somarājīसोमराजी
ਇੱਕ ਛੰਦ. ਇਸ ਛੰਦ ਦੇ ਨਾਉਂ. "ਉਤਭੁਜ" "ਅਰਧਭੁਜੰਗ" "ਸ਼ੰਖਨਾਰੀ" ਅਤੇ "ਝੂਲਾ" ਭੀ ਹਨ. ਲੱਛਣ- ਚਾਰਣ ਚਰਣ, ਪ੍ਰਤਿ ਚਰਣ ਦੋ ਯਗਣ , .#ਉਦਾਹਰਣ-#ਗੁਰੂ ਕੋ ਮਨਾਓ। ਸਬੈ ਇੱਛ ਪਾਓ।#ਗਹੋ ਏਕ ਪਾਸਾ। ਤਜੋ ਔਰ ਆਸਾ।।#(ਅ) ਦਸਮਗ੍ਰੰਥ ਵਿੱਚ ਪੂਰਾ ਭੁਜੰਗ ਪ੍ਰਯਾਤ ਭੀ ਕਈ ਥਾਈਂ "ਸੋਮਰਾਜੀ" ਲਿਖਿਆ ਹੈ. ਯਥਾ-#ਸੁਨੇ ਦੇਸ ਦੇਸੰ ਮੁਨੰ ਪਾਪ ਕਰ੍ਮਾ,#ਚੁਨੈ ਜੂਠ ਕੂਠੰ ਸ਼੍ਰੁਤੰ ਛੋਰ ਧਰ੍ਮਾ,#ਤਜੈ ਧਰ੍ਮਨਾਰੀ ਤਕੈ ਪਾਪ ਨਾਰੰ,#ਮਹਾਂ ਰੂਪ ਪਾਪੀ ਕੁਵ੍ਰਿੱਤਾਧਿਕਾਰੰ. (ਕਲਕੀ)
इॱक छंद. इस छंद दे नाउं. "उतभुज" "अरधभुजंग" "शंखनारी" अते "झूला" भी हन. लॱछण- चारण चरण, प्रति चरण दो यगण , .#उदाहरण-#गुरू को मनाओ। सबै इॱछ पाओ।#गहो एक पासा। तजो और आसा।।#(अ) दसमग्रंथ विॱच पूरा भुजंग प्रयात भी कई थाईं "सोमराजी" लिखिआ है. यथा-#सुने देस देसं मुनं पाप कर्मा,#चुनै जूठ कूठं श्रुतं छोर धर्मा,#तजै धर्मनारी तकै पाप नारं,#महां रूप पापी कुव्रिॱताधिकारं. (कलकी)
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰਗ੍ਯਾ- ਦਸਮਗ੍ਰੰਥ ਵਿੱਚ, ਇੱਕ ਗਣਛੰਦ ਦਾ ਨਾਉਂ ਹੈ, ਜਿਸ ਨੂੰ "ਉਤਭੁਜ" "ਅਰਧਭੁਜੰਗ" "ਸੋਮਰਾਜੀ" ਅਤੇ "ਸ਼ੰਖਨਾਰੀ" ਭੀ ਆਖਦੇ ਹਨ. ਇਸਦਾ ਲੱਛਣ ਹੈ- ਚਾਰ ਚਰਣ. ਪ੍ਰਤਿ ਚਰਣ- ਦੋ ਯਗਣ. , .#ਉਦਾਹਰਣ-#ਹਹਾਸੰ ਕਪਾਲੰ। ਸੁਭਾਸੰ ਛਿਤਾਲੰ।#ਪ੍ਰਭਾਸੰ ਜੁਆਲੰ। ਅਨਾਸੰ ਕਰਾਲੰ. (ਕਲਕੀ)#੨. ਸੰ. उद्रिज. - ਉਦਭਿੱਜ. ਸੰਗ੍ਯਾ- ਜ਼ਮੀਨ ਨੂੰ ਪਾੜਕੇ ਜਿਸ ਦਾ ਅੰਕੁਰ (ਅੰਗੂਰ) ਨਿਕਲੇ, ਐਸੀ ਵਨਸਪਤਿ. ਬੇਲ ਬੂਟੇ ਖੇਤੀ ਆਦਿਕ. "ਜਲ ਬਿਨ ਉਤਭੁਜ ਕਾਮ ਨਹੀਂ." (ਆਸਾ ਮਃ ੧) "ਅੰਡਜ ਜੇਰਜ ਸੇਤਜ ਕੀਨੀ। ਉਤਭੁਜ ਖਾਨਿ ਬਹੁਰ ਰਚਦੀਨੀ." (ਚੌਪਈ) ੩. ਸੰ. उद- भुज- ਉਦ- ਭੁਜ. ਜਿਸਨੇ ਬਾਂਹ ਫੈਲਾਈ ਹੈ. ਦਸ੍ਤਗੀਰ. ਬਾਂਹ ਫੜਨ ਵਾਲਾ. "ਉਤਭੁਜ ਚਲਤੁ ਆਪ ਕਰਿ ਚੀਨੈ ਆਪੇ ਤਤੁ ਪਛਾਨੈ." (ਰਾਮ ਮਃ ੧) "ਉਤਭੁਜ ਸਰੂਪ ਅਬਿਗਤ ਅਭੰਗ." (ਗ੍ਯਾਨ)...
