sanauḍhi, sanauḍhīसनौढि, सनौढी
ਸੰਗ੍ਯਾ- ਸੋਢੀ. ਦੇਖੋ, ਸਨਉਢ ਅਤੇ ਸਨੌਢ। ੨. ਸਨਾਢ੍ਯ ਬ੍ਰਾਹਮਣ. ਇਸ ਦਾ ਮੂਲ ਹੈ- ਸਨ (ਦੱਛਣਾ) ਆਢ੍ਯ (ਸੰਪੰਨ). ਜੋ ਭੇਟ ਪੂਜਾ ਅੰਗੀਕਾਰ ਕਰਨ ਵਾਲਾ ਹੈ. "ਬ੍ਰਹਮਾ ਜੂ ਕੇ ਚਿੱਤ ਸੇ ਪ੍ਰਗਟ ਭਏ ਸਨਕਾਦਿ। ਉਪਜੇ ਤਿਨ ਕੇ ਚਿੱਤ ਤੇਂ ਸਕਲ ਸਨੌਢੀ ਆਦਿ." (ਕਵਿਪ੍ਰਿਯਾ) "ਦੀਨੋ ਗਾਂਵ ਸਨੌਢਿਅਨ ਮਥੁਰਾ ਮੰਡਲ ਮਾਹਿ." (ਰਾਮਚੰਦ੍ਰਿਕਾ)
संग्या- सोढी. देखो, सनउढ अते सनौढ। २. सनाढ्य ब्राहमण. इस दा मूल है- सन (दॱछणा) आढ्य (संपंन). जो भेट पूजा अंगीकार करन वाला है. "ब्रहमा जू के चिॱत से प्रगट भए सनकादि। उपजे तिन के चिॱत तें सकल सनौढी आदि." (कविप्रिया) "दीनो गांव सनौढिअन मथुरा मंडल माहि." (रामचंद्रिका)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਨਉਢ ਅਤੇ ਸਨਉਢੀ. ਵਿਚਿਤ੍ਰ ਨਾਟਕ ਅਨੁਸਾਰ ਸੋਢੀ ਲਵ (ਲਉ) ਦੀ ਔਲਾਦ ਹਨ ਅਤੇ ਵੇਦੀ ਕੁਸ਼ ਦੀ ਦੇਖੋ, ਕੁਸੀ ਅਤੇ ਵੇਦੀ. " ਤਾਂਤੇ ਪੁਤ੍ਰ ਪੌਤ੍ਰ ਹ੍ਵੈ ਆਏ। ਤੇ ਸੋਢੀ ਸਭ ਜਗਤ ਕਹਾਏ।।" (ਵਿਚਿਤ੍ਰ) ਸੋਢੀ ਗੋਤ ਹੁਣ ਛੋਟੇ ਸਰੀਣਾਂ ਵਿੱਚ ਗਿਣੀਦਾ ਹੈ. ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਸੇ ਜਾਤਿ ਅੰਦਰ ਹੋਇਆ ਹੈ. ਦੇਖੋ, ਖਤ੍ਰੀ.#ਸੋਢੀ ਗੋਤ ਦੇ ਖਤ੍ਰੀਆਂ ਵਿੱਚੋਂ "ਸਾਹਿਬਜ਼ਾਦੇ ਸੋਢੀ" ਕੇਵਲ ਸ਼੍ਰੀ ਗੁਰੂ ਰਾਮਦਾਸ ਜੀ ਦੀ ਸੰਤਾਨ ਦੇ ਹਨ, ਜਿਨ੍ਹਾਂ ਵਿੱਚੋਂ ਪ੍ਰਿਥੀ ਚੰਦ ਜੀ ਦੀ ਵੰਸ਼ ਦੇ ਛੋਟੇ ਮੇਲ ਦੇ ਸੋਢੀ ਕਹੇ ਜਾਂਦੇ ਹਨ, ਅਰ ਸੂਰਜ ਮੱਲ ਜੀ ਦੀ ਔਲਾਦ ਦੇ ਵਡੇ ਮੇਲ ਦੇ ਸੋਢੀ ਸੱਦੀਦੇ ਹਨ. ਪ੍ਰਧਾਨ ਸ਼ਾਖ ਸੋਢੀਆਂ ਦੀ ਆਨੰਦਪੁਰ ਦੀ ਗੱਦੀ ਹੈ, ਜਿਸ ਦਾ ਵੰਸ਼ਵ੍ਰਿਕ੍ਸ਼੍ ਇਉਂ ਹੈ:-:#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ.