vijēadhashamīविजयदशमी
ਦੇਖੋ, ਵਿਜਯਾਦਸ਼ਮੀ.#ਵਿਜਯਾ. ਸੰ. ਸੰਗ੍ਯਾ- ਭੰਗ। ੨. ਮਜੀਠ। ੩. ਜੰਡੀ। ੪. ਦੁਰਗਾ। ੫. ਸ਼੍ਰਵਣ ਨਛਤ੍ਰ ਵਾਲੀ ਦ੍ਵਾਦਸ਼ੀ। ੬. ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ੪੦ ਮਾਤ੍ਰਾ, ਦਸ ਦਸ ਮਾਤ੍ਰਾ ਪੁਰ ਵਿਸ਼੍ਰਾਮ, ਅੰਤ ਰਗਣ .#ਉਦਾਹਰਣ-#ਪ੍ਰਿਥਮ ਮਧੁਕੈਟ ਮਦ, ਮਥਨਿ ਮਹਿਖਾਸੁਰੈ,#ਮਾਨ ਮਰਦਨ ਕਰਨਿ, ਤਰਨਿ ਬਰਬੰਡਿਕਾ,#ਧੂਮ੍ਰਦ੍ਰਿਗ ਧਰਨਿ ਧਰ, ਧੂਰ ਧਾਨੀ ਕਰਨਿ,#ਚੰਡ ਅਰੁ ਮੁੰਡ ਕਰ, ਮੁੰਡ ਖਁਡਖੰਡਿਕਾ,#ਰਕ੍ਤਬੀਜਾਰ੍ਦਨੀ, ਰਕ੍ਤ ਭੱਛਨਕਰਨਿ,#ਦਰਨਿ ਅਨਿ ਸ਼ੁੰਭ ਰਨ, ਰਾਰਰਿਸਰ੍ਮਡਿਕਾ,#ਸ਼ੁੰਭ ਬਲਧਾਰ ਸੰਘਾਰ ਕਰਵਾਰ ਕਰ#ਸਕਲ ਖਲ ਅਸੁਰ ਦਲ, ਜੈਤਿ ਜੈ ਚੰਡਿਕਾ. (ਚੰਡੀ ੧)#ਪ੍ਰਿਥਮ ਟੰਕੋਰ ਝੁਕ ਝਾਰ ਸੰਸਾਰ ਮਦ,#ਦੰਡ ਕੋਦੰਡ ਰਹਿ ਮੰਡ ਨਵਖੰਡ ਕੋ,#ਚਾਲ ਅਚਲਾ ਅਚਲ ਘਾਲ ਦਿਗਪਾਲ ਬਲ,#ਪਾਲਿ ਰਿਖਿਰਾਜ ਕੇ ਬਚਨ ਪਰਚੰਡ ਕੋ,#ਸੋਧ ਦੈ ਈਸ਼ ਕੋ ਬੋਧ ਜਗਦੀਸ਼ ਕੋ,#ਕ੍ਰੋਧ ਉਪਜਾਯ ਭ੍ਰਿਗੁਨੰਦ ਬਰਬੰਡ ਕੋ,#ਬਾਂਦ ਬਰ ਸ੍ਵਰ੍ਗ ਕੋ ਸਾਧ ਅਪਵਰ੍ਗ ਧਨੁ-#ਭੰਗ ਕੋ ਸ਼ਬਦ ਗ੍ਯੋ ਭੇਦ ਬ੍ਰਹਮੰਡ ਕੋ. (ਰਾਮਚੰਦ੍ਰਿਕਾ)
देखो, विजयादशमी.#विजया. सं. संग्या- भंग। २. मजीठ। ३. जंडी। ४. दुरगा। ५. श्रवण नछत्र वाली द्वादशी। ६. इॱक मात्रिक छंद, जिस दा लॱछण है- चार चरण, प्रति चरण ४० मात्रा, दस दस मात्रा पुर विश्राम, अंत रगण .#उदाहरण-#प्रिथम मधुकैट मद, मथनि महिखासुरै,#मान मरदनकरनि, तरनि बरबंडिका,#धूम्रद्रिग धरनि धर, धूर धानी करनि,#चंड अरु मुंड कर, मुंड खँडखंडिका,#रक्तबीजार्दनी, रक्त भॱछनकरनि,#दरनि अनि शुंभ रन, राररिसर्मडिका,#शुंभ बलधार संघार करवार कर#सकल खल असुर दल, जैति जै चंडिका. (चंडी १)#प्रिथम टंकोर झुक झार संसार मद,#दंड कोदंड रहि मंड नवखंड को,#चाल अचला अचल घाल दिगपाल बल,#पालि रिखिराज के बचन परचंड को,#सोध दै ईश को बोध जगदीश को,#क्रोध उपजाय भ्रिगुनंद बरबंड को,#बांद बर स्वर्ग को साध अपवर्ग धनु-#भंग को शबद ग्यो भेद ब्रहमंड को. (रामचंद्रिका)
ਅੱਸੁ ਸਦੀ ੧੦. ਹਿੰਦੂਮਤ ਦੇ ਗ੍ਰੰਥਾਂ ਵਿੱਚ ਇਹ ਦਿਨ ਦੁਸ਼ਮਨ ਉੱਤੇ ਫਤੇ ਪਾਉਣ ਲਈ ਉੱਤਮ ਮਹੂਰਤ ਹੈ.¹ ਰਾਮਚੰਦ੍ਰ ਜੀ ਨੇ ਲੰਕਾ ਜਿੱਤਣ ਨੂੰ ਇਸੇ ਦਿਨ ਕੂਚ ਕੀਤਾ ਸੀ. ਦੇਖੋ, ਦਸਹਰਾ ੨....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਹਾਰ. ਸ਼ਿਕਸ੍ਤ। ੨. ਟੇਢਾਪਨ. ਵਿੰਗਾ ਕਰਨ ਦਾ ਭਾਵ. "ਮੁਹ ਮੈਲਾ ਕਰੈ ਨ ਭੰਗ." (ਵਾਰ ਰਾਮ ੨. ਮਃ ੫) ੩. ਭੈ. ਡਰ. "ਕਹੁ ਨਾਨਕ ਤਿਸੁ ਜਨ ਨਹੀ ਭੰਗ." (ਭੈਰ ਮਃ ੫) ੪. ਭੇਦ. ਫਰਕ। ੫. ਤਰੰਗ. ਲਹਰ। ੬. ਵਿਘਨ. "ਹਰਿ ਰਾਮ ਜਪਤ ਕਬ ਪਰੈ ਨ ਭੰਗੁ." (ਸੁਖਮਨੀ) ੭. ਕਸੂਰ. ਅਪਰਾਧ. "ਨਾਨਕ ਮੈ ਤਨਿ ਭੰਗੁ." (ਸਵਾ ਮਃ ੧) ੮. ਭੰਗਾ. ਵਿਜੀਆ. ਭਾਂਗ. ਦੇਖੋ, ਭੰਗਾ ੧....
ਸੰ. ਮੰਜਿਸ੍ਟਾ. ਸੰਗ੍ਯਾ- ਇੱਕ ਬੇਲ, ਜਿਸ ਦੀ ਡੰਡੀ ਵਿੱਚੋਂ ਲਾਲ ਅਤੇ ਪੱਕਾ ਰੰਗ ਨਿਕਲਦਾ ਹੈ. ਰਕ੍ਤਯਸ੍ਟਿਕਾ. L. Rubia Cordifolia. ਗੁਰਬਾਣੀ ਵਿੱਚ ਮਜੀਠ ਦੇ ਰੰਗ ਦਾ ਦ੍ਰਿਸ੍ਟਾਂਤ ਕਰਤਾਰ ਦੇ ਪ੍ਰੇਮਰੰਗ ਨੂੰ ਦਿੱਤਾ ਹੈ, ਕਿਉਂਕਿ ਇਹ ਪੱਕਾ ਹੁੰਦਾ ਹੈ. "ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ." (ਤਿਲੰ ਮਃ ੧)...