ਇੱਕ ਛੰਦ. ਇਸ ਦਾ ਨਾਉਂ "ਸੋਮਰਾਜੀ" ਅਤੇ "ਅਰਧ ਭੁਜੰਗ" ਭੀ ਹੈ. ਲੱਛਣ- ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਜੁਟੇ ਦੋਇ ਪਾਸੇ। ਪਰੀ ਮਾਰ ਨਾਸੇ।#ਗੁਰੂ ਧੀਰ ਦੈਕੈ। ਅਗੈ ਸਿੰਘ ਕੈਕੈ।#(ਅ) ਦਸਵੇਂ ਪਾਤਸ਼ਾਹ ਜੀ ਨੇ "ਭੁਜੰਗ ਪ੍ਰਯਾਤ" ਸਿਰਲੇਖ ਹੇਠ ਸੰਖਨਾਰੀ ਦਾ ਸਰੂਪ ਦਿੱਤਾ ਹੈ, ਪਰ ਉਸ ਥਾਂ ਭਾਵ ਅਰਧ ਭੁਜੰਗ ਤੋਂ ਹੈ. ਯਥਾ-#ਨਮਸ੍ਤੰ ਅਗੰਜੇ। ਨਮਸ੍ਤੰ ਅਭੰਜੇ।#ਨਮਸ੍ਤੰ ਅਨਾਮੇ। ਨਮਸ੍ਤੰ ਅਠਾਮੇ। (ਜਾਪੁ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਹਿੰਡੋਲਾ. ਚੰਡੋਲ। ਇੱਕ ਛੰਦ. ਦਸਮਗ੍ਰੰਥ ਵਿੱਚ "ਸੋਮਰਾਜੀ" ਅਥਵਾ "ਅਰਧ ਭੁਜੰਗ" ਦਾ ਨਾਮ "ਝੂਲਾ" ਆਇਆ ਹੈ.#ਲੱਛਣ- ਚਾਰ ਚਰਣ. ਪ੍ਰਤਿ ਚਰਣ ਦੋ ਯਗਣ, , .#ਉਦਾਹਰਣ-#ਇਤੈ ਰਾਮ ਰਾਜੰ। ਕਰੈਂ ਦੇਵ ਕਾਜੰ।#ਧਰੇ ਬਾਨ ਪਾਨੰ। ਭਰੇ ਬੀਰ ਮਾਨੰ। (ਰਾਮਾਵ)...
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਸੰਗ੍ਯਾ- ਵੰਸ਼ ਦੀ ਕੀਰਤਿ ਗਾਉਣ ਵਾਲਾ ਭੱਟ. ਬੰਦੀਜਨ. "ਜਿਸ ਕੋ ਜਸ ਬੇਦ ਪਢੈਂ ਸਮ ਚਾਰਣ." (ਗੁਪ੍ਰਸੂ) ੨. ਰਾਜਪੂਤਾਂ ਦੀ ਇੱਕ ਜਾਤਿ। ੩. ਚਰਣ (ਵਿਚਰਣ) ਦਾ ਭਾਵ. "ਚੰਚਲ ਚਖ ਚਾਰਣ ਮੱਛ ਬਿਡਾਰਣ." (ਗ੍ਯਾਨ) ਚੰਚਲਤਾ ਨਾਲ ਨੇਤ੍ਰਾਂ ਦਾ ਫਿਰਣਾ, ਮੱਛੀ ਦੀ ਚਪਲਤਾ ਨੂੰ ਦੂਰ ਕਰਦਾ ਹੈ। ੪. ਸੰਗੀਤ ਅਨੁਸਾਰ ਨ੍ਰਿਤ੍ਯ ਵੇਲੇ ਘੁੰਘਰੂ ਵਜਾਉਣ ਵਾਲਾ ਅਤੇ ਹਾਸੀ ਦੇ ਵਚਨ ਕਹਿਣ ਵਾਲਾ 'ਚਾਰਣ' ਹੈ। ੫. ਵਿ- ਫਿਰਣ ਵਾਲਾ। ੬. ਦੇਖੋ, ਚਾਰਣੋ....
