virāmaविराम
ਦੇਖੋ, ਬਿਰਾਮ. "ਛੂਵਤੇ ਹਾਥ ਸਮਾਧਿ ਵਿਰਾਮ." (ਗੁਪ੍ਰਸੂ) ਸਮਾਧਿ ਛੁਟ ਗਈ। ੨. ਸਮਾਪਤੀ, ਅੰਤ, ਦੇਖੋ, ਕਦਨ। ੩. ਵਿਸ਼੍ਰਾਮ. ਠਹਿਰਾਉ। ੪. ਛੰਦ ਦੀ ਯਤਿ, ਜੈਸੇ- ਦੋਹੇ ਦਾ ਵਿਰਾਮ ਤੇਰਾਂ ਮਾਤਾ ਪੁਰ ਹੈ। ੫. ਲਿਖਣ ਵਿੱਚ ਆਇਆ ਉਹ ਚਿੰਨ੍ਹ, ਜੋ ਪਾਠਕ ਨੂੰ ਠਹਿਰਣ ਦੀ ਸੂਚਨਾ ਕਰਾਵੇ. ਕਾਮਾ, ਫ਼ੁਲਸਟਾਪ, ਹੱਦ ਆਦਿਕ ਨਿਸ਼ਾਨ।
देखो, बिराम. "छूवते हाथ समाधि विराम." (गुप्रसू) समाधि छुट गई। २. समापती, अंत, देखो, कदन। ३. विश्राम. ठहिराउ। ४. छंद दी यति, जैसे- दोहे दा विराम तेरां माता पुर है। ५. लिखण विॱच आइआ उह चिंन्ह, जो पाठक नूं ठहिरण दी सूचना करावे. कामा, फ़ुलसटाप, हॱद आदिक निशान।
ਸੰ. ਵਿਰਾਮ. ਸੰਗ੍ਯਾ- ਠਹਿਰਾਉ. ਵਿਸ਼੍ਰਾਮ। ੨. ਪਾਠ ਦੇ ਵਿਸ਼੍ਰਾਮ ਦਾ ਚਿੰਨ੍ਹ. ਹੱਦ ਕਾਮਾ ਫ਼ੁਲਸਟਾਪ ਆਦਿ। ੩. ਅੰਤ. ਅਵਸਾਨ. ਖਾਤਿਮਾ. "ਭਯੋ ਕਦਨ ਬਿਰਾਮ ਹੈ." (ਨਾਪ੍ਰ) ਕਲੇਸ਼ਾਂ ਦਾ ਭੋਗ ਪੈ ਗਿਆ। ੪. ਨਿਵ੍ਰਿੱਤਿ. ਹਟਣ ਦਾ ਭਾਵ....
ਸੰਗ੍ਯਾ- ਹੱਥ ਹਸ੍ਤ. "ਸਤਿਗੁਰੁ ਕਾਢਿਲੀਏ ਦੇ ਹਾਥ." (ਕਾਨ ਮਃ ੪) ੨. ਬੇੜੀ (ਨੌਕਾ) ਚਲਾਉਣ ਦਾ ਚੱਪਾ. "ਨਾ ਤੁਲਹਾ ਨਾ ਹਾਥ." (ਵਾਰ ਮਲਾ ਮਃ ੧) ੩. ਕਰਣ. ਪਤਵਾਰ। ੪. ਥਾਹ. ਡੂੰਘਿਆਈ ਦਾ ਥੱਲਾ. "ਸੁਣਿਐ ਹਾਥ ਹੋਵੈ ਅਸਗਾਹੁ." (ਜਪੁ) ਅਥਾਹ ਦਾ ਥਾਹ ਪ੍ਰਾਪਤ ਹੁੰਦਾ ਹੈ. "ਹਮ ਢੂਡਿ ਰਹੇ ਪਾਈ ਨਹੀ ਹਾਥ." (ਕਾਨ ਮਃ ੪)...
