vipraविप्र
ਸੰ. ਸੰਗ੍ਯਾ- ਬ੍ਰਾਹਮਣ. ਅਤ੍ਰਿਸਿਮ੍ਰਿਤਿ ਦੇ ਸ਼ਃ ੧੩੮ ਵਿੱਚ ਲਿਖਿਆ ਹੈ- ਸੰਸਕਾਰ ਤੋਂ "ਦ੍ਵਿਜ" ਹੁੰਦਾ ਹੈ, ਵਿਦਯਾ ਦ੍ਵਾਰਾ "ਵਿਪ੍ਰ" ਬਣਦਾ ਹੈ। ੨. ਰਿਸਿ. ਰਿਖੀ। ੩. ਪਿੱਪਲ। ੪. ਸਰੀਂਹ (ਸ਼ਿਰੀਸ) ਬਿਰਛ। ੫. ਵਿ- ਬੁੱਧਿਮਾਨ. ਦਾਨੀ.
सं. संग्या- ब्राहमण. अत्रिसिम्रिति दे शः १३८ विॱच लिखिआ है- संसकार तों "द्विज" हुंदा है, विदया द्वारा "विप्र" बणदा है। २. रिसि. रिखी। ३. पिॱपल। ४. सरींह (शिरीस) बिरछ। ५. वि- बुॱधिमान. दानी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਸੰ. ਸੰਸ੍ਕਾਰ. ਸੰਗ੍ਯਾ- ਸੰ- ਉਪਸਰਗ ਅਤੇ ਕ੍ਰਿ ਧਾਤੁ ਤੋਂ ਇਹ ਸ਼ਬਦ ਹੈ. ਸੁਧਾਰਨਾ। ੨. ਸ਼ੁੱਧ ਕਰਨਾ। ੩. ਕਿਸੇ ਕਰਮ ਦੇ ਕਰਨ ਤੋਂ ਪੈਦਾ ਹੋਇਆ ਖਿਆਲ। ੪. ਧਰਮਰੀਤਿ ਨਾਲ ਕੀਤਾ ਹੋਇਆ ਉਹ ਕਰਮ, ਜਿਸ ਦਾ ਅਸਰ ਚਿੱਤ ਤੇ ਬਣਿਆ ਰਹੇ. ਜੈਸੇ- ਜਨਮ ਅਮ੍ਰਿਤ ਵਿਆਹ ਆਦਿ ਸੰਸਕਾਰ.#ਵਿਦ੍ਵਾਨਾਂ ਨੇ ਧਾਰਮਿਕ ਸੰਸਕਾਰ ਤਿੰਨ ਪ੍ਰਕਾਰ ਦੇ ਮੰਨੇ ਹਨ, ਉੱਤਮ ਮਧ੍ਯਮ ਅਤੇ ਨਿਸ਼ਿੱਧ.#(ੳ) ਉੱਤਮ ਸੰਸਕਾਰ ਉਹ ਹਨ, ਜਿਨ੍ਹਾਂ ਕਰਕੇ ਕਰਤਾਰ ਦੀ ਰਚਨਾ ਦੇ ਵਿਰੁੱਧ ਕੁਝ ਨਾ ਕੀਤਾ ਜਾਵੇ ਅਤੇ ਚਿੰਨ੍ਹ ਧਾਰੇ ਜਾਣ ਓਹ ਸ਼ਰੀਰ ਤਥਾ ਦੇਸ਼ ਦੀ ਰੱਖ੍ਯਾ ਦਾ ਕਾਰਣ ਹੋਣ. ਜੈਸੇ- ਅਮ੍ਰਿਤ ਸੰਸਕਾਰ ਸਮੇਂ ਸਿੱਖ ਕੱਛ ਕ੍ਰਿਪਾਣ ਧਾਰਦੇ ਹਨ.#(ਅ) ਮੱਧਮ ਸੰਸਕਾਰ ਉਹ ਹਨ ਜਿਨ੍ਹਾਂ ਦ੍ਵਾਰਾ ਵਾਹਗੁਰੂ ਦੀ ਰਚਨਾ ਬੁਰੀ ਸ਼ਕਲ ਵਿੱਚ ਕੀਤੀ ਜਾਵੇ ਅਤੇ ਚਿੰਨ੍ਹ ਐਸੇ ਧਾਰੇ ਜਾਣ, ਜਿਨ੍ਹਾਂ ਤੋਂ ਸ਼ਰੀਰ ਅਰ ਦੇਸ਼ ਨੂੰ ਕੋਈ ਲਾਭ ਨਾ ਪਹੁੰਚੇ. ਜੈਸੇ- ਜਟਾ ਭਸਮ ਜਨੇਉ ਕੰਠੀ ਆਦਿਕ ਲੋਕ ਧਾਰਨ ਕਰਦੇ ਹਨ.#(ੲ) ਨਿਸਿੱਧ (ਨਿਕ੍ਰਿਸਟ) ਸੰਸਕਾਰ ਉਹ ਹਨ ਜਿਨ੍ਹਾਂ ਕਰਕੇ ਸਿਰਜਨਹਾਰ ਦੀ ਰਚਨਾ ਖੰਡਿਤ ਕੀਤੀ ਜਾਵੇ ਅਰ ਦੇਹ ਤਥਾ ਦੇਸ਼ ਦਾ ਕੋਈ ਹਿਤ ਨਾ ਹੋ ਸਕੇ, ਜੈਸੇ- ਯੋਗੀਆਂ ਦਾ ਕਰਣਵੇਧ, ਸੁੰਨਤ (ਖਤਨਾ), ਮੁੰਡਨ ਆਦਿਕ....
