hāni, hānīहाणि, हाणी
ਸੰ. ਹਾਨਿ. ਸੰਗ੍ਯਾ- ਨੁਕਸਾਨ. ਕ੍ਸ਼੍ਤਿ. "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ) ਘਾਟਾ ਹੀ ਘਾਟਾ ਹੈ. ਬਹੁਤ ਨੁਕਸਾਨ ਹੈ. "ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ." ( ਵਾਰ ਮਾਝ ਮਃ ੨) ਹਾਨਿ ਨੂੰ ਹਾਨਿ ਪਹੁੰਚਾਉਂਦਾ ਹੈ। ੨. ਸੰ. ਹਾਯਨੀ. ਵਿ- ਹਮ ਉਮਰ. ਹਾਯਨ (ਵਰ੍ਹੇ)ਵਿੱਚ ਜੋ ਸਮਾਨ ਹੋਵੇ. "ਨਵ ਹਾਣਿ ਨਵ ਧਨ ਸਬਦਿ ਜਾਗੀ, ਆਪਣੇ ਪਿਰ ਭਾਈਆ." (ਬਿਲਾ ਛੰਤ ਮਃ ੧)
सं. हानि. संग्या- नुकसान. क्श्ति. "परघरु जोहै हाणे हाणि." (सिधगोसटि) घाटा ही घाटा है. बहुत नुकसान है. "मूलु जाणि गला करे हाणि लाए हाणु." ( वार माझ मः २) हानि नूं हानिपहुंचाउंदा है। २. सं. हायनी. वि- हम उमर. हायन (वर्हे)विॱच जो समान होवे. "नव हाणि नव धन सबदि जागी, आपणे पिर भाईआ." (बिला छंत मः १)
ਦੇਖੋ, ਹਾਣਿ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....
ਦੇਖੋ, ਪਰਗ੍ਰਿਹ "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ)...
ਦੇਖੋ, ਜੋਹਨਾ। ੨. ਪੋਹੈ. ਅਸਰ ਕਰੈ. "ਮਾਤਗਰਭ ਮਹਿ ਅਗਨਿ ਨ ਜੋਹੈ." (ਗੌਂਡ ਮਃ ੫)...
ਸੰ. ਹਾਨਿ. ਸੰਗ੍ਯਾ- ਨੁਕਸਾਨ. ਕ੍ਸ਼੍ਤਿ. "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ) ਘਾਟਾ ਹੀ ਘਾਟਾ ਹੈ. ਬਹੁਤ ਨੁਕਸਾਨ ਹੈ. "ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ." ( ਵਾਰ ਮਾਝ ਮਃ ੨) ਹਾਨਿ ਨੂੰ ਹਾਨਿ ਪਹੁੰਚਾਉਂਦਾ ਹੈ। ੨. ਸੰ. ਹਾਯਨੀ. ਵਿ- ਹਮ ਉਮਰ. ਹਾਯਨ (ਵਰ੍ਹੇ)ਵਿੱਚ ਜੋ ਸਮਾਨ ਹੋਵੇ. "ਨਵ ਹਾਣਿ ਨਵ ਧਨ ਸਬਦਿ ਜਾਗੀ, ਆਪਣੇ ਪਿਰ ਭਾਈਆ." (ਬਿਲਾ ਛੰਤ ਮਃ ੧)...
ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ....
ਸੰਗ੍ਯਾ- ਕਮੀ. ਤੋਟਾ। ੨. ਪਹਾੜੀ ਰਸਤਾ. ਘੱਟ. "ਘਾਟਾ ਰੋਕਲੇਹੁ ਦਿਨ ਠਾਢੇ." (ਗੁਪ੍ਰਸੂ) ੩. ਦੇਖੋ, ਘਾਠਾ....
