saunaसौन
ਸੰਗ੍ਯਾ- ਸ਼ਕੁਨ. ਸ਼ਗੂਨ. "ਮੰਗਲ ਭੌਨ ਭਏ ਸੁਭ ਸੌਨ." (ਨਾਪ੍ਰ) "ਸੌਨ ਆਸੋਨ ਨਹਿ ਜਾਨ." (ਗੁਰੁਸੋਭਾ) ਦੇਖੋ, ਅਪਸਗੁਨ। ੨. ਸ਼ਯਨ. ਸੌਣਾ. "ਸੇਜ ਸੁਧਾਰੈ ਹਿਤ ਗੁਰੁ ਸੌਨ." (ਗੁਪ੍ਰਸੂ)#੩. ਸੰ. ਸ਼ੌਨ. ਵਿ- ਸ਼ੁਨ (ਕੁੱਤੇ) ਨਾਲ ਸੰਬੰਧਿਤ. ਕੁੱਤੇ ਦਾ। ੪. ਸੰ. सौन ਸੂਨਾ (ਬੁੱਚੜਖਾਨੇ) ਨਾਲ ਹੈ ਜਿਸ ਦਾ ਸੰਬੰਧ. ਕਸਾਈ। ੫. ਕਸਾਈ ਦਾ ਕੱਟਿਆ ਹੋਇਆ ਸੱਜਰਾ ਮਾਸ.
संग्या- शकुन. शगून. "मंगल भौन भए सुभ सौन." (नाप्र) "सौन आसोन नहि जान." (गुरुसोभा) देखो, अपसगुन। २.शयन. सौणा. "सेज सुधारै हित गुरु सौन." (गुप्रसू)#३. सं. शौन. वि- शुन (कुॱते) नाल संबंधित. कुॱते दा। ४. सं. सौन सूना (बुॱचड़खाने) नाल है जिस दा संबंध. कसाई। ५. कसाई दा कॱटिआ होइआ सॱजरा मास.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਕੁਨ. ਸੰਗ੍ਯਾ- ਪੰਛੀ. ਪਰੰਦ. ਪੰਖੇਰੂ। ੨. ਸਗਨ. ਸ਼ੁਭ ਅਸ਼ੁਭ ਫਲ ਦੱਸਣ ਵਾਲੇ ਚਿੰਨ੍ਹ. ਦੇਖੋ, ਅਪਸਗੁਨ. ਇਸ ਦਾ 'ਸ਼ਕੁਨ' ਨਾਉਂ ਹੋਣ ਦਾ ਕਾਰਣ ਇਹ ਹੈ ਕਿ ਪੁਰਾਣੇ ਸਮੇਂ ਪੰਛੀਆਂ ਦੀ ਬੋਲੀ ਅਤੇ ਚਾਲ ਤੋਂ ਲੋਕ ਭਲੇ ਬੁਰੇ ਨਤੀਜੇ ਕਢਦੇ ਸਨ. ਪੰਜਾਬੀ ਵਿੱਚ ਕੱਕੇ ਦੀ ਥਾਂ ਗੱਗਾ ਹੋ ਕੇ "ਸਗਨ" ਬਣ ਗਿਆ ਹੈ....
ਫ਼ਾ. [شگون] ਸ਼ਕੁਨ (ਸਗਨ) ਦਾ ਬਹੁ ਵਚਨ....