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਇਕ ਵਰਣਿਕ ਗਣ, ਜਿਸ ਦਾ ਰੂਪ ਆਦਿ ਲਘੁ ਹੈ. ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਪਾਸ਼ਕ. ਸੰਗ੍ਯਾ- ਹਾਥੀ ਦੰਦ ਆਦਿ ਦੇ ਉਂਗਲ ਜਿੰਨੇ ਲੰਮੇ ਚਾਰ ਜਾਂ ਛੀ ਪਹਿਲੂ ਟੁਕੜੇ, ਜਿਨ੍ਹਾਂ ਪੁਰ ਚੋਪੜ (ਚੌਸਰ) ਖੇਡਣ ਲਈ ਬਿੰਦੀਆਂ ਦੇ ਚਿੰਨ੍ਹ ਬਣੇ ਹੁੰਦੇ ਹਨ. ਖਿਲਾਰੀ ਇਨ੍ਹਾਂ ਨੂੰ ਸਿੱਟਕੇ ਅਤੇ ਬਿੰਦੀਆਂ ਦਾ ਹਿਸਾਬ ਜੋੜਕੇ ਗੋਟੀਆਂ ਬਿਸਾਤ ਪੁਰ ਚਲਾਉਂਦੇ ਹਨ. ਅਕ੍ਸ਼੍. "ਕਬਹੁ ਨ ਹਾਰਹਿ ਢਾਲਿ ਜੁ ਜਾਣਹਿ ਪਾਸਾ." (ਸੂਹੀ ਕਬੀਰ) ੨. ਪਾਰ੍ਸ਼੍ਵ. ਬਗਲ। ੩. ਦਿਸ਼ਾ. ਓਰ। ੪. ਸ਼ੁੱਧ ਸੋਨੇ ਦਾ ਇੱਕ ਚੁਕੋਣਾ ਟੁਕੜਾ, ਜੋ ਤੋਲ ਵਿੱਚ ਛੱਬੀ ਤੋਲੇ ਅੱਠ ਮਾਸ਼ੇ ਦਾ ਹੁੰਦਾ ਹੈ। ੫. ਰਮਲ ਦਾ ਡ਼ਾਲਣਾ....
ਸੰ. ਆਸ਼ਾ ਸੰਗ੍ਯਾ- ਪ੍ਰਾਪਤੀ ਦੀ ਇੱਛਾ ਉੱਮੇਦ. "ਆਸਾ ਕਰਤਾ ਜਗੁ ਮੁਆ." (ਵਾਰ ਗੂਜ ੧, ਮਃ ੩) ੨. ਦਿਸ਼ਾ. ਤ਼ਰਫ਼. "ਤੁਮ ਨਹਿ ਆਵੋ ਤਬ ਇਤ ਆਸਾ." (ਨਾਪ੍ਰ) "ਮਗਨ ਮਨੈ ਮਹਿ ਚਿਤਵਉ ਆਸਾ ਨੈਨਹੁ ਤਾਰ ਤੁਹਾਰੀ." (ਕੇਦਾ ਮਃ ੫)#੩. ਸੰਪੂਰਣ ਜਾਤਿ ਦੀ ਇੱਕ ਦੇਸੀ (ਦੇਸ਼ੀਯ) ਰਾਗਿਨੀ, ਜੋ ਅਮ੍ਰਿਤ ਵੇਲੇ ਆਲਾਪੀ ਜਾਂਦੀ ਹੈ. ਸਤਿਗੁਰੂ ਅੰਗਦ ਦੇਵ ਨੇ ਗੁਰੂ ਨਾਨਕ ਮਹਾਰਾਜ ਦੇ ਸਨਮੁਖ ਅਮ੍ਰਿਤ ਵੇਲੇ ਦੇ ਦੀਵਨ ਵਿੱਚ ਆਸਾ ਦੀ ਵਾਰ ਗਾਉਣ ਦੀ ਰੀਤਿ ਚਲਾਈ. ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿੱਚ ਸ਼ਾਮਿਲ ਕੀਤਾ. ਹੁਣ ਗੁਰੁਦ੍ਵਾਰਿਆਂ ਵਿੱਚ ਆਸਾ ਦੀ ਵਾਰ ਦਾ ਨਿੱਤ ਕੀਰਤਨ ਹੁੰਦਾ ਹੈ. "ਗਾਂਇ ਰਬਾਬੀ ਆਸਾ ਵਾਰ." (ਗੁਪ੍ਰਸੂ)#ਗੁਰੁਮਤ ਅਨੁਸਰਾ ਸੋਦਰ ਦੀ ਚੌਕੀ ਵੇਲੇ (ਸੰਝ ਸਮੇ) ਭੀ ਆਸਾ ਦਾ ਗਾਉਣਾ ਵਿਧਾਨ ਹੈ. ਇਸ ਰਾਗਿਨੀ ਵਿੱਚ ਸਾਰੇ ਸ਼ੁੱਧ ਸੁਰ ਹਨ. ਵਾਦੀ ਰਿਸਭ, ਸੰਵਾਦੀ ਮੱਧਮ ਅਤੇ ਗ੍ਰਹਸੁਰ ਸੜਜ ਹੈ.