vishvāsaghātaka, vishvāsaghātī, vishavāsaghātaka, vishavāsaghātīविश्वासघातक, विश्वासघाती, विशवासघातक, विशवासघाती
ਵਿਸ਼੍ਵਾਸ (ਭਰੋਸਾ) ਕਰਨ ਵਾਲੇ ਨੂੰ ਧੋਖਾ ਦੇਣ ਵਾਲਾ. ਆਪਣਾ ਇਤਬਾਰ ਕਿਸੇ ਦੇ ਦਿਲ ਵਿੱਚ ਜਮਾਕੇ ਅਪਕਾਰ ਕਰਨ ਵਾਲਾ. ਚਾਣਕ੍ਯ ਲਿਖਦਾ ਹੈ ਕਿ ਵਿਸ਼੍ਵਾਸਘਾਤੀ ਦਾ ਕਦੇ ਉੱਧਾਰ ਨਹੀਂ ਹੁੰਦਾ.#" विश्वासघातिनो न निष्कृतिः " (ਸੂਤ੍ਰ ੫੨੩)
विश्वास (भरोसा) करन वाले नूं धोखा देण वाला.आपणा इतबार किसे दे दिल विॱच जमाके अपकार करन वाला. चाणक्य लिखदा है कि विश्वासघाती दा कदे उॱधार नहीं हुंदा.#" विश्वासघातिनो न निष्कृतिः " (सूत्र ५२३)
ਭਰੋਸਾ. ਇਤਬਾਰ. ਦੇਖੋ, ਬਿਸ੍ਵਾਸ....
ਭਦ੍ਰਾਸ਼ਾ. ਭਦ੍ਰਵਿਸ਼੍ਵਾਸ. ਦੇਖੋ, ਭਰਵਾਸਾ. "ਤੇਰਾ ਭਰੋਸਾ ਪਿਆਰੇ." (ਰਾਮ ਅਃ ਮਃ ੫) "ਤੇਰੈ ਭਰੋਸੈ ਪਿਆਰੇ, ਮੈ ਲਾਡ ਲਡਾਇਆ." (ਸ੍ਰੀ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਛਲ. ਫ਼ਰੇਬ. ਦਗ਼ਾ। ੨. ਮਿਥ੍ਯਾ- ਗ੍ਯਾਨ. "ਹਰਿਧਨ ਲਾਹਿਆ ਧੋਖਾ" (ਗੂਜ ਮਃ ੫) ੩. ਦਿਲ ਦਾ ਧੜਕਾ. ਫ਼ਿਕਰ. "ਉਤਰਿਆ ਮਨ ਕਾ ਧੋਖਾ." (ਸੋਰ ਮਃ ੫) "ਅਗਨਿ ਰਸ ਸੋਖੇ ਮਰੀਐ ਧੋਖੈ." (ਤੁਖਾ ਬਾਰਹਮਾਹਾ)...
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...
ਅ਼. [اِعتبار] ਇਅ਼ਤਬਾਰ. ਸੰਗ੍ਯਾ- ਇ਼ਬਰਤ (ਨਸੀਹ਼ਤ) ਪਕੜਨਾ। ੨. ਨਿਸ਼ਚਾ. ਭਰੋਸਾ. ਵਿਸ਼੍ਵਾਸ....
