hingalājaहिंगलाज
ਸੰ. हिंङ्गलाट ਹਿੰਗਲਾਟ. ਉਹ ਅਸਥਾਨ ਜਿੱਥੇ ਸਤੀ ਦੇਵੀ ਦਾ ਤਾਲੂਆ ਡਿੱਗਿਆ ਹੈ. ਹਿੰਗੋਲ ਨਦੀ¹ ਦੇ ਕੰਢੇ ਲਾਸਾਬੇਲਾ ਰਾਜ ਅੰਦਰ ਇੱਕ ਦੇਵੀ ਦਾ ਮੰਦਿਰ, ਜੋ ਮੇਕਰਾਨ ਸਾਹਿਲ ਉੱਤੇ ਹਿੰਗੁਲਾ ਪਰਬਤ ਦੇ ਸਿਰੇ ਤੇ ਹੈ. ਟਾਡ ਸਾਹਿਬ ਲਿਖਦਾ ਹੈ ਕਿ ਹਿੰਗਲਾਜ ਠੱਟੇ ਤੋਂ ਨੌ ਦਿਨ ਦਾ ਪੈਂਡਾ ਹੈ ਅਤੇ ਸਮੁੰਦਰ ਦੇ ਕੰਢੇ ਤੋਂ ਨੌ ਮੀਲ ਦੀ ਵਿੱਥ ਤੇ ਹੈ.
सं. हिंङ्गलाट हिंगलाट. उह असथान जिॱथे सती देवी दा तालूआ डिॱगिआ है. हिंगोल नदी¹ दे कंढे लासाबेला राज अंदर इॱक देवी दा मंदिर, जो मेकरानसाहिल उॱते हिंगुला परबत दे सिरे ते है. टाड साहिब लिखदा है कि हिंगलाज ठॱटे तों नौ दिन दा पैंडा है अते समुंदर दे कंढे तों नौ मील दी विॱथ ते है.
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ....
ਸੰਗ੍ਯਾ- ਦੇਵਤਾ ਦੀ ਇਸਤ੍ਰੀ. ਦੇਖੋ, ਦੇਵਪਤਨੀ। ੨. ਦੁਰਗਾ. "ਕੋਟਿ ਦੇਵੀ ਜਾਕਉ ਸੇਵਹਿ." (ਆਸਾ ਛੰਤ ਮਃ ੫) ੩. ਸਦਾਚਾਰ ਵਾਲੀ ਇਸਤ੍ਰੀ. ਪਤਿਵ੍ਰਤਾ ਇਸਤ੍ਰੀ। ੪. ਵਿ- ਦੇਣਵਾਲੀ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੫. ਦੇਵੀਂ. ਦੇਵਤਿਆਂ. ਨੇ "ਅਠਸਠਿ ਤੀਰਥ ਦੇਵੀ ਥਾਪੇ." (ਵਾਰ ਮਾਝ ਮਃ ੧) ੬. ਸੰਗ੍ਯਾ- ਇੱਕ ਛੰਦ. ਦੇਖੋ, ਤ੍ਰਿਗਤਾ ਦਾ ਰੂਪ ੨....
ਦੇਖੋ, ਤਾਲੁ ੩. ਅਤੇ ੪....