ਸੰ. ਸੰਗ੍ਯਾ- ਆਨੰਦ. ਖ਼ੁਸ਼ੀ. ਦੇਖੋ, ਮੰਗ ੪. "ਮੰਗਲ ਸੂਖ ਕਲਿਆਣ ਤਿਥਾਈਂ." (ਪ੍ਰਭਾ ਅਃ ਮਃ ੫)#੨. ਉਤਸਵ. "ਮੰਗਲਸਾਜੁ ਭਇਆ ਪ੍ਰਭੁ ਅਪਨਾ ਗਾਇਆ." (ਬਿਲਾ ਛੰਤ ਮਃ ੫)#੩. ਸੌਭਾਗ੍ਯਤਾ. ਖ਼ੁਸ਼ਨਸੀਬੀ। ੪. ਗ੍ਰੰਥ ਦੇ ਮੁੱਢ ਕਰਤਾਰ ਅਤੇ ਇਸ੍ਟਦੇਵਤਾ ਦਾ ਨਿਰਵਿਘਨ ਸਮਾਪਤੀ ਲਈ ਕੀਤਾ ਆਰਾਧਨ. ਦੇਖੋ, ਮੰਗਲਾਚਰਣ।#੫. ਪ੍ਰਿਥਿਵੀ ਦਾ ਪੁਤ੍ਰ ਮੰਗਲ ਗ੍ਰਹ, ਜਿਸ ਦੇ ਨਾਮ ਤੋਂ ਮੰਗਲਵਾਰ ਹੈ. Mars. ਕਵੀਆਂ ਨੇ ਇਸ ਦਾ ਲਾਲ ਰੰਗ ਵਰਣਨ ਕੀਤਾ ਹੈ, ਇਸੇ ਲਈ ਲਾਲ ਤਿਲਕ ਨੂੰ ਮੰਗਲ ਦਾ ਦ੍ਰਿਸ੍ਟਾਂਤ ਦਿੱਤਾ ਹੈ. ਇਸ ਦੇ ਨਾਮ ਭੌਮ, ਮਹੀਸੁਤ, ਲੋਹਿਤਾਂਗ, ਵਕ, ਕੁਜ, ਅੰਗਾਰਕ ਆਦਿ ਅਨੇਕ ਹਨ.#"ਟੀਕਾ ਸੁ ਚੰਡ ਕੇ ਭਾਲ ਮੇ ਦੀਨੋ. ×××#ਮਾਨਹੁ ਚੰਦ ਕੇ ਮੰਡਲ ਮੇ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ." (ਚੰਡੀ ੧)#ਦੁਰਗਾ ਦਾ ਮੁਖ ਚੰਦ੍ਰਮਾ ਅਤੇ ਲਾਲ ਟਿੱਕਾ ਮੰਗਲ ਹੈ.#ਬ੍ਰਹਮ੍ਵੈਵਰਤਪੁਰਾਣ ਵਿੱਚ ਲਿਖਿਆ ਹੈ ਕਿ ਵਿਸਨੁ ਦੇ ਵੀਰਯ ਤੋਂ ਮੰਗਲ ਪ੍ਰਿਥਿਵੀ ਦਾ ਪੁਤ੍ਰ ਹੈ. ਪਦਮਪੁਰਾਣ ਵਿਸਨੁ ਦੇ ਪਸੀਨੇ ਤੋਂ ਉਤਪੱਤੀ ਦੱਸਦਾ ਹੈ. ਮਤਸ੍ਯਪੁਰਾਣ ਦੇ ਲੇਖ ਅਨੁਸਾਰ ਵੀਰਭਦ੍ਰ ਹੀ ਮੰਗਲ ਨਾਮ ਤੋਂ ਪ੍ਰਸਿੱਧ ਹੋਇਆ. ਵਾਮਨਪੁਰਾਣ ਵਿੱਚ ਲਿਖਿਆ ਹੈ ਕਿ ਸ਼ਿਵਜੀ ਦੇ ਮੂੰਹ ਵਿੱਚੋਂ ਡਿਗੇ ਥੁੱਕ ਦੇ ਕਣਕੇ ਤੋਂ ਮੰਗਲ ਜੰਮਿਆ।#੬. ਮੰਗਲਵਾਰ. "ਮੰਗਲ ਮਾਇਆ ਮੋਹੁ ਉਪਾਇਆ." (ਬਿਲਾ ਮਃ ੩. ਵਾਰ ੭)#੭. ਖ਼ੁਸ਼ੀ ਦਾ ਗੀਤ. "ਮੰਗਲ ਗਾਵਹੁ ਨਾਰੇ." (ਸੂਹੀ ਛੰਤ ਮਃ ੧)#੮. ਗੋਰਖਨਾਥ ਦਾ ਚੇਲਾ ਇੱਕ ਸਿੱਧ, ਜੋ ਗੁਰੂ ਨਾਨਕਦੇਵ ਵਿੱਚ ਸ਼੍ਰੱਧਾ ਰਖਦਾ ਸੀ- "ਮੰਗਲ ਬੋਲਤ, ਹੇ ਗੁਰ ਗੋਰਖ! ਪੂਰਨ ਸੋ ਜੁਗਿਯਾ ਸਬ ਲਾਯਕ." (ਨਾਪ੍ਰ)#੯. ਗੁਰੂ ਅਰਜਨਦੇਵ ਦਾ ਇੱਕ ਪਰੋਪਕਾਰੀ ਸਿੱਖ. ਢਿੱਲੀ ਮੰਗਲ ਗੁਰੁ ਢਿਗ ਆਏ। ਬੰਦਨ ਕਰ ਸੁਭ ਦਰਸਨ ਪਾਏ." (ਗੁਪ੍ਰਸੂ)#੧੦. ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੇ ਦਰਬਾਰ ਭਾਸਾ ਦੀ ਉੱਤਮ ਕਵਿਤਾ ਕਰਦਾ ਸੀ. ਇਸ ਨੇ ਮਹਾਭਾਰਤ ਦੇ ਸ਼ਲ੍ਯ ਪਰਵ ਦਾ ਮਨੋਹਰ ਅਨੁਵਾਦ (ਉਲਥਾ) ਕੀਤਾ ਹੈ. ਯਥਾ-#ਗੁਰੂ ਗੋਬਿਁਦ ਮਨ ਹਰਖ ਹਨਐ ਮੰਗਲ ਲਿਯੋ ਬੁਲਾਇ,#ਸ਼ਲ੍ਯ ਪਰਬ ਆਗ੍ਯਾ ਕਰੀ ਲੀਜੈ ਤੁਰਤ ਬਨਾਇ.#ਸੰਬਤ ਸਤ੍ਰਹਸੈ ਬਰਖ ਤ੍ਰੇਪਨ¹ ਬੀਤਨਹਾਰ,#ਮਾਧਵ ਰਿਤੁ ਤਿਥਿ ਤ੍ਰੌਦਸੀ ਤਾਂ ਦਿਨ ਮੰਗਲਵਾਰ.#ਸ਼ਲ੍ਯ ਪਰਬ ਭਾਸਾ ਭਯੋ ਗੁਰੂ ਗੋਬਿਁਦ ਕੇ ਰਾਜ,#ਅਰਬ ਖਰਬ ਬਹੁ ਦਰਬ ਦੈ ਕਰਿ ਕਵਿਜਨ ਕੋ ਕਾਜ.#ਜੌਲੌ ਧਰਨਿ ਅਕਾਸ ਗਿਰਿ ਚੰਦ ਸੂਰ ਸੁਰ ਇੰਦ,#ਤੌਲੌ ਚਿਰਜੀਵੈ ਜਗਤ ਸਾਹਿਬ ਗੁਰੁ ਗੋਬਿੰਦ.#ਕ਼ਬਿੱਤ#ਆਨਁਦ ਦਾ ਵਾਜਾ ਨਿਤ ਵੱਜਦਾ ਅਨੰਦਪੁਰ#ਸੁਣ ਸੁਣ ਸੁਧ ਭੁਲਦੀਏ ਨਰਨਾਹ ਦੀ,#ਭੌ ਭਿਆ ਭਭੀਖਣੇ ਨੂੰ ਲੰਕਾਗੜ ਵੱਸਣੇ ਦਾ#ਫੇਰ ਅਸਵਾਰੀ ਆਂਵਦੀਏ ਮਹਾਬਾਹ² ਦੀ,#ਬਲ ਛੱਡ ਬਲਿ ਜਾਇ ਛਪਿਆ ਪਤਾਲ ਵਿੱਚ#ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ,#ਸਵਣੇ ਨਾ ਦੇਂਦੀ ਸੁਖ ਦੁੱਜਨਾਂ ਨੂੰ ਰਾਤ ਦਿਨ#ਨੌਬਤ ਗੋਬਿੰਦਸਿੰਘ ਗੁਰੂ ਪਾਤਸ਼ਾਹ ਦੀ.³#੧੧ ਡਿੰਗ- ਅਗਨਿ. ਅੱਗ....
ਦੇਖੋ, ਭਉਣ ਅਤੇ ਭਉਨ....
ਸੰ. शुभ ਧਾ- ਚਮਕਨਾ. ਸੁੰਦਰ ਹੋਣਾ. ਬੋਲਨਾ। ੨. ਵਿ- ਉੱਤਮ. ਚੰਗਾ. ਸ਼੍ਰੇਸ੍ਠ. "ਸਭ ਬਚਨ ਬੋਲਿ ਗੁਣ ਅਮੋਲ." (ਸਾਰ ਪੜਤਾਲ ਮਃ ੫) ੩. ਸੰਗ੍ਯਾ- ਪ੍ਰਕਾਸ਼। ੪. ਮੰਗਲ। ੫. ਸੁਖ....
