viājaविआज
ਸੰ. ਵਾਧਰ੍ਸਯ੍. ਬ੍ਯਾਜ. ਸੂਦ. ਕੁਸੀਦ. ਬਾਈਬਲ ਅਤੇ ਕੁਰਾਨ ਅਨੁਸਾਰ ਵਿਆਜ ਲੈਣਾ ਗੁਨਾਹ ਹੈ. ਦੇਖੋ, ਜੱਬੂਰ ੧੫, ਆਯਤ ੫. ਅਤੇ ਪ੍ਰੋ- ਵਰਬਸ (Proverbs) ਕਾਂਡ ੨੮, ਅਗਸਤ ੮. ਅਰ ਕੁਰਾਨ ਸੂਰਤ ਬਕਰ, ਆਯਤ ੨੭੫. ਦੇਖੋ, ਸੂਦ ੮। ੨. ਸੰ. ਵ੍ਯਾਜ. ਬਹਾਨਾ. ਹੀਲਾ। ੩. ਕਪਟ. ਛਲ.
सं. वाधर्सय्. ब्याज. सूद. कुसीद. बाईबल अते कुरान अनुसार विआज लैणा गुनाह है. देखो, जॱबूर १५, आयत ५. अते प्रो- वरबस (Proverbs) कांड २८, अगसत ८. अर कुरान सूरत बकर, आयत २७५. देखो, सूद ८। २. सं. व्याज. बहाना. हीला। ३. कपट. छल.
ਵੈਸ਼੍ਯ ਵਰਣ ਦੀ ਇੱਕ ਜਾਤਿ। ੨. ਸੰ. सुद् ਧਾ- ਟਪਕਣਾ. ਚੁਇਣਾ. ਪਵਿਤ੍ਰ ਕਰਨਾ. ਅਮਾਨਤ ਰਖਣਾ. ਘਾਉ ਕਰਨਾ. ਫੱਟਣਾ. ਬਚਨ ਦੇਣਾ. ਮਾਰਨਾ। ੩. ਸੰਗ੍ਯਾ- ਰਸੋਈਆ. ਲਾਂਗਰੀ। ੪. ਪਾਪ. ਗੁਨਾਹ। ੫. ਡਿੰਗ. ਰਸੋਈਖਾਨੇ ਦਾ ਦਾਰੋਗਾ। ੬. ਸੰ. ਸ਼ੂਦ੍ਰ. ਚੌਥਾ ਵਰਣ. "ਖਤ੍ਰੀ ਬ੍ਰਾਹਮਣ ਸੂਦ ਵੈਸ." (ਸੂਹੀ ਮਃ ੫) ੭. ਫ਼ਾ. [سوُد] ਨਫ਼ਾ. ਲਾਭ। ੮. ਵਿਆਜ. "ਨਿਤ ਸਉਦਾ ਸੂਦ ਕੀਚੈ ਬਹੁ ਭਾਂਤਿ ਕਰ." (ਗਉ ਮਃ ੪) ਮੁਸਲਮਾਨਾਂ ਦੇ ਮਤ ਵਿੱਚ ਸੂਦ ਹਰਾਮ ਹੈ. ਦੇਖੋ, ਕੁਰਾਨ ਸੂਰਤ ਬਕਰ, ਆਯਤ ੨੭੫. ਹਿੰਦੂਮਤ ਵਿੱਚ ਸੂਦ ਲੈਣਾ ਵਿਧਾਨ ਹੈ. ਗੋਤਮ ਰਿਖੀ ਦੇ ਮਤ ਅਨੁਸਾਰ ਅਸਲ ਰਕਮ ਦਾ ਵੀਹਵਾਂ ਹਿੱਸਾ ਹਰ ਮਹੀਨੇ ਸੂਦ ਲੈਣਾ ਵਾਜਬ ਹੈ. ਮਨੂ ਦੇ ਹਿਸਾਬ ਨਾਲ ਗਿਣੀਏ ਤਦ ਸਵਾ ਰੁਪਯਾ ਸੈਂਕੜਾ ਮਹੀਨੇ ਪਿੱਛੇ ਬੈਠਦਾ ਹੈ. ਦੇਖੋ, ਵਿਆਜ....
