itabāraइतबार
ਅ਼. [اِعتبار] ਇਅ਼ਤਬਾਰ. ਸੰਗ੍ਯਾ- ਇ਼ਬਰਤ (ਨਸੀਹ਼ਤ) ਪਕੜਨਾ। ੨. ਨਿਸ਼ਚਾ. ਭਰੋਸਾ. ਵਿਸ਼੍ਵਾਸ.
अ़. [اِعتبار] इअ़तबार. संग्या- इ़बरत (नसीह़त) पकड़ना। २. निशचा. भरोसा. विश्वास.
ਅ਼. [اِعتبار] ਸੰਗ੍ਯਾ- ਸਮਝਣ ਦਾ ਭਾਵ। ੨. ਨਿਸ਼੍ਚਯ (ਨਿਸਚਾ). ਯਕ਼ੀਨ। ੩. ਸਿਖ੍ਯਾ ਗ੍ਰਹਣ ਕਰਨੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [عِبرت] ਸੰਗ੍ਯਾ- ਨਸੀਹਤ ਹਾਸਿਲ ਕਰਨਾ. ਸਿਖ੍ਯਾ ਲੈਣੀ....
ਕ੍ਰਿ- ਪ੍ਰਗ੍ਰਹਣ. ਗ੍ਰਹਣ ਕਰਨਾ. ਫੜਨਾ। ੨. ਦ੍ਰਿੜ੍ਹ ਨਿਸ਼ਚੇ ਕਰਨਾ. ਧਾਰਣ ਕਰਨਾ. "ਅਦ੍ਰਿਸਟੁ ਅਗੋਚਰ ਪਕੜਿਆ ਗੁਰਸਬਦੀ." (ਤੁਖਾ ਛੰਤ ਮਃ ੪)...
ਦੇਖੋ, ਨਿਸਚਯ....
ਭਦ੍ਰਾਸ਼ਾ. ਭਦ੍ਰਵਿਸ਼੍ਵਾਸ. ਦੇਖੋ, ਭਰਵਾਸਾ. "ਤੇਰਾ ਭਰੋਸਾ ਪਿਆਰੇ." (ਰਾਮ ਅਃ ਮਃ ੫) "ਤੇਰੈ ਭਰੋਸੈ ਪਿਆਰੇ, ਮੈ ਲਾਡ ਲਡਾਇਆ." (ਸ੍ਰੀ ਮਃ ੫)...
ਭਰੋਸਾ. ਇਤਬਾਰ. ਦੇਖੋ, ਬਿਸ੍ਵਾਸ....