siraposaसिरपोस
ਫ਼ਾ. [سرپوش] ਸਰਪੋਸ਼. ਸੰਗ੍ਯਾ- ਢੱਕਣ. ਥਾਲ ਅਥਵਾ ਦੇਗਚੇ ਆਦਿਕ ਦਾ ਮੂੰਹ ਢਕਣ ਵਾਲਾ ਵਸਤ੍ਰ ਆਦਿ। ੨. ਤੋੜੇਦਾਰ ਬੰਦੂਕ ਦੇ ਪਲੀਤੇ ਦਾ ਢੱਕਣ. "ਗਹਿ ਸਿਰਪੋਸ ਉਘਾਰ ਪਲੀਤਾ." (ਗੁਪ੍ਰਸੂ) ਸਿਰਪੋਸ਼ ਦੇਣ ਤੋਂ ਪਲੀਤੇ ਦਾ ਬਾਰੂਦ ਡਿਗ ਨਹੀਂ ਸਕਦਾ ਅਰ ਤੋੜੇ ਤੋਂ ਅੱਗ ਲੱਗਣ ਦਾ ਭੀ ਡਰ ਨਹੀਂ ਰਹਿੰਦਾ.
फ़ा. [سرپوش] सरपोश. संग्या- ढॱकण. थाल अथवा देगचे आदिक दा मूंह ढकण वाला वसत्र आदि। २. तोड़ेदार बंदूक दे पलीते दा ढॱकण. "गहि सिरपोस उघार पलीता." (गुप्रसू) सिरपोश देण तों पलीते दा बारूद डिग नहीं सकदा अर तोड़े तों अॱग लॱगण दा भी डर नहीं रहिंदा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਭਾਂਡੇ ਦੇ ਮੂੰਹ ਨੂੰ ਕੱਜਣ (ਢਕਣ) ਵਾਲਾ ਸਿਰਪੋਸ਼ ਚੱਪਣ ਆਦਿ। ੨. ਸੰ. ढक्कन. ਦਰਵਾਜ਼ੇ ਬੰਦ ਕਰਨਾ. ਕਿਵਾੜ ਦੇਣਾ....
ਸੰ. ਸ੍ਥਾਲ. ਸੰਗ੍ਯਾ- ਪਾਤ੍ਰ. ਬਰਤਨ। ੨. ਚੌੜਾ ਅਤੇ ਚਪੇਤਲਾ ਭਾਂਡਾ. "ਥਾਲ ਵਿਚਿ ਤਿੰਨਿ ਵਸਤੂ ਪਈਓ, ਸਤੁ ਸੰਤੋਖੁ ਵੀਚਾਰੋ. ." (ਮੁੰਦਾਵਣੀ ਮਃ ੫) ਇਸ ਥਾਂ ਥਾਲ ਤੋਂ ਭਾਵ ਸ਼੍ਰੀ ਗੁਰੂ ਗ੍ਰੰਥਸਾਹਿਬ ਹੈ। ੩. ਸ੍ਥਲ. ਥਾਂ. ਜਗਾ. "ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ, ਬਨ ਜਲ ਪੂਰਨ ਥਾਲ ਕਾ." (ਮਾਰੂ ਸੋਲਹੇ ਮਃ ੫) ਹੇ ਵਨ ਜਲ ਆਦਿ ਸਥਾਨਾਂ ਦੇ ਪੂਰਨ ਕਰਤਾ....
ਵ੍ਯ- ਯਾ. ਵਾ. ਕਿੰਵਾ. ਜਾਂ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਮੁਖ। ੨. ਚੇਹਰਾ....
ਦੇਖੋ, ਢਕਣਾ ਅਤੇ ਢੱਕਣ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਦੇਖੋ, ਤੋੜਾਦਾਰ....
ਅ਼. [بندۇق] ਬੰਦੂਕ਼. ਸੰਗ੍ਯਾ- ਤੁਫ਼ੰਗ. ਦੇਖੋ, ਅਗਨਿ ਅਸਤ੍ਰ ੨....