ਸੰ. ਸੰਗ੍ਯਾ- ਸਮ੍-ਆ-ਧੀ. ਚੰਗੀ ਤਰਾਂ ਚਿੱਤ ਦੇ ਠਹਿਰਾਉਣ ਦੀ ਕ੍ਰਿਯਾ। ੨. ਅੰਤਹਕਰਣ ਦਾ ਧ੍ਯੇਯ ਵਿੱਚ ਲਿਵਲੀਨ ਹੋਣਾ। ੩. ਇੱਕ ਵੈਸ਼੍ਯ, ਜੋ ਸੁਰਥ ਰਾਜਾ ਦਾ ਸਾਥੀ ਦੁਰਗਾਭਗਤ ਸੀ. "ਸਮੇਤ ਸਮਾਧਿ ਸਮਾਧਿ ਲਗਾਈ." (ਚੰਡੀ ੧) ੪. ਇੱਕ ਸ਼ਬਦਾਲੰਕਾਰ. ਹੋਰ ਕਾਰਣਾਂ ਦੇ ਸੰਬੰਧ ਨਾਲ ਕਿਸੇ ਕਾਰਜ ਦਾ ਅਚਾਨਕ ਸੁਖਾਲਾ ਹੋ ਜਾਣਾ "ਸਮਾਧਿ" ਅਲੰਕਾਰ ਦਾ ਰੂਪ ਹੈ.#ਉਦਾਹਰਣ-#ਖਿਦਰਾਣੇ ਪਰ ਸਿੰਘਾਂ ਨੇ ਜਦ ਪਾਯਾ ਹੈ ਘਮਸਾਨ,#ਮਹਾਂ ਸਿੰਘ ਅਰ ਭਾਗ ਕੌਰ ਸਁਗ ਸਿੰਘ ਪਹੂਚੇ ਆਨ,#ਕਰੀ ਮਾਰ ਸ਼ਤ੍ਰੁਨ ਪਰ ਐਸੀ ਦੀਨੇ ਪੈਰ ਹਿਲਾਯ,#ਘਾਯਲ ਥਕੇ ਤ੍ਰਿਖਾਤੁਰ ਵੈਰੀ ਭਾਗੇ ਪੀਠ ਦਿਖਾਯ.#ਸਿੰਘਾਂ ਦਾ ਅਚਾਨਕ ਪਹੁਚਨਾ ਅਤੇ ਪਾਨੀ ਦਾ ਨਾ ਮਿਲਣਾ ਵੈਰੀਆਂ ਦੇ ਭੱਜਣ ਵਿੱਚ ਸਹਾਇਕ ਹੋਏ। ੫. ਮੁਰਦੇ ਦੀ ਭਸਮ ਅਥਵਾ ਸ਼ਰੀਰ ਉੱਪਰ ਬਣਾਇਆ ਮਠ. ਛਤਰੀ। ੬. ਨਿਦ੍ਰਾ. ਨੀਂਦ....
ਦੇਖੋ, ਬਿਰਾਮ. "ਛੂਵਤੇ ਹਾਥ ਸਮਾਧਿ ਵਿਰਾਮ." (ਗੁਪ੍ਰਸੂ) ਸਮਾਧਿ ਛੁਟ ਗਈ। ੨. ਸਮਾਪਤੀ, ਅੰਤ, ਦੇਖੋ, ਕਦਨ। ੩. ਵਿਸ਼੍ਰਾਮ. ਠਹਿਰਾਉ। ੪. ਛੰਦ ਦੀ ਯਤਿ, ਜੈਸੇ- ਦੋਹੇ ਦਾ ਵਿਰਾਮ ਤੇਰਾਂ ਮਾਤਾ ਪੁਰ ਹੈ। ੫. ਲਿਖਣ ਵਿੱਚ ਆਇਆ ਉਹ ਚਿੰਨ੍ਹ, ਜੋ ਪਾਠਕ ਨੂੰ ਠਹਿਰਣ ਦੀ ਸੂਚਨਾ ਕਰਾਵੇ. ਕਾਮਾ, ਫ਼ੁਲਸਟਾਪ, ਹੱਦ ਆਦਿਕ ਨਿਸ਼ਾਨ।...
ਸੰ. छुट् ਧਾ- ਕਤਰਨਾ, ਤੋੜਨਾ, ਢਕਣਾ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰ. ਸੰਗ੍ਯਾ- ਕਲੇਸ਼. ਦੁੱਖ. "ਸੁਮਤਿ ਸਦਨ ਭਯੋ ਕਦਨ ਬਿਰਾਮ ਹੈ." (ਨਾਪ੍ਰ) ੨. ਯੁੱਧ. ਜੰਗ। ੩. ਵਿਨਾਸ਼. ਵਧ....
