lūlhaलूल्ह
ਸੰਗ੍ਯਾ- ਛੱਬਾ. ਝੱਬਾ. ਇੱਕ ਪ੍ਰਕਾਰ ਦਾ ਗਹਿਣਾ, ਜੋ ਮਸਤਕ ਅਥਵਾ ਕਨਪਟੀ ਪੁਰ ਪਹਿਰੀਦਾ ਹੈ. ਇਸ ਦਾ ਮੂਲ ਲੂਲੂ ਹੈ. "ਲੂਲ੍ਹ ਹਮੇਲ ਸਜਾਵਨ ਕਰੀ." (ਗੁਪ੍ਰਸੂ)
संग्या- छॱबा. झॱबा. इॱक प्रकार दा गहिणा, जो मसतक अथवा कनपटी पुर पहिरीदा है. इस दा मूल लूलू है. "लूल्ह हमेल सजावन करी."(गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਛਬਿ (ਸੁੰਦਰਤਾ) ਦੇਣ ਵਾਲਾ ਰੇਸ਼ਮ ਅਥਵਾ ਜ਼ਰੀ ਆਦਿ ਦਾ ਗੁੰਫਾ। ੨. ਬਾਲਕਾਂ ਦੇ ਸਿਰ ਦਾ ਇੱਕ ਭੂਖਣ. ਲੂਲ੍ਹ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚਾਨਣੀ ਦੇ ਵਿਚਕਾਰ ਲਾਇਆ ਹੋਇਆ ਰੇਸ਼ਮ ਸੋਨੇ ਚਾਂਦੀ ਆਦਿ ਦਾ ਭੂਖਣ....
ਸੰਗ੍ਯਾ- ਜ਼ਰੀ ਰੇਸ਼ਮ ਦਾ ਗੁੱਫਾ. ਛੱਬਾ. ਗੁੱਛਾ....
ਸੰ. ਸੰਗ੍ਯਾ- ਤਰਹ. ਭਾਂਤਿ "ਅਨਿਕ ਪ੍ਰਕਾਰ ਕੀਓ ਬਖ੍ਯਾਨ" (ਸੁਖਮਨੀ) ੨. ਭੇਦ. ਕਿਸਮ। ੩. ਸਮਾਨਤਾ. ਬਰਾਬਰੀ। ੪. ਸੰ. ਪ੍ਰਾਕਾਰ ਕਿਲਾ. ਕੋਟ. "ਤੁਮ ਹੀ ਦੀਏ ਅਨਿਕ ਪ੍ਰਕਾਰਾ, ਤੁਮ ਹੀ ਦੀਏ ਮਾਨ." (ਸਾਰ ਮਃ ੫)...
ਦੇਖੋ, ਗਹਣਾ....
ਸੰ. ਮਸ੍ਤਕ. ਸੰਗ੍ਯਾ- ਮੱਥਾ, "ਧਰ੍ਯੋ ਚਰਨ ਪੈ ਮਸਤਕ ਆਇ." (ਗੁਪ੍ਰਸੂ) ੨. ਸਿਰ ਦੀ ਖੋਪਰੀ। ੩. ਸਿਰ. ਸੀਸ. "ਮਸਤਕੁ ਅਪਨਾ ਭੇਟ ਦੇਉ." (ਬਿਲਾ ਮਃ ੫) ੪. ਵਿ- ਸਰਦਾਰ. ਪ੍ਰਧਾਨ ਮੁਖੀਆ। ੫. ਸੰ. ਮਸ੍ਤਿਸ੍ਕ. ਸੰਗ੍ਯਾ- ਮੱਥੇ ਦੀ ਚਿਕਨਾਈ. ਮਗ਼ਜ਼, ਭੇਜਾ. ਮਸਤਿਕ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਕੰਨ ਅਤੇ ਅੱਖ ਦੇ ਵਿਚਕਾਰ ਦਾ ਥਾਂ. ਪੁੜਪੁੜੀ। ੨. ਦੇਖੋ, ਕਨਫਟੀ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਕ੍ਰਿ. ਵਿ- ਬਿਲਕੁਲ. ਮੂਲੋਂ "ਐਸਾ ਕੰਮ ਮੂਲੇ ਨ ਕੀਚੈ, ਜਿਤੁ ਅੰਤਿ ਪਛੋਤਾਈਐ." (ਅਨੰਦੁ) ੨. ਸੰ. ਸੰਗ੍ਯਾ- ਜੜ. "ਮੂਲ ਬਿਨਾ ਸਾਖਾ ਕਤੁ ਆਹੈ?" (ਭੈਰ ਮਃ ੫) ੩. ਵਪਾਰ ਲਈ ਪੂੰਜੀ. ਮੂਲਧਨ. "ਖੋਵੈ ਮੂਲ ਲਾਭ ਨਹਿ" ਪਾਵੈ." (ਗੁਪ੍ਰਸੂ) ੪. ਅਸਲ ਮਜਮੂਨ, ਜਿਸ ਪੁਰ ਟੀਕਾ ਟਿੱਪਣੀ ਲਿਖੀ ਜਾਵੇ. Text। ੫. ਮੁੱਢ. ਆਦਿ. ਭਾਵ- ਕਰਤਾਰ. "ਮੂਲਿ ਲਾਗੇ ਸੇ ਜਨ ਪਰਵਾਣੁ। ××× ਡਾਲੀ ਲਾਗੈ ਨਿਹਫਲ ਜਾਈ ॥" (ਆਸਾ ਮਃ ੩) ਡਾਲੀ ਤੋਂ ਭਾਵ ਦੇਵੀ ਦੇਵਤਾ ਅਤੇ ਜਗਤ ਹੈ। ੬. ਅਸਲਿਯਤ। ੭. ਉੱਨੀਹਵਾਂ ਨਛਤ੍ਰ। ੮. ਗਾਜਰ ਮੂਲੀ ਆਦਿਕ ਜਮੀਨ ਅੰਦਰ ਹੋਣ ਵਾਲੇ ਪਦਾਰਥ। ੯. ਸੰ. मूल्. ਧਾ- ਜੜੇ ਜਾਣਾ, ਦ੍ਰਿੜ੍ਹ ਹੋਣਾ, ਵਧਣਾ, ਜੜ ਪਕੜਨਾ। ੧੦. ਦੇਖੋ, ਮੂਲ੍ਯ....
ਅ਼. [لوُلوُ] ਸੰਗ੍ਯਾ- ਮੋਤੀ. ਮੁਕ੍ਤਾ. "ਲੂਲੂ ਲਾਲ ਬਜ੍ਰਮਣਿ ਮਣਿਕ." (ਸਲੋਹ)...
ਸੰਗ੍ਯਾ- ਛੱਬਾ. ਝੱਬਾ. ਇੱਕ ਪ੍ਰਕਾਰ ਦਾ ਗਹਿਣਾ, ਜੋ ਮਸਤਕ ਅਥਵਾ ਕਨਪਟੀ ਪੁਰ ਪਹਿਰੀਦਾ ਹੈ. ਇਸ ਦਾ ਮੂਲ ਲੂਲੂ ਹੈ. "ਲੂਲ੍ਹ ਹਮੇਲ ਸਜਾਵਨ ਕਰੀ." (ਗੁਪ੍ਰਸੂ)...
ਅ. ਹ਼ਮਾਯਲ. ਗਾਤ੍ਰਾ। ੨. ਚਾਂਦੀ ਸੁਵਰਣ ਆਦਿਕ ਦੀ ਮਾਲਾ, ਜੋ ਛਾਤੀ ਤੇ ਲਟਕਦੀ ਰਹਿੰਦੀ ਹੈ. ਇਹ ਇਸਤ੍ਰੀ ਪੁਰਖਾਂ ਤਥਾ ਘੋੜੇ ਆਦਿਕ ਪਸ਼ੂਆਂ ਦਾ ਭੀ ਭੂਸਣ ਹੈ। ੩. ਮੁਸਲਮਾਨ ਕੁਰਾਨ ਨੂੰ ਭੀ ਮਾਲਾ ਦੀ ਤਰਾਂ ਪਹਿਨਦੇ ਹਨ....
ਹਾਥੀ. ਦੇਖੋ, ਕਰਿ ੩.। ੨. ਸੰਗ੍ਯਾ- ਬਾਂਹ. ਭੁਜਾ, ਜੋ ਕਰ (ਹੱਥ) ਨੂੰ ਧਾਰਨ ਕਰਦੀ ਹੈ. "ਤੁਮ ਰਾਖਹੁ ਧਾਰਿ ਕਰੀ." (ਗੂਜ ਮਃ ੫) ੩. ਕਰੀਰ ਦਾ ਸੰਖੇਪ। ੪. ਕਰੀਂ. ਕਰਾਂ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ੫. ਕੀਤੀ. ਕਰਨ ਦਾ ਭੂਤ ਕਾਲ "ਜਾਕਉ ਕ੍ਰਿਪਾ ਕਰੀ ਪ੍ਰਭਿ ਮੇਰੈ." (ਸੋਰ ਮਃ ੫)...