savalā, savalīसवला, सवली
ਵਿ- ਸ਼੍ਯਾਮਲ. ਸਾਂਵਲਾ. "ਖਾਇ ਅਘਾਈ ਸਵਲੀ ਗੋਰੀ." (ਨਾਪ੍ਰ) ੨. ਸਵੱਲਾ. ਸਵੱਲੀ. ਸਲਾਭ. ਨਫੇ ਵਾਲਾ, (ਵਾਲੀ). "ਲਦੇ ਖੇਪ ਸਵਲੀ." (ਸ੍ਰੀ ਛੰਤ ਮਃ ੫)
वि- श्यामल. सांवला. "खाइ अघाई सवली गोरी." (नाप्र) २. सवॱला. सवॱली. सलाभ. नफे वाला, (वाली). "लदे खेप सवली." (स्री छंत मः ५)
ਦੇਖੋ, ਸਿਆਮਲ....
ਸ਼੍ਯਾਮਲ. ਦੇਖੋ, ਸਾਵਲ. "ਜਨੁ ਡਸੇ ਭੁਜੰਗਮ ਸਾਵਲੇ." (ਚੰਡੀ ੩) "ਤੂ ਧਨੁ ਕੇਸੋ ਸਾਵਲੀਓ." (ਮਾਲੀ) ਨਾਮਦੇਵ...
ਖਾਂਦਾ ਹੈ. "ਭੋਗੀ ਹੋਵੈ ਖਾਇ." (ਸੂਹੀ ਮਃ ੧) ੨. ਸਹਾਰਦਾ ਹੈ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ੩. ਕ੍ਰਿ. ਵਿ- ਖਵਾਇ. ਖੁਲਾਕੇ. "ਮਾਤਾ ਪ੍ਰੀਤਿ ਕਰੇ ਪੁਤੁ ਖਾਇ." (ਗਉ ਮਃ ੪) ੪. ਖਾਕੇ. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)...
ਵਿ- ਸ਼੍ਯਾਮਲ. ਸਾਂਵਲਾ. "ਖਾਇ ਅਘਾਈ ਸਵਲੀ ਗੋਰੀ." (ਨਾਪ੍ਰ) ੨. ਸਵੱਲਾ. ਸਵੱਲੀ. ਸਲਾਭ. ਨਫੇ ਵਾਲਾ, (ਵਾਲੀ). "ਲਦੇ ਖੇਪ ਸਵਲੀ." (ਸ੍ਰੀ ਛੰਤ ਮਃ ੫)...
ਸੰਗ੍ਯਾ- ਗੋਲੀ. ਗੋਲਿਕਾ. "ਛੁਟੈ ਬਾਣ ਗੋਰੀ." (ਵਿਚਿਤ੍ਰ) ੨. ਗੌਰੀ. ਦੁਰਗਾ. ਪਾਰਵਤੀ। ੩. ਵਿ- ਗੋਰੇ ਰੰਗ ਵਾਲੀ. ਭਾਵ- ਸੁੰਦਰ ਇਸਤ੍ਰੀ. ਭਾਰਯਾ. ਵਹੁਟੀ. "ਗੋਰੀ ਸੇਤੀ ਤੁਟੈ ਭਤਾਰ." (ਵਾਰ ਮਾਝ ਮਃ ੧) "ਛੈਲ ਲਘੰਦੇ ਪਾਰਿ ਗੋਰੀ ਮਨੁ ਧੀਰਿਆ." (ਆਸਾ ਫਰੀਦ) ਇਸ ਥਾਂ ਛੈਲ ਬ੍ਰਹਮਵੇੱਤਾ ਅਤੇ ਗੋਰੀ ਜਿਗ੍ਯਾਸੂ ਹੈ। ੪. ਚਿੱਟੀ. "ਪਾਨੀ ਮੈਲਾ ਮਾਟੀ ਗੋਰੀ। ਇਸ ਮਾਟੀ ਕੀ ਪੁਤਰੀ ਜੋਰੀ." (ਗਉ ਕਬੀਰ) ਮਾ ਦੀ ਰਕਤ ਮੈਲੀ, ਪਿਤਾ ਦੀ ਵੀਰਯ ਚਿੱਟਾ। ੫. ਗ਼ੋਰ ਦਾ ਵਸਨੀਕ. ਦੇਖੋ, ਸ਼ਹਾਬੁੱਦੀਨ ਗ਼ੋਰੀ ਅਤੇ ਗੋਰ ੪। ੬. ਬਾਦਾਮੀ ਰੰਗ ਵਾਲੀ ਗਾਂ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸਿੰਧੀ. ਸੰਗ੍ਯਾ- ਮਾਲ ਦੀ ਭਰਤੀ. ਵਣਿਜ ਦੀ ਵਸਤੁ. "ਲਾਦਿ ਖੇਪ ਸੰਤਹਿ ਸੰਗਿ ਚਾਲ." (ਸੁਖਮਨੀ) "ਨਿਬਹੀ ਨਾਮ ਕੀ ਸਚੁ ਖੇਪ." (ਸਾਰ ਮਃ ੫) ੨. ਦੇਖੋ, ਕ੍ਸ਼ੇਪ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰਗ੍ਯਾ- ਛਾਤ. ਛਾਯਾ. ਸਕ਼ਫ਼ ਇਸ ਦਾ ਮੂਲ ਛਾਦਿਤ ਹੈ। ੨. ਛਤ੍ਰ. ਆਤਪਤ੍ਰ। ੩. ਦੇਖੋ, ਛੱਤ ਬਨੂੜ....