ਸਰਸਾ

sarasāसरसा


ਜਿਲਾ ਹਿਸਾਰ ਵਿੱਚ ਸਾਰਸ ਰਾਜਪੂਤ ਦਾ ਈਸਵੀ ਛੀਵੀਂ ਸਦੀ ਵਿੱਚ ਵਸਾਇਆ ਨਗਰ, ਜਿਸ ਥਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਪੀਰਾਂ ਦੇ ਮਕਾਨ ਪਾਸ ਗੁਰੁਦ੍ਵਾਰਾ ਹੈ, ਅਤੇ ਦਸ਼ਮੇਸ਼ ਜੀ ਦਾ ਇੱਕ ਪ੍ਰਸਿੱਧ ਅਸਥਾਨ ਹੈ, ਜਿੱਥੇ ਮਾਲਵੇ ਤੋਂ ਦੱਖਣ ਨੂੰ ਜਾਂਦੇ ਵਿਰਾਜੇ ਹਨ. ਨਾਭਾਪਤੀ ਮਹਾਰਾਜਾ ਸਰ ਹੀਰਾ ਸਿੰਘ ਸਾਹਿਬ ਨੇ ਬਹੁਤ ਰੁਪਯਾ ਲਗਾਕੇ ਇਸ ਥਾਂ ਸੁੰਦਰ ਮੰਦਿਰ ਬਣਵਾਇਆ ਹੈ. ਗੁਰੁਦ੍ਵਾਰੇ ਨੂੰ ੩੨੫) ਰੁਪਯੇ ਪਟਿਆਲੇ ਤੋਂ ਅਤੇ ੨੬) ਰੁਪਯੇ ਨਾਭੇ ਤੋਂ ਸਾਲਾਨਾ ਮਿਲਦੇ ਹਨ. ਕਈ ਪਿੰਡਾਂ ਵਿੱਚ ਪ੍ਰੇਮੀਆਂ ਦੀ ਅਰਪਨ ਕੀਤੀ ਬਾਰਾਨੀ ਜ਼ਮੀਨ ਭੀ ਹੈ. ਸਰਸਾ ਬੰਬੇ ਬਰੋਦਾ ਸੇਂਟ੍ਰਲ ਇੰਡੀਆ ਰੇਵਲੇ ਦਾ ਸਟੇਸ਼ਨ ਹੈ। ੨. ਇੱਕ ਪਾਣੀ ਦਾ ਨਾਲਾ, ਜੋ ਆਨੰਦਪੁਰ ਅਤੇ ਚਮਕੌਰ ਦੇ ਵਿੱਚ ਹੈ. ਜਦ ਦਸ਼ਮੇਸ਼ ਆਨੰਦਪੁਰ ਛੱਡਕੇ ਚਮਕੌਰ ਨੂੰ ਗਏ ਹਨ, ਤਦ ਇਸ ਨਾਲੇ ਵਿੱਚ ਬਹੁਤ ਸਿੱਖ ਰੁੜ ਗਏ ਅਤੇ ਜੰਗ ਦਾ ਬਹੁਤ ਸਾਮਾਨ ਵਹਿ ਗਿਆ. ਸਿੱਖਾਂ ਵਿੱਚ ਇਸ ਦਾ ਨਾਉਂ "ਗੁਰੁਮਾਰਿਆ" ਪ੍ਰਸਿੱਧ ਹੈ.


जिला हिसार विॱच सारस राजपूत दा ईसवी छीवीं सदी विॱच वसाइआ नगर, जिस थां श्री गुरू नानक देव जी दा पंज पीरां दे मकान पास गुरुद्वारा है, अते दशमेश जी दा इॱक प्रसिॱध असथान है, जिॱथे मालवे तों दॱखण नूं जांदे विराजे हन. नाभापती महाराजा सर हीरा सिंघ साहिब नेबहुत रुपया लगाके इस थां सुंदर मंदिर बणवाइआ है. गुरुद्वारे नूं ३२५) रुपये पटिआले तों अते २६) रुपये नाभे तों सालाना मिलदे हन. कई पिंडां विॱच प्रेमीआं दी अरपन कीती बारानी ज़मीन भी है. सरसा बंबे बरोदा सेंट्रल इंडीआ रेवले दा सटेशन है। २. इॱक पाणी दा नाला, जो आनंदपुर अते चमकौर दे विॱच है. जद दशमेश आनंदपुर छॱडके चमकौर नूं गए हन, तद इस नाले विॱच बहुत सिॱख रुड़ गए अते जंग दा बहुत सामान वहि गिआ. सिॱखां विॱच इस दा नाउं "गुरुमारिआ" प्रसिॱध है.