ਲੋਮਸ

lomasaलोमस


ਸੰ. ਲੋਮਸ਼ ਵਿ- ਰੋਮਾਂਵਾਲਾ, ਜਿਸ ਦੇ ਸ਼ਰੀਰ ਪੁਰ ਬਹੁਤੇ ਰੋਮ ਹੋਣ। ੨. ਸੰਗ੍ਯਾ- ਮੀਢਾ. ਛੱਤਰਾ। ੩. ਇੱਕ ਰਿਖੀ, ਜਿਸ ਦੇ ਗਲ ਵਿੱਚ ਪਰੀਕ੍ਸ਼ਿਤ ਨੇ ਮੋਇਆ ਹੋਇਆ ਸੱਪ ਪਾ ਦਿੱਤਾ ਸੀ ਅਰ ਲੋਮਸ਼ ਦੇ ਚੇਲੇ ਸ਼੍ਰਿੰਗੀ ਰਿਖੀ ਨੇ ਸ੍ਰਾਪ ਦਿੱਤਾ ਸੀ ਕਿ ਸੱਤਵੇਂ ਦਿਨ ਤਕ੍ਸ਼੍‍ਕ ਨਾਗ ਪਰੀਕ੍ਸ਼ਿਤ ਨੂੰ ਡੰਗੇਗਾ. ਮਹਾਭਾਰਤ ਅਨੁਸਾਰ ਲੋਮਸ਼ ਰਿਖੀ ਅਮਰ ਹੈ. ਇਸ ਨੇ ਰਾਜਾ ਯੁਧਿਸ਼੍ਟਿਰ ਨੂੰ ਸਾਰੇ ਤੀਰਥਾਂ ਦੀ ਯਾਤ੍ਰਾ ਕਰਵਾਈ ਸੀ. "ਚਉਦਹ ਇੰਦ੍ਰ ਵਿਣਾਸ ਕਾਲ ਬ੍ਰਹਮੇ ਦਾ ਇੱਕ ਦਿਵਸ ਵਿਹਾਵੈ ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇਕ ਰੋਮ ਛਿਜਾਵੈ." (ਭਾਗੁ)#ਅਰਥਾਤ- ਬ੍ਰਹਮਾ ਦੇ ਇੱਕ ਦਿਨ ਵਿੱਚ ਚੌਦਾਂ ਇੰਦ੍ਰ ਹੋਕੇ ਮਰ ਜਾਂਦੇ ਹਨ, ਅਰ ਅਜੇਹੇ ਦਿਨਾਂ ਦੇ ਸੌ ਵਰ੍ਹੇ ਬ੍ਰਹਮਾ ਉਮਰ ਭੋਗਦਾ ਹੈ. ਬ੍ਰਹਮਾ ਦੇ ਮਰਨ ਤੇ ਲੋਮਸ ਭੱਦਣ ਕਰਾਉਣ ਦੀ ਥਾਂ, ਕੇਵਲ ਇੱਕ ਰੋਮ ਪੁੱਟ ਛੱਡਦਾ ਹੈ ਕਿ ਬ੍ਰਹਮਾ ਰੋਜ ਪਿਆ ਮਰਦਾ ਹੈ, ਕੌਣ ਨਿਤ ਭੱਦਣ ਕਰਾਵੇ.


सं. लोमश वि- रोमांवाला, जिस दे शरीर पुर बहुते रोम होण। २. संग्या- मीढा. छॱतरा। ३. इॱक रिखी, जिस दे गल विॱच परीक्शित ने मोइआ होइआ सॱप पा दिॱता सी अर लोमश दे चेले श्रिंगी रिखी ने स्राप दिॱता सी कि सॱतवें दिन तक्श्‍क नाग परीक्शित नूं डंगेगा. महाभारत अनुसार लोमश रिखी अमर है. इस ने राजा युधिश्टिर नूं सारे तीरथां दी यात्रा करवाई सी. "चउदह इंद्र विणास काल ब्रहमे दा इॱक दिवस विहावै धंदे ही ब्रहमा मरै, लोमस दा इक रोम छिजावै." (भागु)#अरथात- ब्रहमा दे इॱक दिन विॱच चौदां इंद्र होके मर जांदे हन, अर अजेहे दिनां दे सौ वर्हे ब्रहमा उमर भोगदा है. ब्रहमा दे मरन ते लोमस भॱदण कराउण दी थां, केवल इॱक रोम पुॱट छॱडदा है कि ब्रहमा रोज पिआ मरदा है, कौण नित भॱदण करावे.