ਸੰਗ੍ਯਾ- ਗਰਿਫ਼ਤ. ਪਕੜ. ਗ੍ਰਹਣ. "ਗਹਿ ਭੁਜਾ ਲੇਵਹੁ ਨਾਮ ਦੇਵਹੁ." (ਆਸਾ ਛੰਤ ਮਃ ੫) ੨. ਲਾਗ. ਲਗਾਉ. "ਹਰਿ ਸੇਤੀ ਚਿਤੁ ਗਹਿ ਰਹੈ." (ਗੂਜ ਮਃ ੩) "ਪਿਰ ਸੇਤੀ ਅਨਦਿਨੁ ਗਹਿ ਰਹੀ." (ਆਸਾ ਅਃ ਮਃ ੩) ਕ੍ਰਿ. ਵਿ- ਗਹਿਕੇ. ਗ੍ਰਹਣ ਕਰਕੇ. ਫੜਕੇ. "ਗਹਿ ਕੰਠ ਲਾਇਆ." (ਆਸਾ ਛੰਤ ਮਃ ੫)...
ਫ਼ਾ. [سرپوش] ਸਰਪੋਸ਼. ਸੰਗ੍ਯਾ- ਢੱਕਣ. ਥਾਲ ਅਥਵਾ ਦੇਗਚੇ ਆਦਿਕ ਦਾ ਮੂੰਹ ਢਕਣ ਵਾਲਾ ਵਸਤ੍ਰ ਆਦਿ। ੨. ਤੋੜੇਦਾਰ ਬੰਦੂਕ ਦੇ ਪਲੀਤੇ ਦਾ ਢੱਕਣ. "ਗਹਿ ਸਿਰਪੋਸ ਉਘਾਰ ਪਲੀਤਾ." (ਗੁਪ੍ਰਸੂ) ਸਿਰਪੋਸ਼ ਦੇਣ ਤੋਂ ਪਲੀਤੇ ਦਾ ਬਾਰੂਦ ਡਿਗ ਨਹੀਂ ਸਕਦਾ ਅਰ ਤੋੜੇ ਤੋਂ ਅੱਗ ਲੱਗਣ ਦਾ ਭੀ ਡਰ ਨਹੀਂ ਰਹਿੰਦਾ....
ਫ਼ਾ. [پلیتہ] ਪਲੀਤਹ. ਅ. [فتیلہ] ਫ਼ਤੀਲਹ. ਵੱਟੀ ਹੋਈ ਬੱਤੀ. ਦੀਵਾ ਮਚਾਉਣ ਦੀ ਬੱਤੀ। ੨. ਤੋਪ ਨੂੰ ਅੱਗ ਦੇਣ ਦਾ ਤੋੜਾ. "ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਭਾਵ- ਸ਼ਬਦ ਸਪਰਸ਼ ਆਦਿ ਵਿਸੇ, ਜੋ ਮਨ ਨੂੰ ਭੜਕਾਉਂਦੇ ਅਤੇ ਤ੍ਰਿਸਨਾ ਅਗਨਿ ਨੂੰ ਮਚਾਉਂਦੇ ਹਨ. "ਪਾਂਚ ਪਲੀਤਹ ਕਉ ਪਰਬੋਧੈ." (ਗੌਡ ਕਬੀਰ) ੪. ਤੋਪ ਅਤੇ ਬੰਦੂਕ ਦਾ ਉਹ ਛੇਕ, ਜਿਸ ਵਿੱਚਦੀਂ ਬਾਰੂਦ ਨੂੰ ਅੱਗ ਪਹੁੰਚਦੀ ਹੈ। ੫. ਤਾਂਤ੍ਰਿਕ ਲੋਕਾਂ ਦੇ ਮਤ ਅਨੁਸਾਰ ਇੱਕ ਵਸਤ੍ਰ ਦਾ ਡੋਰਾ, ਜਿਸ ਨੂੰ ਤੀਖਣ ਪਦਾਰਥ ਲਾਕੇ ਭੂਤ ਗ੍ਰਸੇ ਪ੍ਰਾਣੀ ਦੇ ਨੱਕ ਨੂੰ ਧੂੰਆਂ ਦਿੱਤਾ ਜਾਂਦਾ ਹੈ."ਝਾਰਤ ਮੰਤ੍ਰਨ ਸੰਗ ××× ਬਹੁਰੋ ਲੇਇ ਪਲੀਤਾ." (ਨਾਪ੍ਰ)...
