ਸੰਖਨਾਰੀ

sankhanārīसंखनारी


ਇੱਕ ਛੰਦ. ਇਸ ਦਾ ਨਾਉਂ "ਸੋਮਰਾਜੀ" ਅਤੇ "ਅਰਧ ਭੁਜੰਗ" ਭੀ ਹੈ. ਲੱਛਣ- ਪ੍ਰਤਿ ਚਰਣ ਦੋ ਯਗਣ. . .#ਉਦਾਹਰਣ-#ਜੁਟੇ ਦੋਇ ਪਾਸੇ। ਪਰੀ ਮਾਰ ਨਾਸੇ।#ਗੁਰੂ ਧੀਰ ਦੈਕੈ। ਅਗੈ ਸਿੰਘ ਕੈਕੈ।#(ਅ) ਦਸਵੇਂ ਪਾਤਸ਼ਾਹ ਜੀ ਨੇ "ਭੁਜੰਗ ਪ੍ਰਯਾਤ" ਸਿਰਲੇਖ ਹੇਠ ਸੰਖਨਾਰੀ ਦਾ ਸਰੂਪ ਦਿੱਤਾ ਹੈ, ਪਰ ਉਸ ਥਾਂ ਭਾਵ ਅਰਧ ਭੁਜੰਗ ਤੋਂ ਹੈ. ਯਥਾ-#ਨਮਸ੍‌ਤੰ ਅਗੰਜੇ। ਨਮਸ੍‌ਤੰ ਅਭੰਜੇ।#ਨਮਸ੍‌ਤੰ ਅਨਾਮੇ। ਨਮਸ੍‌ਤੰ ਅਠਾਮੇ। (ਜਾਪੁ)


इॱक छंद. इस दा नाउं "सोमराजी" अते "अरध भुजंग" भी है. लॱछण- प्रति चरण दो यगण. . .#उदाहरण-#जुटे दोइ पासे। परी मार नासे।#गुरू धीर दैकै। अगै सिंघ कैकै।#(अ) दसवें पातशाह जी ने "भुजंग प्रयात" सिरलेख हेठ संखनारी दा सरूप दिॱता है, पर उस थां भाव अरध भुजंग तों है. यथा-#नमस्‌तं अगंजे। नमस्‌तं अभंजे।#नमस्‌तं अनामे। नमस्‌तं अठामे। (जापु)