ਗਰਬ, ਗਰਬੁ

garaba, garabuगरब, गरबु


ਸੰ. गर्व ਗਰ੍‍ਵ. ਸੰਗ੍ਯਾ- ਅਭਿਮਾਨ. ਅਹੰਕਾਰ. "ਕਬੀਰ ਗਰਬੁ ਨ ਕੀਜੀਐ." (ਸਃ) ੨. ਅਵਗ੍ਯਾ ਦਾ ਭਾਵ. "ਓਨਾ ਅਹੰਕਾਰ ਬਹੁ ਗਰਬੁ ਵਧਾਇਆ." (ਵਾਰ ਗੂਜ ਮਃ ੩) "ਜਿਤੁ ਹਉਮੈ ਗਰਬ ਨਿਵਾਰੀ." (ਸੋਰ ਮਃ ੫) ੩. ਇੱਕ ਸੰਚਾਰੀ ਭਾਵ. ਦੇਖੋ, ਭਾਵ। ੪. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ.


सं. गर्व गर्‍व. संग्या- अभिमान. अहंकार. "कबीर गरबु न कीजीऐ." (सः) २. अवग्या दा भाव. "ओना अहंकार बहु गरबु वधाइआ." (वार गूज मः ३) "जितु हउमै गरब निवारी." (सोर मः ५) ३. इॱक संचारी भाव. देखो, भाव। ४. अ़. [غرب] ग़रब. सूरज दे ग़रूब होण दी दिशा. मग़रब. पश्चिम. पॱछों.