#।#ਦੀਪਚੰਦ ਜੀ#।#ਸੂਰਜਮੱਲ ਜੀ#।#ਸ਼੍ਯਾਮ ਸਿੰਘ ਜੀ#।#ਨਾਹਰ ਸਿੰਘ ਜੀ#।#ਸੁਰਜਨ ਸਿੰਘ ਜੀ#।#ਦੀਵਾਨ ਸਿੰਘ ਜੀ#।#ਬ੍ਰਿਜਇੰਦ੍ਰ ਸਿੰਘ ਜੀ#।#ਟਿੱਕਾ ਰਾਮ ਨਰਾਯਨ ਸਿੰਘ ਜੀ#।#ਜਗਤਾਰ ਸਿੰਘ ਜੀ#ਸ਼੍ਯਾਮ ਸਿੰਘ ਜੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਮ੍ਰਿਤ ਛਕਾਇਆ. ਜਿਸ ਖੰਡੇ ਨਾਲ ਅਮ੍ਰਿਤ ਤਿਆਰ ਕੀਤਾ, ਅਰ ਜੋ ਸ਼੍ਰੀ ਸਾਹਿਬ ਉਸ ਵੇਲੇ ਸ਼੍ਯਾਮ ਸਿੰਘ ਜੀ ਨੂੰ ਪਹਿਰਾਇਆ ਗਿਆ ਸੀ, ਉਹ ਟਿੱਕਾ ਰਾਮਨਰਾਯਨ ਸਿੰਘ ਜੀ ਰਈਸ ਆਨੰਦਪੁਰਪਾਸ ਹਨ। ੨. ਵਿ- ਸੋਢ੍ਰਿ. ਸਹਾਰਨ ਵਾਲਾ. "ਮਹਾਂ ਸਸਤ੍ਰ ਸੋਢੀ ਮਹਾ ਲੋਹ ਪੂਰੰ." (ਰਾਮਾਵ)...
ਸੰਗ੍ਯਾ- ਮਥੁਰਾ ਭਰਤਪੁਰ ਤੋਂ ਲੈ ਕੇ ਅਮਰਕੋਟ ਤੀਕ ਦਾ ਦੇਸ਼। ੨. ਸੋਢਿਵੰਸ਼। ੩. ਸਨਾਢ੍ਯ ਬ੍ਰਾਹਮਣ ਗੋਤ੍ਰ. ਦੇਖੋ, ਸਨੌਢ ਅਤੇ ਸਨੌਢੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸਨਉਢ. "ਭਾਜ ਸਨੌਢ ਦੇਸ ਤੇ ਗਏ." (ਵਿਚਿਤ੍ਰ)...
ਦੇਖੋ, ਸਨਉਢ ਅਤੇ ਸਨੌਢੀ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਸੰ. ਵਿ- ਯੁਕ੍ਤ. ਸਹਿਤ. "ਸਰਬਾ ਭਰਣਾਢ੍ਯ." (ਜਾਪੁ) ਸਰਵ- ਆਭਰਣ- ਆਢ੍ਯ. ਸਾਰੇ ਅਲੰਕਾਰਾਂ ਸੰਯੁਕ੍ਤ (ਸੰਜੁਗਤ) ਹੈ। ੨. ਧਨੀ. ਦੌਲਤਮੰਦ....
ਸੰ. सम्पन्न ਵਿ- (ਸੰ- ਪਦ੍) ਸੰਪੱਤਿ ਕਰਕੇ ਪੂਰਣ. ਵਿਭੂਤਿ ਮਾਨ। ੨. ਪੂਰਣ. ਮੁਕੰਮਲ। ੩. ਸਹਿਤ. ਸਮੇਤ. ਯੁਕ੍ਤ। ੪. ਧਨੀ. ਦੌਲਤ ਵਾਲਾ....
ਸੰਗ੍ਯਾ- ਮੁਲਾਕਾਤ. ਮਿਲਾਪ। ੨. ਭੇਟਾ. ਨਜਰ. ਉਪਹਾਰ। ੩. ਦੇਖੋ, ਭੇਟ ਕਰਨਾ....