ਫ਼ਾ. [سرپوش] ਸਰਪੋਸ਼. ਸੰਗ੍ਯਾ- ਢੱਕਣ. ਥਾਲ ਅਥਵਾ ਦੇਗਚੇ ਆਦਿਕ ਦਾ ਮੂੰਹ ਢਕਣ ਵਾਲਾ ਵਸਤ੍ਰ ਆਦਿ। ੨. ਤੋੜੇਦਾਰ ਬੰਦੂਕ ਦੇ ਪਲੀਤੇ ਦਾ ਢੱਕਣ. "ਗਹਿ ਸਿਰਪੋਸ ਉਘਾਰ ਪਲੀਤਾ." (ਗੁਪ੍ਰਸੂ) ਸਿਰਪੋਸ਼ ਦੇਣ ਤੋਂ ਪਲੀਤੇ ਦਾ ਬਾਰੂਦ ਡਿਗ ਨਹੀਂ ਸਕਦਾ ਅਰ ਤੋੜੇ ਤੋਂ ਅੱਗ ਲੱਗਣ ਦਾ ਭੀ ਡਰ ਨਹੀਂ ਰਹਿੰਦਾ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਫ਼ਾ. [باروُد] ਸੰਗ੍ਯਾ- ਗੰਧਕ ਸ਼ੋਰੇ ਕੋਲੇ ਦੇ ਮੇਲ ਤੋਂ ਬਣਿਆ ਇੱਕ ਚੂਰਣ, ਜੋ ਅਗਨੀ ਦੇ ਸੰਜੋਗ ਨਾਲ ਭੜਕ ਉਠਦਾ ਹੈ, ਇਹ ਤੋਪ ਬੰਦੂਕ ਆਦਿ ਵਿੱਚ ਵਰਤੀਦਾ ਹੈ. ਦੇਖੋ, ਅਗਨਿ ਅਸਤ੍ਰ....
ਦੇਖੋ, ਡਿਗਣਾ। ੨. ਸੰ. ਨ੍ਰਿਗ (नृग) ਭਾਗਵਤ ਅਨੁਸਾਰ ਇਕ੍ਸ਼੍ਵਾਕੁ ਵੰਸ਼ੀ ਇੱਕ ਪ੍ਰਤਾਪੀ ਰਾਜਾ, ਜਿਸ ਨੇ ਪਯੋਸ੍ਣੀ ਨਦੀ ਦੇ ਕਿਨਾਰੇ ਅਨੇਕ ਜੱਗ ਕੀਤੇ. ਇਸ ਦੀ ਦਾਨ ਕੀਤੀ ਗਊ ਇੱਕ ਵਾਰ ਮੁੜ ਇਸ ਦੇ ਵੱਗ ਵਿੱਚ ਆਗਈ ਅਤੇ ਉਹ ਦੁਬਾਰਾ ਦਾਨ ਕੀਤੀ ਗਈ. ਜਿਸ ਬ੍ਰਾਹਮਣ ਨੂੰ ਪਹਿਲੀ ਵਾਰ ਦਾਨ ਵਿੱਚ ਗਊ ਮਿਲੀ ਸੀ ਉਸ ਨੇ ਨ੍ਰਿਗ ਨੂੰ ਸ੍ਰਾਪ ਦਿੱਤਾ ਕਿ ਤੂੰ ਕਿਰਲਾ ਹੋਜਾ. ਇਸ ਕਿਰਲੇ ਦਾ ਕ੍ਰਿਸਨ ਜੀ ਨੇ ਉੱਧਾਰ ਕੀਤਾ. "ਏਕ ਭੂਪ ਛਤ੍ਰੀ ਡਿਗ ਨਾਮਾ." (ਕ੍ਰਿਸਨਾਵ) ਦੇਖੋ, ਨ੍ਰਿਗ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....