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਸੰਗ੍ਯਾ- ਮੂਰੀ. ਮੂਲ. ਬੂਟੀ. "ਮੂਲੁ ਕਤ ਲਾਵਉ?" (ਗਉ ਕਬੀਰ) ਦਵਾ ਦਾ ਲੇਪ ਕਿੱਥੇ ਕਰਾਂ? ੨. ਸੰ. ਮੂਲ੍ਯ. ਮੁੱਲ. ਕੀਮਤ. "ਕੌਡੀ ਕਾ ਲਖ ਹੂਆ ਮੂਲੁ." (ਰਾਮ ਮਃ ੫) ਨਾਚੀਜ਼ਾਂ ਦਾ ਮਾਨ ਹੋ ਗਿਆ. ਕਮੀਨੇ ਆਦਮੀ ਉੱਚੇ ਦਰਜੇ ਤੇ ਪਹੁੰਚ ਗਏ। ੩. ਦੇਖੋ, ਮੂਲ। ੪. ਮੁੱਢ. ਜੜ. "ਮੂਲੁ ਛੋਡਿ ਡਾਲੀ ਲਗੇ." (ਆਸਾ ਅਃ ਮਃ ੧) ੫. ਮੂਲਧਨ. ਪੂੰਜੀ. "ਜਿਹ ਘਟੈ ਮੂਲੁ, ਨਿਤ ਬਢੈ ਬਿਆਜ" (ਬਸੰ ਕਬੀਰ) ੬. ਅਸਲਿਯਤ. "ਮੂਲੁ ਨ ਬੂਝਹਿ ਆਪਣਾ." (ਸੂਹੀ ਮਃ ੧) ੭. ਕਾਰਣ. ਸਬਬ. "ਕੋਟਿ ਕਰਮ ਬੰਧਨ ਕਾ ਮੂਲੁ." (ਭੈਰ ਮਃ ੫) ੮. ਵੇਲਿ ਅਤੇ ਬਿਰਛਾਂ ਦੀ ਜੜ ਵਿੱਚ ਹੋਣ ਵਾਲੇ ਖਾਣ ਯੋਗ੍ਯ ਪਦਾਰਥ. "ਇਕਿ ਕੰਦ ਮੂਲੁ ਚੁਣਿ ਖਾਵਹਿ." (ਮਃ ੧. ਵਾਰ ਮਾਝ)...
ਵਿ- ਵਿਦ੍ਵਾਨ. "ਗੁਰੁ ਕਉ ਜਾਣਿ ਨ ਜਾਣਈ, ਕਿਆ ਤਿਸੁ ਚਜੁ ਅਚਾਰੁ." (ਸ੍ਰੀ ਮਃ ੧) ੨. ਕ੍ਰਿ. ਵਿ- ਜਾਣਕੇ. ਸਮਝਕੇ....
ਸੰਗ੍ਯਾ- ਗ੍ਰੀਵਾ. ਗਲ. ਗਰਦਨ. "ਗਲਾ ਬਾਂਧਿ ਦੁਹਿਲੇਇ ਅਹੀਰ." (ਸਾਰ ਨਾਮਦੇਵ) ੨. ਗੱਲ (ਬਾਤ) ਦਾ ਬਹੁਵਚਨ. ਗੱਲਾਂ. "ਗਲਾ ਕਰੇ ਘਣੇਰੀਆ." (ਵਾਰ ਆਸਾ ਮਃ ੨) ੩. ਗੱਲ (ਕਪੋਲ) ਦਾ ਬਹੁਵਚਨ. ਗਲ੍ਹਾਂ "ਗਲਾ ਪਿਟਨਿ ਸਿਰੁ ਖੁਹੇਨਿ." (ਸਵਾ ਮਃ ੧) ੪. ਓਲਾ. ਗੜਾ. ਹਿਮਉਪਲ. "ਗਲਿਆਂ ਸੇਤੀ ਮੀਹ ਕੁਰੁੱਤਾ." (ਭਾਗੁ) ੫. ਮੋਰੀ. ਸੁਰਾਖ਼. ਛਿਦ੍ਰ. ਮੋਘਾ. ਪਹਾੜ ਦਾ ਦਰਾ। ੬. ਅੰਨ ਦਾ ਉਤਨਾ ਪ੍ਰਮਾਣ, ਜੋ ਖਰਾਸ ਅਥਵਾ ਚੱਕੀ ਦੇ ਗਲ (ਮੂੰਹ) ਵਿੱਚ ਆਸਕੇ. ੭. ਅ਼. [غلہ] ਗ਼ੱਲਹ. ਅਨਾਜ. ਦਾਣਾ. ਅੰਨ. "ਗਲਾ ਪੀਹਾਵਣੀ." (ਭਾਗੁ) ੮. ਵੱਗ. ਪਸ਼ੁਝੁੰਡ. ਪਸ਼ੂਆਂ ਦਾ ਟੋਲਾ. "ਫਿਟਾ ਵਤੈ ਗਲਾ." (ਵਾਰ ਮਾਝ ਮਃ ੧) ਫਿੱਟਿਆ (ਅਪਮਾਨਿਤ) ਪਸ਼ੁਝੁੰਡ ਫਿਰ ਰਿਹਾ ਹੈ....