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਸੰ. अङ्गीकार. ਸੰਗ੍ਯਾ- ਕਬੂਲ. ਗ੍ਰਹਣ. ਸ੍ਵੀਕਾਰ. "ਅੰਗੀਕਾਰ ਕੀਓ ਮੇਰੈ ਕਰਤੈ." (ਗੂਜ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਬ੍ਰਹਮਾ. ਚਤੁਰਾਨਨ. ਪਿਤਾਮਹ. ਪੁਰਾਣਾਂ ਅਨੁਸਾਰ ਜਗਤ ਰਚਣ ਵਾਲਾ ਦੇਵਤਾ, ਜਿਸ ਦੀ ਤਿੰਨ ਦੇਵਤਿਆਂ ਵਿੱਚ ਗਿਣਤੀ ਹੈ. "ਪ੍ਰਿਥਮੇ ਬ੍ਰਹਮਾ ਕਾਲੈ ਘਰਿ ਆਇਆ." (ਗਉ ਅਃ ਮਃ ੧) ੨. ਦੇਖੋ, ਬ੍ਰਹਮ ੨। ੩. ਬ੍ਰਾਹਮਣ. "ਬ੍ਰਹਮ ਜਾਨਤ ਤੇ ਬ੍ਰਹਮਾ." (ਬਾਵਨ) "ਕਾਇਆ ਬ੍ਰਹਮਾ. ਮਨੁ ਹੈ ਧੋਤੀ." (ਆਸਾ ਮਃ ੧)...
ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)...
ਦੇਖੋ, ਪ੍ਰਕਟ "ਪ੍ਰਗਟ ਕੀਨੇ ਪ੍ਰਭ ਕਰਣੇਹਾਰੇ." (ਧਨਾ ਮਃ ੫)...
ਸੰਗ੍ਯਾ- ਸਨਕ ਹੈ ਜਿਨ੍ਹਾਂ ਦੇ ਮੁੱਢ, ਐਸੇ ਬ੍ਰਹਮਾ ਦੇ ਮਾਨਸਿਕ ਚਾਰ ਪੁਤ੍ਰ ਅਰਥਾਤ- ਸਨਕ, ਸਨੰਦਨ, ਸਨਾਤਨ ਅਤੇ ਸਨਤ ਕੁਮਾਰ. "ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ ਕਉ ਮਹਲੁ ਦੁਲਭਾਵਉ." (ਆਸਾ ਮਃ ੫)...
ਸਰਵ- ਉਨ੍ਹਾਂ. ਉਨ੍ਹਾਂ ਨੇ. "ਤਿਨ ਅੰਤਰਿ ਸਬਦੁ ਵਸਾਇਆ." (ਸ੍ਰੀ ਮਃ ੧. ਜੋਗੀ ਅੰਦਰ) ੨. ਉਨ੍ਹਾਂ ਦੇ. "ਤਿਨ ਪੀਛੈ ਲਾਗਿ ਫਿਰਾਉ." (ਸ੍ਰੀ ਮਃ ੪) ੩. ਸੰਗ੍ਯਾ- ਤ੍ਰਿਣ. ਘਾਸ. ਫੂਸ. "ਅਉਧ ਅਨਲ ਤਨੁ ਤਿਨ ਕੋ ਮੰਦਿਰ." (ਗਉ ਕਬੀਰ) ੪. ਕ੍ਰਿ. ਵਿ- ਤਿਸ ਪਾਸੇ. ਉਧਰ. "ਡੋਰੀ ਪ੍ਰਭੁ ਪਕੜੀ, ਜਿਨ ਖਿੰਚੈ ਤਿਨ ਜਾਈਐ." (ਓਅੰਕਾਰ) ੫. ਦੇਖੋ, ਤਿੰਨ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰਗ੍ਯਾ- ਸੋਢੀ. ਦੇਖੋ, ਸਨਉਢ ਅਤੇ ਸਨੌਢ। ੨. ਸਨਾਢ੍ਯ ਬ੍ਰਾਹਮਣ. ਇਸ ਦਾ ਮੂਲ ਹੈ- ਸਨ (ਦੱਛਣਾ) ਆਢ੍ਯ (ਸੰਪੰਨ). ਜੋ ਭੇਟ ਪੂਜਾ ਅੰਗੀਕਾਰ ਕਰਨ ਵਾਲਾ ਹੈ. "ਬ੍ਰਹਮਾ ਜੂ ਕੇ ਚਿੱਤ ਸੇ ਪ੍ਰਗਟ ਭਏ ਸਨਕਾਦਿ। ਉਪਜੇ ਤਿਨ ਕੇ ਚਿੱਤ ਤੇਂ ਸਕਲ ਸਨੌਢੀ ਆਦਿ." (ਕਵਿਪ੍ਰਿਯਾ) "ਦੀਨੋ ਗਾਂਵ ਸਨੌਢਿਅਨ ਮਥੁਰਾ ਮੰਡਲ ਮਾਹਿ." (ਰਾਮਚੰਦ੍ਰਿਕਾ)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਹਿੰਦੀਸਾਹਿਤਯ ਦੇ ਆਚਾਰਯ ਕਵਿ ਕੇਸ਼ਵਦਾਸ ਕ੍ਰਿਤ ਕਾਵ੍ਯਰਕੰਥ.#"ਪ੍ਰਗਟ ਪੰਚਮੀ ਕੋ ਭਯੋ ਕਵਿਪ੍ਰਿਯਾ ਅਵਤਾਰ,#ਸੋਰੈਂ ਸੈ ਅੱਠਾਨਵੇਂ ਫਾਗੁਨ ਸੁਦਿ ਬੁਧਵਾਰ."...