ਛੋਟਾ ਜੰਡ. ਸ਼ਮੀ. ਦੇਖੋ, ਜੰਡ....
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰ. ਸ਼੍ਰਵਣ. ਸੰਗ੍ਯਾ- ਕੰਨ. "ਸ੍ਰਵਣ ਸੋਏ ਸੁਣਿ ਨਿੰਦ." (ਗਉ ਮਃ ੫) ੨. ਸੁਣਨਾ ੩. ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। ੪. ਅੰਧਕ ਰਿਖੀ ਦਾ ਪੁਤ੍ਰ "ਸਿੰਧੁ", ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. "ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ।।" (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ. ਸ੍ਰਵਣ ਰਿਖੀ (ਸਿੰਧੁ) ਜੇਹਾ। ੫. स्रवण ਚੁਇਣਾ. ਟਪਕਣਾ....
ਦੇਖੋ, ਨਕ੍ਸ਼੍ਤ੍ਰ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. मातृक. ਵਿ- ਮਾਤਾ ਦਾ. "ਮਾਤ੍ਰਿਕ ਸਪਤ, ਸਪਤ ਪਿਤਰਨ ਕੁਲ." (ਪਾਰਸਾਵ) ਸੱਤ ਮਾਂ ਦੀਆ ਅਤੇ ਸੱਤ ਪਿਤਾ ਦੀਆਂ ਕੁਲਾਂ। ੨. ਸੰ. मात्रिक. ਮਾਤ੍ਰਾ ਦਾ. ਜੈਸੇ- ਮਾਤ੍ਰਿਕ ਛੰਦ. ਮਾਤ੍ਰਿਕ ਗਣ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਸੰ. ਸੰਗ੍ਯਾ- ਅੱਖਰ ਦੇ ਉੱਚਾਰਣ ਵਿੱਚ ਜੋ ਸਮਾਂ ਲਗਦਾ ਹੈ, ਉਸ ਨੂੰ "ਮਾਤ੍ਰਾ" ਆਖਦੇ ਹਨ. ਪਿੰਗਲਗ੍ਰੰਥਾਂ ਵਿੱਚ ਕਲ, ਕਲਾ, ਮੱਤ, ਮੱਤਾ ਆਦਿ ਮਾਤ੍ਰਾ ਦੇ ਨਾਮ ਹਨ. "ਗਿਣੈ ਵੀਰ ਮਾਤ੍ਰਾ ਕਲੀ ਏਕ ਰਾਨੈ." (ਰੂਪਦੀਪ) ੨. ਸ੍ਵਰ ਅੱਖਰਾਂ ਦੇ ਵ੍ਯੰਜਨਾ ਨਾਲ ਲੱਗੇ ਚਿੰਨ੍ਹ. ਲਗ. (ਾ) (ਿ) (ੀ) (ੁ) (ੂ) (ੇ) (ੈ) (ੋ) (ੌ) (ੰ) (ਃ)। ੩. ਇੰਦ੍ਰੀਆਂ ਦੀਆਂ ਵ੍ਰਿੱਤੀਆਂ, ਜਿਨ੍ਹਾਂ ਦ੍ਵਾਰਾ ਵਿਸੇ ਜਾਣੇ ਜਾਂਦੇ ਹਨ. "ਏਕੈ ਰਸ ਮਾਤ੍ਰਾ ਕੇ ਰਾਤਾ." (ਦੱਤਾਵ) ੪. ਹੱਦ. ਸੀਮਾਂ. ਅਵਧਿ. "ਜੀਵਨ ਕੇ ਬਲ ਕੀ ਪਰ ਮਾਤ੍ਰਾ." (ਕ੍ਰਿਸ਼ਨਾਵ) ੫. ਉਦਾਸੀਨ ਸਾਧੂਆਂ ਦੇ ਨਿਯਮ ਪ੍ਰਗਟ ਕਰਣ ਵਾਲੇ ਮੰਤ੍ਰ, ਜੋ ਸ਼੍ਰੀ ਗੁਰੂ ਨਾਨਕ ਦੇਵ, ਬਾਬਾ ਸ਼੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਸੰਤ ਅਲਮਸਤ ਜੀ ਅਤੇ ਫੂਲਸਾਹਿਬ ਆਦਿਕਾਂ ਦੇ ਨਾਮ ਤੋਂ ਰਚੇ ਗਏ ਹਨ.¹ ਮਾਤ੍ਰਾ ਦਾ ਕੁਝ ਨਮੂਨਾ ਇਹ ਹੈ- ਮਾਤ੍ਰਾ ਗੁਰੂ ਨਾਨਕਦੇਵ ਜੀ ਕੀ-#ਪ੍ਰਿਥਮ ਗੁਰੁ ਕੋ ਨਮਸਕਾਰ। ਸਗਲ ਜਗਤ ਜਾਕੇ ਆਧਾਰ।#ਓਅੰਕਾਰ ਕੀ ਰਾਹ ਚਲਾਈ। ਸਤਿਗੁਰੁ ਹੋਏ ਆਪ ਸਹਾਈ।#ਓਅੰ ਆਦਿ ਉਦਾਸੀ ਆਇ। ਸਤਿਨਾਮ ਕਾ ਜਾਪ ਜਪਾਇ।#ਓਅੰ ਆਦਿ ਉਦਾਸੀ ਆਏ। ਉਦਾਸਧਰਮ ਕਾ ਰਾਹ ਚਲਾਏ।#ਓਅੰ ਅੱਖਰ ਨਾਮ ਉਦਾਸੀ। ਸੋਹੰ ਅੱਖਰ ਨਾਮ ਸੰਨ੍ਯਾਸੀ।#ਓਅੰ ਸੋਹੰ ਆਪੋ ਆਪ। ਆਪ ਜਪਾਏ ਸੋਹੰ ਕਾ ਜਾਪ।#ਉਦਾਸ ਮਾਰਗ ਮੇ ਰਹੇ ਉਦਾਸੀ। ਨਾਨਕ ਸੋ ਕਹੀਏ ਉਦਾਸੀ। ×××#ਮਾਤ੍ਰਾ ਬਾਬੇ ਸ਼੍ਰੀ ਚੰਦ ਜਤੀ ਜੀ ਕਾ-²#ਗੁਰੁ ਅਬਿਨਾਸੀ ਖੇਲ ਰਚਾਯਾ। ਅਗਮਨਿਗਮ³ ਕਾ ਪੰਥ ਬਤਾਯਾ। ਗਿਆਨ ਕੀ ਗੋਦੜੀ ਖਿਮਾ ਕੀ ਟੋਪੀ। ਜਤ ਕਾ ਆੜਬੰਦ ਸੀਲ ਲਿੰਗੋਟੀ।#ਅਕਾਲ ਖਿੰਥਾ ਨਿਰਾਸ ਝੋਲੀ। ਜੁਗਤ ਕਾ ਟੋਪ ਗੁਰਮੁਖੀ ਬੋਲੀ।#ਧਰਮ ਕਾ ਚੋਲਾ ਸਤ ਕੀ ਸੇਲੀ। ਮਰਯਾਦ ਮੇਖਲੀ ਲੈ ਗਲੇ ਸੇਲੀ। × × × × × ×#ਸਾਹ ਸੁਪੈਦ ਜਰਦ ਸੁਰਖਾਈ ਜੋ ਲੈ ਪਹਿਰੈ ਸੋ ਗੁਰਭਾਈ।× × × × × ×#ਨਾਨਕਪੂਤਾ ਸ਼੍ਰੀਚੰਦ ਬੋਲੇ। ਜੁਗਤ ਪਛਾਣੇ ਤਤੁ ਵਿਰੋਲੇ।#ਐਸੀਮਾਤ੍ਰਾ⁴ ਲੈ ਪਹਿਰੈ ਕੋਇ। ਆਵਾਗਵਣ ਮਿਟਾਵੈ ਸੋਇ.#੬. ਤੀਜਾ ਕਾਰਕ. ਮਾਤਾ ਨੇ. ਮਾਤਾ ਕਰਕੇ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਬਿਸਰਾਮ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਇੱਕ ਵਰਣਿਕ ਗਣ, ਜਿਸ ਦਾ ਲੱਛਣ ਮੱਧ ਲਘ ਹੈ. ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਦੇਖੋ, ਪ੍ਰਥਮ। ੨. ਕ੍ਰਿ. ਵਿ- ਪਹਿਲਾਂ "ਪ੍ਰਿਥਮ ਭਗੌਤੀ ਸਿਮਰਕੈ." (ਚੰਡੀ ੩)...
