paragharuपरघरु
ਦੇਖੋ, ਪਰਗ੍ਰਿਹ "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ)
देखो, परग्रिह "परघरु जोहै हाणे हाणि." (सिधगोसटि)
ਸੰ. परगृह. ਪਰਾਇਆ ਘਰ। ੨. ਭਾਵ- ਪਰਇਸਤ੍ਰੀ. "ਜੈਸਾ ਸੰਗ ਬਿਸੀਅਰ ਸਿਉ ਹੈ ਰੇ! ਤੈਸੇ ਹੀ ਇਹੁ ਪਰਗ੍ਰਿਹੁ." (ਆਸਾ ਮਃ ੫) "ਲੋਭਾਦਿ ਦ੍ਰਿਸਟਿ ਪਰਗ੍ਰਿਹੰ." (ਗੂਜ ਜੈਦੇਵ) ੩. ਦੇਖੋ, ਪਰਿਗ੍ਰਹ....
ਦੇਖੋ, ਪਰਗ੍ਰਿਹ "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ)...
ਦੇਖੋ, ਜੋਹਨਾ। ੨. ਪੋਹੈ. ਅਸਰ ਕਰੈ. "ਮਾਤਗਰਭ ਮਹਿ ਅਗਨਿ ਨ ਜੋਹੈ." (ਗੌਂਡ ਮਃ ੫)...
ਸੰ. ਹਾਨਿ. ਸੰਗ੍ਯਾ- ਨੁਕਸਾਨ. ਕ੍ਸ਼੍ਤਿ. "ਪਰਘਰੁ ਜੋਹੈ ਹਾਣੇ ਹਾਣਿ." (ਸਿਧਗੋਸਟਿ) ਘਾਟਾ ਹੀ ਘਾਟਾ ਹੈ. ਬਹੁਤ ਨੁਕਸਾਨ ਹੈ. "ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ." ( ਵਾਰ ਮਾਝ ਮਃ ੨) ਹਾਨਿ ਨੂੰ ਹਾਨਿ ਪਹੁੰਚਾਉਂਦਾ ਹੈ। ੨. ਸੰ. ਹਾਯਨੀ. ਵਿ- ਹਮ ਉਮਰ. ਹਾਯਨ (ਵਰ੍ਹੇ)ਵਿੱਚ ਜੋ ਸਮਾਨ ਹੋਵੇ. "ਨਵ ਹਾਣਿ ਨਵ ਧਨ ਸਬਦਿ ਜਾਗੀ, ਆਪਣੇ ਪਿਰ ਭਾਈਆ." (ਬਿਲਾ ਛੰਤ ਮਃ ੧)...
ਸੰਗ੍ਯਾ- ਸਿੱਧਾਂ ਦੀ ਗੋਸ੍ਠਿ (ਸਭਾ). सिदगोष्ठी। ੨. ਸਿੱਧਾਂ ਨਾਲ ਪ੍ਰਸ਼ਨ ਉੱਤਰ. ਰਾਮਕਲੀ ਰਾਗ ਵਿੱਚ ੭੩ ਪਦਾਂ ਦੀ ਸਤਿਗੁਰੂ ਨਾਨਕਦੇਵ ਜੀ ਦੀ ਇੱਕ ਬਾਣੀ ਜਿਸ ਵਿੱਚ ਸਿੱਧਾਂ ਨਾਲ ਪ੍ਰਸ਼ਨੋੱਤਰ ਹੋਏ ਹਨ, ਅਰ ਯੋਗੀਆਂ ਨੂੰ ਪਰਮਾਰਥ ਦਾ ਉਪਦੇਸ਼ ਹੈ....