sēsaसेस
ਸੰ. ਸ਼ੇਸ. ਵਿ- ਬਚਿਆ ਹੋਇਆ. ਬਾਕੀ। ੨. ਸੰਗ੍ਯਾ- ਜੂਠਾ ਅੰਨ. ਸੀਤ ਪ੍ਰਸਾਦ। ੩. ਵਿਨਾਸ਼. ਅੰਤ। ੪. ਸ਼ੇਸ ਨਾਗ. "ਸੇਸ ਨਾਮ ਸਹਸ੍ਰਫਨਿ ਨਹਿ ਨੇਤ ਪੂਰਨ ਹੋਤ." (ਅਕਾਲ) ਦੇਖੋ ਸੇਸਨਾਗ। ੫. ਪਰਮੇਸ਼੍ਵਰ। ੬. ਨਤੀਜਾ. ਫਲ. ਪਰਿਣਾਮ.
सं. शेस. वि- बचिआ होइआ. बाकी। २. संग्या- जूठा अंन. सीत प्रसाद। ३. विनाश. अंत। ४. शेस नाग. "सेस नामसहस्रफनि नहि नेत पूरन होत." (अकाल) देखो सेसनाग। ५. परमेश्वर। ६. नतीजा. फल. परिणाम.
ਸੰਗ੍ਯਾ- ਵਮਨ ਅਤੇ ਵਾਂਤ. ਉਲਟੀ (ਛਰਦ), ਅਤੇ ਮੁਖ ਤੋਂ ਉਗਲੀ ਹੋਈ ਵਸਤੁ। ੨. ਅ਼. [باقی] ਬਾਕ਼ੀ ਵਿ- ਸ਼ੇਸ. ਜੋ ਬਚ ਰਿਹਾ ਹੈ। ੩. ਸੰਗ੍ਯਾ- ਹਿਸਾਬ ਕਰਨ ਪਿੱਛੋਂ ਕਿਸੇ ਵੱਲ ਰਹੀ ਰਕਮ. "ਨਾ ਜਮ ਕਾਣਿ, ਨ ਜਮ ਕੀ ਬਾਕੀ." (ਗੁਜ ਅਃ ਮਃ ੧) "ਤਜਿ ਅਭਿਮਾਨ ਛੁਟੈ ਤੇਰੀ ਬਾਕੀ." (ਬਾਵਨ) ੪. ਪਾਰਬ੍ਰਹਮ. ਕਰਤਾਰ। ੫. ਅ਼. [باکی] ਵਿ ਰੋਂਦਾ ਹੋਇਆ. ਰੋਂਦੂ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਜੁਸ੍ਟ. ਵਿ- ਅਪਵਿਤ੍ਰ. ਖਾਧੇ ਪਿੱਛੋਂ ਬਚਿਆ ਹੋਇਆ....
ਸੰ. अन्न. ਸੰਗ੍ਯਾ- ਜਿਸ ਨਾਲ ਪ੍ਰਾਣ ਧਾਰਣ ਕਰੀਏ. ਖਾਣ ਲਾਇਕ ਪਦਾਰਥ. ਭੋਜਨ।#੨. ਅਨਾਜ. ਦਾਣਾ। ੩. ਪਾਰਬ੍ਰਹ੍ਮ. ਕਰਤਾਰ, ਜਿਸ ਦੀ ਸੱਤਾ ਨਾਲ ਜੀਵ ਪ੍ਰਾਣ ਧਾਰਦੇ ਹਨ। ੪. ਸੂਰਜ। ੫. ਪ੍ਰਾਣ। ੬. ਭੋਗਣ ਯੋਗ੍ਯ ਪਦਾਰਥ....
ਸੰ. ਸ੍ਯੂਤ. ਵਿ- ਸੀੱਤਾ. ਪਰੋਇਆ. "ਸੰਗਿ ਚਰਨਕਮਲ ਮਨ ਸੀਤ." (ਨਟ ਮਃ ੫. ਪੜਤਾਲ) ੨. ਸੰ. ਸ਼ੀਤ. ਸੰਗ੍ਯਾ- ਜਲ। ੩. ਬਰਫ। ੪. ਪਿੱਤਪਾਪੜਾ. ੫. ਨਿੰਮ। ੬. ਕਪੂਰ ੭. ਹਿਮ ਰੁੱਤ। ੮. ਪਾਲਾ. "ਬਿਆਪਤ ਉਸਨ ਨ ਸੀਤ." (ਮਾਰੂ ਮਃ ੫) ੬. ਵਿ- ਠੰਢਾ. ਸ਼ੀਤਲ. "ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ." (ਮਾਰੂ ਅਃ ਮਃ ੫) ੧੦. ਸੁਸਤ. ਆਲਸੀ। ੧੧. ਨਪੁੰਸਕ. ਨਾਮਰਦ....
ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਉਰ ਹਨਐ ਪ੍ਰਸਾਦ ਤਤਕਾਲਾ." (ਗੁਪ੍ਰਸੂ) ੨. ਸ੍ਵੱਛਤਾ. ਨਿਰਮਲਤਾ। ੩. ਅਰੋਗਤਾ।#੪. ਦੇਵਤਾ ਨੂੰ ਅਰਪਿਆ ਹੋਇਆ ਖਾਣ ਯੋਗ੍ਯ ਪਦਾਰਥ. ਨੈਵੇਦ੍ਯ. "ਜੇ ਓਹ ਅਨਿਕ ਪ੍ਰਸਾਦ ਕਰਾਵੈ." (ਗੌਂਡ ਰਵਿਦਾਸ) "ਵਰਤਾਇ ਪ੍ਰਸਾਦ ਵਿਸਾਲਾ." (ਗੁਪ੍ਰਸੂ) ੫. ਕਾਵ੍ਯ ਦਾ ਇੱਕ ਗੁਣ. ਪਦਾਂ ਦੀ ਜੜਤੀ ਸੁੰਦਰ ਅਤੇ ਅਰਥ ਦਾ ਸਪਸ੍ਟ ਹੋਣਾ। ੬. ਕ੍ਰਿਪਾ. ਅਨੁਗ੍ਰਹ। ੭. ਖ਼ਾ. ਭੋਜਨ. ਰਸੋਈ। ੮. ਦੇਖੋ, ਪ੍ਰਾਸਾਦ....
ਅਭ਼ਾਵ. ਧ੍ਵੰਸ. ਦੇਖੋ, ਬਿਨਾਸ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰ. ਸੰਗ੍ਯਾ- ਹਾਥੀ. ਹਸ੍ਤੀ. "ਆਰੂੜ ਤੇ ਅਸ੍ਤ ਰਥ ਨਾਗਹ." (ਸਹਸ ਮਃ ੫) "ਗੁਰੁਵਚ ਅੰਕੁਸ, ਨਾਗ ਮਨ." (ਨਾਪ੍ਰ) ੨. ਸਰਪ. ਸੱਪ. "ਪੱਛਿ ਪਸ੍ਤ ਨਗ ਨਾਗ ਨਰਾਧਿਪ." (ਅਕਾਲ) ੩. ਸ਼ਰੀਰ ਵਿੱਚ ਇੱਕ ਵਾਯੁ (ਪਵਨ), ਜਿਸ ਤੋਂ ਡਕਾਰ ਦਾ ਹੋਣਾ ਲਿਖਿਆ ਹੈ. "ਨਾਗ ਔਰ ਕੂਰਮ ਕ੍ਰਿਕਲ ਦੇਵਦੱਤ ਲਖੋ." (ਨਾਪ੍ਰ) ਦੇਖੋ, ਦਸਪ੍ਰਾਣ। ੪. ਕਦ੍ਰੁ ਤੋਂ ਕਸ਼੍ਯਪ ਦੀ ਸੰਤਾਨ, ਜਿਸ ਤੋਂ ਨਾਗਵੰਸ਼ ਚੱਲਿਆ ਹੈ. ਇਸ ਵੰਸ਼ ਦੇ ਹੀ ਰਾਜਿਆਂ ਦਾ ਜਨਮੇਜਯ ਨੇ ਨਾਸ਼ ਕੀਤਾ ਸੀ. ਇਤਿਹਾਸਵੇੱਤਾ ਆਖਦੇ ਹਨ ਕਿ ਸ਼ਕਵੰਸ਼ ਦੀ ਹੀ ਇੱਕ ਸਾਖ ਨਾਗਵੰਸ਼ ਹੈ. ਜਦ ਸਿੰਕਦਰ ਭਾਰਤ ਵਿੱਚ ਆਇਆ ਤਦ ਤਕ੍ਸ਼੍ਸ਼ਿਲਾ ਦਾ ਰਾਜਾ ਨਾਗਵੰਸ਼ੀ ਸੀ, ਜਿਸ ਨੇ ਵਡੇ ਵਡੇ ਸੱਪ ਪਾਲੇ ਹੋਏ ਸਨ ਅਰ ਉਨ੍ਹਾਂ ਦੀ ਨਿੱਤ ਪੂਜਾ ਹੁੰਦੀ ਸੀ। ੫. ਸੰਧੂਰ. ਸਿੰਦੂਰ। ੬. ਇੱਕ ਨਦੀ. ਦੇਖੋ, ਨਾਗਪੁਰ...