¹ ਆਸਾ ਦੀ ਸਰਗਮ ਇਹ ਹੈ. ਆਰੋਹੀ- ਸ ਰ ਮ ਪ ਧ ਨ ਸ ਅਵਰੋਹੀ- ਰ ਸ ਨ ਧ ਪ ਮ ਗ ਰ ਸ ਕਈ ਗ੍ਰੰਥਾਂ ਨੇ ਧੈਵਤ ਨੂੰ ਵਾਦੀ ਸੁਰ ਮੰਨਿਆ ਹੈ, ਐਸੀ ਦਸ਼ਾ ਵਿੱਚ ਗਾਂਧਾਰ ਸੰਵਾਦੀ ਹੋ ਜਾਂਦਾ ਹੈ. ਇਸ ਦੀ ਆਰੋਹੀ ਤਾਨ ਵਿੱਚ ਗਾਂਧਾਰ ਨਹੀਂ ਲਾਉਣਾ ਚਾਹੀਏ, ਅਵਰੋਹੀ ਵਿੱਚ ਵਰਤਣਾ ਯੋਗ ਹੈ.²#ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਵਿੱਚ ਆਸਾ ਦਾ ਚੌਥਾ ਨੰਬਰ ਹੈ.³ ੪. ਮਤਲਬ. ਅਭਿਪ੍ਰਾਯ. ਦੋਖੇ, ਆਸ਼ਯ. "ਤਾਂ ਬਾਬੇ ਉਸ ਦਾ ਆਸਾ ਜਾਣਿ." (ਜਸਾ) ੫. ਅ਼. [عصا] ਅ਼ਸਾ. ਸੋਟਾ. ਛਟੀ. ਡੰਡਾ. "ਆਸਾ ਹੱਥ ਕਿਤਾਬ ਕੱਛ." (ਭਾਗੁ) "ਮਨਸਾ ਮਾਰਿ ਨਿਵਾਰਿਹੁ ਆਸਾ." (ਮਾਰੂ ਸੋਲਹੇ ਮਃ ੫) ਮਨ ਦੇ ਸੰਕਲਪਾਂ ਨੂੰ ਮਾਰ ਸਿੱਟਣਾ ਹੀ ਆਸਾ ਹੈ.⁴...
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-#ਮਾਤਾ ਸੁੰਦਰੀ ਜੀ ਦੀ ਆਗ੍ਯਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- "ਦਸਵੇਂ ਪਾਤਸ਼ਾਹ ਕਾ ਗ੍ਰੰਥ" ਨਾਮ ਕਰਕੇ ਲਿਖੀ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦ੍ਯਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗ੍ਯਾਨੀ ਵਿਦ੍ਯਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜ੍ਯੋਂ ਕੀ ਤ੍ਯੋਂ ਰਹਿਣ, ਪਰ ਚਰਿਤ੍ਰ ਅਤੇ ਜਫ਼ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.#ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ਫ਼ੈਸਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕ਼ਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨ੍ਯਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕ਼ਾਇਮ ਰੱਖੀ.#ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਅਞਾਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਖ਼ਾਸਬੀੜ ਕਰਕੇ ਭੀ ਸਦਦੇ ਹਨ....
ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ....