ਸੰਗ੍ਯਾ- ਸ਼ਕੁਨ. ਸ਼ਗੂਨ. "ਮੰਗਲ ਭੌਨ ਭਏ ਸੁਭ ਸੌਨ." (ਨਾਪ੍ਰ) "ਸੌਨ ਆਸੋਨ ਨਹਿ ਜਾਨ." (ਗੁਰੁਸੋਭਾ) ਦੇਖੋ, ਅਪਸਗੁਨ। ੨. ਸ਼ਯਨ. ਸੌਣਾ. "ਸੇਜ ਸੁਧਾਰੈ ਹਿਤ ਗੁਰੁ ਸੌਨ." (ਗੁਪ੍ਰਸੂ)#੩. ਸੰ. ਸ਼ੌਨ. ਵਿ- ਸ਼ੁਨ (ਕੁੱਤੇ) ਨਾਲ ਸੰਬੰਧਿਤ. ਕੁੱਤੇ ਦਾ। ੪. ਸੰ. सौन ਸੂਨਾ (ਬੁੱਚੜਖਾਨੇ) ਨਾਲ ਹੈ ਜਿਸ ਦਾ ਸੰਬੰਧ. ਕਸਾਈ। ੫. ਕਸਾਈ ਦਾ ਕੱਟਿਆ ਹੋਇਆ ਸੱਜਰਾ ਮਾਸ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਸੰਗ੍ਯਾ- ਜਨ. ਦਾਸ. "ਤਰੇ ਭਵਸਿੰਧੁ ਤੇ ਭਗਤ ਹਰਿਜਾਨ." (ਕਾਨ ਮਃ ੪. ਪੜਤਾਲ) ੨. ਸੰ. ਯਾਨ. ਸਵਾਰੀ। ੩. ਫ਼ਾ. [جیاں] ਜਯਾਨ. ਨੁਕ਼ਸਾਨ. ਹਾਨਿ। ੪. ਫ਼ਾ. [جاں] ਰੂਹ. ਜਿੰਦ। ੫. ਪ੍ਰਾਣ। ੬. ਸੰ. ज्ञान ਗ੍ਯਾਨ. "ਜਾਨ ਪ੍ਰਬੀਨ ਸੁਆਮੀ ਪ੍ਰਭੁ ਮੇਰੇ." (ਦੇਵ ਮਃ ੫) ੭. ਵਿ- ਜਾਨਕਾਰ. ਗ੍ਯਾਤਾ. "ਜਾਨ ਕੋ ਦੇਤ ਅਜਾਨ ਕੋ ਦੇਤ." (ਅਕਾਲ)...
ਦੇਖੋ, ਸੈਨਾਪਤਿ....
ਸੰ. ਅਪਸ਼ਕੁਨ. ਸੰਗ੍ਯਾ- ਬੁਰਾ ਚਿੰਨ੍ਹ. ਕੁਸਗਨ. ਮੰਦੀ ਘਟਨਾਂ ਦੇ ਆਉਣ ਦੀ ਨਿਸ਼ਾਨੀ. ਅਮੰਗਲ ਸੂਚਕ ਚਿੰਨ੍ਹ. "ਤਉ ਸਗਨ ਅਪਸਗਨ ਕਹਾ ਬੀਚਾਰੈ." (ਸੁਖਮਨੀ) "ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ." (ਆਸਾ ਮਃ ੫)#ਸਗਨ- ਅਪਸਗਨ (ਸ਼ੁਭ ਅਤੇ ਮੰਦ ਸ਼ਕੁਨ) ਸਭ ਦੇਸਾਂ ਵਿੱਚ ਅਨੇਕ ਮਤਾਂ ਦੇ ਲੋਕ ਮੰਨਦੇ ਹਨ, ਪਰ ਬਹੁਤ ਕਰਕੇ ਹਿੰਦੂਮਤ ਦੇ ਗ੍ਰੰਥਾਂ ਵਿੱਚ ਇਨ੍ਹਾਂ ਦਾ ਜਿਕਰ ਹੈ, ਜਿਨ੍ਹਾਂ ਅਨੁਸਾਰ ਭਾਈ ਸੰਤੋਖ ਸਿੰਘ ਜੀ ਨੇ ਕੁਝ ਸਗਨ- ਅਪਸਗਨ ਲਿਖੇ ਹਨ:-#ਅਪਸ਼ਕੁਨ-#ਫਰਕੇ ਭੁਜਾ ਵਿਲੋਚਨ ਵਾਮੂ,#ਸਿਰ ਵਾਯਸ¹ ਬੈਠ੍ਯੋ ਦੁਖਧਾਮੂ,#ਨਿਕਸਤਿ ਛੀਕ ਭਈ ਦਿਸ ਦਾਂਏ, xxx#ਧੁਨਿ ਖੋਟੀ ਤੇ ਬਜਤ ਨਗਾਰਾ,#ਦਲ ਪਰ ਗੀਧ ਭ੍ਰਮੰਤੀ ਚਲੇ.#ਕਾਸ੍ਟ ਭਾਰ ਅਗਾਰੀ ਮਿਲੇ.#ਦੀਨਮਨੇ ਬਾਜੀ ਰੁਦਨਾਵੈਂ. xx#ਚਲਤ ਅਕਾਰਨ ਗਿਰਗਿਰ ਪਰੈਂ,#ਕਿਤਕ ਭਟਨ ਪਗੀਆ ਪਰ ਤਰੈਂ,#ਸ਼ਿਵਾ² ਪੁਕਾਰਤ ਸਨਮੁਖ ਆਵਤ,#ਮ੍ਰਿਗ ਕੀ ਮਾਲ ਕੁਫੇਰੇ ਧਾਵਤ.#ਦਾਰੁਨ ਕਾਕ ਬੋਲਤੇ ਉਡ, xxx#ਸਮੁਖ ਵਾਯੁ ਮ੍ਰਿਗਮਾਲ ਕੁਫੇਰੀ. xxx#ਖਰ ਬੋਲ੍ਯੋ ਮ੍ਰਿਤੁਸੂਚਤ ਭਾਰੀ. xxx#ਜਾਤ ਲਿਯੇ ਮਿਰਤਕ ਸਭ ਚੀਨਾ. xxx#ਇਮ ਅਪਸਗੁਨ ਵਲੋਕਤ ਬਡੇ.#ਸ਼ੁਭ ਸ਼ਕੁਨ-#ਫਰਕ੍ਯੋ ਦਹਿਨ ਵਿਲੋਚਨ ਸੁੰਦਰ,#ਭੁਜਾਦੰਡ ਦਹਿਨੋ ਬਲਮੰਦਰ,#ਨਿਰਮਲ ਦਿਵਸ ਵਾਯੁ ਸੁਖਕਾਰੀ,#ਮਿਲੀ ਦੁਘਟਧਰ³ ਸੁੰਦਰ ਨਾਰੀ,#ਮ੍ਰਿਗਨਮਾਲ ਦਾਹਿਨ ਕੋ ਆਈ,#ਮਧੁਰ ਵਿਹੰਗਨ ਸਬਦ ਸੁਨਾਈ,#ਮਿਲੀ ਜੋਸਿਤਾ⁴ ਬਾਲਕ ਗੋਦ,#ਹੁਤੀ ਸੁਹਾਗਣਿ ਸਹਿਤ ਪ੍ਰਮੋਦ.#ਸੁਰਭੀ⁵ ਵਸਤ⁶ ਚੁੰਘਾਵਤ ਠਾਢੀ.#ਚਾਟਤ ਰਿਦੇ ਪ੍ਰੀਤਿ ਬਹੁ ਬਾਢੀ,#ਕਾਗ ਦਾਹਨੀ ਦਿਸ਼ਿ ਉਡ ਆਵਾ,#ਨਕੁਲ⁷ ਦਰਸ ਸਭਹਿਨ ਨੇ ਪਾਵਾ. (ਗੁਪ੍ਰਸੂ)#ਗੁਰਸਿੱਖਾਂ ਲਈ ਭਾਈ ਗੁਰਦਾਸ ਜੀ ਇਹ ਆਗ੍ਯਾ ਕਰਦੇ ਹਨ:-#ਸੱਜਾ ਖੱਬਾ ਸੌਣ ਨ ਮਨ ਵਸਾਇਆ, xxx#ਭਾਖ ਸੁਭਾਖ ਵਿਚਾਰ ਨ ਛਿੱਕ ਮਨਾਇਆ." xxx...
ਸੰ. ਸੰਗ੍ਯਾ- ਸੇਜਾ। ੨. ਸੌਣਾ....
ਸੰ. शय्या ਸ਼ੱਯਾ. ਸੰਗ੍ਯਾ- ਸੌਣ ਦਾ ਬਿਸਤਰ. ਪਲੰਘ. ਛੇਜ. "ਸੇਜ ਸੋਹਨੀ ਚੰਦਨ ਚੋਆ." (ਸੋਰ ਅਃ ਮਃ ੫)...
ਸੰ. ਵਿ- ਹਿਤਕਾਰੀ. ਭਲਾ ਚਾਹੁਣ ਵਾਲਾ। ੨. ਪਥ੍ਯ. "ਬ੍ਰਿਥਾਵੰਤ ਔਖਦ ਹਿਤਾਇ." (ਭਾਗੁ) ੩. ਸੰਗ੍ਯਾ- ਭਲਾਈ। ੪. ਪਿਆਰ. "ਹਿਤ ਕਰਿ ਨਾਮੁ ਦ੍ਰਿੜੈ ਦਇਆਲਾ." (ਬਾਵਨ)...
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਸੰਗ੍ਯਾ- ਸ਼ਕੁਨ. ਸ਼ਗੂਨ. "ਮੰਗਲ ਭੌਨ ਭਏ ਸੁਭ ਸੌਨ." (ਨਾਪ੍ਰ) "ਸੌਨ ਆਸੋਨ ਨਹਿ ਜਾਨ." (ਗੁਰੁਸੋਭਾ) ਦੇਖੋ, ਅਪਸਗੁਨ। ੨. ਸ਼ਯਨ. ਸੌਣਾ. "ਸੇਜ ਸੁਧਾਰੈ ਹਿਤ ਗੁਰੁ ਸੌਨ." (ਗੁਪ੍ਰਸੂ)#੩. ਸੰ. ਸ਼ੌਨ. ਵਿ- ਸ਼ੁਨ (ਕੁੱਤੇ) ਨਾਲ ਸੰਬੰਧਿਤ. ਕੁੱਤੇ ਦਾ। ੪. ਸੰ. सौन ਸੂਨਾ (ਬੁੱਚੜਖਾਨੇ) ਨਾਲ ਹੈ ਜਿਸ ਦਾ ਸੰਬੰਧ. ਕਸਾਈ। ੫. ਕਸਾਈ ਦਾ ਕੱਟਿਆ ਹੋਇਆ ਸੱਜਰਾ ਮਾਸ....
ਸੰ. शृण ਸ਼੍ਰਿਣੁ. ਸੁਣ. ਸ਼੍ਰਵਣ ਕਰ। ੨. ਸੰ. शुन ਧਾ- ਜਾਣਾ। ੩. ਸੰ. ਸ਼ੁਨ. ਸੰਗ੍ਯਾ- ਕੁੱਤਾ। ੪. ਸੰ. ਸ਼੍ਵਨ. ਸ਼ਬਦ. ਧੁਨਿ. ਦੇਖੋ, ਸੁੰਨ ੯....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਵਿ- ਸੁੰਨਾ. ਸ਼ੂਨ੍ਯ। ੨. ਸੰ. ਸੰਗ੍ਯਾ- ਹਿੰਸਾ. ਵਧ। ੩. ਬੁੱਚੜਖਾਨਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਸੰਗ੍ਯਾ- ਖਿਚਵਾਈ. ਕਸਾਉਣ ਦੀ ਕ੍ਰਿਯਾ। ੨. ਕਸ਼ਿਸ਼. ਖਿੱਚ. "ਸਬਦਿ ਸੁਹਾਈ ਪ੍ਰੇਮ ਕਸਾਈ." (ਵਡ ਛੰਤ ਮਃ ੩) "ਅਖੀ ਪ੍ਰੇਮਿ ਕਸਾਈਆ." (ਵਾਰ ਕਾਨ ਮਃ ੪) "ਹਰਿ ਪ੍ਰੇਮ ਕਸਾਏ." (ਵਾਰ ਗੂਜ ੧, ਮਃ ੩) ੩. ਅ਼. [قصائی] ਕ਼ਸਾਈ. ਇਹ ਸ਼ਬਦ [قسائی] ਕ਼ਸਾਈ ਭੀ ਸਹੀ ਹੈ, ਅਰ ਇਸ ਦਾ ਮੂਲ [قسوة] ਕ਼ਸਵਤ (ਸੰਗਦਿਲੀ) ਹੈ. ਭਾਵ- ਬੂਚੜ. ਦੇਖੋ, ਕਸਾਬ....