ਸੰ. ਸ਼ੇਸ. ਵਿ- ਬਚਿਆ ਹੋਇਆ. ਬਾਕੀ। ੨. ਸੰਗ੍ਯਾ- ਜੂਠਾ ਅੰਨ. ਸੀਤ ਪ੍ਰਸਾਦ। ੩. ਵਿਨਾਸ਼. ਅੰਤ। ੪. ਸ਼ੇਸ ਨਾਗ. "ਸੇਸ ਨਾਮ ਸਹਸ੍ਰਫਨਿ ਨਹਿ ਨੇਤ ਪੂਰਨ ਹੋਤ." (ਅਕਾਲ) ਦੇਖੋ ਸੇਸਨਾਗ। ੫. ਪਰਮੇਸ਼੍ਵਰ। ੬. ਨਤੀਜਾ. ਫਲ. ਪਰਿਣਾਮ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਦੇਖੋ, ਨੇਤੁ ਅਤੇ ਨੇਤ੍ਰ। ੨. ਦੇਖੋ, ਨਿਤ੍ਯ. "ਕਰੀ ਮ੍ਰਿਗ ਨੇਤ ਹਰੈਂ" (ਰਾਮਾਵ) ਨਿੱਤ ਹਾਥੀ ਅਤੇ ਮ੍ਰਿਗ ਮਾਰਦੇ ਹਨ. "ਹਰਿ ਸਿਮਰਿ ਨਾਨਕ ਨੇਤ." (ਬਿਲਾ ਅਃ ਮਃ ੫) ੩. ਸੰ. ਨਿਯਤਿ. ਸੰਗ੍ਯਾ- ਕਰਤਾਰ ਦੀ ਠਹਿਰਾਈ ਬਾਤ. ਕਰਮਾਨੁਸਾਰ ਮੁਕੱਰਿਰ ਕੀਤੀ ਹੋਨਹਾਰ. "ਨੇਤ ਕਰਤਾਰ ਕੀ ਨ ਮਿਟੈ." (ਨਾਪ੍ਰ) ੪. ਦੇਖੋ, ਨੇਤਾ। ੫. ਦੇਖੋ, ਨੇਤਿ....
ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ....
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਸੰ. ਸ਼ੇਸਨਾਗ. ਸੰਗ੍ਯਾ- ਨਾਗਵੰਸ਼ ਅਤੇ ਪਾਤਾਲ ਦਾ ਰਾਜਾ. ਪੁਰਾਣਾਂ ਵਿੱਚ ਕਥਾ ਹੈ ਕਿ ਇਸ ਦੇ ੧੦੦੦ ਸਿਰ ਹਨ, ਜੋ ਵਿਸਨੁ ਭਗਵਾਨ ਉੱਤੇ ਛਾਇਆ ਕਰਦੇ ਹਨ. ਕਈ ਕਹਿੰਦੇ ਹਨ ਕਿ ਸੱਤ ਪਾਤਾਲ ਇਸ ਦੇ ਸਿਰ ਤੇ ਹਨ. ਵਿਸਨੁ ਪੁਰਾਣ ਲਿਖਦਾ ਹੈ ਕਿ ਜਦ ਕਦੀ ਏਹ ਉਬਾਸੀ ਲੈਂਦਾ ਹੈ ਤਾਂ ਭੂਚਾਲ ਆ ਜਾਂਦਾ ਹੈ. ਹਰ ਇੱਕ ਕਲਪ (ਅਥਵਾ ੪੩੨੦੦੦੦੦੦੦ ਵਰ੍ਹਿਆਂ) ਦੇ ਅੰਤ ਵਿੱਚ ਇਹ ਮੂੰਹ ਵਿੱਚੋਂ ਅਗਨਿ ਕਢਦਾ ਹੈ, ਜਿਸ ਨਾਲ ਸਾਰੇ ਲੋਕ ਭਸਮ ਹੋ ਜਾਂਦੇ ਹਨ. ਇਸ ਦਾ ਰੂਪ ਇਉਂ ਦੱਸਿਆ ਹੈ- "ਊਦਾ ਰੰਗ, ਗਲ ਵਿੱਚ ਚਿੱਟੀ ਮਾਲਾ, ਇੱਕ ਹੱਥ ਵਿੱਚ ਹਲ ਤੇ ਦੂਸਰੇ ਵਿੱਚ ਚੱਟੂ." ਇਸ ਨੂੰ ਅਨੰਤ ਭੀ ਆਖਦੇ ਹਨ. ਇਸ ਦੀ ਇਸਤ੍ਰੀ ਦਾ ਨਾਉਂ "ਅਨੰਤ ਸ਼ੀਰ੍ਸਾ" ਹੈ. ਕਈ ਇਸ ਨੂੰ ਵਾਸੁਕਿ ਹੀ ਮੰਨਦੇ ਹਨ, ਪਰ ਕਈ ਉਸ ਤੋਂ ਵੱਖਰਾ ਸਮਝਦੇ ਹਨ. ਪੁਰਾਣਾਂ ਵਿੱਚ ਇਸ ਨੂੰ ਕਸ਼੍ਯਪ ਅਤੇ ਕਦ੍ਰ ਦਾ ਪੁਤ੍ਰ ਕਰਕੇ ਮੰਨਿਆ ਹੈ ਅਤੇ ਬਲਰਾਮ ਨੂੰ ਇਸ ਦਾ ਅਵਤਾਰ ਦੱਸਿਆ ਹੈ. ਇਸ ਦੀ ਕੁੰਜ ਨੂੰ ਮਣਿਦ੍ਵੀਪ ਅਤੇ ਇਸ ਦੇ ਘਰ ਨੂੰ ਮਣਿਭਿੱਤਿ ਜਾਂ ਮਣਿਮੰਡਪ ਆਖਦੇ ਹਨ....
ਦੇਖੋ, ਪਰਮੇਸਰ. "ਆਪਿ ਪਰਮੇਸ਼੍ਵਰ ਭਾਯਉ." (ਸਵੈਯੇ ਮਃ ੫. ਕੇ)...
ਅ਼. [نتیجہ] ਸੰਗ੍ਯਾ- ਨਤਜ (ਪੈਦਾ ਹੋਣ) ਦਾ ਭਾਵ. ਕਿਸੇ ਗੱਲ ਤੋਂ ਪੈਦਾ ਹੋਇਆ ਸਿੱਟਾ। ੨. ਭਾਵ- ਪਰਿਣਾਮ. ਫਲ....
ਸੰ. ਸੰਗ੍ਯਾ- ਬਦਲਣ ਦਾ ਭਾਵ. ਰੂਪਾਂਤਰ ਹੋਣਾ। ੨. ਨਤੀਜਾ. ਫਲ। ੩. ਇੱਕ ਅਰਥਾਲੰਕਾਰ. ਜੇ ਉਪਮੇਯ ਦਾ ਕਾਰਜ ਅਭੇਦਰੂਪ ਉਪਮਾਨ ਕਰੇ, ਤਦ "ਪਰਿਣਾਮ" ਅਲੰਕਾਰ ਹੁੰਦਾ ਹੈ.#ਹ੍ਵੈ ਉਪਮੇਯ ਸਰੂਪ ਜਹਿਂ, ਕ੍ਰਿਯਾਵਾਨ ਉਪਮਾਨ,#ਅਲੰਕਾਰ ਪਰਿਣਾਮ ਤਹਿਂ, ਸੁ ਕਵਿ ਕਰਤ ਵਾਖ੍ਯਾਨ।#ਉਦਾਹਰਣ- (ਅਲੰਕਾਰਸਾਗਰਸਧਾ)#ਨੈਨਕਮਲ ਨਿਰਖੈਂ ਗੁਰਸਿੱਖਨ.#ਇਸ ਥਾਂ ਨੇਤ੍ਰ ਉਪਮੇਯ ਹੈ ਕਮਲ ਉਪਮਾਨ ਹੈ, ਪਰ ਨਿਰਖਣਾ ਉਪਮੇਯ ਦਾ ਕੰਮ, ਕਮਲ ਉਪਮਾਨ ਕਰਦਾ ਹੈ....