ਮਥਦੇ (ਰਿੜਕਦੇ) ਹਨ. ਰਿੜਕਦੀਆਂ ਹਨ. "ਜਿਉ ਮਥਨਿ ਮਾਧਾਣੀਆ." (ਸਵਾ ਮਃ ੫)...
ਸੰ. मान. ਧਾ- ਗ੍ਯਾਨਪ੍ਰਾਪਤਿ ਦੀ ਇੱਛਾ ਕਰਨਾ, ਆਦਰ ਕਰਨਾ, ਵਿਚਾਰਨਾ, ਤੋਲਣਾ, ਮਿਣਨਾ। ੨. ਸੰਗ੍ਯਾ- ਅਭਿਮਾਨ. ਗਰੂਰ. "ਸਾਧੋ! ਮਨ ਕਾ ਮਾਨ ਤਿਆਗੋ." (ਗਉ ਮਃ ੯) ੩. ਆਦਰ. "ਰਾਜਸਭਾ ਮੇ ਪਾਯੋ ਮਾਨ." (ਗੁਪ੍ਰਸੂ) ੪. ਰੋਸਾ. ਰੰਜ. "ਰਾਜੰ ਤ ਮਾਨੰ." (ਸਹਸ ਮਃ ੫) ਜੇ ਰਾਜ ਹੈ, ਤਦ ਉਸ ਦੇ ਸਾਥ ਹੀ ਉਸ ਦੇ ਨਾਸ਼ ਤੋਂ ਮਨ ਦਾ ਗਿਰਾਉ ਹੈ। ੫. ਪ੍ਰਮਾਣ. ਵਜ਼ਨ. ਤੋਲ. ਮਿਣਤੀ. * ਮਾਪ. ਦੇਖੋ, ਤੋਲ ਅਤੇ ਮਿਣਤੀ। ੬. ਘਰ. ਮੰਦਿਰ. "ਬਾਨ ਪਵਿਤ੍ਰਾ ਮਾਨ ਪਵਿਤ੍ਰਾ." (ਸਾਰ ਮਃ ੫) ੭. ਮਾਨਸਰ ਦਾ ਸੰਖੇਪ. "ਮਾਨ ਤਾਲ ਨਿਧਿਛੀਰ ਕਿਨਾਰਾ." (ਗੁਵਿ ੧੦) ੮. ਮਾਂਧਾਤਾ ਦਾ ਸੰਖੇਪ. "ਸੁਭ ਮਾਨ ਮਹੀਪਤਿ ਛੇਤ੍ਰਹਿ" ਦੈ." (ਮਾਂਧਾਤਾ) ੯. ਜੱਟਾਂ ਦਾ ਇੱਕ ਪ੍ਰਸਿੱਧ ਗੋਤ. ਹੁਸ਼ਿਆਰਪੁਰ ਦੇ ਜਿਲੇ ਮਾਨਾਂ ਦਾ ਬਾਰ੍ਹਾ (ਬਾਰਾਂ ਪਿੱਡਾਂ ਦਾ ਸਮੁਦਾਯ) ਹੈ। ੧੦. ਦੇਖੋ, ਮਾਨੁ। ੧੧. ਦੇਖੋ, ਮਾਨਸਿੰਘ ੨। ੧੨. ਸੰ. ਵਿ- ਮਾਨ੍ਯ. ਪੂਜਯ. "ਸਰਵਮਾਨ ਤ੍ਰਿਮਾਨ ਦੇਵ." (ਜਾਪੁ) ੧੩. ਮੰਨਿਆ ਹੋਇਆ. ਸ਼੍ਰੱਧਾਵਾਨ. "ਮਿਲਿ ਸਤਿਗੁਰੁ ਮਨੂਆ ਮਾਨ ਜੀਉ." (ਆਸਾ ਛੰਤ ਮਃ ੪) ੧੪. ਫ਼ਾ. [مان] ਸ੍ਵਾਮੀ. ਸਰਦਾਰ। ੧੫. ਕੁਟੰਬ. ਪਰਿਵਾਰ। ੧੬. ਘਰ ਦਾ ਸਾਮਾਨ। ੧੭. ਸਰਵਅਸੀਂ. ਹਮ....
ਦੇਖੋ, ਮ੍ਰਿਦ. ਸੰ. ਮਰ੍ਦਨ. ਸੰਗ੍ਯਾ- ਮਸਲਣਾ. ਮਲਣਾ. ਮੁੱਠੀ ਚਾਪੀ ਕਰਨੀ। ੨. ਪੀਹਣਾ. ਚੂਰਾ ਕਰਨਾ. "ਚਾਰਿ ਬਰਨ ਚਉਹਾਂ ਕੇ ਮਰਦਨ." (ਆਸਾ ਮਃ ੫) ੩. ਸ਼ਰੀਰ ਉੱਪਰ ਮਲਣ ਦਾ ਪਦਾਰਥ. ਵਟਣਾ. "ਤਨਿ ਮਰਦਨ ਮਾਲਣਾ." (ਆਸਾ ਮਃ ੫) ੪. ਸੰਪ੍ਰਦਾਈ ਗ੍ਯਾਨੀ ਮਰਦਨ ਦਾ ਅਰਥ ਕਰਦੇ ਹਨ- ਮਰਦਾਂ ਦੇ. "ਪੀਵਤ ਮਰਦਨ ਲਾਗ." (ਗਉ ਕਬੀਰ) ਰਾਮਰਸ ਪੀਂਦੇ ਹਨ ਮਰਦਾਂ (ਸੰਤਾਂ) ਦ੍ਵਾਰਾ. ਪਰ ਇਹ ਅਰਥ ਸਹੀ ਨਹੀਂ, ਕਿਉਂਕਿ ਲਾਗ ਪਾਠ ਹੈ, ਲਾਗਿ ਨਹੀਂ. ਦੇਖੋ, ਮਰਦ ੪....
ਕਰ੍ਣ (ਕੰਨ) ਵਿੱਚ. ਕਾਨ ਮੇ. "ਕਦੇ ਨ ਕਰਨਿ ਧਰਿਆ." (ਸ੍ਰੀ ਅਃ ਮਃ ੫) ੨. ਕਰਦੇ ਹਨ. "ਮੰਨੇ ਕਾ ਬਹਿ ਕਰਨਿ ਵੀਚਾਰੁ." (ਜਪੁ) ੩. ਕੀਤੇ ਗਏ ਹਨ....