ਲਗਾਵੇ. "ਜੇ ਕੋ ਲਾਏ ਭਾਉ ਪਿਆਰਾ." (ਆਸਾ ਮਃ ੩) ੨. ਲਗਾਏ. "ਜਿਤੁ ਕਾਰੈ ਕੰਮਿ ਹਮ ਹਰਿ ਲਾਏ." (ਗੂਜ ਮਃ ੪) ੩. ਲਿਆਏ. "ਜਿ ਸਾਬਤੁ ਲਾਏ ਰਾਸਿ." (ਮਃ ੨. ਵਾਰ ਸਾਰ)...
ਦੇਖੋ, ਹਾਣਿ....
ਦੇਖੋ, ਬਾਰ ਸ਼ਬਦ। ੨. ਮੁਹ਼ਾਸਰਾ. ਘੇਰਾ. ਇਸ ਦਾ ਮੂਲ ਵ੍ਰਿ (वृ) ਧਾਤੁ ਹੈ। ੩. ਜੰਗ. ਯੁੱਧ. ਦੇਖੋ, ਅੰ. war। ੪. ਯੁੱਧ ਸੰਬੰਧੀ ਕਾਵ੍ਯ. ਉਹ ਰਚਨਾ, ਜਿਸ ਵਿੱਚ ਸ਼ੂਰਵੀਰਤਾ ਦਾ ਵਰਣਨ ਹੋਵੇ. ਜੈਸੇ- "ਵਾਰ ਸ਼੍ਰੀ ਭਗਉਤੀ ਜੀ ਕੀ." (ਦਸਮਗ੍ਰੰਥ). ੫. ਵਾਰ ਸ਼ਬਦ ਦਾ ਅਰਥ ਪੌੜੀ (ਨਿਃ ਸ਼੍ਰੇਣੀ) ਛੰਦ ਭੀ ਹੋ ਗਿਆ ਹੈ, ਕਿਉਂਕਿ ਯੋਧਿਆਂ ਦੀ ਸ਼ੂਰਵੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿੱਚ ਲਿਖਿਆ ਹੈ ਦੇਖੋ, ਆਸਾ ਦੀ ਵਾਰ ਦੇ ਮੁੱਢ ਪਾਠ- "ਵਾਰ ਸਲੋਕਾਂ ਨਾਲਿ." ਇਸ ਥਾਂ "ਵਾਰ" ਸ਼ਬਦ ਪੌੜੀ ਅਰਥ ਵਿੱਚ ਹੈ। ੬. ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਰਤਾਰ ਦੀ ਮਹਿਮਾ ਭਰੀ ਬਾਣੀ, ਜੋ ਪੌੜੀ ਛੰਦਾਂ ਨਾਲ ਸਲੋਕ ਮਿਲਾਕੇ ਲਿਖੀ ਗਈ ਹੈ, "ਵਾਰ" ਨਾਮ ਤੋਂ ਪ੍ਰਸਿੱਧ ਹੈ. ਐਸੀਆਂ ਵਾਰਾਂ ੨੨ ਹਨ- ਸ਼੍ਰੀਰਾਮ ਦੀ, ਮਾਝ ਦੀ, ਗਉੜੀ ਦੀਆਂ ਦੋ, ਆਸਾ ਦੀ, ਗੂਜਰੀ ਦੀਆਂ ਦੋ, ਬਿਹਾਗੜੇ ਦੀ, ਵਡਹੰਸ ਦੀ, ਸੋਰਠਿ ਦੀ, ਜੈਤਸਰੀ ਦੀ, ਸੂਹੀ ਦੀ, ਬਿਲਾਵਲ ਦੀ, ਰਾਮਕਲੀ ਦੀਆਂ ਤਿੰਨ,¹ ਮਾਰੂ ਦੀਆਂ ਦੋ, ਬਸੰਤ ਦੀ,² ਸਾਰੰਗ ਦੀ, ਮਲਾਰ ਦੀ ਅਤੇ ਕਾਨੜੇ ਦੀ.#ਜਿਸ ਵਾਰ ਦੇ ਮੁੱਢ ਲਿਖਿਆ ਹੋਵੇ ਮਹਲਾ। ੩- ੪ ਅਥਵਾ ੫, ਤਦ ਜਾਣਨਾ ਚਾਹੀਏ ਕਿ ਇਸ ਵਾਰ ਵਿੱਚ ਜਿਤਨੀਆਂ ਪੌੜੀਆਂ ਹਨ, ਉਹ ਅਮੁਕ ਸਤਿਗੁਰੂ ਦੀਆਂ। ਹਨ, ਜੈਸੇ- ਵਾਰ ਮਾਝ ਵਿੱਚ ਪੌੜੀਆਂ ਗੁਰੂ ਨਾਨਕਦੇਵ ਦੀਆਂ, ਰਾਮਕਲੀ ਦੀ ਪਹਿਲੀ ਵਾਰ ਵਿਚ ਗੁਰੂ ਅਮਰ ਦੇਵ ਦੀਆਂ ਸ੍ਰੀ ਰਾਗ ਦੀ ਵਾਰ ਵਿੱਚ ਗੁਰੂ ਰਾਮਦਾਸ ਜੀ ਦੀਆਂ ਆਦਿ. ਜੇ ਦੂਜੇ ਸਤਿਗੁਰੂ ਦੀ ਕੋਈ ਪੌੜੀ ਹੈ, ਤਾਂ ਮਹਲੇ ਦਾ ਪਤਾ ਲਿਖਕੇ ਸਪਸ੍ਟ ਕਰ ਦਿੱਤਾ ਹੈ, ਜਿਵੇਂ- ਗਉੜੀ ਦੀ ਪਹਿਲੀ ਵਾਰ ਵਿੱਚ ਕੁਝ ਪਉੜੀਆਂ ਮਃ ੫. ਦੀਆਂ ਹਨ। ੭. ਅੰਤ. ਓੜਕ. "ਲੇਖੈ ਵਾਰ ਨ ਆਵਈ, ਤੂੰ ਬਖਸਿ ਮਿਲਾਵਣਹਾਰੁ." (ਸਵਾ ਮਃ ੩) ੮. ਵਾੜ। ੯. ਵਾਰਨਾ. ਕੁਰਬਾਨੀ. ਨਿਛਾਵਰ। ੧੦. ਉਰਲਾ ਕਿਨਾਰਾ. "ਤੁਮ ਕਰੋ ਵਾਰ ਵਹ ਪਾਰ ਉਤਰਤ ਹੈ." (ਸ਼ਿਵਦਯਾਲ) ਇੱਥੇ ਵਾਰ ਦੇ ਦੋ ਅਰਥ ਹਨ- ਵਾਰ ਪ੍ਰਹਾਰ (ਆਘਾਤ) ਅਤੇ ਉਰਵਾਰ। ੧੧. ਭਾਵ- ਇਹ ਜਗਤ, ਜੋ ਪਾਰ (ਪਰਲੋਕ) ਦੇ ਵਿਰੁੱਧ ਹੈ। ੧੨. ਰੋਹੀ. ਜੰਗਲ। ੧੩. ਆਘਾਤ. ਪ੍ਰਹਾਰ. ਜਰਬ. "ਕਰਲਿਹੁ ਵਾਰ ਪ੍ਰਥਮ ਬਲ ਧਰਕੈ." (ਗੁਪ੍ਰਸੂ) ੧੪. ਸੰ. ਅਵਸਰ. ਮੌਕਾ. ਵੇਲਾ. "ਨਾਨਕ ਸਿਝਿ ਇਵੇਹਾ ਵਾਰ." (ਵਾਰ ਮਾਰੂ ੨. ਮਃ ੫) "ਬਿਨਸਿ ਜਾਇ ਖਿਨ ਵਾਰ." (ਸਵਾ ਮਃ ੩) ੧੫. ਵਾਰੀ. ਕ੍ਰਮ. "ਇਕਿ ਚਾਲੇ ਇਕਿ ਚਾਲਸਹਿ ਸਭਿ ਅਪਨੀ ਵਾਰ." (ਬਿਲਾ ਮਃ ੫) "ਫੁਨਿ ਬਹੁੜਿ ਨ ਆਵਨ ਵਾਰ." (ਪ੍ਰਭਾ ਮਃ ੧) ੧੬. ਦਫ਼ਅ਼ਹ਼. ਬੇਰ. "ਜੇ ਸੋਚੀ ਲਖ ਵਾਰ" (ਜਪੁ) "ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ) ੧੭. ਦ੍ਵਾਰ. ਦਰਵਾਜ਼ਾ। ੧੮. ਸਮੂਹ. ਸਮੁਦਾਯ। ੧੯. ਸ਼ਿਵ. ਮਹਾਦੇਵ। ੨੦. ਕ੍ਸ਼੍ਣ. ਖਿਨ. ਨਿਮੇਸ। ੨੧. ਸੂਰਜ ਆਦਿ ਗ੍ਰਹਾਂ ਦੇ ਅਧਿਕਾਰ ਦਾ ਦਿਨ. ਸਤਵਾੜੇ ਦੇ ਦਿਨ. "ਪੰਦਰਹ ਥਿਤੀਂ ਤੈ ਸਤ ਵਾਰ." (ਬਿਲਾ ਮਃ ੩. ਵਾਰ ੭) ੨੨ ਯਗ੍ਯ ਦਾ ਪਾਤ੍ਰ (ਭਾਂਡਾ). ੨੩ ਪੂਛ ਦਾ ਬਾਲ (ਰੋਮ). ੨੪ ਖ਼ਜ਼ਾਨਾ। ੨੫ ਵਾਰਣ (ਹਟਾਉਣ) ਦੀ ਕ੍ਰਿਯਾ। ੨੬ ਚਿਰ. ਦੇਰੀ. ਢਿੱਲ. "ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ." (ਵਾਰ ਆਸਾ) ੨੭ ਵਿ- ਹੱਛਾ. ਚੰਗਾ। ੨੮ ਸੰ. वार्. ਜਲ. ਪਾਣੀ। ੨੯ ਫ਼ਾ. [وار] ਵਿ- ਵਾਨ. ਵਾਲਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਸਜ਼ਾਵਾਰ, ਖ਼ਤਾਵਾਰ ਆਦਿ। ੩੦ ਯੋਗ੍ਯ. ਲਾਇਕ। ੩੧ ਤੁੱਲ. ਮਾਨਿੰਦ. ਸਮਾਨ....
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਅ਼. [عُمر] . ਉਮ੍ਰ. ਸੰਗ੍ਯਾ- ਅਵਸਥਾ. ਆਯੁ. ਜੀਵਨ ਦੀ ਹਾਲਤ ਅਤੇ ਉਸ ਦੀ ਅਵਧਿ (ਮਿਆਦ). ਚਰਕ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰੀਰ, ਇੰਦ੍ਰੀਆਂ, ਮਨ ਅਤੇ ਆਤਮਾ ਇਨ੍ਹਾਂ ਚੌਹਾਂ ਦੇ ਸੰਜੋਗ ਦੀ ਦਸ਼ਾ "ਆਯੁ" ਉਮਰ ਹੈ.#ਵੇਦਾਂ ਵਿੱਚ ਆਦਮੀ ਦੀ ਉਮਰ ਸੋ ਵਰ੍ਹਾ¹ ਮਨੁ ਨੇ ਚਾਰ ਸੋ (੪੦੦) ਵਰ੍ਹਾ ਸਤਜੁਗ ਦੀ, ਅਤੇ ਸੌ ਸੌ ਵਰ੍ਹਾ ਘਟਾਕੇ, ਕਲਿਜੁਗ ਦੀ ਸੌ ਵਰ੍ਹਾ ਲਿਖੀ ਹੈ² ਪੁਰਾਣਾਂ ਵਿੱਚ ਹਜਾਰਾਂ ਅਤੇ ਲੱਖਾਂ ਵਰ੍ਹਿਆਂ ਦੀ ਲਿਖੀ ਹੈ. "ਜੋ ਜੋ ਵੰਞੈ ਡੀਹੜਾ ਸ ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ." (ਸ. ਫਰੀਦ) ਦੇਖੋ, ਉਮਰ ਹਥ ਪਵੰਨਿ। ੨. ਦੇਖੋ, ਉਮਰ ਖਿਤਾਬ ਅਤੇ ਖਲੀਫਾ....
