holāहोला
ਦੇਖੋ, ਹੋਲ ਅਤੇ ਹੋਲਾ ਮਹੱਲਾ.#ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ,#ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ,#ਸੁਭਟਸੁਚਾਲਾ ਅਰੁ ਲਖਬਾਹਾਂ ਕਲਗਾ ਸਿੰਘ ਸੁਚੋਲਾ ਹੈ,#ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ.#(ਕਵਿ ਨਿਹਾਲ ਸਿੰਘ)
देखो, होल अते होला महॱला.#बरछा ढाल कटारा तेगा कड़छा देगा गोला है,#छका प्रसाद सजा दसतारा अरु करदौना टोला है,#सुभटसुचाला अरु लखबाहां कलगा सिंघ सुचोला है,#अपर मुछहिरा दाड़्हा जैसे, तैसे बोला होला है.#(कवि निहाल सिंघ)
ਸੰ. ਹੋਲਕ. ਸੰਗ੍ਯਾ- ਘਾਸ ਫੂਸ ਦੀ ਅੱਗ ਨਾਲ ਅਧਭੁੰਨਿਆ ਅੰਨ. ਧਾਨ ਅਤੇ ਛੋਲੇ ਆਦਿਕ ਨੂੰ ਛਿਲਕੇ ਸਮੇਤ ਭੁੰਨਕੇ ਹੋਲਾਂ ਬਣਾਈਦੀਆਂ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਹੋਲ ਅਤੇ ਹੋਲਾ ਮਹੱਲਾ.#ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ,#ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੌਨਾ ਟੋਲਾ ਹੈ,#ਸੁਭਟਸੁਚਾਲਾ ਅਰੁ ਲਖਬਾਹਾਂ ਕਲਗਾ ਸਿੰਘ ਸੁਚੋਲਾ ਹੈ,#ਅਪਰ ਮੁਛਹਿਰਾ ਦਾੜ੍ਹਾ ਜੈਸੇ, ਤੈਸੇ ਬੋਲਾ ਹੋਲਾ ਹੈ.#(ਕਵਿ ਨਿਹਾਲ ਸਿੰਘ)...
ਅ਼. [محّلہ] ਮਹ਼ੱਲਹ. ਸੰਗ੍ਯਾ- ਜਿਸ ਥਾਂ ਨੂੰ ਫਤੇ ਕਰਕੇ ਜਾ ਉਤਰੀਏ. ਹ਼ਲੂਲ ਦੀ ਥਾਂ ਅਥਵਾ ਦੌੜਨ ਦਾ ਅਸਥਾਨ। ੨. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੇ ਖ਼ਾਲਸੇ ਨੂੰ ਯੁੱਧਵਿਦ੍ਯਾ ਵਿੱਚ ਨਿਪੁਣ ਕਰਨ ਲਈ ਚੇਤਬਦੀ ੧. ਨੂੰ ਮਸਨੂਈ ਜੰਗ ਦੇ ਅਭ੍ਯਾਸ (Maneuvre) ਦਾ ਦਿਨ ਠਹਿਰਾਇਆ. ਇਸ ਦਿਨ ਇੱਕ ਥਾਂ ਹਮਲੇ ਲਈ ਨਿਯਤ ਕਰਕੇ ਦੋ ਦਲ ਬਣਾਏ ਜਾਂਦੇ ਸਨ, ਜਿਨ੍ਹਾਂ ਦੇ ਸਰਦਾਰ ਚੁਣਵੇਂ ਸਿੰਘ ਹੋਇਆ ਕਰਦੇ. ਜੋ ਇੱਕ ਦਲ ਦਾ ਵਾਰ ਰੋਕਕੇ ਚਤੁਰਾਈ ਨਾਲ ਖ਼ਾਸ ਥਾਂ ਪੁਰ ਕਬਜ਼ਾ ਕਰ ਲੈਂਦਾ, ਉਹ ਜਿੱਤਿਆ ਸਮਝੀਦਾ ਸੀ. ਹੁਣ ਭੀ ਪ੍ਰਧਾਨ ਗੁਰਦ੍ਵਾਰਿਆਂ ਵਿੱਚ ਮਹੱਲੇ ਦੀ ਰੀਤਿ ਕੁਝ ਬਾਕੀ ਰਹਿ ਗਈ ਦਿਖਾਈ ਦਿੰਦੀ ਹੈ....