ਸੰ. ਸੰਗ੍ਯਾ- ਜੋ ਭੁਜ (ਟੇਢਾ) ਹੋਕੇ ਗਮਨ ਕਰਦਾ ਹੈ. ਸਰਪ ਭੁਜੰਗਮ। ੨. ਦੇਖੋ, ਭੁਜੰਗਪ੍ਰਯਾਤ....
ਵਿ- ਗਤ. ਗਿਆ "ਚਮੂ ਸੰਗ ਉਮਰਾਵ ਪ੍ਰਯਾਤ." (ਗੁਪ੍ਰਸੂ) ੨. ਮੋਇਆ ਹੋਇਆ। ੩. ਬਹੁਤ ਚਲਣ ਵਾਲਾ....
ਇੱਕ ਛੰਦ. ਇਸ ਛੰਦ ਦੇ ਨਾਉਂ. "ਉਤਭੁਜ" "ਅਰਧਭੁਜੰਗ" "ਸ਼ੰਖਨਾਰੀ" ਅਤੇ "ਝੂਲਾ" ਭੀ ਹਨ. ਲੱਛਣ- ਚਾਰਣ ਚਰਣ, ਪ੍ਰਤਿ ਚਰਣ ਦੋ ਯਗਣ , .#ਉਦਾਹਰਣ-#ਗੁਰੂ ਕੋ ਮਨਾਓ। ਸਬੈ ਇੱਛ ਪਾਓ।#ਗਹੋ ਏਕ ਪਾਸਾ। ਤਜੋ ਔਰ ਆਸਾ।।#(ਅ) ਦਸਮਗ੍ਰੰਥ ਵਿੱਚ ਪੂਰਾ ਭੁਜੰਗ ਪ੍ਰਯਾਤ ਭੀ ਕਈ ਥਾਈਂ "ਸੋਮਰਾਜੀ" ਲਿਖਿਆ ਹੈ. ਯਥਾ-#ਸੁਨੇ ਦੇਸ ਦੇਸੰ ਮੁਨੰ ਪਾਪ ਕਰ੍ਮਾ,#ਚੁਨੈ ਜੂਠ ਕੂਠੰ ਸ਼੍ਰੁਤੰ ਛੋਰ ਧਰ੍ਮਾ,#ਤਜੈ ਧਰ੍ਮਨਾਰੀ ਤਕੈ ਪਾਪ ਨਾਰੰ,#ਮਹਾਂ ਰੂਪ ਪਾਪੀ ਕੁਵ੍ਰਿੱਤਾਧਿਕਾਰੰ. (ਕਲਕੀ)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਵ੍ਯ- ਜਿਸ ਤਰਹ. ਜਿਸ ਪ੍ਰਕਾਰ ਸੇ. ਜੈਸੇ. ਜਿਵੇਂ। ੨. ਬਰਾਬਰ. ਤੁੱਲ. ਸਮਾਨ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. पाप. ਸੰਗ੍ਯਾ- ਜਿਸ ਤੋਂ ਆਪਣੇ ਆਪ ਨੂੰ ਬਚਾਈਏ, ਅਜੇਹਾ ਕਰਮ. ਦੋਸ. ਗੁਨਾਹ. ਕੁਕਰਮ. "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ) ੨. ਵਿ- ਪਾਪੀ। ੩. ਨੀਚ। ੪. ਅਸ਼ੁਭ. ਅਮੰਗਲ.#ਮਹਾਭਾਰਤ ਵਿੱਚ ਦਸ ਮਹਾ ਪਾਪ ਲਿਖੇ ਹਨ- ਹਿੰਸਾ, ਚੋਰੀ. ਪਰਇਸਤ੍ਰੀਗਮਨ, ਝੂਠ, ਕੌੜਾ ਬੋਲ, ਚੁਗਲੀ. ਵਾਇਦੇਖਿਲਾਫੀ, ਬੁਰਾ ਚਿਤਵਣਾ, ਬੇਰਹਮੀ, ਪੁੰਨ ਦਾਨ ਆਦਿ ਕਰਕੇ ਉਸ ਦੇ ਫਲ ਦੀ ਕਾਮਨਾ ਕਰਨੀ.