ਸੰਗ੍ਯਾ- ਗ੍ਰਾਮ. ਪਿੰਡ....
ਗੁਰਯਸ਼ ਕਰਤਾ ਇੱਕ ਭੱਟ. "ਮਥੁਰਾ ਭਨਿ ਭਾਗ ਭਲੇ ਉਨਕੇ." (ਸਵੈਯੇ ਮਃ ੪. ਕੇ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ। ੩. ਸੰ. ਮਧੁਪੁਰੀ. ਇਲਾਹਾਬਾਦ ਦੇ ਇਲਾਕੇ ਜਮੁਨਾ ਨਦੀ ਦੇ ਸੱਜੇ ਕਿਨਾਰੇ ਵ੍ਰਜਭੂਮਿ ਵਿੱਚ ਮਥੁਰਾ ਪ੍ਰਸਿੱਧ ਸ਼ਹਿਰ ਹੈ, ਜੋ ਹਿੰਦੁਆਂ ਦੀਆਂ ਸੱਤ ਪਵਿਤ੍ਰ ਨਗਰੀਆਂ ਵਿੱਚੋਂ ਇੱਕ ਹੈ. ਕ੍ਰਿਸਨ ਜੀ ਨੇ ਏਥੇ ਹੀ ਜਨਮ ਲਿਆ ਸੀ. "ਮਥੁਰਾ ਮੰਡਲ ਕੇ ਬਿਖੇ ਜਨਮ ਧਰ੍ਯੋ ਹਰਿ ਰਾਇ." (ਕ੍ਰਿਸਨਾਵ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਏਥੇ ਇੱਕ ਦੈਤ ਮਧੁ ਨਾਮੀ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ "ਮਧੁਪੁਰੀ" ਹੋਇਆ. ਜਦ ਮਧੁ ਦੇ ਪੁਤ੍ਰ ਲਵਣ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੁਘਨ ਨੇ ਮਾਰ ਦਿੱਤਾ, ਤਾਂ ਉਸ ਨੇ ਇਸ ਸ਼ਹਰ ਦਾ ਨਾਮ "ਮਧੁਰਾ" ਰੱਖਦਿੱਤਾ, ਜਿਸ ਤੋਂ ਮਥੁਰਾ ਬਣ ਗਿਆ.#ਬਾਦਸ਼ਾਹ ਔਰੰਗਜ਼ੇਬ ਨੇ ਰਮਜ਼ਾਨ ਸਨ ਹਿਜਰੀ ੧੦੮੦ (ਸਨ ੧੬੬੯) ਵਿੱਚ ਇਸ ਪੁਰੀ ਦਾ ਨਾਮ "ਇਸਲਾਮਾਬਾਦ" ਰੱਖਿਆ ਸੀ¹ ਅਤੇ ਕੇਸ਼ਵਦੇਵ ਮੰਦਿਰ ਨੂੰ ਢਾਹਕੇ ਮਸੀਤ ਚਿਣਵਾਈ ਸੀ.#ਇਸ ਸ਼ਹਿਰ ਵਿੱਚ ਚੌਬਿਆਂ ਦੇ ਘਰ ਛੀਂਵੇਂ ਗੁਰੂ ਸਾਹਿਬ ਦਾ ਅਸਥਾਨ ਹੈ. ਆਗਰੇ ਜਾਂਦੇ ਹੋਏ ਇਸ ਥਾਂ ਪਧਾਰੇ ਸਨ. ਕੰਸ ਦੇ ਟਿੱਲੇ ਉੱਪਰ ਨੋਮੇ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ. ਮਥੁਰਾ ਵਿੱਚ ਦਸ਼ਮੇਸ਼ ਨੇ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਚਰਣ ਪਾਏ ਹਨ. ਸ਼੍ਰੀ ਗੁਰੂ ਨਾਨਕਦੇਵ ਜੀ ਭੀ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਪ੍ਰਸਿੱਧ ਨਹੀਂ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਃ ੯....
