕਪਟ ਭਰੇ ਪ੍ਰਸੰਗ ਜਿਸ ਭਾਗ ਵਿੱਚ ਹਨ, ਉਸ ਦੀ "ਚਰਿਤ੍ਰੋਪਾਖ੍ਯਾਨ." ਸੰਗ੍ਯਾ ਹੈ, ਪਰ ਪ੍ਰਸਿੱਧ ਨਾਮ "ਚਰਿਤ੍ਰ" ਹੀ ਹੈ.#ਚਰਿਤ੍ਰਾਂ ਦੀ ਗਿਣਤੀ ੪੦੪ ਹੈ, ਪਰ ਸਿਲਸਿਲੇ ਵਾਰ ਲਿਖਣ ਵਿੱਚ ੪੦੫ ਹੈ. ਤਿੰਨ ਸੌ ਪਚੀਹ (੩੨੫) ਵਾਂ ਚਰਿਤ੍ਰ ਲਿਖਿਆ ਨਹੀਂ ਗਿਆ, ਪਰ ਉਸ ਦੇ ਅੰਤ ਇਤਿ ਸ੍ਰੀ ਲਿਖਕੇ ੩੨੫ ਨੰਬਰ ਦਿੱਤਾ ਹੋਇਆ ਹੈ.#ਇਹ ਪੋਥੀ ਦੀ ਭੂਮਿਕਾ ਵਿੱਚ ਲਿਖਿਆ ਹੈ ਕਿ ਰਾਜਾ ਚਿਤ੍ਰਸਿੰਘ ਦਾ ਸੁੰਦਰ ਰੂਪ ਵੇਖਕੇ ਇੱਕ ਅਪਸਰਾ ਮੋਹਿਤ ਹੋ ਗਈ ਅਰ ਉਸ ਨਾਲ ਸੰਬੰਧ ਜੋੜਕੇ ਹਨੁਵੰਤ ਸਿੰਘ ਮਨੋਹਰ ਪੁਤ੍ਰ ਪੈਦਾ ਕੀਤਾ ਚਿਤ੍ਰਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰਮਤੀ, ਯੁਵਾ ਹਨੁਵੰਤ ਸਿੰਘ ਦਾ ਅਦਭੁਤ ਰੂਪ ਵੇਖਕੇ ਮੋਹਿਤ ਹੋ ਗਈ ਅਰ ਰਾਜਕੁਮਾਰ ਨੂੰ ਕੁਕਰਮ ਲਈ ਪ੍ਰੇਰਿਆ, ਪਰ ਧਰਮੀ ਹਨੁਵੰਤ ਸਿੰਘ ਨੇ ਆਪਣੀ ਮਤੇਈ ਨੂੰ ਰੁੱਖਾ ਜਵਾਬ ਦਿੱਤਾ, ਇਸ ਪੁਰ ਰਾਣੀ ਨੇ ਆਪਣੇ ਪਤੀ ਪਾਸ ਝੂਠੀਆਂ ਗੱਲਾਂ ਬਣਾਕੇ ਪੁਤ੍ਰ ਦੇ ਮਾਰੇ ਜਾਣ ਦਾ ਹੁਕਮ ਦਿਵਾ ਦਿੱਤਾ. ਰਾਜੇ ਦੇ ਸਿਆਣੇ ਮੰਤ੍ਰੀ ਨੇ ਆਪਣੇ ਸ੍ਵਾਮੀ ਨੂੰ ਚਾਲਾਕ ਇਸਤ੍ਰੀਆਂ ਦੇ ਕਪਟ ਭਰੇ ਅਨੇਕ ਚਰਿਤ੍ਰ ਸੁਣਾਕੇ ਰਾਜਕੁਮਾਰ ਵੱਲੋਂ ਸ਼ੱਕ ਦੂਰ ਕਰਨ ਦਾ ਯਤਨ ਕੀਤਾ.#ਇਨ੍ਹਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾਨਿਸ਼ ਕਿਤਾਬ ਤੋਂ, ਮੁਗ਼ਲਾਂ ਦੀ ਖ਼ਾਨਦਾਨੀ ਕਹਾਣੀਆਂ ਤੋਂ, ਰਾਜਪੂਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋ, ਕੁਝ ਆਪਣੇ ਤਜਰਬਿਆਂ ਤੋਂ ਚਰਿਤ੍ਰ ਲਿਖੇ ਗਏ ਹਨ, ਅਰ ਸਿੱਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਾਲਾਕ ਪਰਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ, ਅਰ ਉਨ੍ਹਾਂ ਤੇ ਇਤਬਾਰ ਕਰਕੇ ਆਪਣਾ ਸਰਵਨਾਸ਼ ਨਹੀਂ ਕਰ ਲੈਣਾ ਚਾਹੀਏ.#ਇਸ ਤੋਂ ਇਹ ਸਿੱਟਾ ਨਹੀਂ ਕੱਢਣਾ ਚਾਹੀਏ ਕਿ ਆਪਣੀ ਧਰਮਪਤਨੀ ਅਤੇ ਯੋਗ੍ਯ ਇਸਤ੍ਰੀਆਂ ਤੇ ਵਿਸ਼੍ਵਾਸ ਕਰਨਾ ਅਯੋਗ ਹੈ, ਭਾਵ ਇਹ ਹੈ ਕਿ ਕਾਮਾਤੁਰ ਹੋ ਕੇ ਪਰਇਸਤ੍ਰੀਆਂ ਦੇ ਪੇਚ ਵਿੱਚ ਫਸਕੇ ਲੋਕ ਪਰਲੋਕ ਖੋ ਲੈਣਾ ਕੁਕਰਮ ਹੈ....