dhvija, dhvijanamā, dhavija, dhavijanamāद्विज, द्विजनमा, दविज, दविजनमा
ਦੇਖੋ, ਦਿਜ.
देखो, दिज.
ਸੰ. ਦ੍ਵਿਜ. ਸੰਗ੍ਯਾ- ਦੋ ਵਾਰ ਹੋਇਆ ਹੈ ਜਿਸ ਦਾ ਜਨਮ. ਗਰਭ ਅਤੇ ਧਾਰਮਿਕ ਸੰਸਕਾਰ ਤੋਂ ਜਨਮ ਲੈਣ ਵਾਲਾ. ਹਿੰਦੂਮਤ ਅਨੁਸਾਰ ਬ੍ਰਾਹਮ੍ਣ, ਕ੍ਸ਼੍ਤ੍ਰਿਯ ਅਤੇ ਵੈਸ਼੍ਯ, ਕ੍ਯੋਂਕਿ ਇਨ੍ਹਾਂ ਦਾ ਗਾਯਤ੍ਰੀਮੰਤ੍ਰ ਉਪਦੇਸ਼ ਨਾਲ ਜਨੇਊਸੰਸਕਾਰ ਹੁੰਦਾ ਹੈ.#ਦਿਜ (ਦ੍ਵਿਜ) ਸ਼ਬਦ ਵਿਸ਼ੇਸ ਕਰਕੇ ਬ੍ਰਾਹਮਣ ਲਈ ਵਰਤੀਦਾ ਹੈ, ਪਰ ਸਾਮਾਨ੍ਯ ਕਰਕੇ ਇਹ ਤਿੰਨਾਂ ਵਰਣਾਂ ਵਾਸਤੇ ਆਉਂਦਾ ਹੈ. ਦੇਖੋ, ਰਾਮਾਵਤਾਰ ਵਿੱਚ ਵੈਸ਼੍ਯ ਲਈ ਦਿਜ ਸ਼ਬਦ ਹੈ- "ਜਿਮ ਤਜੇ ਪ੍ਰਾਣ ਦਿਜ ਸੁਤਵਿਛੋਹ।" ੨. ਦੰਦ, ਕ੍ਯੋਂਕਿ ਇਹ ਦੋ ਵਾਰ ਜਨਮਦੇ ਹਨ। ੩. ਪੰਛੀ, ਇਹ ਭੀ ਦੋ ਵਾਰ ਜਨਮਦਾ ਹੈ, ਮਾਂ ਦੇ ਪੇਟ ਅਤੇ ਆਂਡੇ ਤੋਂ। ੪. ਉਹ ਸ਼ਬਦ, ਜਿਸ ਨੇ ਦੋ ਬੋਲੀਆਂ ਤੋਂ ਜਨਮ ਲਿਆ ਹੈ. ਜਿਵੇਂ- ਗੁਰਬਖ਼ਸ਼ਸਿੰਘ, ਹਕੀਕਤਰਾਇ ਆਦਿ। ੫. ਖ਼ਾਲਸਾਧਰਮ ਅਨੁਸਾਰ ਸਾਰੇ ਅਮ੍ਰਿਤਧਾਰੀ ਦ੍ਵਿਜ ਹਨ, ਕ੍ਯੋਂਕਿ ਪਿਤਾ ਗੁਰੂ ਗੋਬਿੰਦਸਿੰਘ ਜੀ ਅਤੇ ਮਾਤਾ ਸਾਹਿਬਕੌਰ ਜੀ ਦੀ ਗੋਦ ਵਿੱਚ ਆਕੇ ਦੂਜਾ ਜਨਮ ਧਾਰਦੇ ਹਨ. "ਸਤਿਗੁਰ ਕੈ ਜਨਮੇ ਗਵਨੁ ਮਿਟਾਇਆ." (ਸਿਧਗੋਸਟਿ)...