sākinīसाकिनी
ਸੰ. शाकिनी ਸੰਗ੍ਯਾ- ਸ਼ਾਕ (ਸਾਗ) ਵਾਲੀ ਪ੍ਰਿਥਿਵੀ. ਜਿਸ ਤੋਂ ਸਾਗ ਪੈਦਾ ਹੁੰਦੇ ਹਨ। ੨ਦੇਵੀ ਦੀ ਅੜਦਲ ਵਿੱਚ ਰਹਿਣ ਵਾਲੀ ਯੋਗਿਨੀ, ਜੋ ਲਹੂ ਮਿੰਜ (ਮੱਜਾ) ਦਾ ਆਹਾਰ ਕਰਦੀ ਹੈ. ਸਕੰਦ ਪੁਰਾਣ ਵਿੱਚ ਲੇਖ ਹੈ ਕਿ ਦਕ੍ਸ਼੍ ਦਾ ਜੱਗ ਨਾਸ ਕਰਨ ਲਈ ਵੀਰਭਦ੍ਰ ਨਾਲ ਸ਼ਾਕਿਨੀ ਭੀ ਗਈ ਸੀ.
सं. शाकिनी संग्या- शाक (साग) वाली प्रिथिवी. जिस तों साग पैदा हुंदे हन। २देवी दी अड़दल विॱच रहिण वाली योगिनी, जो लहू मिंज (मॱजा) दा आहार करदी है. सकंद पुराण विॱच लेख है कि दक्श् दा जॱग नास करन लई वीरभद्र नाल शाकिनी भी गई सी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. शाक ਸੰਗ੍ਯਾ- ਬਲ. ਸ਼ਕਤਿ। ੨. ਸਹਾਇਤਾ। ੩. ਸਹਾਇਤਾ ਕਰਨ ਵਾਲਾ ਮਿਤ੍ਰ। ੪. ਸਾਗ. ਸਬਜੀ. ਨਬਾਤ। ੫. ਇੱਕ ਦ੍ਵੀਪ. ਦੇਖੋ, ਸਪਤ ਦੀਪ। ੬. ਵਿ- ਸ਼ਕ ਜਾਤਿ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਸਕ। ੭. ਸੰ. स्वकीय ਸ੍ਵਕੀਯ. ਅਪਨਾ. ੮. ਸੰਗ੍ਯਾ- ਨਾਤੀ. ਸੰਬੰਧੀ. ਨਜ਼ਦੀਕੀ ਰਿਸ਼ਤੇਦਾਰ। ੯. ਸ੍ਵਕੀਯਤਾ. ਰਿਸ਼ਤੇਦਾਰੀ. ਸਾਕਾਗੀਰੀ. "ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ." (ਸਾਰ ਮਃ ੫)...
ਸੰ. ਸ਼ਾਕ. ਸੰਗ੍ਯਾ- ਸਬਜ਼ੀ. ਨਬਾਤ। ੨. ਸਰ੍ਹੋਂ ਪਾਲਕ ਆਦਿ ਦੀ ਭਾਜੀ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਸੰਗ੍ਯਾ- ਅਰਦਲੀ (Orderly) ਚਪਰਾਸੀ ਸਵਾਰ ਆਦਿ ਦਾ ਸਮੂਹ। ੨. ਕਿਸੇ ਅਫਸਰ ਦੀ ਹਜੂਰੀ. ਜਿਵੇਂ- "ਮੈਂ ਆਪ ਦੀ ਅੜਦਲ ਵਿੱਚ ਹਾਂ." (ਲੋਕੋ)...