ਦੇਖੋ, ਬਿਸਰਾਮ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸੰ. ਸੰਗ੍ਯਾ- ਮੁਕ੍ਤਿ ਵਾਸਤੇ ਯਤਨ ਕਰਨ ਵਾਲਾ, ਸਾਧੁ। ੨. ਇੰਦ੍ਰੀਆਂ ਨੂੰ ਵਿਕਾਰਾਂ ਤੋਂ ਰੋਕਣ ਵਾਲਾ ਅਭਿਆਸੀ। ੩. ਛੰਦਪਾਠ ਵਿੱਚ ਜ਼ਬਾਨ ਦੇ ਰੁਕਣ ਦਾ ਅਸਥਾਨ, ਪਾਠ ਦਾ ਠਹਿਰਾਉ. ਵਿਸ਼੍ਰਾਮ. ਜੈਸੇ ਦੋਹਾ ਛੰਦ ਦੀ ਪਹਿਲੀ ਯਤਿ ਤੇਰਾਂ ਮਾਤ੍ਰਾ ਪੁਰ ਹੈ ਅਰ ਅਨੰਗਸ਼ੇਖਰ ਦੀ ਯਤਿ ਅੱਠ ਅੱਠ ਅੱਖਰਾਂ ਤੇ ਹੈ, ਆਦਿ....
ਜਿਸ ਪ੍ਰਕਾਰ. ਜਿਸ ਤਰਾਂ। ੨. ਜੇਹਾ. ਜੈਸਾ. ਦੇਖੋ, ਜੈਸਾ. "ਜੈਸੇ ਜਲ ਮਹਿ ਕਮਲ ਨਿਰਾਲਮੁ." (ਸਿਧਗੋਸਟਿ) "ਜੈਸੋ ਗੁਰਿ ਉਪਦੇਸਿਆ." (ਗਉ ਮਃ ੫)...
ਦੇਖੋ, ਤੇਰਹ....
ਸੰ. ਸੰਗ੍ਯਾ- ਮਾਂ. ਮਾਤ੍ਰਿ. "ਗੁਰਦੇਵ ਮਾਤਾ ਗੁਰਦੇਵ ਪਿਤਾ." (ਬਾਵਨ) ੨. ਦੁਰ੍ਗਾ. ਭਵਾਨੀ। ੩. ਚੇਚਕ ਦੀ ਦੇਵੀ. ਸ਼ੀਤਲਾ। ੪. ਵਿ- ਮੱਤ. ਮਸ੍ਤ ਹੋਇਆ. "ਤੇਰਾ ਜਨੁ ਰਾਮਰਸਾਇਣਿ ਮਾਤਾ." (ਦੇਵ ਮਃ ੫) ੫. ਅਭਿਮਾਨੀ. ਅਹੰਕਾਰੀ. "ਮਾਤਾ ਭੈਸਾ ਅਮੁਹਾ ਜਾਇ." (ਗਉ ਕਬੀਰ) ਭਾਵ- ਅਹੰਕਾਰੀ ਮਨ ਅਥਵਾ ਮਾਯਾਮਦ ਵਿੱਚ ਮਸ੍ਤ ਖੋਰੀ ਆਦਮੀ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਲਿਖਨ. ਸੰਗ੍ਯਾ- ਲਿਖਣਾ. "ਲਿਖਣ ਵਾਲਾ ਜਲਿ ਬਲਉ, ਜਿਨਿ ਲਿਖਿਆ ਦੂਜਾਭਾਉ." (ਮਃ ੩. ਵਾਰ ਸ੍ਰੀ) ੨. ਲੇਖ. ਲਿਪਿ. ਤਹਰੀਰ। ੩. ਸੰ. ਲੇਖਨੀ. ਲਿੱਖਣ. ਕਲਮ....
ਵਿ- ਆਗਤ. ਆਇਆ ਹੋਇਆ। ੨. ਜੰਮਿਆ. ਪੈਦਾ ਹੋਇਆ। ੩. ਸੰਗ੍ਯਾ- ਜਨਮ. "ਆਇਆ ਤਿਨ ਕਾ ਸਫਲੁ ਭਇਆ ਹੈ ਇਕਮਨਿ ਜਿਨੀ ਧਿਆਇਆ." (ਵਡ ਅਲਾਹਣੀ ਮਃ ੧)...
