sunīaraसुनीअर
ਸੰਗ੍ਯਾ- ਕੰਨ. ਜਿਨ੍ਹਾਂ ਨਾਲ ਸੁਣੀਦਾ ਹੈ. ਦੇਖੋ, ਸੁਣੀਅਰ। ੨. ਮਾਲਵੇ ਵਿੱਚ ਵਿਚਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੈਤੋ ਤੋਂ ਚੱਲਕੇ ਸੁਨੀਅਰ ਪਿੰਡ ਵਿਰਾਜੇ ਹਨ. "ਸੁਨੀਅਰ ਗ੍ਰਾਮ ਬਿਲੋਕ ਸਥਾਨ। ਉਤਰੇ ਹ੍ਯ ਤੇ ਤਹਿਂ ਗੁਨਖਾਨ." (ਗੁਪ੍ਰਸੂ)
संग्या- कंन. जिन्हां नाल सुणीदा है. देखो, सुणीअर। २. मालवे विॱच विचरदे होए श्री गुरू गोबिंद सिंघ साहिब जैतो तों चॱलके सुनीअर पिंड विराजे हन. "सुनीअर ग्राम बिलोक सथान। उतरे ह्य ते तहिं गुनखान." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕਰ੍ਣ ਸੰਗ੍ਯਾ- ਕਾਂਨ. ਸ਼੍ਰਵਣ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ) ੨. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ, ਕੰਨਿ। ੩. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ੍ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. "ਸੇਸਨਾਗ ਅਰੁ ਕੰਨ ਰਿਖੀ." (ਜਸਭਾਮ) ੪. ਦੇਖੋ, ਕੰਨ੍ਹ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਸੰਗ੍ਯਾ- ਸ਼੍ਰਵਣ. ਕੰਨ. "ਨਾਨਕ ਸੁਣੀਅਰ ਤੇ ਪਰਵਾਣੁ." (ਵਡ ਛੰਤ ਮਃ ੫) ੨. ਦੇਖੋ, ਸੁਨੀਅਰ ੨....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਸੰ. ਗੋਵਿੰਦ. ਸੰਗ੍ਯਾ- ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। ੨. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। ੩. ਪ੍ਰਿਥਿਵੀਪਾਲਕ ਕਰਤਾਰ। ੪. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ." (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ." (ਸੂਹੀ ਛੰਤ ਮਃ ੫)...
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਅ਼. [صاحب] ਸਾਹ਼ਿਬ. ਸੰਗ੍ਯਾ- ਸ੍ਵਾਮੀ. ਮਾਲਿਕ. "ਸਾਹਿਬ ਸੇਤੀ ਹੁਕਮ ਨ ਚਲੈ." (ਵਾਰ ਆਸਾ ਮਃ ੨) ੨. ਕਰਤਾਰ. "ਸਾਹਿਬ ਸਿਉ ਮਨੁ ਮਾਨਿਆ." (ਆਸਾ ਅਃ ਮਃ ੧) ੩. ਮਿਤ੍ਰ....