ਸੰ. ਸੰਗ੍ਯਾ- ਦੁਰਗਾ ਅਤੇ ਕਾਲੀ ਦੀ ਸਹੇਲੀ ਅਰ ਸੇਵਾ ਵਿੱਚ ਰਹਿਣ ਵਾਲੀ ਘੋਰ ਦੇਵੀ. ਪੁਰਾਣਾਂ ਵਿੱਚ ਅੱਠ ਯੋਗਿਨੀਆਂ ਹਨ- ਮਾਰ੍ਜਨੀ, ਕਰ੍ਪਰਾ, ਤਿਲਕਾ, ਮਲਯਗੰਧਿਨੀ, ਕੌਮੁਦਿਕਾ, ਭੇਰੁੰਡਾ, ਨਾਯਕੀ ਅਤੇ ਜਯਾ.#ਤੰਤ੍ਰਸ਼ਾਸਤ੍ਰ ਵਿੱਚ ਅੱਠ ਯੋਗਿਨੀਆਂ ਇਹ ਭੀ ਹਨ- ਸੰਕਟਾ, ਮੰਗਲਾ, ਪਿੰਗਲਾ, ਧਨ੍ਯਾ. ਭ੍ਰਾਮਰੀ, ਭਦ੍ਰਿਕਾ, ਉਲਕਾ ਅਤੇ ਸਿੱਧਾ.#ਕਾਲਿਕਾਪੁਰਾਣ ਦੇ ੫੨- ੫੩ ਅਧ੍ਯਾਯ ਵਿੱਚ ਚੌਸਠ ਯੋਗਿਨੀਆਂ ਲਿਖੀਆਂ ਹਨ:-#ਬ੍ਰਹ੍ਮਾਣੀ, ਚੰਡਿਕਾ, ਰੌਦ੍ਰੀ, ਇੰਦ੍ਰਾਣੀ, ਕੌਮਾਰੀ, ਵੈਸਨਵੀ, ਦੁਰ੍ਗਾ, ਨਾਰਸਿੰਹੀ, ਕਾਲਿਕਾ, ਚਾਮੁੰਡਾ, ਸ਼ਿਵਦੂਤੀ, ਵਾਰਾਹੀ, ਕੌਸ਼ਿਕੀ, ਮਾਹੇਸ਼੍ਵਰੀ, ਸ਼ਾਂਕਰੀ, ਜਯੰਤੀ, ਸਰ੍ਵਰ੍ਮਗਲਾ, ਕਾਲੀ, ਕਪਾਲਿਨੀ, ਮੇਘਾ, ਸ਼ਿਵਾ, ਸ਼ਾਕੰਭਰੀ, ਭੀਮਾ, ਸ਼ਾਂਤਾ, ਭ੍ਰਾਮਰੀ, ਰੁਦ੍ਰਾਣੀ, ਅੰਬਿਕਾ, ਕ੍ਸ਼੍ਮਾ, ਧਾਤ੍ਰੀ, ਸ੍ਵਾਹਾ, ਸ਼੍ਟਧਾ, ਅਪਰ੍ਣਾ, ਮਹੋਦਰੀ, ਘੋਰਰੂਪਾ, ਮਹਾਕਾਲੀ, ਭਦ੍ਰਕਾਲੀ, ਭਯੰਕਰੀ, ਕ੍ਸ਼ੇਮੰਕਰੀ, ਉਗ੍ਰਚੱਡਾ, ਚੰਡੋਗ੍ਰਾ, ਚੰਡਨਾਯਿਕਾ, ਚੰਡਾ, ਚੰਡਵਤੀ, ਚੰਡੀ, ਮਹਾਮੋਹਾ, ਪ੍ਰਿਯੰਕਰੀ, ਬਲਵਿਕਾਰਿਣੀ, ਬਲਪ੍ਰਮਥਿਨੀ, ਮਨੋਨਮਥਿਨੀ, ਸਰ੍ਵਭੂਤਿਦਾਯਿਨੀ, ਉਮਾ, ਤਾਰਾ, ਮਾਤ੍ਰਿਕਾ, ਮਹਾਨਿਦ੍ਰਾ, ਵਿਜਯਾ, ਜਯਾ, ਸ਼ੈਲਪੁਤ੍ਰੀ, ਚੰਡਘੰਟਾ, ਸ੍ਰ੍ਕਦਮਾਤਾ, ਕਾਲਰਾਤ੍ਰਿ, ਚੰਡਿਕਾ, ਕੂਸ੍ਮਾਂਡੀ, ਕਾਤ੍ਯਾਯਨੀ ਅਤੇ ਮਹਾਗੌਰੀ.#ਵ੍ਰਿਹੱਨੰਨਿਦਕੇਸ਼੍ਵਰ ਪੁਰਾਣ ਵਿੱਚ ਚੌਸਠ ਯੋਗਿਨੀਆਂ ਦੇ ਨਾਮ ਕਾਲਿਕਾਪੁਰਾਣ ਨਾਲੋਂ ਕਈ ਵੱਧ ਘੱਟ ਲਿਖੇ ਹਨ. ਕਿਤਨਿਆਂ ਨੇ ਅਠਸਠ ਯੋਗਿਨੀਆਂ ਮੰਨੀਆਂ ਹਨ. ਦਖੋ, ਚਉਸਠ ਚਾਰ। ੨. ਯੋਗਸਾਧਨਾ ਕਰਨ ਵਾਲੀ ਇਸਤ੍ਰੀ। ੩. ਹਾੜ ਬਦੀ ੧੧....
ਵਿ- ਲਘੁ. ਛੋਟਾ। ੨. ਸੰਗ੍ਯਾ- ਲਘੁ (ਇੱਕ ਮਾਤ੍ਰਾ ਵਾਲਾ) ਅੱਖਰ। ੩. ਸੰ. ਲੋਹਿਤ. ਲੋਹੂ. ਰਧਿਰ. ਖੂਨ....
ਸੰ. ਮੱਜਾ. ਸੰਗ੍ਯਾ- ਹੱਡੀਆਂ ਦਾ ਗੁੱਦਾ. ਸ਼ਰੀਰ ਦੀ ਚਿਕਨਾਈ....
ਦੇਖੋ, ਮਿੰਜ....
ਦੇਖੋ, ਅਹਾਰ. "ਜੀਆ ਕਾ ਆਹਾਰੁ ਜੀਅ." (ਵਾਰ ਰਾਮ ੧, ਮਃ ੨) "ਦੇਤ ਸਗਲ ਆਹਾਰੇ ਜੀਉ." (ਮਾਝ ਮਃ ੫)...
ਫ਼ਾ. [کردی] ਤੈਂ ਕੀਤਾ. ਇਸ ਦਾ ਮੂਲ ਕਰਦਨ ਹੈ....
ਸੰ. स्कन्द् ਧਾ- ਕੁੱਦਣਾ. ਉਛਲਨਾ. ਹੱਲਾ ਕਰਨਾ. ੨. ਸੰਗ੍ਯਾ- ਸ਼ਿਵ ਦਾ ਪੁਤ੍ਰ ਕਾਰ੍ਤਿਕੇਯ, ਜੋ ਉਛਲਕੇ ਚਲਦਾ ਅਤੇ ਵੈਰੀਆਂ ਉੱਤੇ ਹੱਲਾ ਕਰਦਾ ਹੈ. ਇਹ ਦੇਵਤਿਆਂ ਦਾ ਸੈਨਾਪਤੀ (ਸਿਪਹਸਾਲਾਰ) ਹੈ. ਇਸ ਦੇ ਛੀ ਮੁਖ ਪੁਰਾਣਾਂ ਵਿੱਚ ਲਿਖੇ ਹਨ. ਦੇਖੋ, ਕਾਰਤਿਕੇਯ। ੩. ਦੇਖੋ, ਸਕੰਧ....
