ਬਿਰਾਮ

birāmaबिराम


ਸੰ. ਵਿਰਾਮ. ਸੰਗ੍ਯਾ- ਠਹਿਰਾਉ. ਵਿਸ਼੍ਰਾਮ। ੨. ਪਾਠ ਦੇ ਵਿਸ਼੍ਰਾਮ ਦਾ ਚਿੰਨ੍ਹ. ਹੱਦ ਕਾਮਾ ਫ਼ੁਲਸਟਾਪ ਆਦਿ। ੩. ਅੰਤ. ਅਵਸਾਨ. ਖਾਤਿਮਾ. "ਭਯੋ ਕਦਨ ਬਿਰਾਮ ਹੈ." (ਨਾਪ੍ਰ) ਕਲੇਸ਼ਾਂ ਦਾ ਭੋਗ ਪੈ ਗਿਆ। ੪. ਨਿਵ੍ਰਿੱਤਿ. ਹਟਣ ਦਾ ਭਾਵ.


सं. विराम. संग्या- ठहिराउ. विश्राम। २. पाठ दे विश्राम दा चिंन्ह. हॱद कामा फ़ुलसटाप आदि। ३. अंत. अवसान. खातिमा. "भयो कदन बिराम है." (नाप्र) कलेशां दा भोग पै गिआ। ४. निव्रिॱति. हटण दा भाव.