ਸੰ. ਵ੍ਰਸ਼੍ਚਨ. ਸੰਗ੍ਯਾ- ਕੱਟਣਾ। ੨. ਇੱਕ ਸ਼ਸਤ੍ਰ, ਜਿਸ ਦਾ ਛੜ (ਦੰਡ) ਬਾਂਸ ਆਦਿ ਦਾ ਹੁੰਦਾ ਹੈ ਅਰ ਦੋਹੀਂ ਪਾਸੀਂ ਤਿੱਖੇ ਫਲ ਹੁੰਦੇ ਹਨ. ਭਾਲਾ। ੩. ਛੈਣੀ. ਲੋਹਾ ਕੱਟਣ ਦਾ ਸੰਦ....
ਸੰਗ੍ਯਾ- ਰੀਤਿ. ਢੰਗ. ਮਰਯਾਦਾ. "ਅਹੰਬੁਧਿ ਕਉ ਬਿਨਸਨਾ ਇਹੁ ਧੁਰ ਕੀ ਢਾਲ." (ਬਿਲਾ ਮਃ ੫) ਹੌਮੈ ਵਾਲੇ ਦਾ ਨਾਸ਼ ਹੋਣਾ ਧੁਰ ਦੀ ਚਾਲ ਹੈ। ੨. ਢਲਣ (ਪਿਘਰਨ) ਦਾ ਭਾਵ। ੩. ਦੇਖੋ, ਢਾਰ। ੪. ਸੰ. ਢਾਲ. ਸਿਪਰ. ਚਰਮ. ਗੈਂਡੇ ਦੇ ਚਮੜੇ ਅਥਵਾ ਧਾਤੁ ਦਾ ਅਸਤ੍ਰ, ਜੋ ਤਲਵਾਰ ਤੀਰ ਆਦਿ ਦਾ ਵਾਰ ਰੋਕਣ ਲਈ ਹੁੰਦਾ ਹੈ। ੫. ਪਨਾਹ. ਓਟ. "ਦੋਊ ਢਾਲਚੀ ਢਾਲ ਹਿੰਦੂ ਹਿੰਦਾਨੰ." (ਗ੍ਯਾਨ) ੬. ਦੇਖੋ, ਢਾਲਿ....
ਦੇਖੋ, ਕਟਾਰ ੨. "ਕਮਰਿ ਕਟਾਰਾ ਬੰਕੁੜਾ." (ਵਾਰ ਰਾਮ ੧. ਮਃ ੧) ੨. ਕਟਾਕ੍ਸ਼੍, ਜੋ ਕਟਾਰ ਜੇਹੇ ਕਾਟ ਕਰਨ ਵਾਲੇ ਹਨ. ਦੇਖੋ, ਮੁੰਧ। ੩. ਇੱਕ ਖਤ੍ਰੀ ਗੋਤ੍ਰ। ੪. ਇੱਕ ਪ੍ਰੇਮੀ ਸ਼ਰਾਫ਼, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ....
ਫ਼ਾ. [تیغا] ਸੰਗ੍ਯਾ- ਪੱਧਰੀ ਅਤੇ ਚੌੜੀ ਤਲਵਾਰ। ੨. ਖ਼ੰਜਰ....
ਦੇਖੋ, ਕਰਛਾ ਕਰਛੀ. "ਕੜਛੀਆ ਫਿਰੰਨਿ, ਸਾਉ ਨ ਜਾਣਨਿ ਸੁਞੀਆ." (ਵਾਰ ਗੂਜ ੨. ਮਃ ੫)...
ਦੇਖੋ, ਦੇਗ ਅਤੇ ਦੇਗਚਾ....
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਦੇਖੋ, ਛਕਿਆ। ੨. ਦੇਖੋ, ਛੱਕਾ....
ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਉਰ ਹਨਐ ਪ੍ਰਸਾਦ ਤਤਕਾਲਾ." (ਗੁਪ੍ਰਸੂ) ੨. ਸ੍ਵੱਛਤਾ. ਨਿਰਮਲਤਾ। ੩. ਅਰੋਗਤਾ।#੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ. ਨੈਵੇਦ੍ਯ. "ਜੇ ਓਹ ਅਨਿਕ ਪ੍ਰਸਾਦ ਕਰਾਵੈ." (ਗੌਂਡ ਰਵਿਦਾਸ) "ਵਰਤਾਇ ਪ੍ਰਸਾਦ ਵਿਸਾਲਾ." (ਗੁਪ੍ਰਸੂ) ੫. ਕਾਵ੍ਯ ਦਾ ਇੱਕ ਗੁਣ. ਪਦਾਂ ਦੀ ਜੜਤੀ ਸੁੰਦਰ ਅਤੇ ਅਰਥ ਦਾ ਸਪਸ੍ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ੭. ਖ਼ਾ. ਭੋਜਨ. ਰਸੋਈ। ੮. ਦੇਖੋ, ਪ੍ਰਾਸਾਦ....
ਫ਼ਾ. [سزا] ਸਜ਼ਾ. ਸੰਗ੍ਯਾ- ਦੰਡ. ਤਾੜਨਾ। ੨. ਬਦਲਾ। ੩. ਵਿ- ਯੋਗ੍ਯ. ਲਾਇਕ। ੪. ਦੇਖੋ, ਸੱਜਾ....
ਦੇਖੋ, ਦਸਤਾਰ. ਖ਼ਾਲਸਾ ਦਸਤਾਰ ਦੀ ਥਾਂ ਦਸਤਾਰਾ ਸ਼ਬਦ ਵਰਤਦਾ ਹੈ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰਗ੍ਯਾ- ਮੰਡਲੀ. ਗਰੋਹ. ਜੁੰਡੀ. ਝੁੰਡ. ਸਮੁਦਾਯ। ੨. ਸ਼ੋਭਾ ਦੇ ਸਾਮਾਨ. ਦੇਖੋ, ਟੋਲ ੩. "ਹਉ ਏਨੀ ਟੋਲੀ ਭੁਲੀਅਸੁ." (ਸੂਹੀ ਮਃ ੧. ਕੁਚਜੀ) ੩. ਟੋਲ ਨੂੰ. "ਇਕਤੁ ਟੋਲਿ ਨ ਅੰਬੜਾ." (ਸੂਹੀ ਮਃ ੧. ਕੁਚਜੀ) ੪. ਦੇਖੋ, ਟੋਲਣਾ। ੫. ਟੋਲ (ਭਾਲ) ਕੇ. ਢੂੰਡਕੇ. "ਅਗਹੁ ਪਿਛਹੁ ਟੋਲਿ ਡਿਠਾ." (ਵਾਰ ਬਿਲਾ ਮਃ ੪)...
ਖ਼ਾ. ਟੁੰਡਾ. ਜਿਸ ਦਾ ਹੱਥ ਨਹੀਂ ਹੈ। ੨. ਲੱਖਾਂ ਬਾਹਾਂ. ਭਾਵ- ਬਹੁਤ ਸੈਨਾ. ਅਨੰਤ ਸਹਾਇਕ. "ਲਖਬਾਹੇ ਕਿਆ ਕਿਜੈ?" (ਸਵੈਯੇ ਮਃ ੪. ਕੇ)...