ਸੰ. ਸਦ੍ਯਤਰ. ਵਿ- ਬਹੁਤ ਤਾਜਾ....
ਸੰ. मास्. ਸੰਗ੍ਯਾ- ਮਹੀਨਾ. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਸਮੇਂ ਨੂੰ ਮਾਪੇ (ਮਿਣੇ) ਉਹ ਮਾਸ ਹੈ. ਵਿਸਨੁਪੁਰਾਣ ਵਿੱਚ ਮਹੀਨੇ ਦੇ ਚਾਰ ਭੇਦ ਲਿਖੇ ਹਨ-#(ੳ) ਚਾਨਣੇ ਪੱਖ ਦੀ ਏਕਮ ਤੋਂ ਅਮਾਵਸ੍ਯਾ ਤੀਕ ਦਾ "ਚਾਂਦ੍ਰਮਾਸ" ਇਹ ੩੦ ਤਿਥਾਂ ਦਾ ਹੁੰਦਾ ਹੈ. ਹਨੇਰੇ ਪੱਖ ਦੀ ਏਕਮ ਤੋਂ ਪੂਰਨਮਾਸ਼ੀ ਤਕ ੩੦ ਤਿਥਾਂ ਦੀ ਭੀ ਚਾਂਦ੍ਰਮਾਸ ਹੈ.#(ਅ) ਕਿਸੇ ਤਿਥਿ ਤੋਂ ਕਿਸੇ ਤਿਥਿ ਤੀਕ ਤੀਹ ਦਿਨ ਗਿਣਨ ਕਰਕੇ ਹੋਇਆ ਮਹੀਨਾ "ਸਾਵਨਮਾਸ."#(ੲ) ਜਿਤਨੇ ਸਮੇਂ ਵਿੱਚ ਸੂਰਜ ਇੱਕ ਰਾਸ਼ਿ ਨੂੰ ਭੋਗੇ "ਸੌਰਮਾਸ." ਇਹ ੨੯, ੩੦, ੩੧ ਅਤੇ ੩੨ ਦਿਨਾਂ ਦਾ ਹੁੰਦਾ ਹੈ.#(ਸ) ਜਿਤਨੇ ਦਿਨਾਂ ਵਿੱਚ ਸਾਰੇ ਨਕ੍ਸ਼੍ਤ੍ਰ ਆਪਣਾ ਚਕ੍ਰ ਪੂਰਾ ਕਰਨ, ਉਹ "ਨਾਕ੍ਸ਼੍ਤ੍ਰਮਾਸ." ਇਹ ਅਸ਼੍ਵਿਨੀ ਨਛਤ੍ਰ ਤੋਂ ਆਰੰਭ ਹੋਕੇ ਰੇਵਤੀ ਨਕ੍ਸ਼੍ਤ੍ਰ ਤੇ ਸਮਾਪਤ ਹੁੰਦਾ ਹੈ. "ਉਰਜ ਮਾਸ ਕੀ ਪੂਰਨਮਾਸੀ." (ਨਾਪ੍ਰ) ਉਰ੍ਜ (ਕੱਤਕ) ਦੀ ਪੂਰਨਮਾਸੀ। ੨. ਚੰਦ੍ਰਮਾ। ੩. ਸੰ. ਮਾਂਸ. "ਹਡੁ ਚੰਮੁ ਤਨੁ ਮਾਸ." (ਮਃ ੧. ਵਾਰ ਮਲਾ) ੪. ਭਾਵ- ਦੇਹ. ਸ਼ਰੀਰ. "ਸਾਸੁ ਮਾਸੁ ਸਭ ਜੀਉ ਤੁਮਾਰਾ." (ਧਨਾ ਮਃ ੧) "ਪ੍ਰਿਥਮੇ ਸਾਸ ਨ ਮਾਸ ਸਨ." (ਭਾਗੁ) ੫. ਫ਼ਾ. [ماش] ਮਾਸ਼. ਮਾਂਹ. ਸੰ. ਮਾਸ. ਉੜਦ. ਦੇਖੋ, ਮਾਂਹ ੨। ੬. ਅ਼. [معش] ਮਆ਼ਸ਼. ਗੁਜ਼ਾਰਾ. ਨਿਰਵਾਹ ਦਾ ਸਾਧਨ। ੭. ਰੋਜ਼ੀ. ਉਪਜੀਵਿਕਾ....