ਰਾਜ ਨਾਭਾ ਦੀ ਨਜਾਮਤ ਫੂਲ ਦਾ ਇੱਕ ਪਿੰਡ, ਜੋ ਭਟਿੰਡਾ ਫ਼ਿਰੋਜ਼ਪੁਰ ਰੇਲਵੇ ਲੈਨ ਪੁਰ ਹੈ. ਇਸ ਥਾਂ ਕ਼ਿਲੇ ਦੇ ਪਾਸ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦ੍ਵਾਰਾ ਹੈ. ਮਹਾਰਾਜਾ ਹੀਰਾ ਸਿੰਘ ਸਾਹਿਬ ਨੇ ਇਸ ਦੀ ਸੁੰਦਰ ਇਮਾਰਤ ਬਣਵਾਈ ਹੈ. ਗੁਰਦ੍ਵਾਰੇ ਪਾਸ ਦੇ ਤਾਲ ਦਾ ਨਾਮ "ਗੰਗਸਰ" ਹੈ. ਇਸ ਗੁਰਅਸਥਾਨ ਨਾਲ ੭੦ ਘੁਮਾਉਂ ਜ਼ਮੀਨ ਅਤੇ ੪੩੨ ਰੁਪਯੇ ਸਾਲਾਨਾ ਜਾਗੀਰ ਰਿਆਸਤ ਨਾਭੇ ਵੱਲੋਂ ਹੈ. ੧੮. ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ. ਪੋਹ ਸੁਦੀ ੭. ਅਤੇ ਕੱਤਕ ਪੂਰਨਮਾਸ਼ੀ ਨੂੰ ਮੇਲਾ ਹੁੰਦਾ ਹੈ.#ਇਸ ਗੁਰਦ੍ਵਾਰੇ ੧੪. ਸਿਤੰਬਰ ਸਨ ੧੯੨੩ ਨੂੰ ਅਖੰਡ ਪਾਠ ਬਾਬਤ ਅਕਾਲੀ ਦਲ ਅਤੇ ਰਿਆਸਤ ਦੇ ਕਰਮਚਾਰੀਆਂ ਦੀ ਗਲਤਫ਼ਹਿਮੀ ਤੋਂ ਮਾਮਲਾ ਇੰਨਾਂ ਵਧਿਆ ਕਿ ੨੧. ਫਰਵਰੀ ਸਨ ੧੯੨੪ ਨੂੰ ਕਈ ਜਾਨਾਂ ਦਾ ਨੁਕਸਾਨ ਹੋਇਆ. ਅੰਤ ਨੂੰ ੨੧. ਜੁਲਾਈ ਸਨ ੧੯੨੫ ਨੂੰ ੧੦੧ ਅਖੰਡ ਪਾਠ ਆਰੰਭੇ ਗਏ ਅਤੇ ੬. ਅਗਸਤ ਨੂੰ ਭੋਗ ਪੈ ਕੇ ਸ਼ਾਂਤਿ ਹੋਈ.#ਜੈਤੋ ਤੋਂ ਡੇਢ ਮੀਲ ਉੱਤਰ ਵੱਲ "ਟਿੱਬੀ ਸਾਹਿਬ" ਗੁਰਦ੍ਵਾਰਾ ਹੈ. ਇਸ ਥਾਂ ਕਲਗੀਧਰ ਸੰਝ ਸਮੇਂ ਰਹਿਰਾਸ ਦਾ ਦੀਵਾਨ ਸਜਾਇਆ ਕਰਦੇ ਸਨ. ਇਸ ਗੁਰਦ੍ਵਾਰੇ ਨਾਲ ਅੱਠ ਘੁਮਾਉਂ ਜ਼ਮੀਨ ਰਿਆਸਤ ਵੱਲੋਂ ਹੈ.#ਜੈਤੋ ਦੀ ਮੰਡੀ ਬਹੁਤ ਪ੍ਰਸਿੱਧ ਹੈ, ਇਸ ਥਾਂ ਦੂਰ ਦੂਰ ਦੇ ਲੋਕ ਪਸ਼ੂ ਖ਼ਰੀਦਣ ਆਉਂਦੇ ਹਨ. ਜੈਤੋ ਬੀ. ਬੀ. ਅਤੇ ਸੀ. ਆਈ. ਰੇਲਵੇ ਦਾ ਭੀ ਸਟੇਸ਼ਨ ਹੈ. ਜੈਤੋ ਲਹੌਰੋਂ ੯੬ ਅਤੇ ਭਟਿੰਡੇ ਤੋਂ ੧੭. ਮੀਲ ਹੈ....
ਸੰਗ੍ਯਾ- ਕੰਨ. ਜਿਨ੍ਹਾਂ ਨਾਲ ਸੁਣੀਦਾ ਹੈ. ਦੇਖੋ, ਸੁਣੀਅਰ। ੨. ਮਾਲਵੇ ਵਿੱਚ ਵਿਚਰਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੈਤੋ ਤੋਂ ਚੱਲਕੇ ਸੁਨੀਅਰ ਪਿੰਡ ਵਿਰਾਜੇ ਹਨ. "ਸੁਨੀਅਰ ਗ੍ਰਾਮ ਬਿਲੋਕ ਸਥਾਨ। ਉਤਰੇ ਹ੍ਯ ਤੇ ਤਹਿਂ ਗੁਨਖਾਨ." (ਗੁਪ੍ਰਸੂ)...
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਸੰ. ਸੰਗ੍ਯਾ- ਗਾਂਵ. ਪਿੰਡ. "ਗ੍ਰਾਮ ਗ੍ਰਾਮ ਨਗਰ ਸਭ ਫਿਰਿਆ." (ਨਟ ਅਃ ਮਃ ੪) ੨. ਸਮੂਹ. ਸਮੁਦਾਯ। ੩. ਰਾਗ ਦੀ ਸਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ (ਸੁਰ). ਸੰਗੀਤਸ਼ਾਸਤ੍ਰ ਵਿੱਚ ਸੜਜ, ਮਧ੍ਯਮ ਅਤੇ ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ ਨਾਉ, 'ਨੰਦ੍ਯਾਵਰਤ' 'ਸੁਭਦ੍ਰ' ਅਤੇ 'ਜੀਮੂਤ' ਹਨ. ਸੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ਸੜਜ ਗ੍ਰਾਮ ਹੈ, ਐਸੇ ਹੀ ਮੱਧ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.#ਕਈ ਸੰਗੀਤਗ੍ਰੰਥਾਂ ਵਿੱਚ 'ਮੰਦ੍ਰ' ਗ੍ਰਾਮ ਸੜਜ ਹੈ, ਮਧ੍ਯਮ 'ਮਧ੍ਯ' ਗ੍ਰਾਮ ਹੈ, ਨਿਸਾਦ 'ਤਾਰ' ਗ੍ਰਾਮ ਹੈ....
ਸੰਗ੍ਯਾ- ਸ੍ਥਾਨ. ਥਾਂ. ਠਹਿਰਨ ਦੀ ਜਗਾ. ਸਿਤਾਂ....
ਕ੍ਰਿ. ਵਿ- ਤਹਾਂ. ਤਤ੍ਰ. ਉਸ ਥਾਂ. ਉੱਥੇ....