ਸੰ. ਸੰਗ੍ਯਾ- ਵਿਆਜ. ਸੂਦ. ਇਸ ਦਾ ਉੱਚਾਰਣ "ਕੁਸ਼ੀਦ" ਭੀ ਸਹੀ ਹੈ....
ਦੇਖੋ, ਬਾਇਬਲ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. ਵਾਧਰ੍ਸਯ੍. ਬ੍ਯਾਜ. ਸੂਦ. ਕੁਸੀਦ. ਬਾਈਬਲ ਅਤੇ ਕੁਰਾਨ ਅਨੁਸਾਰ ਵਿਆਜ ਲੈਣਾ ਗੁਨਾਹ ਹੈ. ਦੇਖੋ, ਜੱਬੂਰ ੧੫, ਆਯਤ ੫. ਅਤੇ ਪ੍ਰੋ- ਵਰਬਸ (Proverbs) ਕਾਂਡ ੨੮, ਅਗਸਤ ੮. ਅਰ ਕੁਰਾਨ ਸੂਰਤ ਬਕਰ, ਆਯਤ ੨੭੫. ਦੇਖੋ, ਸੂਦ ੮। ੨. ਸੰ. ਵ੍ਯਾਜ. ਬਹਾਨਾ. ਹੀਲਾ। ੩. ਕਪਟ. ਛਲ....
ਕ੍ਰਿ- ਗ੍ਰਹਣ ਕਰਨਾ. ਲੇਨਾ. ਅੰਗੀਕਾਰ ਕਰਨਾ। ੨. ਸੰਗ੍ਯਾ- ਲੈਣ ਯੋਗ੍ਯ ਧਨ ਆਦਿ ਪਦਾਰਥ....
ਫ਼ਾ. [گُناہ] ਸੰਗ੍ਯਾ- ਦੇਖੋ, ਗੁਨਹ....
ਅ਼. [زبوُر] ਵਿ- ਲਿਖਿਆ ਹੋਇਆ. ਲਿਖਿਤ। ੨. ਸੰਗ੍ਯਾ- ਤਹ਼ਿਰੀਰ. ਨਵਿਸ਼ਤ। ੩. ਹਜਰਤ ਦਾਊਦ ਦ੍ਵਾਰਾ ਪ੍ਰਾਪਤ ਹੋਇਆ ਧਰਮਪੁਸ੍ਤਕ, ਜਿਸ ਦੀ ਆਸਮਾਨੀ ਕਿਤਾਬਾਂ ਵਿੱਚ ਗਿਣਤੀ ਹੈ. Psalms of David. ਦੇਖੋ, ਕਤੇਬ ਅਤੇ ਚਾਰ ਕਿਤਾਬਾਂ....
ਸੰ. ਵਿ- ਚੌੜਾ। ੨. ਫੈਲਿਆ ਹੋਇਆ. "ਮਸਤਕ ਆਯਤ ਲੋਚਨ ਲੋਨੇ." (ਨਾਪ੍ਰ) ੨. ਅ਼. [آیتہ] ਸੰਗ੍ਯਾ- ਕਰਾਨ ਅਤੇ ਅੰਜੀਲ ਦਾ ਪਦ. ਮੰਤ੍ਰ. ਤੁਕ. ਵਾਕ। ੪. ਨਿਸ਼ਾਨ. ਚਿੰਨ੍ਹ। ੫. ਪੈਗੰਬਰ ਦੀ ਕਰਾਮਾਤ (ਸਿੱਧਿ)....
ਸੰ. काएड ਸੰਗ੍ਯਾ- ਬਿਰਛ ਦਾ ਟਾਹਣਾ। ੨. ਦਰਖ਼ਤ ਦਾ ਧੜ. ਪੋਰਾ। ੩. ਬਾਂਸ ਅਥਵਾ ਗੰਨੇ ਦੀ ਪੋਰੀ, ਜੋ ਦੋ ਗੱਠਾਂ ਦੇ ਵਿਚਕਾਰਲਾ ਭਾਗ ਹੈ। ੪. ਸਰਕੁੜਾ. ਸ਼ਰਕਾਂਡ। ੫. ਹਿੱਸਾ. ਵਿਭਾਗ. ਜਿਵੇਂ ਕਰਮ ਉਪਾਸਨਾ ਅਤੇ ਗ੍ਯਾਨ ਕਾਂਡ। ੬. ਕਿਸੇ ਗ੍ਰੰਥ ਦਾ ਪ੍ਰਕਰਣ, ਅਧ੍ਯਾਯ ਅਥਵਾ ਬਾਬ. ਜਿਵੇਂ ਰਾਮਾਇਣ ਦੇ ਸੱਤ ਕਾਂਡ। ੭. ਸਮੂਹ. ਸਮੁਦਾਯ। ੮. ਜਲ। ੯. ਥਮਲਾ. ਖੰਭਾ। ੧੦. ਮੌਕਾ. ਅਵਸਰ। ੧੧. ਪੱਥਰ। ੧੨. ਨਾੜੀਆਂ ਦਾ ਸਮੁਦਾਯ। ੧੩. ਵਿ- ਬੁਰਾ. ਮੰਦ....
ਸੰ. ਅਗਸ੍ਤਿ ਅਤੇ ਅਗਸਤ੍ਯ. ਅਗ (ਵਿੰਧ੍ਯ ਪਹਾੜ) ਨੂੰ ਸਤੰਭਨ (ਠਹਿਰਾਉਣ) ਵਾਲਾ ਇਕ ਮਸ਼ਹੂਰ ਰਿਖੀ, ਜਿਸ ਨੇ ਰਿਗਵੇਦ ਦੇ ਕਈ ਮੰਤ੍ਰ ਪ੍ਰਗਟ ਕੀਤੇ ਹਨ. ਰਿਗਵੇਦ ਵਿੱਚ ਲਿਖਿਆ ਹੈ ਕਿ ਅਗਸਤ, ਮਿਤ੍ਰਾਵਰੁਣ¹ ਦਾ ਪੁਤ੍ਰ ਹੈ, ਜਿਨ੍ਹਾਂ ਦਾ ਵੀਰਯ ਉਰਵਸ਼ੀ ਨੂੰ ਵੇਖਕੇ ਪਾਤ ਹੋ ਗਿਆ ਸੀ. ਜੋ ਵੀਰਯ ਦਾ ਭਾਗ ਘੜੇ ਵਿੱਚ ਡਿੱਗਾ ਉਸ ਤੋਂ ਅਗਸ੍ਤਿ, ਅਤੇ ਜੋ ਬਾਹਰ ਡਿੱਗਿਆ ਉਸ ਤੋਂ ਵਸ਼ਿਸ੍ਠ ਪੈਦਾ ਹੋਇਆ. ਇਸੇ ਲਈ ਸਾਯਣ ਨੇ ਲਿਖਿਆ ਹੈ ਕਿ ਅਗਸਤ ਇੱਕ ਪਾਣੀ ਵਾਲੇ ਘੜੇ ਵਿੱਚੋਂ ਸੁੰਦਰ ਮੱਛ ਸਮਾਨ ਉਤਪੰਨ ਹੋਇਆ ਸੀ, ਇਸੇ ਕਾਰਣ ਇਸ ਦੇ ਨਾਉਂ ਕਲਸ਼ੀ ਸੁਤ, ਕੁੰਭ ਸੰਭਵ ਅਥਵਾ ਘਟੋਦਭਵ ਆਦਿ ਭੀ ਹਨ. ਜਨਮ ਅਨੁਸਾਰ ਇਸ ਨੂੰ ਮੈਤ੍ਰਾਵਰੁਣੀ ਅਥਵਾ ਔਰਵਸ਼ੇਯ ਆਖਦੇ ਹਨ. ਉਤਪੰਨ ਹੋਣ ਦੇ ਸਮੇਂ ਇਹ ਕੇਵਲ ਇੱਕ ਗਿੱਠ ਭਰ ਸੀ.#ਇੱਕ ਸਮੇਂ "ਕਾਲਕੇਯ" ਦੈਤ ਸੰਸਾਰ ਵਿੱਚ ਵਡਾ ਉਪਦ੍ਰਵ ਕਰਨ ਲੱਗੇ, ਰਿਖੀਆਂ ਨੂੰ ਮਾਰਦੇ ਜੱਗਾਂ ਨੂੰ ਵਿਗਾੜਦੇ ਅਤੇ ਅਨੇਕ ਦੁੱਖ ਦਿੰਦੇ ਸਨ. ਦੇਵਤੇ ਉਨ੍ਹਾਂ ਮਾਰਣ ਜਾਂਦੇ, ਤਾਂ ਉਹ ਸਮੁੰਦਰ ਵਿੱਚ ਲੁਕ ਜਾਂਦੇ. ਅਗਸ੍ਤਿ ਨੇ ਦੇਵਤਿਆਂ ਦੀ ਪ੍ਰਾਰਥਨਾ ਸੁਣੀ ਅਰ ਸਾਰੇ ਸਮੁੰਦਰ ਦਾ ਇੱਕ ਘੁੱਟ ਭਰ ਲਿਆ, ਜਿਸ ਤੋਂ ਕਾਲਕੇਯ ਦੈਤਾਂ ਦੇ ਨਾਸ਼ ਕਰਨ ਵਿੱਚ ਦੇਵਤੇ ਕਾਮਯਾਬ ਹੋਏ, ਅਤੇ ਅਗਸ੍ਤਿ ਦਾ ਨਾਉਂ ਪੀਤਾਬਧੀ ਅਤੇ ਸਮੁਦ੍ਰਚੁਲੁਕ ਪ੍ਰਸਿੱਧ ਹੋਇਆ।#ਪੁਰਾਣਾਂ ਵਿੱਚ ਲਿਖਿਆ ਹੈ ਕਿ ਅਗਸ੍ਤਿ ਪੁਲਸਤ੍ਯ ਦਾ ਪੁਤ੍ਰ ਸੀ. ਰਾਮਾਇਣ ਵਿੱਚ ਕਥਾ ਹੈ ਕਿ ਅਗਸਤ ਨੇ ਇਕ ਵੇਰ ਆਪਣੇ ਪਿਤਰਾਂ ਨੂੰ ਇੱਕ ਟੋਏ ਵਿੱਚ ਸਿਰ ਭਾਰ ਲਟਕਦੇ ਵੇਖਿਆ, ਅਤੇ ਉਨ੍ਹਾਂ ਨੇ ਇਸ ਨੂੰ ਆਖਿਆ ਕਿ ਇੱਥੋਂ ਸਾਡਾ ਛੁਟਕਾਰਾ ਤਦ ਹੋ ਸਕਦਾ ਹੈ ਜੇ ਤੂੰ ਇੱਕ ਪੁਤ੍ਰ ਪੈਦਾ ਕਰੇਂ. ਅਗਸਤ ਨੇ ਕਈ ਜਾਨਵਰਾਂ ਦੇ ਉੱਤਮ ਉੱਤਮ ਭਾਗ ਲੈਕੇ ਇੱਕ ਲੜਕੀ ਰਚੀ ਅਤੇ ਉਸ ਨੂੰ ਵਿਦਰਭ ਦੇ ਰਾਜੇ ਕੋਲ ਘੱਲ ਦਿੱਤਾ. ਓਥੇ ਉਹ ਰਾਜਪੁਤ੍ਰੀ ਵਾਂਙ ਪਲਦੀ ਰਹੀ. ਜਦ ਉਹ ਯੁਵਾ ਹੋਈ ਤਾਂ ਅਗਸਤ ਨੇ ਉਸ ਨਾਲ ਵਿਆਹ ਕੀਤਾ. ਇਸ ਕੰਨ੍ਯਾ ਦਾ ਨਾਉਂ "ਲੋਪਾਮੁਦ੍ਰਾ" ਸੀ. ਰਾਮਾਇਣ ਵਿੱਚ ਅਗਸਤ ਦਾ ਹੋਰ ਬਹੁਤ ਹਾਲ ਦਿੱਤਾ ਹੈ ਕਿ ਇਹ ਬਹੁਤ ਚਿਰ ਵਿੰਧ੍ਯਾਚਲ ਦੇ ਦੱਖਣ, 'ਕੁੰਜਰ' ਪਹਾੜ ਤੇ ਤਪ ਕਰਦਾ ਰਿਹਾ ਹੈ ਅਰ ਦੱਖਣ ਦੇ ਦੈਂਤ ਇਸ ਤੋਂ ਬਹੁਤ ਡਰਦੇ ਰਹੇ ਹਨ. ਰਾਮ, ਲਛਮਣ ਅਤੇ ਸੀਤਾ ਇਸ ਦੇ ਪਾਸ ਜਾਕੇ ਰਹੇ ਸਨ. ਇਸ ਨੇ ਰਾਮ ਜੀ ਨੂੰ ਇੱਕ ਖੜਗ, ਵਿਸਨੁ ਦਾ ਧਨੁਖ ਅਤੇ ਅਕ੍ਸ਼੍ਯ ਤੂਣੀਰ (ਭੱਥਾ) ਦਿੱਤਾ, ਜਿਸ ਨਾਲ ਰਾਮ ਜੀ ਨੇ ਰਾਵਣ ਨੂੰ ਮਾਰਿਆ.#ਅਗਸਤ ਰਾਮਚੰਦ੍ਰ ਜੀ ਦੇ ਰਾਜਤਿਲਕ ਵੇਲੇ ਅਯੋਧ੍ਯਾ ਵਿੱਚ ਮੌਜੂਦ ਸੀ. ਦੱਖਣ ਦੇਸ਼ ਦੇ ਦ੍ਰਾਵੜ ਲੋਕ ਅਗਸਤ ਮੁਨੀ ਨੂੰ ਬਹੁਤ ਪੂਜਦੇ ਹਨ. "ਅਗਸ੍ਤ ਆਦਿ ਜੇ ਬਡੇ ਤਪਸ੍ਤਪੀ ਵਿਸੇਖਿਐ." (ਅਕਾਲ) ੨. ਇਸ ਨਾਉਂ ਦਾ ਇਕ ਤਾਰਾ, ਜੋ ੧੭. ਭਾਦੋਂ ਨੂੰ ਦੱਖਣ ਦਿਸ਼ਾ ਤੋਂ ਉਦੇ ਹੁੰਦਾ ਹੈ. "ਉਦਯ ਅਗਸ੍ਤ ਪੰਥ ਜਲ ਸੋਖਾ." (ਤੁਲਸੀ)...