#ਮਨੁ ਸਿਮ੍ਰਿਤਿ ਦੇ ੧੧. ਵੇਂ ਅਧ੍ਯਾਯ ਦੇ ਸ਼ਲੋਕ ੫੪ ਵਿੱਚ ਪੰਜ ਮਹਾ ਪਾਪ ਲਿਖੇ ਹਨ- ਬ੍ਰਹਮਹਤ੍ਯਾ, ਸ਼ਰਾਬ ਪੀਣੀ, ਚੋਰੀ, ਗੁਰੂ ਦੀ ਇਸਤ੍ਰੀ ਭੋਗਣੀ, ਇਨ੍ਹਾਂ ਪਾਪੀਆਂ ਦੇ ਨਾਲ ਮੇਲ ਕਰਨਾ. ਦੇਖੋ, ਪਾਤਕ ੨.#ਗੁਰਮਤ ਵਿੱਚ ਕਰਤਾਰ ਤੋਂ ਵਿਮੁਖਤਾ, ਉੱਦਮ ਦਾ ਤਿਆਗ, ਅਤੇ ਦਿਲ ਦੁਖਾਉਣਾ, ਤਿੰਨ ਉਗ੍ਰ ਪਾਪ ਹਨ. ਰਹਿਤਨਾਮਿਆਂ ਵਿੱਚ ਮੁੰਡਨ, ਵਿਭਚਾਰ, ਤਮਾਕੂ ਦਾ ਸੇਵਨ ਅਤੇ ਕੁੱਠਾ ਖਾਣਾ ਚਾਰ ਮਹਾ ਪਾਪ ਹਨ.#ਬਾਈਬਲ ਵਿੱਚ ਸੱਤ ਪਾਪ ਲਿਖੇ ਹਨ- ਅਭਿਮਾਨ, ਵਿਭਚਾਰ, ਈਰਖਾ, ਕ੍ਰੋਧ, ਲੋਭ, ਜੀਭਰਸ (ਪੇਟਦਾਸੀਆ ਹੋਣਾ) ਅਤੇ ਆਲਸ. ਦੇਖੋ, ਸੱਤ ਕੁਕਰਮ....
ਸੰ. ਜੁਸ੍ਟ. ਸੰਗ੍ਯਾ- ਖਾਧੇ ਪਿੱਛੋਂ ਬਚਿਆ ਹੋਇਆ ਅੰਨ. ਉੱਛਿਸ੍ਟ। ੨. ਜੂਠੀ ਵਸਤੁ। ੩. ਅਪਵਿਤ੍ਰਤਾ। ੪. ਸਿੰਧੀ. ਜੂਠ. ਅਸਤ੍ਯ....
ਸੰਗ੍ਯਾ- ਕਿਨਾਰਾ. ਸਿਰਾ. "ਜਰੀ ਛੋਰ ਦਨਐ ਬਹੁਤ ਲਗਾਈ." (ਗੁਪ੍ਰਸੂ) ੨. ਮੁੱਢ. ਆਰੰਭ. "ਛੋਰਕਥਾ ਸਭ ਹੀ ਤਬ ਕਹਿਹੌਂ." (ਵਿਚਿਤ੍ਰ) ਆਦਿਕਾਲ ਦੀ ਕਥਾ. ਦੇਖੋ, ਛੋਰਿ। ੩. ਛੋਡ ਦਾ ਰੂਪਾਂਤਰ. ਛੱਡ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰ. पापिन्. ਵਿ- ਪਾਪ ਕਰਨ ਵਾਲਾ. ਦੋਸੀ. ਪਾਤਕੀ. ਅਘੀ. "ਪਾਪੀ ਹਿਐ ਮੈ ਕਾਮ ਬਸਾਇ." (ਬਸੰ ਮਃ ੯)...
ਸੰ. ਕਲ੍ਕਿ. ਸੰਗ੍ਯਾ- ਕਲਕੀ ਅਵਤਾਰ. "ਚੌਬਿਸਵੋਂ ਕਲਕੀ ਅਵਤਾਰਾ." (ਕਲਕੀ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਘੋਰ ਕਲਿਯੁਗ ਆਉਣ ਤੋਂ ਸੰਭਲ ਨਗਰ (ਜਿਲਾ ਮੁਰਾਦਾਬਾਦ) ਵਿੱਚ ਵਿਸਨੁਯਸ਼ ਨਾਮਕ ਬ੍ਰਾਹਮਣ ਦੇ ਘਰ ਕਲਕੀ ਅਵਤਾਰ ਪ੍ਰਗਟੇਗਾ, ਜੋ ਸਫ਼ੇਦ ਘੋੜੇ ਤੇ ਚੜ੍ਹਕੇ ਦਿਗਵਿਜੈ ਕਰਦਾ ਹੋਇਆ ਸਾਰੇ ਕੁਕਰਮੀਆਂ ਦਾ ਨਾਸ਼ ਕਰੇਗਾ. ਦੇਖੋ, ਸੰਭਲ....