ਸੰ. चिन्ह् ਧਾ- ਨਿਸ਼ਾਨ ਕਰਨਾ।#੨. ਸੰਗ੍ਯਾ- ਨਿਸ਼ਾਨ। ੩. ਲਕ੍ਸ਼੍ਣ (ਲੱਛਣ)....
ਸੰ. ਪੜ੍ਹਨ ਵਾਲਾ. ਵਾਚਣ ਵਾਲਾ, ਪਾਠੀਆ। ੨. ਪੜ੍ਹਾਉਣ ਵਾਲਾ, ਉਸਤਾਦ. ਅਧ੍ਯਾਪਕ। ੩. ਬ੍ਰਾਹਮਣਾਂ ਦੀ ਇੱਕ ਜਾਤਿ. "ਪਾਠਕ ਨਾਮ ਤਿਲੋਕਾ." (ਗੁਪ੍ਰਸੂ)...
ਸੰ. ਸੰਗ੍ਯਾ- ਜਤਲਾਉਣਾ. ਗ੍ਯਾਪਨ....
ਵਿ- ਕੰਮ ਕਰਨ ਵਾਲਾ। ੨. ਕਮਾਊ. ਖੱਟੂ। ੩. ਕਾਮਿਨੀ. ਸੁੰਦਰ ਇਸਤ੍ਰੀ. "ਤਾ ਸਮ ਨਹੀ ਕਾਮ ਕੀ ਕਾਮਾ." (ਚਰਿਤ੍ਰ ੨੯੬) ੪. ਕਾਮਕੰਦਲਾ. ਮਾਧਵਾਨਲ ਦੀ ਪਿਆਰੀ. "ਕੰਚੁਕੀ ਕਾਮਾ ਕਸੀ ਬਨਾਇ." (ਚਰਿਤ੍ਰ ੯੧) ੫. ਕਾਮਨਾ. ਇੱਛਾ. "ਕਾਮਾ ਬ੍ਰਿੰਦ ਪੂਰੀ ਕਰੀ." (ਗੁਪ੍ਰਸੂ) "ਜਪਿ ਪੂਰਨ ਕਾਮਾ." (ਬਿਹਾ ਛੰਤ ਮਃ ੫)...
ਅ਼. [حّد] ਹ਼ੱਦ. ਸੰਗ੍ਯਾ- ਕਿਨਾਰਾ. ਸੀਮਾ. ਅਵਧਿ। ੨. ਤੇਜੀ. ਤੁੰਦੀ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਫ਼ਾ. [نِشان] ਸੰਗ੍ਯਾ- ਝੰਡਾ, ਧ੍ਵਜ, ਰਿਆਸਤਾਂ ਅਤੇ ਧਰਮਾਂ ਦੇ ਨਿਸ਼ਾਨ ਵੱਖ- ਵੱਖ ਹੋਇਆ ਕਰਦੇ ਹਨ, ਜਿਸ ਤੋਂ ਉਨ੍ਹਾਂ ਦੀ ਭਿੰਨਤਾ ਜਾਣੀ ਜਾਂਦੀ ਹੈ, ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ ਹੈ। ੨. ਚਿੰਨ੍ਹ। ੩. ਲਕ੍ਸ਼੍ਣ (ਲੱਛਣ), ੪. ਸ਼ਾਹੀ ਫ਼ਰਮਾਨ। ੫. ਤਮਗ਼ਾ। ੬. ਸੰਗੀਤ ਅਨੁਸਾਰ ਲੰਮਾ ਨਗਾਰਾ, ਜਿਸ ਦਾ ਭਾਂਡਾ ਤਿੰਨ ਹੱਥ ਦਾ ਗਹਿਣਾ (ਡੂੰਘਾ) ਹੋਵੇ, ਪਰ ਹੁਣ ਨਿਸ਼ਾਨ ਸ਼ਬਦ ਨਗਾਰੇਮਾਤ੍ਰ ਵਾਸਤੇ ਵਰਤੀਦਾ ਹੈ, "ਲਘੁ ਨਿਸਾਨ ਅਰੁ ਬਜੀ ਨਫੀਰੀ," (ਗੁਪ੍ਰਸੂ) "ਬਜ੍ਯੋ ਨਿਸਾਨ ਇਹ ਜੰਬੁ ਦੀਪ,"(ਗ੍ਯਾਨ) ੭. ਸੰ. ਨਿਸ਼ਾਨ, ਤਿੱਖਾ (ਤੇਜ਼) ਕਰਨਾ....