ਅ਼. [صوُرت] ਸੂਰਤ. ਸੰਗ੍ਯਾ- ਤਸਵੀਰ. ਮੂਰਤਿ। ੨. ਸ਼ਕਲ। ੩. ਅ਼. [سوُرہ] ਕ਼ੁਰਾਨ ਸ਼ਰੀਫ਼ ਦਾ ਬਾਬ. ਅਧ੍ਯਾਯ। ੪. ਸੰ. ਸੂਰ੍ਤ. ਬੰਬਈ ਹਾਤੇ ਗੁਜਰਾਤ ਪ੍ਰਾਂਤ ਦਾ ਇੱਕ ਸ਼ਹਿਰ, ਜੋ ਕਿਸੇ ਸਮੇਂ ਸੁਰਾਸ੍ਟ੍ਰ ਦੇਸ਼ ਦਾ ਪ੍ਰਧਾਨ ਨਗਰ ਸੀ. "ਸੁਕ੍ਰਿਤ ਸਿੰਘ ਸੂਰੋ ਬਡੋ ਸੂਰਤ ਕੋ ਨਰਪਾਲ." (ਚਰਿਤ੍ਰ ੧੬੬) ੫. ਸੰ. ਸੂਰਤ. ਵਿ- ਦਯਾਲੁ. ਕ੍ਰਿਪਾਲੁ....
ਅ਼. [بقر] ਸੰਗ੍ਯਾ- ਚੀਰਨ ਦੀ ਕ੍ਰਿਯਾ। ੨. ਲੋਕਾਂ ਦੇ ਹਿਤ ਦੀ ਅਰਦਾਸ। ੩. ਬੈਲ। ੪. ਗਊ। ੫. ਦੇਖੋ, ਬਿਕਰ....
(ਵਿ- ਅੱਜ੍) ਸੰਗ੍ਯਾ- ਕਪਟ. ਛਲ. ਧੋਖਾ। ੨. ਬਹਾਨਾ. ਹੀਲਾ। ੩. ਵਿਘਨ। ੪. ਦੇਖੋ, ਬਿਆਜ....
ਦੇਖੋ, ਬਹਾਉਣਾ ੧। ੨. ਫ਼ਾ. [بہانہ] ਸੰਗ੍ਯਾ- ਹੀਲਾ. ਮਿਸ. ਵਲ੍ਹਾਉ. "ਕਿਆ ਕੋ ਕਰੈ ਬਹਾਨਾ." (ਬਿਲਾ ਮਃ ੩) ੩. ਨਿਮਿੱਤ ਹੇਤੁ. ਸਬਬ....
ਸੰਗ੍ਯਾ- ਛਲ. ਫਰੇਬ। ੨. ਦੁੱਖ. "ਮਨ ਨ ਸੁਹੇਲਾ ਪਰਪੰਚ ਹੀਲਾ." (ਗਉ ਮਃ ੫) "ਸਾਧਨ ਕੋ ਹਰਤਾ ਜੋਉ ਹੀਲੌ." (ਕ੍ਰਿਸਨਾਵ) ੩. ਅ਼. [حیلہ] ਹ਼ੀਲਹ. ਬਹਾਨਾ. "ਹੀਲੜਾ ਏਹੁ ਸੰਸਾਰੋ." (ਵਡ ਮਃ ੧. ਅਲਾਹਣੀ) ੪. ਆਪਣੇ ਬਚਾਉ ਲਈ ਯੁਕਤਿ ਸੋਚਣ ਦੀ ਕ੍ਰਿਯਾ (ਤਦਬੀਰ)....
ਸੰ. ਸੰਗ੍ਯਾ- ਛਲ. ਫ਼ਰੇਬ. "ਕੂੜਿ ਕਪਟਿ ਕਿਨੈ ਨ ਪਾਇਓ." (ਸ੍ਰੀ ਮਃ ੪) ੨. ਦੇਖੋ, ਕਪਾਟ. "ਖੋਲਿ ਕਪਟ ਗੁਰੁ ਮੇਲੀਆ." (ਜੈਤ ਛੰਤ ਮਃ ੫) "ਨਾਨਕ ਮਿਲਹੁ ਕਪਟ ਦਰ ਖੋਲਹੁ." (ਤੁਖਾਰੀ ਬਾਰਹਮਾਹਾ)...