ਸੰ. ਸੰਗ੍ਯਾ- ਸਾਲ. ਵਰ੍ਹਾ. "ਏਕ ਦੋਇ ਹਾਯਨ ਮੇ ਕੀਜਿਯੇ ਸੁਚੇਤ ਸੋ." (ਨਾਪ੍ਰ) ੨. ਧਾਨ. ਸ਼ਾਲੀ। ੩. ਅਗਨੀ ਦੀ ਲਾਟ....
ਵਰ੍ਹਾ ਦਾ ਬਹੁਵਚਨ. ਦੇਖੋ, ਵਰ੍ਹਾ। ੨. ਇੱਕ ਜੱਟ ਗੋਤ੍ਰ। ੩. ਵਰ੍ਹੇ ਗੋਤ ਦੇ ਜੱਟਾਂ ਦਾ ਵਸਾਇਆ ਪਿੰਡ....
ਸੰ. ਵਿ- ਤੁਲ੍ਯ. ਬਰਾਬਰ. ਜੇਹਾ। ੨. ਸਮਾਇਆ. ਮਿਲਿਆ. "ਜੋਤੀ ਜੋਤਿ ਸਮਾਨ." (ਬਿਲਾ ਮਃ ੫) ੩. ਦੇਖੋ, ਸਵੈਯੇ ਦਾ ਰੂਪ ੬। ੪. ਨਾਭਿ ਵਿੱਚ ਰਹਿਣ ਵਾਲੀ ਪ੍ਰਾਣ ਵਾਯੂ। ੫. ਆਦਰ. ਸੰਮਾਨ. "ਰਾਜ ਦੁਆਰੈ ਸੋਭ ਸਮਾਨੈ." (ਗਉ ਅਃ ਮਃ ੧) ੬. ਸ- ਮਾਨ. ਉਸ ਨੂੰ ਮੰਨ. ਉਸ ਨੂੰ ਜਾਣ. "ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨ." (ਕੇਦਾ ਰਵਿਦਾਸ) ੭. ਸਾਮਾਨ ਦਾ ਸੰਖੇਪ....
ਸੰਗ੍ਯਾ- ਸਮੁੰਦਰ. ਤਰੰਗਾਂ ਨਾਲ ਜਿਸ ਵਿੱਚ ਸ਼ਬਦ ਉਤਪੰਨ ਹੁੰਦਾ ਹੈ. "ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ." (ਵਾਰ ਰਾਮ ੩) ੨. ਆਕਾਸ਼, ਜੋ ਸਬਦ ਗੁਣ ਵਾਲਾ ਹੈ। ੩. ਕ੍ਰਿ. ਵਿ- ਸ਼ਬਦ ਕਰਕੇ. ਸ਼ਬਦ ਦ੍ਵਾਰਾ. "ਸਬਦਿ ਮਿਲਾਏ ਗੁਰਮਤੀ." (ਮਾਰੂ ਸੋਲਹੇ ਮਃ ੧) ੪. ਸ਼ਬਦ ਮੇ. ਨਾਮ ਮੇਂ. ਉਪਦੇਸ਼ ਵਿੱਚ. "ਸਬਦਿ ਰਤੀ ਸੋਹਾਗਣੀ." (ਵਾਰ ਸ੍ਰੀ ਮਃ ੩) ੫. ਦੇਖੋ, ਸਬਦੀ....
ਵਿ- ਪ੍ਰਿਯ. ਪਿਆਰਾ. "ਸੀਗਾਰੁ ਕਰੇ ਪਿਰ ਖਸਮੁ ਨ ਭਾਵੈ." (ਮਾਰੂ ਸੋਲਹੇ ਮਃ ੩) ੨. ਸੰਗ੍ਯਾ- ਪਤਿ. ਭਰਤਾ. "ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ?" (ਮਾਰੂ ਸੋਲਹੇ ਮਃ ੧) ੩. ਪਿੜ. ਅਖਾੜਾ. "ਮੱਲਹਿ ਕੀ ਪਿਰ ਸੋਭ ਧਰੇ." (ਕ੍ਰਿਸਨਾਵ)...
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....