vijēādhashamīविजयादशमी
ਅੱਸੁ ਸਦੀ ੧੦. ਹਿੰਦੂਮਤ ਦੇ ਗ੍ਰੰਥਾਂ ਵਿੱਚ ਇਹ ਦਿਨ ਦੁਸ਼ਮਨ ਉੱਤੇ ਫਤੇ ਪਾਉਣ ਲਈ ਉੱਤਮ ਮਹੂਰਤ ਹੈ.¹ ਰਾਮਚੰਦ੍ਰ ਜੀ ਨੇ ਲੰਕਾ ਜਿੱਤਣ ਨੂੰ ਇਸੇ ਦਿਨ ਕੂਚ ਕੀਤਾ ਸੀ. ਦੇਖੋ, ਦਸਹਰਾ ੨.
अॱसु सदी १०. हिंदूमत दे ग्रंथां विॱच इह दिन दुशमन उॱते फते पाउण लई उॱतम महूरत है.¹ रामचंद्र जी ने लंका जिॱतण नूं इसे दिन कूच कीता सी. देखो, दसहरा २.
ਸੰ. ਅੰਸ਼ੁ. ਸੰਗ੍ਯਾ- ਕਿਰਣ. "ਜਿਸ ਮਹਿ ਨਾਮੁ ਨਿਰੰਜਨ ਅੰਸੁ." (ਮਲਾ ਮਃ ੧) "ਕਹੁ ਕਬੀਰ ਇਹੁ ਰਾਮ ਕੀ ਅੰਸੁ." (ਗੌਂਡ ਕਬੀਰ) ੨. ਸੂਰਜ। ੩. ਸੂਤ੍ਰ. ਤਾਰ. ਤਾਗਾ। ੪. ਜਿਨ੍ਹਾਂ ਗ੍ਰੰਥਾਂ ਨੂੰ ਸੂਰਜ ਦਾ ਨਾਉਂ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਅਧ੍ਯਾਯ ਰੂਪਕ ਅਲੰਕਾਰ ਅਨੁਸਾਰ "ਅੰਸ਼ੁ" ਕਹੇ ਜਾਂਦੇ ਹਨ, ਕਿਉਂਕਿ ਅੰਸ਼ੁ ਨਾਉਂ ਕਿਰਣ ਦਾ ਹੈ. ਦੇਖੋ, ਗੁਰੁਪ੍ਰਤਾਪ ਸੂਰਯ....
ਫ਼ਾ. [صدی] ਸਦੀ. ਸੰ शताब्द. ਸੰਗ੍ਯਾ- ਸ਼ਤ- ਅਬ੍ਦ. ਸੌ ਵਰ੍ਹੇ ਦਾ ਸਮਾ। ੨. ਸੈਂਕੜਾ. ਜਿਵੇਂ- ਦੋ ਫ਼ੀ ਸਦੀ ਅਤੇ ਵੀਹਵੀਂ ਸਦੀ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਫ਼ਾ. [دُشمن] ਦੁਸ਼ਮਨ. ਸੰਗ੍ਯਾ- ਵੈਰੀ. ਸ਼ਤ੍ਰੁ. ਦੂਸਿਤ ਹੈ ਮਨ ਜਿਸ ਦਾ. "ਦੂਤ ਦੁਸਮਣ ਸਭ ਸਜਣ ਹੋਏ." (ਮਾਝ ਮਃ ੫) "ਦੁਸਮਨ ਕਢੇ ਮਾਰਿ." (ਵਾਰ ਮਾਝ ਮਃ ੧)...
ਦੇਖੋ, ਫਤਹ ਅਤੇ ਵਾਹਗੁਰੂ ਜੀ ਕੀ ਫਤਹ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਦੇਖੋ, ਮੁਹੂਰਤ. "ਸਿਮਰਿ ਸਮਰਥ ਪਲ ਮਹੂਰਤ." (ਗੂਜ ਅਃ ਮਃ ੫) "ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ." (ਵਾਰ ਜੈਤ)...
ਦੇਖੋ, ਰਾਮ ੩....