ਇੱਕ ਪ੍ਰਕਾਰ ਦਾ ਫੁੱਲਾਂ ਦਾ ਬੂਟਾ, ਜਿਸ ਦੇ ਸਿਰ ਪੁਰ ਲਾਲ ਰੰਗ ਦਾ ਫੁੱਲ, ਕਲਗੀ ਦੀ ਸ਼ਕਲ ਦਾ ਹੁੰਦਾ ਹੈ. ਕਲੰਗਾ. ਗੁਲਕਲਗਾ। ੨. ਖ਼ਾ. ਗੰਜਾ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. ਵਿ- ਪਹਿਲਾ। ੨. ਪਿਛਲਾ। ੩. ਦੂਸਰਾ. ਦੂਜਾ। ੪. ਭਿੰਨ. ਅਲਗ. ਵੱਖ। ੫. ਅਪਾਰ ਦੀ ਥਾਂ ਭੀ ਅਪਰ ਸ਼ਬਦ ਆਇਆ ਹੈ. "ਸਮਝ ਨ ਪਰੈ ਅਪਰ ਮਾਇਆ." (ਸੋਰ ਰਵਿਦਾਸ)...
ਖ਼ਾ. ਮੁੱਛ. ਮੂਛ. ਦੇਖੋ, ਅੰ. Moustaches ਦੇਖੋ, ਮੌਂਸਰਾ....
ਸੰ. ਦਾਢਿਕਾ. ਸੰਗ੍ਯਾ- ਠੋਡੀ ਉੱਪਰਲੇ ਰੋਮ. ਸਮਸ਼੍ਰ. ਰੀਸ਼. "ਸੇ ਦਾੜੀਆ ਸਚੀਆਂ ਜਿ ਗੁਰਚੋਰਨੀ ਲਗੰਨਿ." (ਸਵਾ ਮਃ ੩) ੨. ਮੁੱਛ. "ਗਰੀਬਾ ਉਪਰਿ ਜਿ ਖਿੰਜੈ ਦਾੜੀ." (ਗਉ ਮਃ ੫) ਜੋ ਮੁੱਛ ਉੱਪਰ ਹੱਥ ਫੇਰਕੇ ਗ਼ਰੀਬਾਂ ਨੂੰ ਆਪਣਾ ਬਲ ਦੱਸਦਾ ਹੈ. ਭਾਵ- ਆਪਣਾ ਮਰਦਊ ਪ੍ਰਗਟ ਕਰਦਾ ਹੈ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਵਿ- ਬਧਿਰ. ਬਹਿਰਾ. ਜਿਸ ਨੂੰ ਸੁਣਾਈ ਨਹੀਂ ਦਿੰਦਾ. ਡੋਰਾ. "ਅੰਨਾ ਬੋਲਾ ਖੁਇ ਉਝੜਿ ਪਾਇ." (ਮਃ ੪. ਵਾਰ ਗਉ ੧) ੨. ਵਾਕ. ਵਚਨ. ਦੇਖੋ, ਬੋਲ. "ਹਿੰਦੁਸਤਾਨ ਸਮਾਲਸੀ ਬੋਲਾ." (ਤਿਲੰ ਮਃ ੧) ੩. ਖ਼ਾ. ਬੋਲੀ ਦੀ ਥਾਂ ਪੁਲਿੰਗ ਸ਼ਬਦ, ਜੈਸੇ- ਖਾਲਸੇ ਦਾ ਬੋਲਾ. ਦੇਖੋ, ਹੋਲਾ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਫ਼ਾ. [نِہال] ਵਿ- ਪੂਰਣਕਾਮ. ਕਾਮਯਾਬ. ਮੁਰਾਦਮੰਦ. "ਹਰਿ ਜਪਿ ਭਈ ਨਿਹਾਲ ਨਿਹਾਲ." (ਕਾਨ ਪੜਤਾਲ ਮਃ ੪) ੨. ਦੇਖੋ, ਨਿਹਾਰ ਅਤੇ ਨਿਹਾਰਨਾ. "ਸਾਲ ਤਮਾਲ ਬਡੇ ਜਹਿਂ ਬ੍ਯਾਲ ਨਿਹਾਲ ਤਨੈ ਕਛੁ ਨਾ ਡਰਪੈਹੋਂ" (ਚਰਿਤ੍ਰ ੮੧) ਉਨ੍ਹਾਂ ਨੂੰ ਦੇਖ ਕੇ ਜ਼ਰਾਭੀ ਨਹੀਂ ਡਰਾਂਗੀ....