pashchima, pashachimaपश्चिम, पशचिम
ਪੱਛਮ ਦਿਸ਼ਾ. ਪੱਛੋਂ. ਉਹ ਦਿਸ਼ਾ, ਜਿੱਧਰ ਸੂਰਜ ਅਸ੍ਤ ਹੁੰਦਾ ਹੈ. ਦੇਖੋ, ਪਸਚਮ.
पॱछम दिशा. पॱछों. उह दिशा, जिॱधर सूरज अस्त हुंदा है. देखो, पसचम.
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ...
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰ. अस्त्. ਧਾ- ਸ਼ੋਭਾ ਰਹਿਤ ਹੋਣਾ. ਲੁਕਣਾ. ਗ੍ਰਸਿਤ ਹੋਣਾ। ੨. ਸੰ. अस्त. ਵਿ- ਛਿਪਿਆ ਹੋਇਆ. ਲੁਕਿਆ. ਅੰਤਰਧਾਨ ਹੋਇਆ। ੩. ਨਸ੍ਟ. ਨਾਸ਼ ਹੋਇਆ। ੪. ਸੰਗ੍ਯਾ- ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਛਿਪਦਾ ਹੈ। ੫. ਫ਼ਾ. [است] ਹੈ. ਅਸ੍ਤਿ। ੬. ਸੰ. ਅਸ੍ਥਿ. ਹੱਡੀ. "ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. ਪਸ਼੍ਚਿਮ. ਵਿ- ਪਿਛਲਾ। ੨. ਸੰਗ੍ਯਾ- ਸੂਰਜ ਅਸ੍ਤ ਹੋਣ ਦੀ ਦਿਸ਼ਾ. ਪੱਛਮ. ਨਿਕਲਦੇ ਸੂਰਜ ਵੱਲ ਮੂੰਹ ਕਰਨ ਤੋਂ ਜੋ ਦਿਸ਼ਾ ਪਿੱਠ ਵੱਲ ਰਹਿੰਦੀ ਹੈ. "ਪਸਚਮ ਦੁਆਰੇ ਕੀ ਸਿਲ ਓੜ." (ਭੈਰ ਕਬੀਰ) ਇੱਥੇ ਭਾਵ ਕੰਗਰੋੜ ਅਤੇ ਗਿੱਚੀ ਦੇ ਪਾਸੇ ਤੋਂ ਹੈ....