ਸੰਗ੍ਯਾ- ਨੌਕਾ. ਬੇੜੀ. ਕਿਸ਼ਤੀ, "ਤਰਨੀ ਬਿਘਨਾ ਸਲਿਤਾਪਤਿ ਕੀ." (ਨਾਪ੍ਰ) ੨. ਦੇਖੋ, ਤਰੁਣੀ ਅਤੇ ਤਰੁਨਿ। ੩. ਸੰ. ਤਰਣਿ. ਸੂਰਜ....
ਬਲਵੰਤਿਕਾ. ਬਲ (ਸ਼ਕਤਿ) ਵਾਲੀ. "ਤੀਨੋ ਗਾਨੀ ਬਰਬੰਡਿਕਾ." (ਨਾਪ੍ਰ)...
ਸੰਗ੍ਯਾ- ਧੂਏਂ ਰੰਗੀ ਅੱਖਾਂ ਵਾਲਾ. ਧੂਮ੍ਰਲੋਚਨ ਦੈਤ। ੨. ਭਾਵੇਂ ਧੂਮ੍ਰਾਕ੍ਸ਼੍ ਦਾ ਅਰਥ ਭੀ ਧੂਮ੍ਰਲੋਚਨਹੀ ਹੈ, ਪਰ ਉਹ ਇਸ ਤੋਂ ਵੱਖ ਹੈ. ਦੇਖੋ, ਧੂਮ੍ਰਲੋਚਨ ਅਤੇ ਧੂਮ੍ਰਾਛ. "ਧੂਮ੍ਰਨੈਨ ਗਿਰਿਰਾਜ ਤਟ ਊਂਚੇ ਕਹੀ ਪੁਕਾਰ." (ਚੰਡੀ ੧)...
ਪ੍ਰਿਥਿਵੀ. ਦੇਖੋ, ਧਰਣਿ. "ਧਰਨਿ ਮਾਹਿ ਆਕਾਸ ਪਇਆਲ." (ਸੁਖਮਨੀ)...
ਸ. ਧੂਲਿ. ਸੰਗ੍ਯਾ- ਰਜ. ਗਰਦ. ਧੂੜ....
ਧਾਨ ਦੇ ਪੱਤੇ ਜੇਹਾ ਹਰੇ ਰੰਗਾ। ੨. ਸੰ. ਵਿ- ਧਾਰਣ ਕਰਨ ਵਾਲੀ। ੩. ਸੰਗ੍ਯਾ- ਜਗਹ. ਅਸਥਾਨ. ਥਾਂ. "ਤ੍ਰ੍ਯੋਦਸ ਬਰਖ ਬਸੈਂ ਬਨਧਾਨੀ." (ਰਾਮਾਵ) "ਬਸੁਦੇਵ ਕੋ ਨੰਦ ਚਲ੍ਯੋ ਰਨਧਾਨੀ." (ਕ੍ਰਿਸ਼ਨਾਵ) ੪. ਰਾਜਧਾਨੀ ਦਾ ਸੰਖੇਪ. "ਧੂਮ੍ਰਦ੍ਰਿਗ ਧਰਨਿ ਧਰ ਧੂਰ ਧਾਨੀ ਕਰਨਿ." (ਚੰਡੀ ੧) ੫. ਮੋਢੀ. ਮੁਖੀਆ. "ਢੱਠਾ ਵਿੱਚ ਮੈਦਾਨ ਦੇ ਰਾਜਿਆਂ ਦਾ ਧਾਨੀ." (ਜੰਗਨਾਮਾ)...
ਸੰ. चण्ड ਧਾ- ਗੁੱਸਾ ਕਰਨਾ। ੨. ਸੰਗ੍ਯਾ- ਇਮਲੀ ਦਾ ਬਿਰਛ। ੩. ਤਾਪ. ਗਰਮੀ। ੪. ਇੱਕ ਯਮਗਣ। ੫. ਵਿਸਨੁ ਦਾ ਇੱਕ ਪਾਰ੍ਸਦ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ। ੭. ਸ਼ੁੰਭ ਅਸੁਰ ਦੇ ਸੈਨਾਪਤਿ ਮੁੰਡ ਦਾ ਛੋਟਾ ਭਾਈ, ਜਿਸ ਦੇ ਮਾਰਨ ਤੋਂ ਦੁਰਗਾ ਦਾ ਨਾਮ ਚੰਡਿਕਾ ਅਤੇ ਚੰਡੀ ਹੋਇਆ. "ਮੁੰਡ ਕੋ ਮੁੰਡ ਉਤਾਰਦਯੋ ਅਬ ਚੰਡ ਕੋ ਹਾਥਲਗਾਵਤ ਚੰਡੀ." (ਚੰਡੀ ੧) ੮. ਯੋਗਨਿਦ੍ਰਾ. "ਛੁਟੀ ਚੰਡ ਜਾਗੇ ਬ੍ਰਹਮ." (ਚੰਡੀ ੧) ੯. ਚੰਡਿਕਾ ਦਾ ਸੰਖੇਪ. "ਨਿਰਖ ਰੂਪ ਬਰ ਚੰਡ ਕੋ ਗਿਰ੍ਯੋ ਮੂਰਛਾ ਖਾਇ." (ਚੰਡੀ ੧) ੧੦. ਵਿ- ਤਿੱਖਾ. ਤੇਜ਼। ੧੧. ਗਰਮ. "ਅਬ ਸੂਰਜ ਕੀ ਚੰਡ ਕਿਰਨ ਭੀ." (ਗੁਪ੍ਰਸੂ) ੧੨. ਕ੍ਰੋਧ ਸਹਿਤ. ਗੁਸੈਲਾ। ੧੩. ਘੋਰ. ਭਯਾਨਕ. ਡਰਾਵਣਾ. "ਚੰਡ ਕੋਪ ਕੈ ਚੰਡਿਕਾ ਏ ਆਯੁਧ ਕਰਲੀਨ." (ਚੰਡੀ ੧) ੧੪. ਸਿੰਧੀ. ਸੰਗ੍ਯਾ- ਚੰਦ. ਚੰਦ੍ਰਮਾ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. मुणड. ਧਾ- ਚੂਰਣ ਕਰਨਾ, ਮੁੰਨਣਾ (ਹਜਾਮਤ ਕਰਨਾ), ਡੁੱਬਣਾ. ਸ੍ਵੱਛ (ਨਿਰਮਲ) ਕਰਨਾ।#੨. ਸੰਗ੍ਯਾ- ਮੱਥਾ. ਮਸ੍ਤਕ। ੩. ਸਿਰ। ੪. ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. "ਮੁੰਡ ਕੋ ਮੁੰਡ ਉਤਾਰਦਿਯੋ" (ਚੰਡੀ ੧) ੫. ਕੇਤੁਗਾਹ। ੬. ਨਾਈ। ੭. ਸ਼ਾਖਾ ਰਹਿਤ ਬਿਰਛ ਦਾ ਧੜ. ਠੂਠ। ੮. ਚਰਖੇ ਆਦਿਕ ਦਾ ਮੁੰਨਾ. "ਮੁੰਡ ਭਰਥਰਿ ਘ੍ਰਿਤ ਚੁਅਤ ਨਿਹਾਰਿਓ." (ਚਰਿਤ੍ਰ ੨੦੯) ਸੂਰਜ ਦੀ ਗਰਮੀ ਕਰਕੇ ਜਿਸ ਵਿੱਚੋਂ ਚਿਕਨਾਈ ਟਪਕ ਰਹੀ ਹੈ, ਅਜੇਹਾ ਮੁੰਨਾ ਦੇਖਿਆ....