ਸੰ. ਵਿ- ਪੁਰਾਣਾ. ਪ੍ਰਾਚੀਨ। ੨. ਸੰਗ੍ਯਾ- ਰੁਦ੍ਰ ਸ਼ਿਵ। ੩. ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. "ਪੋਥੀ ਪੁਰਾਣ ਕਮਾਈਐ." (ਸ੍ਰੀ ਮਃ ੧) ੪. ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ, ਵਿਸਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ-#''सर्गञ्च प्रतिसर्गञ्च वंशो मन्वन्तराणिच।#वंशानुचरितं चैव, पुराणं पञ्च लक्षणम्॥''#ਜਗਤ ਦੀ ਉਤਪੱਤੀ, ਪ੍ਰਲੈ, ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ, ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ, ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ, ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ, ਉਹ ਪੁਰਾਣ ਹੈ.#ਪੁਰਾਣਾਂ ਦੀ ਗਿਣਤੀ ਅਠਾਰਾਂ ਹੈ, ਯਥਾ- ਵਿਸਨੁ ਪੁਰਾਣ, ਪਦਮ, ਬ੍ਰਹਮ, ਸ਼ਿਵ, ਭਾਗਵਤ, ਨਾਰਦ, ਮਾਰਕੰਡੇਯ, ਅਗਨਿ, ਬ੍ਰਹ- ਵੈਵਰਤ, ਲਿੰਗ, ਵਾਰਾਹ, ਸਕੰਦ, ਵਾਮਨ, ਕੂਰਮ, ਮਤਸ੍ਯ ਗਰੁੜ, ਬ੍ਰਹਮਾਂਡ ਅਤੇ ਭਵਿਸ਼੍ਯ ਪੁਰਾਣ.#ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ, ਅਠਾਰਾਂ ਉਪਪੁਰਾਣ ਭੀ ਹਨ-#ਸਨਤਕੁਮਾਰ ਪੁਰਾਣ, ਨਾਰਸਿੰਹ, ਨਾਰਦੀਯ, ਦੇਵੀ ਭਾਗਵਤ, ਦੁਰਵਾਸਾ, ਕਪਿਲ, ਮਾਨਵ, ਔਸ਼ਨਸ, ਵਰੁਣ, ਕਾਲਿਕਾ, ਸ਼ਾਂਬ, ਨੰਦਾ, ਸੌਰ ਪਾਰਾਸ਼ਰ, ਆਦਿਤਯ, ਮਾਹੇਸ਼੍ਵਰ, ਭਾਰ੍ਗਵ ਅਤੇ ਵਾਸ਼ਿਸ੍ਟ।¹ ੫. ਅਠਾਰਾਂ ਸੰਖ੍ਯਾ ਬੋਧਕ, ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮. ਹਨ....
ਸੰ. ਰੇਖਾ ਸੰਗ੍ਯਾ- ਲੀਕ। ੨. ਲਿਪਿ. ਲਿਖਿਤ. ਤਹਰੀਰ। ੩. ਮਜਮੂਨ। ੪. ਭਾਗ. ਨਸੀਬ। ੫. ਹਿਸਾਬ. ਗਿਣਤੀ. "ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ." (ਵਾਰ ਮਾਰੂ ੨. ਮਃ ੫)...
ਸੰ. दक्ष. ਧਾ- ਚਤੁਰ ਹੋਣਾ, ਯੋਗ੍ਯ ਹੋਣਾ, ਵਧਣਾ, ਬਲਵਾਨ ਹੋਣਾ। ੨. ਵਿ- ਚਤੁਰ. ਦਾਨਾ। ੩. ਸੰਗ੍ਯਾ- ਇੱਕ ਪ੍ਰਜਾਪਤਿ ਦੇਵਤਾ, ਜਿਸ ਦਾ ਜਿਕਰ ਰਿਗਵੇਦ ਵਿੱਚ ਭੀ ਹੈ. ਗਰੁੜਪੁਰਾਣ ਅਨੁਸਾਰ ਬ੍ਰਹਮਾ ਦੇ ਸੱਜੇ ਅੰਗੂਠੇ ਵਿੱਚੋਂ ਦਕ੍ਸ਼੍ ਅਤੇ ਖੱਬੇ ਵਿੱਚੋਂ ਦਕ੍ਸ਼੍ ਦੀ ਇਸਤ੍ਰੀ ਪੈਦਾ ਹੋਈ. ਭਾਗਵਤ ਵਿੱਚ ਦਕ੍ਸ਼੍ ਬ੍ਰਹਮਾ ਦਾ ਮਾਨਸ ਪੁਤ੍ਰ ਹੈ ਅਤੇ ਉਸ ਦੀ ਇਸਤ੍ਰੀ ਮਨੁ ਦੀ ਪੁਤ੍ਰੀ ਪ੍ਰਸੂਤਿ ਹੈ. ਵਿਸਨੁਪੁਰਾਣ ਅਤੇ ਮਹਾਭਾਰਤ ਅਨੁਸਾਰ ਪ੍ਰਜਾਪਤਿ ਪ੍ਰਚੇਤਾ ਦਾ ਪੁਤ੍ਰ ਦਕ੍ਸ਼੍ ਹੈ. ਇਸ ਗੱਲ ਵਿੱਚ ਸਭ ਇੱਕਮਤ ਹਨ ਕਿ ਦਕ੍ਸ਼੍ ਸੰਸਾਰਰਚਨਾ ਦਾ ਵਡਾ ਸਹਾਇਕ ਸੀ. ਇਸ ਨੇ ਬਹੁਤ ਕੰਨ੍ਯਾ ਉਤਪੰਨ ਕੀਤੀਆਂ, ਜਿਨ੍ਹਾਂ ਵਿੱਚੋਂ ਦਸ ਧਰਮਰਾਜ ਨੂੰ, ਤੇਰਾਂ ਕਸ਼੍ਯਪ ਨੂੰ, ਸਤਾਈ ਚੰਦ੍ਰਮਾ ਨੂੰ ਅਤੇ ਇੱਕ (ਸਤੀ) ਸ਼ਿਵ ਨੂੰ ਵਿਆਹੀ. ਸ਼ਿਵ ਨੇ ਦਕ੍ਸ਼੍ ਦਾ ਸਿਰ ਵੱਢਕੇ ਬਕਰੇ ਦਾ ਸਿਰ ਧੜ ਉੱਤੇ ਜੜ ਦਿੱਤੇ ਸੀ. ਦੇਖੋ, ਸਤੀ ਅਤੇ ਗਾਲ੍ਹ ਬਜਾਨਾ। ੪. ਮੁਰਗਾ. ਕੁੱਕੜ। ੫. ਸ਼ਿਵ ਦੀ ਸਵਾਰੀ ਦਾ ਬੈਲ। ੬. ਸ਼ਿਵ। ੭. ਵਿਸਨੁ। ੮. ਬਲ. ਤ਼ਾਕ਼ਤ। ੯. ਵੀਰਯ. ਮਣੀ। ੧੦. ਵਿ- ਸੱਜਾ....
ਸੰ. यज्ञ ਯਗ੍ਯ. ਸੰਗ੍ਯਾ- ਪੂਜਨ। ੨. ਪ੍ਰਾਰਥਨਾ. ਅਰਦਾਸ। ੩. ਕੁਰਬਾਨੀ. ਬਲਿਦਾਨ. "ਕੀਜੀਐ ਅਬ ਜੱਗ ਕੋ ਆਰੰਭ." (ਗ੍ਯਾਨ)...
ਸੰ. नास्. ਧਾ- ਖਰਰਾਟਾ ਮਾਰਨਾ. ਸ੍ਵਾਸ (ਸਾਹ) ਨਾਲ ਖਰ ਖਰ ਸ਼ਬਦ ਕਰਨਾ। ੨. ਸੰਗ੍ਯਾ- ਨਾਸਾ. ਨੱਕ। ੩. ਸੰ. ਨਾਸ਼. ਵਿਨਾਸ਼. ਤਬਾਹੀ। ੪. ਜਦ ਨਾਸ਼ ਸ਼ਬਦ ਯੌਗਿਕ ਹੋਕੇ ਅੰਤ ਆਉਂਦਾ ਹੈ, ਤਦ ਨਾਸ਼ਕ ਅਰਥ ਦਿੰਦਾ ਹੈ, ਜਿਵੇਂ- "ਭੈ ਭੰਜਨ ਅਘ ਦੂਖਨਾਸ." (ਬਾਵਨ) "ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੫. ਅ਼. [ناس] ਆਦਮੀ. ਮਨੁੱਖ। ੬. ਫ਼ਰਿਸ਼ਤਾ। ੭. ਫ਼ਾ. ਨਾਸ਼. ਕੀਰਣੇ. ਵਿਲਾਪ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸ਼ਿਵ ਦਾ ਇੱਕ ਘੋਰ ਗਣ, ਜੋ ਰੁਦ੍ਰ ਦੇ ਮੂੰਹ ਵਿੱਚੋਂ ਪੈਦਾ ਹੋਇਆ ਦੱਸਿਆ ਜਾਂਦਾ ਹੈ.¹ ਵਾਯੁਪੁਰਾਣ ਵਿੱਚ ਇਸ ਦੇ ਰੂਪ ਦੀ ਬਾਬਤ ਇਉਂ ਲਿਖਿਆ ਹੈ- "ਹਜ਼ਾਰ ਸਿਰ ਵਾਲਾ, ੨੦੦੦ ਅੱਖਾਂ ਵਾਲਾ, ੨੦੦੦ ਬਾਹਾਂ ਵਾਲਾ, ੨੦੦੦ ਪੈਰਾਂ ਵਾਲਾ, ੧੦੦੦ ਗਦਾ ਅਤੇ ੧੦੦੦ ਧਨੁਖਾਂ ਵਾਲਾ ਹੈ. ਇਸ ਦੇ ਮੱਥੇ ਤੇ ਚੰਦ੍ਰਮਾ ਹੈ, ਸ਼ੇਰ ਦੀ ਖੱਲ ਵਿੱਚ, ਜਿਸ ਵਿੱਚੋਂ ਲਹੂ ਟਪਕਦਾ ਹੈ, ਲਿਪਟਿਆ ਹੋਇਆ ਹੈ. ਇਸ ਦਾ ਵੱਡਾ ਢਿੱਡ, ਵਡਾ ਮੂੰਹ ਅਤੇ ਵਡੇ ਵਡੇ ਦੰਦ ਹਨ."#ਇਸ ਨੂੰ ਉਤਪੰਨ ਕਰਨ ਦਾ ਮਤਲਬ ਦਕ੍ਸ਼੍ ਦਾ ਯਗ੍ਯ ਵਿਗਾੜਨਾ ਅਤੇ ਯੱਗ ਪੁਰ ਇਕੱਠੇ ਹੋਏ ਦੇਵਤਿਆਂ ਨੂੰ ਦੰਢ ਦੇਣਾ ਸੀ. ਮਹਾਰਾਸਟ੍ਰ ਦੇਸ਼ ਵਿੱਚ ਇਸ ਦੀ ਬਹੁਤ ਉਪਾਸਨਾ ਹੁੰਦੀ ਹੈ ਅਤੇ ਐਲੀਫੈਂਟਾ Elephanta ਅਤੇ ਏਲੋਰਾ Ellora ਦੀਆਂ ਕੰਦਰਾ ਵਿੱਚ ਇਸ ਦੇ ਬੁਤ ਹਨ, ਜਿਨ੍ਹਾਂ ਦੇ ਅਨੁਸਾਰ ਇਸ ਨੂੰ ਅੱਠਾਂ ਬਾਹਾਂ ਵਾਲਾ ਦੇਖਿਆ ਜਾਂਦਾ ਹੈ. ਦੇਖੋ, ਬੀਰਭਦ੍ਰ। ੨. ਅਸ਼੍ਵਮੇਧ ਯਗ੍ਯ ਦਾ ਘੋੜਾ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰ. शाकिनी ਸੰਗ੍ਯਾ- ਸ਼ਾਕ (ਸਾਗ) ਵਾਲੀ ਪ੍ਰਿਥਿਵੀ. ਜਿਸ ਤੋਂ ਸਾਗ ਪੈਦਾ ਹੁੰਦੇ ਹਨ। ੨ਦੇਵੀ ਦੀ ਅੜਦਲ ਵਿੱਚ ਰਹਿਣ ਵਾਲੀ ਯੋਗਿਨੀ, ਜੋ ਲਹੂ ਮਿੰਜ (ਮੱਜਾ) ਦਾ ਆਹਾਰ ਕਰਦੀ ਹੈ. ਸਕੰਦ ਪੁਰਾਣ ਵਿੱਚ ਲੇਖ ਹੈ ਕਿ ਦਕ੍ਸ਼੍ ਦਾ ਜੱਗ ਨਾਸ ਕਰਨ ਲਈ ਵੀਰਭਦ੍ਰ ਨਾਲ ਸ਼ਾਕਿਨੀ ਭੀ ਗਈ ਸੀ....