ਸੰ. ਸੰਗ੍ਯਾ- ਗੋਲਾਕਾਰ ਘੇਰਾ. ਦਾਯਰਹ (Circle). ੨. ਸੌ ਯੋਜਨ ਦਾ ਦੇਸ਼। ੩. ਉਹ ਇਲਾਕਾ, ਜਿਸ ਵਿੱਚ ਬਾਰਾਂ ਰਾਜੇ ਜੁਦੇ ਜੁਦੇ ਰਾਜ ਕਰਦੇ ਹੋਣ. "ਕੇਤੇ ਮੰਡਲ ਦੇਸ਼." (ਜਪੁ) ੪. ਸੰਸਾਰ. ਜਗਤ. "ਮਰਣ ਲਿਖਾਇ ਮੰਡਲ ਮਹਿ ਆਏ." (ਧਨਾ ਅਃ ਮਃ ੧) "ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ." (ਮਾਲੀ ਮਃ ੫) ੫. ਸਭਾ. ਦੀਵਾਨ. "ਸੰਤਮੰਡਲ ਮਹਿ ਹਰਿ ਮਨਿ ਵਸੈ." (ਭੈਰ ਮਃ ੫) ੬. ਸਮੁਦਾਯ. ਗਰੋਹ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੭. ਫੌਜ ਦਾ ਕੈਂਪ। ੮. ਰਿਗਵੇਦ ਦੇ ਹਿੱਸੇ, ਜੈਸੇ ਰਾਮਾਯਣ ਦੇ ਕਾਂਡ ਅਤੇ ਭਾਗਵਤ ਦੇ ਸਕੰਧ ਹਨ। ੯. ਗ੍ਰੰਥ ਦਾ ਭਾਗ. ਕਾਂਡ. ਪਰਵ। ੧੦. ਯੋਗਮਤ ਅਤੇ ਵੈਦ੍ਯਕ ਅਨੁਸਾਰ ੪੦ ਦਿਨਾਂ ਦਾ ਸਮਾਂ। ੧੧. ਕੁੱਤਾ। ੧੨. ਸੱਪ। ੧੩. ਚਾਲੀ ਯੋਜਨ ਲੰਮਾ ਅਤੇ ਵੀਹ ਯੋਜਨ ਚੌੜਾ ਇਲਾਕਾ। ੧੪. ਗੇਂਦ. ਫਿੰਡ। ੧੫. ਰਥ ਦਾ ਪਹੀਆ। ੧੬. ਭੋਜਨ ਕਰਨ ਵੇਲੇ ਹਿੰਦੂਮਤ ਅਨੁਸਾਰ ਚਾਰੇ ਪਾਸੇ ਕੱਢੀ ਹੋਈ ਲੀਕ (ਕਾਰ)....
ਕ੍ਰਿ- ਵਿ ਮਧ੍ਯ ਮੇਂ. ਭੀਤਰ. ਅੰਦਰਿ. "ਮਾਹਿ ਨਿਰੰਜਨੁ ਤ੍ਰਿਭਵਣ ਧਣੀ." (ਰਾਮ ਬੇਣੀ) ੨. ਅ਼. [مِیاہ] ਮਿਆਹ. ਸੰਗ੍ਯਾ- ਮਾਯ (ਜਲ) ਦਾ ਬਹੁਵਚਨ. "ਅਗਨਿ ਮਰੈ ਗੁਣ ਮਾਹਿ." (ਸ੍ਰੀ ਮਃ ੧) ੩. ਦੇਖੋ, ਮਾਹ....