ਫ਼ਾ. [دِل] Heart. ਸੰਗ੍ਯਾ- ਇਹ ਖ਼ੂਨ ਦੀ ਚਾਲ ਦਾ ਕੇਂਦ੍ਰ ਹੈ, ਜੋ ਛਾਤੀ ਵਿੱਚ ਦੋਹਾਂ ਫੇਫੜਿਆਂ ਦੇ ਮੱਧ ਰਹਿਂਦਾ ਹੈ, ਇਸਤ੍ਰੀ ਨਾਲੋਂ ਮਰਦ ਦੇ ਦਿਲ ਦਾ ਵਜਨ ਜਾਦਾ ਹੁੰਦਾ ਹੈ, ਇਹ ਸਾਰੇ ਸ਼ਰੀਰ ਨੂੰ ਸ਼ਾਹਰਗ (aorta) ਦ੍ਵਾਰਾ ਲਹੂ ਪੁਚਾਉਂਦਾ ਹੈ. ਦਿਲ ਦੇ ਸੱਜੇ ਦੋ ਖਾਨਿਆਂ ਵਿੱਚ ਗੰਦਾ ਖੂਨ ਅਤੇ ਖੱਬੇ ਦੋ ਖਾਨਿਆਂ ਵਿੱਚ ਸਾਫ ਖੂਨ ਹੁੰਦਾ ਹੈ. ਇਸੇ ਦੀ ਹਰਕਤ ਨਾਲ ਨਬਜ ਦੀ ਹਰਕਤ ਹੋਇਆ ਕਰਦੀ ਹੈ. ਜੇ ਦਿਲ ਥੋੜੇ ਸਮੇਂ ਲਈ ਭੀ ਬੰਦ ਹੋਵੇ ਤਾਂ ਪ੍ਰਾਣੀ ਦੀ ਤੁਰਤ ਮੌਤ ਹੋ ਜਾਂਦੀ ਹੈ. ਦਿਲ ਦੀ ਹਰਕਤ, ਅਰਥਾਤ ਸੰਕੋਚ ਅਤੇ ਫੈਲਾਉ ਤੋਂ ਹੀ ਖ਼ੂਨ ਵਿੱਚ ਗਰਮੀ ਪੈਦਾ ਹੁੰਦੀ ਹੈ, ਜੋ ਜੀਵਨ ਦਾ ਮੂਲ ਹੈ. ਇਸ ਦੀ ਹਰਕਤ ਤੋਂ ਹੀ ਨਬਜ ਦੀ ਚਾਲ ਤੇਜ ਅਤੇ ਸੁਸਤ ਹੁੰਦੀ ਹੈ. ਇਹ ਚਾਲ, ਦਿਲ ਤੋਂ ਉਮਗੇ ਹੋਏ ਲਹੂ ਦਾ ਤਰੰਗ ਹੈ. ਦਿਲ ਇੱਕ ਮਿੰਟ ਵਿੱਚ ੭੨ ਵਾਰ ਸੁੰਗੜਦਾ ਅਤੇ ਫੈਲਦਾ ਹੈ, ਜੋ ਪੂਰੀ ਅਰੋਗਤਾ ਵਿੱਚ ਨਬਜ ੭੨ ਵਾਰ ਧੜਕਦੀ ਹੈ, ਪਰ ਬੱਚਿਆਂ ਦੀ ੧੨੦ ਵਾਰ ਅਤੇ ਬਹੁਤ ਕਮਜੋਰ ਜਾਂ ਬੁੱਢਿਆਂ ਦੀ ੭੨ ਤੋਂ ਭੀ ਘੱਟ ਹੋਇਆ ਕਰਦੀ ਹੈ.#੨. ਮਨ. ਚਿੱਤ. ਅੰਤਹਕਰਣ. "ਦਿਲ ਮਹਿ ਸਾਂਈ ਪਰਗਟੈ." (ਸ. ਕਬੀਰ) ਇਸ ਦਾ ਨਿਵਾਸ ਵਿਦ੍ਵਾਨਾਂ ਨੇ ਦਿਮਾਗ ਵਿੱਚ ਮੰਨਿਆ ਹੈ। ੩. ਸੰਕਲਪ. ਖ਼ਿਆਲ....
ਸੰਗ੍ਯਾ- ਉਪਕਾਰ ਦੇ ਵਿਰੁੱਧ ਕਰਮ। ੨. ਹਾਨੀ. ਨੁਕਸਾਨ। ੩. ਬੁਰਿਆਈ. ਖੁਟਿਆਈ....