ਦੇਖੋ, ਰਕਤ....
ਦੇਖੋ, ਅਣਿ। ੨. ਸੰ. ਅਨ੍ਯ. ਵਿ- ਦੂਜਾ. ਠੋਰ. ਇਤਰ. "ਅਨਿ ਨ ਉਪਾਵ ਕਰਹਾਂ." (ਆਸਾ ਮਃ ੫) ਅਨ੍ਯ ਉਪਾਵ ਨ ਕਰਹਾਂ। ੩. ਸੈਨਾ. ਅਨੀਕ. "ਹਉ ਮੈ ਅਨਿ ਸਿਉ ਲਰਿ ਮਰੈ." (ਬਾਵਨ)...
ਸੰ. शुम्भ ਸ਼ੁੰਭ. ਸੰਗ੍ਯਾ- ਕਸ਼੍ਯਪ ਦੇ ਵੀਰਯ ਤੋਂ ਦਨੁ ਦੇ ਉਦਰੋਂ ਪੈਦਾ ਹੋਇਆ ਦਾਨਵ, ਜੋ ਨਿਸੁੰਭ ਦਾ ਭਾਈ ਸੀ. ਇਸ ਨੂੰ ਦੁਰਗਾ ਨੇ ਜੰਗ ਵਿੱਚ ਮਾਰਿਆ. "ਸੁੰਭ ਨਿਸੁੰਭ ਪਠਾਯਾ ਜਮ ਦੇ ਧਾਮ ਨੂੰ" (ਚੰਡੀ ੩) ਦੇਖੋ, ਨਮੁਚਿ ੨....
ਸੰ. ਸੰਹਾਰ. ਸੰਹਾਰਣ. ਸੰਗ੍ਯਾ- ਨਾਸ਼. ਤਬਾਹੀ. "ਛੁਟਹਿ ਸੰਘਾਰ ਨਿਮਖ ਕਿਰਪਾ ਤੇ." (ਸਾਰ ਮਃ ੫) ੨. ਵਧ. ਕਤਲ.¹ "ਹੋਆ ਅਸੁਰਸੰਘਾਰੁ." (ਸ੍ਰੀ ਅਃ ਮਃ ੫) "ਅਸੁਰ ਸੰਘਾਰਣ ਰਾਮ ਹਮਾਰਾ." (ਮਾਰੂ ਸੋਲਹੇ ਮਃ ੧) "ਤਸਕਰ ਪੰਚ ਸਬਦਿ ਸੰਘਾਰੇ." (ਰਾਮ ਅਃ ਮਃ ੧) ੩. ਪ੍ਰਲੈ। ੪. ਚੰਗੀ ਤਰਾਂ ਇਕੱਠਾ ਕਰਨ ਦੀ ਕ੍ਰਿਯਾ। ੫. ਸਿੰਧੀ. ਸੰਘਾਰੁ. ਸ੍ਵਦੇਸੀ ਪੁਰਖ। ੬. ਬਹਾਦੁਰ। ੭. ਪਿਆਰਾ. ਪ੍ਰਿਯ....
ਸੰ. ਕਰਬਾਲ. ਸੰਗ੍ਯਾ- ਨੌਂਹ (ਨਾਖ਼ੂਨ) ਜੋ ਕਰ (ਹੱਥ) ਦਾ ਬਾਲ (ਪੁਤ੍ਰ) ਹੈ। ੨. ਤਲਵਾਰ, ਜੋ ਨਾਖੂਨ ਦੀ ਸ਼ਕਲ ਜੇਹੀ ਖ਼ਮਦਾਰ ਹੈ. ਸ਼ਮਸ਼ਾਰ. "ਕਰਵਾਰ ਉਭਾਰਤ ਵਾਰ ਕਰ੍ਯੋ." (ਗੁਪ੍ਰਸੂ) "ਕਾਲਯੁਧ ਕਰਵਾਰ." (ਸਨਾਮਾ)...
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਸੰ. ਸੰਗ੍ਯਾ- ਜੋ ਦੇਵਤਿਆਂ ਨੂੰ ਫੈਂਕ ਦਿੰਦਾ ਹੈ. ਦੈਤ. ਦੇਖੋ, ਅਸ੍ਰ ਧਾ. "ਅਨਗਨ ਕਾਲ ਅਸੁਰ ਤਬ ਮਾਰੇ." (ਚਰਿਤ੍ਰ ੪੦੫) ੨. ਪ੍ਰੇਤ. ਭੂਤਨਾ। ੩. ਸੂਰਜ, ਜੋ ਚਮਕਦਾ ਹੈ. ਦੇਖੋ, ਅਸ੍ ਧਾ। ੪. ਭਾਵ- ਵਿਕਾਰ. ਕੁਕਰਮ. "ਅਸੁਰ ਸੰਘਾਰੈ ਸੁਖਿ ਵਸੈ." (ਸ੍ਰੀ ਮਃ ੩) "ਸਤਿਗੁਰੁ ਅਸੁਰ ਸੰਘਾਰੁ." (ਸ੍ਰੀ ਅਃ ਮਃ ੧) ੫. ਕੁਕਰਮ ਕਰਨ ਵਾਲਾ. ਕੁਕਰਮੀ ਜੀਵ. "ਕੁਕ੍ਰਿਤ ਕਰਮ ਜੇ ਜਗ ਮਹਿ ਕਰਹੀ। ਨਾਮ ਅਸੁਰ ਤਿਨ ਕੋ ਜਗ ਧਰਹੀ." (ਵਿਚਿਤ੍ਰ)#੬. ਨਿਘੰਟੁ¹ ਵਿੱਚ ਅਸੁਰ ਦਾ ਅਰਥ ਬੱਦਲ (ਮੇਘ) ਹੈ। ੭. ਵਿ- ਅਸੁ (ਪ੍ਰਾਣ) ਧਾਰੀ. ਜ਼ਿੰਦਾ. ਜੀਵਨਦਸ਼ਾ ਵਾਲਾ। ੮. ਸ਼ਸਤ੍ਰਨਾਮਮਾਲਾ ਵਿੱਚ ਅਜਾਣ ਲਿਖਾਰੀਆਂ ਨੇ अस्र (ਅਸ੍ਰ) ਦੀ ਥਾਂ ਅਸੁਰ ਸ਼ਬਦ ਲਿਖ ਦਿੱਤਾ ਹੈ. ਅਸ੍ਰ ਦਾ ਅਰਥ ਹੈ ਫੈਂਕਿਆ ਹੋਇਆ. ਚਲਾਇਆ ਹੋਇਆ. ਦੇਖੋ, ਅਸ੍ ਧਾ. "ਪਸੁਪਤਿ ਪ੍ਰਿਥਮ ਬਖਾਨਕੈ ਅਸੁਰ ਸ਼ਬਦ ਫੁਨ ਦੇਹੁ." (੧੧੨) ਸ਼ੁਧ ਪਾਠ ਹੈ- "ਅਸ੍ਰ ਸਬਦ ਫੁਨ ਦੇਹੁ." ਪਸ਼ੁਪਤਿ (ਸ਼ਿਵ) ਕਰਕੇ ਫੈਂਕਿਆ ਹੋਇਆ ਤੀਰ। ੯. ਰਿਗਵੇਦ ਵਿੱਚ ਕਈ ਥਾਂ ਅਸੁਰ ਸ਼ਬਦ ਦੇਵਤਾ ਬੋਧਕ ਹੈ, ਕਿਉਂਕਿ ਅਸ੍ ਧਾਤੁ ਦਾ ਅਰਥ ਪ੍ਰਕਾਸ਼ਨਾ ਹੈ. ਅਸੁ (ਪ੍ਰਾਣ) ਦੇਣ ਵਾਲਾ ਹੋਣ ਕਰਕੇ ਭੀ ਅਸੁਰ ਹੈ. ਦੇਖੋ, ਰਿਗਵੇਦ ੧- ੩੫- ੯ ਦਾ ਭਾਸ਼੍ਯ- "असुरः सर्वेषां प्राणदः ,च्च् ਪਾਰਸੀਆਂ ਦੇ ਧਰਮਗ੍ਰੰਥ ਜ਼ੰਦ ਵਿੱਚ "ਅਹੁਰ" ਦੇਵਤਾ ਬੋਧਕ ਹੈ, ਪਾਰਸੀ ਵਿੱਚ ਸੰਸਕ੍ਰਿਤ ਦਾ ਸੱਸਾ ਹਾਹਾ ਹੋ ਜਾਂਦਾ ਹੈ. ਜੈਸੇ- ਸਪ੍ਤ- ਹਫ਼ਤ, ਦਸ਼- ਦਹ, ਮਾਸ- ਮਾਹ ਆਦਿ। ੧੦. ਵਾਲਮੀਕਿ ਰਾਮਾਇਣ ਬਾਲਕਾਂਡ ਦੇ ੪੫ ਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਖੀਰਸਮੁੰਦਰ ਰਿੜਕਣ ਵੇਲੇ ਵਰੁਣ ਦੀ ਕੰਨ੍ਯਾ ਵਾਰੁਣੀ (ਸ਼ਰਾਬ), ਜਿਸ ਨੂੰ "ਸੁਰਾ" ਆਖਦੇ ਹਨ ਪਰਗਟ ਹੋਈ, ਦੈਤਾਂ ਨੇ ਉਸ ਨੂੰ ਅੰਗੀਕਾਰ ਨਾ ਕੀਤਾ, ਇਸ ਲਈ ਉਨ੍ਹਾਂ ਦਾ ਨਾਉਂ ਅਸੁਰ ਹੋਇਆ, ਜਿਨ੍ਹਾਂ ਨੇ ਸੁਰਾ ਗ੍ਰਹਿਣ ਕੀਤੀ, ਉਹ ਸੁਰ ਕਹਾਏ....
ਸੰਗ੍ਯਾ- ਜਯਤਿ. ਜਿੱਤ. ਫ਼ਤੇ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਸੰਗ੍ਯਾ- ਦੇਖੋ, ਟੰਕਾਰ....
ਸੰ. ਝਾਟ. ਸੰਗ੍ਯਾ- ਝਾੜ. "ਕਿਤਕ ਦੁਰੇ ਜਬ ਝਾਰ ਮਝਾਰੰ." (ਨਾਪ੍ਰ) ੨. ਦੇਖੋ, ਝਾੜਨਾ. "ਪਾਪਰਤ ਕਰਝਾਰ." (ਸਾਰ ਮਃ ੫) ਹੋਰ ਪਾਸਿਓਂ ਹੱਥ ਝਾੜਕੇ (ਹੱਥ ਧੋਕੇ) ਪਾਪ ਪਰਾਇਣ ਹੋਇਆ। ੩. ਫਾਨੂਸਾਂ ਦਾ ਪੁੰਜ. ਝਾੜ ਦੀ ਸ਼ਕਲ ਦੇ ਫਾਨੂਸ, ਜਿਨ੍ਹਾਂ ਵਿੱਚ ਮੋਮਬੱਤੀ ਆਦਿ ਮਚਾਉਂਦੇ ਹਨ. Chanzelier. "ਜਾਰਤ ਝਾਰਨ ਬ੍ਰਿੰਦ ਮਸਾਲ." (ਗੁਪ੍ਰਸੂ) ੪. ਝਾੜ ਦੀ ਸ਼ਕਲ ਦੀ ਆਤਿਸ਼ਬਾਜ਼ੀ। ੫. ਸ਼ਸਤ੍ਰਾਂ ਦੇ ਪ੍ਰਹਾਰ ਤੋਂ ਪੈਦਾ ਹੋਏ ਚਿੰਗਾੜੇ. "ਉਠੀ ਸਸਤ੍ਰ ਝਾਰੰ." (ਵਿਚਿਤ੍ਰ) ੬. ਸਮੁਦਾਯ. ਗਰੋਹ। ੭. ਦਸ੍ਤ. ਜੁਲਾਬ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਸੰ. दण्ड्. ਧਾ- ਤਾੜਨਾ, ਜੁਰਮਾਨਾ ਕਰਨਾ। ੨. ਸੰਗ੍ਯਾ- ਡੰਡਾ. ਸੋਟਾ। ੩. ਸਜ਼ਾ। ੪. ਜੁਰਮਾਨਾ। ੫. ਚਾਰ ਹੱਥ ਦੀ ਲੰਬਾਈ। ੬. ਸੱਠ ਪਲ ਦਾ ਸਮਾਂ ਇੱਕ ਘੜੀ. "ਪਰਸਾਦ ਛਕਕੈ ਏਕ ਦੰਡ ਵਿਰਾਜ." (ਪੰਪ੍ਰ) ੭. ਯਮ। ੮. ਟਾਹਣਾ. ਕਾਂਡ। ੯. ਦੇਖੋ, ਤ੍ਰਿਦੰਡ....
ਸੰ. कोदण्ड ਸੰਗ੍ਯਾ- ਜੋ ਸ਼ਬਦ ਕਰੇ. ਚਲਾਉਣ ਵੇਲੇ ਚਰੜਾਵੇ, ਧਨੁਖ। ੨. ਖਾਸ ਕਰਕੇ ਬਾਂਸ ਦਾ ਉਹ ਧਨੁਖ, ਜਿਸ ਵਿੱਚ ਨੌ ਗੱਠਾਂ ਹੋਣ....
ਕ੍ਰਿ. ਵਿ- ਰਹਿਕੇ. ਨਿਵਾਸ ਕਰਕੇ। ੨. ਰੁਕਕੇ. "ਰਹਿ ਰਹਿ ਬੋਲੈ." (ਕਲਕੀ) ਰੁਕ ਰੁਕਕੇ ਬੋਲਦਾ ਹੈ....
ਸੰ. मण्ड. ਧਾ- ਸਿੰਗਾਰਨਾ, ਭੂਸਣ ਸਹਿਤ ਕਰਨਾ, ਖ਼ੁਸ਼ ਕਰਨਾ, ਘੇਰਨਾ, ਵਾਢ ਲਾਉਣਾ, ਵੱਖ ਕਰਨਾ। ੨. ਸੰਗ੍ਯਾ- ਅੰਨ ਦਾ ਰਸ. ਚਾਉਲ ਆਦਿ ਦੀ ਪਿੱਛ. ਮਾਂਡ। ੩. ਆਉਲਾ ਆਮਲਕ। ੪. ਸ਼ਰਾਬ, ਜੋ ਚਾਉਲ ਜੌਂ ਆਦਿ ਦੇ ਸਾੜੇ ਤੋਂ ਬਣਾਈ ਜਾਵੇ। ੫. ਇਰੰਡ ਬਿਰਛ। ੬. ਅਧਰਿੜਕ. ਮਠਾ। ੭. ਡੱਡੂ. ਮੇਂਡਕ। ੮. ਦੇਖੋ, ਮੰਡੁ। ੯. ਮੰਡਨ ਦਾ ਸੰਖੇਪ. "ਸ੍ਰੀ ਸਤਿਗੁਰੁ ਗੋਬਿਁਦਸਿੰਘ ਮੀਰ ਪੀਰ ਸੁਖਮੰਡ (ਪਿੰਗਲਸਾਰ)...