ਦੇਖੋ, ਦਿਜ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ....
ਸੰ. ਸੰਗ੍ਯਾ- ਬ੍ਰਾਹਮਣ. ਅਤ੍ਰਿਸਿਮ੍ਰਿਤਿ ਦੇ ਸ਼ਃ ੧੩੮ ਵਿੱਚ ਲਿਖਿਆ ਹੈ- ਸੰਸਕਾਰ ਤੋਂ "ਦ੍ਵਿਜ" ਹੁੰਦਾ ਹੈ, ਵਿਦਯਾ ਦ੍ਵਾਰਾ "ਵਿਪ੍ਰ" ਬਣਦਾ ਹੈ। ੨. ਰਿਸਿ. ਰਿਖੀ। ੩. ਪਿੱਪਲ। ੪. ਸਰੀਂਹ (ਸ਼ਿਰੀਸ) ਬਿਰਛ। ੫. ਵਿ- ਬੁੱਧਿਮਾਨ. ਦਾਨੀ....
ਦੇਖੋ, ਰਿਖਿ....
ਦੇਖੋ, ਪਿਪਲ ੨. ਨੰਗਾ. ਨਾਂਗਾ....
ਸੰ. शिरीष. ਸਿਰੀਸ. ਇਸ ਨਾਉਂ ਦਾ ਇੱਕ ਬਿਰਛ. ਸਿਰਸ. L. Acacia Sirissa....
ਦੇਖੋ, ਬਿਰਖ ੧....
ਸੰ. बुद्घिमान्. ਵਿ- ਅਕ਼ਲਮੰਦ। ੨. ਸੰਗ੍ਯਾ- ਪੰਜਾਬੀ ਦੀ ਇੱਕ ਪਰੀਕ੍ਸ਼ਾ (ਇਮਤਿਹਾਨ) ਅਤੇ ਵਿਦ੍ਯਾ ਦੀ ਪਦਵੀ....
ਸੰ. दानिन. ਵਿ- ਦਾਨ ਦੇਣ ਵਾਲਾ. "ਉਰਵਾਰਿ ਪਾਰਿ ਸਭ ਏਕੋ ਦਾਨੀ." (ਗਉ ਕਬੀਰ) ਲੋਕ ਪਰਲੋਕ ਵਿੱਚ ਇੱਕੋ ਦਾਤਾ ਹੈ। ੨. ਫ਼ਾ. [دانی] ਤੂੰ ਜਾਣਦਾ ਹੈਂ. "ਤਹਕੀਕ ਦਿਲ ਦਾਨੀ." (ਤਿਲੰ ਮਃ ੧) ਜੇ ਇਹ ਦੂਜੇ ਸ਼ਬਦ ਦੇ ਅੰਤ ਆਵੇ, ਤਦ ਜਾਣਨ ਦਾ ਅਰਥ ਦਿੰਦਾ ਹੈ, ਜੈਸੇ- ਸਖ਼ੁਨਦਾਨੀ, ਰਾਜ਼ਦਾਨੀ ਆਦਿ। ੪. ਦੂਜੇ ਸ਼ਬਦ ਦੇ ਅੰਤ ਆਕੇ ਇਸ ਦਾ ਅਰਥ ਰੱਖਣ (ਧਾਰਨ) ਵਾਲੀ ਅਰਥ ਭੀ ਹੋਇਆ ਕਰਦਾ ਹੈ, ਜਿਵੇਂ- ਸੁਰਮੇਦਾਨੀ, ਗੁਲਾਬਦਾਨੀ ਆਦਿ....