ਉਸਾਰੀ ਕਰਨ ਵਾਲਾ. ਮੇਮਾਰ। ੨. ਰਜ (ਰਜਗੁਣ) ਵਾਲਾ. ਰਜੋਗੁਣੀ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੩. ਰੱਜੁ. ਰੱਸੀ. "ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ." (ਸੋਰ ਰਵਿਦਾਸ) ਰੱਜੁ ਵਿੱਚ ਜਿਵੇਂ ਸੱਪ ਦਾ ਪ੍ਰਸੰਗ ਹੈ। ੪. ਰਾਜਾ. "ਨਾ ਇਹੁ ਰਾਜ, ਨ ਭੀਖ ਮੰਗਾਸੀ." (ਗੌਂਡ ਕਬੀਰ) ੫. ਰਾਜ੍ਯ. ਰਿਆਸਤ. "ਤਿਸ ਕੋ ਕਰੋ ਰਾਜ ਤੇ ਬਾਹਿਰ." (ਗੁਪ੍ਰਸੂ) ੬. ਸੰ. राज्. ਧਾ- ਚਮਕਣਾ. ਸ਼ੋਭਾ ਦੇਣਾ, ਜਿੱਤਣਾ। ੭. ਰਾਜ ਸ਼ਬਦ ਸ਼ਿਰੋਮਣਿ ਅਰਥ ਵਿੱਚ ਭੀ ਆਉਂਦਾ ਹੈ, ਜਿਵੇਂ ਰਾਜਹੰਸ, ਰਾਜ ਰਾਜ, ਦੇਵਰਾਜ ਆਦਿ। ੮. ਫ਼ਾ. [راز] ਰਾਜ਼. ਗੁਪਤ ਭੇਦ. "ਰੋਜ ਹੀ ਰਾਜ ਬਿਲੋਕਤ ਰਾਜਿਕ." (ਅਕਾਲ) ੯. ਤੰਦਈਆ. ਭਰਿੰਡ (ਡੇਮੂ) ਦੀ ਜਾਤਿ ਦਾ ਇੱਕ ਲਾਲ ਪੀਲੇ ਰੰਗਾ ਜੀਵ....
ਫ਼ਾ. [اندر] ਕ੍ਰਿ. ਵਿ- ਵਿੱਚ. ਭੀਤਰ। ੨. ਅ਼. ਦੁਰਲਭ। ੩. ਸੰਗ੍ਯਾ- ਬੰਜਰ ਜ਼ਮੀਨ। ੪. ਪਿੜ. ਖਲਹਾਨ। ੫. ਦੇਖੋ, ਅੰਦਰੁ....
ਸੰ. ਸੰਗ੍ਯਾ- ਦੇਵਤਾ ਦਾ ਘਰ। ੨. ਰਾਜਭਵਨ, ਜਿਸ ਵਿੱਚ ਮੰਦ (ਆਨੰਦ) ਕੀਤਾ ਜਾਂਦਾ ਹੈ. ਦੇਖੋ, ਮੰਦ ਧਾ। ੩. ਸ਼ਹਰ. ਨਗਰ। ੪. ਸਮੁੰਦਰ।੫ ਗੋਡੇ ਦਾ ਪਿਛਲਾ ਹਿੱਸਾ, ਖੁੱਚ....
ਦੇਖੋ, ਮਕਰਾਨ....
ਅ਼. [ساحِل] ਸਾਹ਼ਿਲ. ਸੰਗ੍ਯਾ- ਦਰਿਆ ਦਾ ਕਿਨਾਰਾ....
ਦੇਖੋ, ਹਿੰਗਲਾਜ. "ਹਿੰਗੁਲਾਜ ਜਗਮਾਤ ਕੋ ਰਹੈ ਦੇਹੁਰੋ ਏਕ." (ਚਰਿਤ੍ਰ ੧੬੫)...
ਸੰ. ਪਰ੍ਵਤ. ਸੰਗ੍ਯਾ- ਪਹਾੜ. "ਪਰਬਤ ਸੁਇਨਾ ਰੁਪਾ ਹੋਵਹਿ." (ਵਾਰ ਮਾਝ ਮਃ ੧) ੨. ਭਾਵ- ਅਭਿਮਾਨ ਹੌਮੈ, ਆਪਣੇ ਤਾਂਈਂ ਉੱਚਾ ਜਾਨਣਾ. "ਕੀਟੀ ਪਰਬਤ ਖਾਇਆ." (ਆਸਾ ਕਬੀਰ) ਕੀਟੀ ਤੋਂ ਭਾਵ ਨੰਮ੍ਰਤਾ ਹੈ। ੩. ਸੰਨ੍ਯਾਸੀਆਂ ਦੇ ਦਸ਼ ਭੇਦਾਂ ਵਿੱਚੋਂ ਇੱਕ ਭੇਦ. ਦੇਖੋ, ਦਸਨਾਮ ਸੰਨ੍ਯਾਸੀ....