ਪ੍ਰਿਥਿਵੀ ਦੇ ਨੌ ਵਿਭਾਗ. ਭਰਤ, ਇਲਾਵ੍ਰਿਤ, ਕਿੰਪੁਰੁਸ, ਭਦ੍ਰ, ਕੇਤੁਮਾਲ, ਹਰਿ, ਹਿਰਣ੍ਯ, ਰਮ੍ਯ ਅਤੇ ਕੁਸ਼. "ਨਵਾ ਖੰਡਾ ਵਿਚਿ ਜਾਣੀਐ." (ਜਪੁ) "ਨਵ ਖੰਡਨ ਕੋ ਰਾਜ ਕਮਾਵੈ." (ਟੋਡੀ ਮਃ ੫) ੨. ਸ਼ਰੀਰ ਦੇ ਨੌ ਜੋੜ. "ਸਾਠ ਸੂਤ ਨਵਖੰਡ." (ਗਉ ਕਬੀਰ) ਦੇਖੋ, ਗਜਨਵ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਸੰਗ੍ਯਾ- ਪ੍ਰਿਥਿਵੀ¹। ੨. ਵਿ- ਜੋ ਚਲਣ ਵਾਲੀ ਨਾ ਹੋਵੇ....
ਵਿ- ਜੋ ਚਲੇ ਨਾ. ਇਸਥਿਤ. "ਅਚਲ ਅਮਰ ਨਿਰਭੈ ਪਦ ਪਾਇਓ." (ਬਿਲਾ ਮਃ ੯) ੨. ਸੰਗ੍ਯਾ- ਪਰਬਤ. ਪਹਾੜ। ੩. ਧ੍ਰੁਵ। ੪. ਕਰਤਾਰ। ੫. ਗੁਰੁਦਾਸਪੁਰ ਦੇ ਜਿਲੇ ਇੱਕ ਪਿੰਡ. ਦੇਖੋ, ਅਚਲ ਵਟਾਲਾ....
ਸੰਗ੍ਯਾ- ਦੇਖੋ, ਘਾਲਣਾ. ੨. ਸੇਵਾ. ਟਹਿਲ. "ਘਾਲਿ ਸਿਆਣਪ ਉਕਤਿ ਨ ਮੇਰੀ." (ਰਾਮ ਅਃ ਮਃ ੫) ੩. ਮਿਹਨਤ. ਮੁਸ਼ੱਕਤ. "ਸਾਧ ਕੈ ਸੰਗਿ ਨਹੀ ਕਛੁ ਘਾਲ." (ਸੁਖਮਨੀ) ੪. ਕਰਣੀ. ਕਮਾਈ. "ਪਹੁਚਿ ਨ ਸਾਕਉ ਤੁਮਰੀ ਘਾਲ." (ਬਿਲਾ ਮਃ ੫) ੫. ਵਿਨਾਸ਼. ਵਧ। ੬. ਦੁੱਧ ਨੂੰ ਉਬਾਲਣ ਸਮੇਂ ਵਿੱਚ ਮਿਲਾਇਆ ਪਾਣੀ. ਹੰਘਾਲ. ਆਵਟਣੁ....
ਦੇਖੋ, ਦਿਕਪਾਲ। ੨. ਇੱਕ ਛੰਦ. ਇਸ ਦਾ ਨਾਉਂ "ਮ੍ਰਿਦੁਗਤਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਬਾਰਾਂ ਬਾਰਾਂ ਪੁਰ ਦੇ ਵਿਸ਼੍ਰਾਮ, ਪੰਜਵੀਂ ਅਤੇ ਸਤਾਰਵੀਂ ਮਾਤਾ ਲਘੁ, ਅੰਤ ਦੋ ਗੁਰੁ.#ਉਦਾਹਰਣ-#ਅੰਮ੍ਰਿਤ ਪ੍ਰਦਾਨ ਕਰਤਾ, ਦਾਸਾਨ ਰਾਜ ਦਾਤਾ,#ਹਿਤ ਦੇਸ਼ ਪੁਤ੍ਰ ਪ੍ਯਾਰੇ, ਵਾਰੰਤ ਤਾਤ ਮਾਤਾ,#ਸ੍ਵਰਤ਼ ਗ੍ਯਾਨ ਸ਼ਾਂਤੀ, ਆਗਾਰ ਰਾਜ੍ਯਨੀਤੀ,#ਐਸੇ ਮਹਾਨ ਗੁਰੁ ਸੇ, ਕੀਜੈ ਅਖੰਡ ਪ੍ਰੀਤੀ....
ਕ੍ਰਿ. ਵਿ- ਪਾਲਨ ਕਰਕੇ. ਪਾਲਕੇ. "ਸੋ ਪ੍ਰਭੁ ਸਿਮਰੀਐ ਇਸੁ ਦੇਹੀ ਕਉ ਪਾਲਿ." (ਵਾਰ ਬਿਹਾ ਮਃ ੫) ੨. ਸੰ. ਸੰਗ੍ਯਾ- ਪੰਕ੍ਤਿ. ਕਤਾਰ। ੩. ਵੱਟ. ਬੰਧ "ਸੂਕੇ ਸਰਵਰ ਪਾਲਿ ਬੰਧਾਵੈ." (ਆਸਾ ਕਬੀਰ). ੪. ਹੱਦ. ਸੀਮਾ। ੫. ਪੁਲ। ੬. ਪੜਦਾ. ਟੱਟੀ. "ਕੂੜੈ ਕੀ ਪਾਲਿ ਵਿਚਹੁ ਨਿਕਲੈ." (ਗਉ ਮਃ ੩) "ਕਿਵ ਕੂੜੈ ਤੁਟੈ ਪਾਲਿ?" (ਜਪੁ) ੭. ਤਲਵਾਰ ਦੀ ਧਾਰ। ੮. ਦਾੜ੍ਹੀ ਵਾਲੀ ਇਸਤ੍ਰੀ। ੯. ਅੰਕ. ਚਿੰਨ੍ਹ. ਨਿਸ਼ਾਨ। ੧੦. ਪੰਜਾਬੀ ਵਿੱਚ ਪਾਲਣਾ ਕ੍ਰਿਯਾ ਦਾ ਅਮਰ ਭੀ ਪਾਲਿ ਹੈ. ਪਾਲਨ ਕਰ....
ਪ੍ਰਧਾਨ ਰਿਖਿ. ਰਿਖੀਆਂ ਵਿੱਚੋਂ ਸ਼ਿਰੋਮਣਿ। ੨. ਬਾਬਾ ਸ਼੍ਰੀਚੰਦ ਜੀ। ੩. ਬਾਬਾ ਬੁੱਢਾ ਜੀ। ੪. ਬਾਬਾ ਰਾਮਕੁਁਵਰ ਜੀ....
ਸੰ. ਵਚਨ. ਸੰਗ੍ਯਾ- ਵਾਣੀ. ਵਕ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ੨. ਦੇਖੋ, ਵਚਨ....
ਦੇਖੋ, ਪ੍ਰਚੰਡ....
