ਸੋਰਠ, ਸੋਰਠਿ

soratdha, soratdhiसोरठ, सोरठि


ਇਹ ਕਮਾਚ ਠਾਟ ਦਾ ਔੜਵ ਸੰਪੂਰਣ ਰਾਗ ਹੈ ਅਰਥਾਤ ਆਰੋਹੀ ਵਿੱਚ ਪੰਜ ਸੁਰ ਅਤੇ ਅਵਰੋਹੀ ਵਿੱਚ ਸੱਤ. ਇਸ ਵਿੱਚ ਗਾਂਧਾਰ ਦੁਰਬਲ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਆਰੋਹੀ ਵਿੱਚ ਗਾਂਧਾਰ ਅਤੇ ਧੈਵਤ ਵਰਜਿਤ ਹਨ. ਨਿਸਾਦ ਸ਼ੁੱਧ ਅਤੇ ਕੋਮਲ ਦੋਵੇਂ ਲਗਦੇ ਹਨ. ਆਰੋਹੀ ਵਿੱਚ ਨਿਸਾਦ ਸ਼ੁੱਧ ਅਤੇ ਅਵਰੋਹੀ ਵਿੱਚ ਕੋਮਲ ਹੈ. ਗਾਉਣ ਦਾ ਵੇਲਾ ਰਾਤ ਦਾ ਦੂਜਾ ਪਹਿਰ ਹੈ.#ਆਰੋਹੀ- ਸ ਰ ਮ ਪ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੋਰਠਿ ਦਾ ਨੌਵਾਂ ਨੰਬਰ ਹੈ। ੨. ਦੇਖੋ, ਸੋਰਠਿ ੨.


इह कमाच ठाट दा औड़व संपूरण राग है अरथात आरोही विॱच पंज सुर अते अवरोही विॱच सॱत. इस विॱच गांधार दुरबल है. रिसभ वादी अते धैवत संवादी है. आरोही विॱच गांधार अते धैवत वरजित हन. निसाद शुॱध अते कोमल दोवें लगदेहन. आरोही विॱच निसाद शुॱध अते अवरोही विॱच कोमल है. गाउण दा वेला रात दा दूजा पहिर है.#आरोही- स र म प न स.#अवरोही- स ना ध प म ग र स.#श्री गुरू ग्रंथ साहिब विॱच सोरठि दा नौवां नंबर है। २. देखो, सोरठि २.