ਦੇਖੋ, ਸਿਰਾ. "ਦੋਵੈ ਸਿਰੇ ਸਤਿਗੁਰੂ ਨਿਬੇੜੇ." (ਮਾਰੂ ਮਃ ੧) ਭਾਵ- ਜਨਮ ਮਰਨ. ੨. ਸ੍ਰਿਜੇ. ਰਚੇ. ਦੇਖੋ, ਸਿਰਜਣਾ. "ਬ੍ਰਹਮਾ ਬਿਸਨ ਸਿਰੇ ਤੈ ਅਗਨਤ." (ਸਵੈਯੇ ਮਃ ੪. ਕੇ)...
Colonel James Tod. ਇਸ ਵਿਦ੍ਵਾਨ ਦਾ ਜਨਮ ਸਨ ੧੭੮੨ਵਿੱਚ ਹੋਇਆ. ਸਨ ੧੭੮੭ ਵਿੱਚ ਈਸ੍ਟ ਇੰਡੀਆ ਕੰਪਨੀ ਦਾ ਨੌਕਰ ਬਣਕੇ ਭਾਰਤ ਪਹੁਚਿਆ. ਅਨੇਕ ਅਹੁਦਿਆਂ ਤੇ ਰਹਿਕੇ ਅੰਤ ਨੂੰ ਰਾਜਪੂਤਾਨੇ ਵਿੱਚ ਗਵਰਨਰ ਜਨਰਲ ਦਾ ਪ੍ਰਤਿਨਧਿ (A. G. G. ) ਬਣਿਆ. ਟਾਡ ਸਾਹਿਬ ਨੇ ਰਾਜਪੂਤਾਨੇ ਦਾ ਉੱਤਮ ਇਤਿਹਾਸ "ਰਾਜਸ੍ਥਾਨ" ਸਨ ੧੮੨੯ ਵਿੱਚ ਪ੍ਰਕਾਸ਼ਿਤ ਕੀਤਾ. ਇਸ ਨੇ ਅੰਗ੍ਰੇਜ਼ੀ ਸਰਕਾਰ ਨਾਲ ਰਾਜਪੂਤਾਨੇ ਨੇ ਰਈਸਾਂ ਦਾ ਮਿਤ੍ਰਭਾਵ ਦ੍ਰਿੜ੍ਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਸੰ. हिंङ्गलाट ਹਿੰਗਲਾਟ. ਉਹ ਅਸਥਾਨ ਜਿੱਥੇ ਸਤੀ ਦੇਵੀ ਦਾ ਤਾਲੂਆ ਡਿੱਗਿਆ ਹੈ. ਹਿੰਗੋਲ ਨਦੀ¹ ਦੇ ਕੰਢੇ ਲਾਸਾਬੇਲਾ ਰਾਜ ਅੰਦਰ ਇੱਕ ਦੇਵੀ ਦਾ ਮੰਦਿਰ, ਜੋ ਮੇਕਰਾਨ ਸਾਹਿਲ ਉੱਤੇ ਹਿੰਗੁਲਾ ਪਰਬਤ ਦੇ ਸਿਰੇ ਤੇ ਹੈ. ਟਾਡ ਸਾਹਿਬ ਲਿਖਦਾ ਹੈ ਕਿ ਹਿੰਗਲਾਜ ਠੱਟੇ ਤੋਂ ਨੌ ਦਿਨ ਦਾ ਪੈਂਡਾ ਹੈ ਅਤੇ ਸਮੁੰਦਰ ਦੇ ਕੰਢੇ ਤੋਂ ਨੌ ਮੀਲ ਦੀ ਵਿੱਥ ਤੇ ਹੈ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰਗ੍ਯਾ- ਮਾਰਗ. ਪੰਧ. ਪਦ (ਪੈਰ) ਰੱਖੀਏ ਜਿਸ ਵਿੱਚ. "ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ." (ਕੇਦਾ ਕਬੀਰ) ੨. ਡਿੰਘ. ਕਰਮ. ਪਦ ਦ੍ਵਿ. ਦੋ ਵਾਰ ਪੈਰ ਰੱਖਣ ਵਿੱਚ ਜਿਤਨੀ ਲੰਬਾਈ ਹੁੰਦੀ ਹੈ. ਡੇਢ ਗਜ਼ ਭਰ. "ਚਰਣ ਸਰਣ ਗੁਰੁ ਏਕ ਪੈਡਾ ਜਾਇ ਚਲ." (ਭਾਗੁ ਕ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਬਿਬ. ਅੰਤਰਾ....