ਸੰ. ਵਿ- ਚਣਿਆਂ (ਛੋਲਿਆਂ) ਦਾ ਬਣਿਆ ਹੋਇਆ ਪਦਾਰਥ. ਬੇਸਣੀ। ੨. ਸੰਗ੍ਯਾ- ਚਣਕ ਰਿਖੀ ਦੀ ਵੰਸ਼ ਵਿੱਚ ਹੋਣ ਵਾਲਾ ਇੱਕ ਨੀਤਿਵੇਤਾ ਪੰਡਿਤ, ਜਿਸ ਦੀ ਬਣਾਈ "ਚਾਣਕ੍ਯਨੀਤਿ" ਪ੍ਰਸਿੱਧ ਹੈ. ਇਹ ਪਟਨਾਪਤਿ ਰਾਜਾ ਚੰਦ੍ਰਗੁਪਤ ਮੌਰਯਵੰਸ਼ੀ ਦਾ ਮੰਤ੍ਰੀ ਸੀ. ਇਸ ਦਾ ਅਸਲ ਨਾਮ ਵਿਸਨੁਗੁਪਤ ਹੈ. ਚਾਣਕ੍ਯ ਨੇ ਆਪਣੀ ਚਤੁਰਾਈ ਦੇ ਬਲ, ਨੰਦਵੰਸ਼ ਦਾ ਨਾਸ਼ ਕਰਕੇ ਚੰਦ੍ਰਗੁਪਤ ਨੂੰ ਮਾਹਾਰਾਜਾਧਿਰਾਜ ਬਣਾਇਆ. ਰਾਵਲਪਿੰਡੀ ਦੇ ਜਿਲੇ ਤਕ੍ਸ਼੍ਸ਼ਿਲਾ ਨਗਰ ਚਾਣਕ੍ਯ ਦਾ ਜਨਮ ਅਸਥਾਨ ਹੈ. ਚਾਣਕ੍ਯ ਦਾ ਕੌਟਿਲ੍ਯ ਨਾਮ ਭੀ ਗ੍ਰੰਥਾਂ ਵਿੱਚ ਆਇਆ ਹੈ. ਇਸ ਦੇ ਲਿਖੇ ਸ਼ਾਸਤ੍ਰ ਦਾ ਨਾਉਂ ਅਰਥਾਸ਼ਾਸਤ੍ਰ ਅਤੇ ਕੌਟਿਲ੍ਯ ਸ਼ਾਸਤ੍ਰ ਹੈ. ਦੇਖੋ, ਸੈਨਾਪਤਿ ੨....
ਵਿਸ਼੍ਵਾਸ (ਭਰੋਸਾ) ਕਰਨ ਵਾਲੇ ਨੂੰ ਧੋਖਾ ਦੇਣ ਵਾਲਾ. ਆਪਣਾ ਇਤਬਾਰ ਕਿਸੇ ਦੇ ਦਿਲ ਵਿੱਚ ਜਮਾਕੇ ਅਪਕਾਰ ਕਰਨ ਵਾਲਾ. ਚਾਣਕ੍ਯ ਲਿਖਦਾ ਹੈ ਕਿ ਵਿਸ਼੍ਵਾਸਘਾਤੀ ਦਾ ਕਦੇ ਉੱਧਾਰ ਨਹੀਂ ਹੁੰਦਾ.#" विश्वासघातिनो न निष्कृतिः " (ਸੂਤ੍ਰ ੫੨੩)...
ਦੇਖੋ, ਕਦਾ. "ਸਹਸਾ ਕਦੇ ਨ ਜਾਇ." (ਵਾਰ ਮਾਰੂ ੧. ਮਃ ੩)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਧਾਰਮਿਕ ਮਸਤੀ. ਧਰਮ ਭਾਵ ਦੀ ਉਮੰਗ ਤੋਂ ਉਪਜੀ ਬੇਹੋਸ਼ੀ. ਜੈਸੇ- ਕੂਕਿਆਂ ਨੂੰ ਸੂਤ੍ਰ ਚੜ੍ਹਨਾ। ੨. ਸੰ. ਸੰਗ੍ਯਾ- ਸੂਤ. ਤਾਗਾ। ੩. ਨਿਯਮ. ਉਸੂਲ। ੪. ਬਹੁਤ ਅਰਥ ਪ੍ਰਗਟ ਕਰਨ ਵਾਲਾ, ਥੋੜੇ ਅੱਖਰਾਂ ਵਿੱਚ ਕਹਿਆ ਹੋਇਆ ਵਾਕ. ਦੇਖੋ, ਖਟ ਸ਼ਾਸਤ੍ਰਾਂ ਅਤੇ ਵ੍ਯਾਕਰਣ ਦੇ ਸੂਤ੍ਰ। ੫. ਕਾਰਣ. ਨਿਮਿੱਤ....