ਸੰਗ੍ਯਾ- ਸੁਧ. ਖਬਰ. "ਡੋਗਰ ਸੋਧ ਏਕ ਦਿਨ ਲਹ੍ਯੋ." (ਚਰਿਤ੍ਰ ੩੬) ੨. ਸੰ. ਸ਼ੋਧ. ਖੋਜ. ਭਾਲ. "ਰਾਮ ਨਾਮ ਆਤਮ ਮਹਿ ਸੋਧੈ." (ਸੁਖਮਨੀ) ੩. ਸ਼ੁੱਧਿ. ਸਫਾਈ। ੪. ਪਰੀਖ੍ਯਾ. ਇਮਤਿਹਾਨ। ੫. ਸੰ. ਸੌਧ. ਰਾਜ ਮੰਦਿਰ. ਮਹਿਲ. "ਖਾਨ ਪਾਨ ਸੋਧੇ ਸੁਖ ਭੁੰਚਤ." (ਸਵੈਯੇ ਮਃ ੫. ਕੇ) ੬. ਦੇਖੋ, ਸੋਧਣਾ....
ਸੰ. ਸੰਗ੍ਯਾ- ਗਿਆਨ. ਸਮਝ। ੨. ਜਾਗਰਣ. ਜਾਗਣਾ। ੩. ਵਿ- ਜਾਣਨ ਵਾਲਾ. ਗਿਆਨੀ। ੪. ਦੇਖੋ, ਬੌੱਧ....
ਸੰਗ੍ਯਾ- ਜਗਤ ਦਾ ਈਸ਼ (ਮਾਲਿਕ) ਕਰਤਾਰ. "ਸਦਾ ਭਜਹੁ ਜਗਦੀਸ." (ਗੂਜ ਮਃ ੫)...
ਗੁੱਸਾ. ਦੇਖੋ, ਕਰੋਧ. "ਕ੍ਰੋਧ ਬਿਨਾਸੈ ਸਗਲ ਬਿਕਾਰੀ." (ਗਉ ਅਃ ਮਃ ੧)...
ਭਾਰ੍ਗਵ ਵੰਸ਼ (ਭ੍ਰਿਗੁਵੰਸ਼) ਦੀ ਧੁਜਾ ਰੂਪ. ਭਾਰ੍ਗਵ ਵੰਸ਼ ਦਾ ਸ੍ਵਾਮੀ. ਭ੍ਰਿਗੁ ਦੀ ਸੰਤਾਨ ਵਿੱਚ ਹੋਣ ਵਾਲਾ ਪਰਸ਼ੁਰਾਮ. ਜਮ- ਦਗਨਿ ਦਾ ਪੁਤ੍ਰ ਕੁਹਾੜਾ ਧਾਰੀ ਰਾਮ....
ਵਿ- ਬਲਵੰਤ. ਬਲਵਾਲਾ. ਜ਼ੋਰਾਵਰ. ਪ੍ਰਬਲ. "ਅਤਿਰਣ ਮੰਡੰ ਬਰਬੰਡੰ." (ਵਿਚਿਤ੍ਰ)...
ਸੰ. साधू ਧਾ- ਪੂਰਣ ਕਰਨਾ. ਜਿੱਤ ਪਾਉਣੀ. ਫਤੇ ਕਰਨਾ. ਯਸ਼ ਪ੍ਰਾਪਤ ਕਰਨਾ. ੨. ਸੰਗ੍ਯਾ- ਪੂਰਣਤਾ. ਕਮਾਲੀਅਤ."ਜਉ ਤੁਹਿ ਸਾਧ ਪਿਰੰਮ ਕੀ." (ਸ. ਕਬੀਰ) ੩. ਸੰ. साधु ਸਾਧੁ. ਉੱਤਮ. "ਜਾਸੁ ਜਪਤ ਹਰਿ ਹੋਵਹਿ ਸਾਧ." (ਗਉ ਅਃ ਮਃ ੫) ੪. ਸੰਤ. "ਸਾਧ ਊਪਰਿ ਜਾਈਐ ਕੁਰਬਾਨੁ." (ਸੁਖਮਨੀ) ੫. ਸਾਧਨ ਦਾ ਸੰਖੇਪ. "ਜਪ ਤਪ ਸੰਜਮ ਲੱਖ ਸਾਧ ਸਿਧਾਵਣਾ." (ਭਾਗੁ)...
ਵਿ- ਧਨ੍ਯ. ਪੁਨ੍ਯਵਾਨ। ੨. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. "ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ." (ਵਾਰ ਗੂਜ ੧. ਮਃ ੩) "ਧਨੁ ਗੁਰਮੁਖਿ ਸੋ ਪਰਵਾਣ ਹੈ." (ਸ੍ਰੀ ਮਃ ੩) ੩. ਸੰ. ਧਨ. ਸੰਗ੍ਯਾ- ਦੌਲਤ. "ਧਨੁ ਸੰਚਿ ਹਰਿ ਹਰਿ ਨਾਮੁ ਵਖਰੁ." (ਤੁਖਾ ਛੰਤ ਮਃ ੧) ੪. ਸੰ. ਕਮਾਣ. ਧਨੁਖ. ਚਾਪ. "ਧਰ ਧਨੁ ਕਰ ਮਹਿ ਸਰ ਬਰਖਾਏ." (ਨਾਪ੍ਰ) ੫. ਜ੍ਯੋਤਿਸ ਅਨੁਸਾਰ ਨੌਮੀ ਰਾਸ਼ੀ। ੬. ਦੇਖੋ, ਧਨ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
(ਦੇਖੋ, ਭਿਦ੍ਰ ਧਾ) ਸੰ. ਸੰਗ੍ਯਾ- ਭਿੰਨਤਾ. ਜੁਦਾਈ. "ਭੇਦ ਸਜਾਤਿ ਵਿਜਾਤੀ ਸੁਗਤ ਨ। ਸਭ ਤੇ ਨ੍ਯਾਰੋ ਬ੍ਰਹਮ ਸ ਚੇਤਨ." (ਗੁਪ੍ਰਸੂ) ਦੇਖੋ, ਤਿੰਨ ਭੇਦ. "ਗੁਰ ਕੈ ਬਚਨਿ ਕਟੇ ਭ੍ਰਮ ਭੇਦ." (ਗਉ ਮਃ ੫) ੨. ਅੰਤਰਾ. ਫਰਕ. "ਹੈ ਸਰੂਪ ਮਮ ਨਹਿ ਕਛੁ ਭੇਦ." (ਗੁਪ੍ਰਸੂ) ੩. ਵੈਰੀ ਵਿੱਚ ਫੁੱਟ ਪਾਉਣਾ ਰੂਪ ਨੀਤਿ ਦਾ ਇੱਕ ਅੰਗ. "ਜਿਹਵਾ ਭੇਦ ਨ ਦੇਈ ਚਖਣ." (ਰਤਨਮਾਲਾ ਬੰਨੋ) ਜ਼ੁਬਾਨ ਨੂੰ ਫੁੱਟ ਪਾਉਣ ਵਾਲੀ ਗੱਲ ਦਾ ਚਸਕਾ ਨਹੀਂ ਪੈਂਣ ਦਿੰਦਾ। ੪. ਗੁਪਤ ਗੱਲ. ਰਾਜ਼. "ਸਗਰੋ ਭੇਦ ਕਹੋ ਹਮ ਸੰਗ." (ਗੁਪ੍ਰਸੂ)...
ਦੇਖੋ, ਬ੍ਰਹਮਾਂਡ. "ਕੋਟਿ ਬ੍ਰਹਮੰਡ ਕੋ ਠਾਕੁਰ ਸੁਆਮੀ." (ਸੋਰ ਮਃ ੫)...