ਸੰ. लङ्का. ਸਿੰਹਲਦੀਪ (Ceylon) ਅਤੇ ਉਸ ਦੀ ਇਤਿਹਾਸ ਪ੍ਰਸਿੱਧ ਰਾਜਧਾਨੀ. ਇਹ ਵਿਸ਼੍ਵਕਰਮਾ ਨੇ ਕੁਬੇਰ ਦੇ ਰਹਿਣ ਲਈ ਮਨੋਹਰ ਪੁਰੀ ਰਚੀ ਸੀ. ਰਾਵਣ ਨੇ ਕੁਬੇਰ ਤੋਂ ਖੋਹਕੇ ਆਪਣੀ ਰਾਜਧਾਨੀ ਬਣਾਈ. ਇਸ ਦਾ ਨਾਮ "ਤਾਮ੍ਰਪਰਣੀ" ਭੀ ਹੈ. "ਲੰਕਾ ਗਢ ਸੋਨੇ ਕਾ ਭਇਆ." (ਭੈਰ ਕਬੀਰ) ੨. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਇੱਕ ਸ਼ਾਕਿਨੀ। ੩. ਵੇਸ਼੍ਯਾ. ਕੰਚਨੀ। ੪. ਸ਼ਾਖਾ. ਟਹਣੀ। ੫. ਲੰਕਾ ਨਾਮ ਦੀ ਇੱਕ ਰਾਖਸੀ, ਜੋ ਲੰਕਾ ਨਗਰ ਦੀ ਰਖਵਾਲੀ ਕਰਦੀ ਸੀ. ਨਗਰ ਵਿੱਚ ਦਾਖ਼ਿਲ ਹੋਣ ਸਮੇ ਹਨੂਮਾਨ ਦੀ ਇਸ ਨਾਲ ਮੁਠਭੇੜ ਹੋਈ ਸੀ....
ਸੰ. ਕੂਰ੍ਚ. ਸੰਗ੍ਯਾ- ਜੁਲਾਹੇ ਦਾ ਕੁੱਚ. "ਕੂਚ ਬਿਚਾਰੇ ਫੂਏ ਫਾਲ." (ਗੌਂਡ ਕਬੀਰ) ੨. ਦਾੜ੍ਹੀ. ਰੀਸ਼। ੩. ਫ਼ਾ. [کوُچ] ਰਵਾਨਾ ਹੋਣਾ. "ਕਰਨਾ ਕੂਚ ਰਹਿਨੁ ਥਿਰੁ ਨਾਹੀ." (ਸੂਹੀ ਰਵਿਦਾਸ)...
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰ. ਦਸ਼ਹਰਾ. ਸੰਗ੍ਯਾ- ਜੇਠ ਸੁਦੀ ੧੦. ਜਿਸ ਦਿਨ ਦਸ਼ ਪਾਪ ਨਾਸ਼ ਕਰ ਵਾਲੀ ਗੰਗਾ ਦਾ ਜਨਮ ਪੁਰਾਣਾਂ ਨੇ ਲਿਖਿਆ ਹੈ. ਦਸ਼ ਪਾਪ ਇਹ ਦੱਸੇ ਹਨ:-#ਇਕ਼ਰਾਰ ਕਰਕੇ ਨਾ ਦੇਣਾ, ਹਿੰਸਾ, ਵੇਦਵਿਰੁੱਧ ਕਰਮ, ਪਰਇਸਤ੍ਰੀਗਮਨ, ਕੁਵਾਕ੍ਯ ਕਹਿਕੇ ਮਨ ਦੁਖੀ ਕਰਨਾ, ਝੂਠ, ਚੁਗਲੀ, ਚੋਰੀ, ਕਿਸੇ ਦਾ ਬੁਰਾ ਚਿਤਵਨਾ ਅਤੇ ਵ੍ਰਿੱਥਾ ਬਕਬਾਦ ਕਰਨਾ।#੨. ਵਿਜਯਾ ਦਸ਼ਮੀ. ਅੱਸੂ ਸੁਦੀ ੧੦. ਇਸ ਦਿਨ ਦਸ਼ ਸੀਸਧਾਰੀ ਰਾਵਣ ਦੇ ਵਧ ਲਈ ਰਾਮਚੰਦ੍ਰ ਜੀ ਨੇ ਚੜ੍ਹਾਈ ਕੀਤੀ ਸੀ. "ਤਿਥਿ ਵਿਜਯਦਸਮੀ ਪਾਇ। ਉਠਚਲੇ ਸ਼੍ਰੀ ਰਘੁਰਾਇ." (ਰਾਮਚੰਦ੍ਰਿਕਾ) ੩. ਸੰ. ਦਸ਼ਾਹ. ਦਸ਼ ਦਿਨ। ੪. ਮ੍ਰਿਤਕਕ੍ਰਿਯਾ ਦਾ ਦਸਵਾਂ ਦਿਨ ਖ਼ਾਸ ਕਰਕੇ ਸਿੱਖਧਰਮ ਅਨੁਸਾਰ ਚਲਾਣੇ ਤੋਂ ਦਸਵੇਂ ਦਿਨ ਗੁਰੂ ਗ੍ਰੰਥਸਾਹਿਬ ਦੇ ਪਾਠ ਦੀ ਸਮਾਪਤੀ ਅਤੇ ਦਸਤਾਰਬੰਦੀ ਆਦਿਕ ਕਰਮ....