jhabāझॱबा
ਸੰਗ੍ਯਾ- ਜ਼ਰੀ ਰੇਸ਼ਮ ਦਾ ਗੁੱਫਾ. ਛੱਬਾ. ਗੁੱਛਾ.
संग्या- ज़री रेशम दा गुॱफा. छॱबा. गुॱछा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਜਰਾ. (ਵ੍ਰਿੱਧ) ਅਵਸਥਾ. "ਆਵਤ ਨਿਕਟਿ ਬਿਖੰਮ ਜਰੀ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਮ੍ਰਿਤ੍ਯੁ. ਮੌਤ. "ਸੁਨ ਹੰਤ ਜਰੀ." (ਗੁਪ੍ਰਸੂ) ਗੁਰਕਥਾ ਸੁਣਕੇ ਕਾਲ ਦਾ ਭੈ ਨਾਸ਼ ਹੁੰਦਾ ਹੈ। ਜੜੀ. ਬੂਟੀ. "ਹਰਤਾ ਜੁਰ ਕੀ ਸੁਖਪੁੰਜ ਜਰੀ." (ਗੁਪ੍ਰਸੂ) "ਕਾਮ ਜਰੀ ਇਹ ਕੀਨ ਜਰੀ." (ਕ੍ਰਿਸਨਾਵ) ਕਾਮ ਨਾਲ ਜਲੀ ਦੀ ਇਹ ਦਵਾਈ ਕੀਤੀ। ੪. ਵਿ- ਜਲੀ ਹੋਈ. ਦਗਧ ਹੋਈ। ੫. ਸਹਾਰੀ. ਬਰਦਾਸ਼ਤ ਕੀਤੀ. "ਜਰੀ ਨ ਗੁਰਕੀਰਤਿ ਮਤਿ ਜਰੀ." (ਗੁਪ੍ਰਸੂ) ੬. ਜਟਿਤ. ਜੜੀ ਹੋਈ. ਜੜਾਊ. "ਚਾਰ ਜਰਾਉ ਜਰੀ." (ਗੁਪ੍ਰਸੂ) ੭. ਜ਼ਰ (ਸੁਵਰਣ) ਦੀ ਤਾਰ. ਜ਼ਰੀਂ. "ਜਰੀਦਾਰ ਅੰਬਰ ਪਟੰਬਰ ਸੁਹਾਇ ਬਡੋ." (ਗੁਪ੍ਰਸੂ)...
ਫ਼ਾ. [ریشم] ਸੰਗ੍ਯਾ- ਪੱਟ. ਚਿਨਾਂਸ਼ੁਕ....
ਸੰਗ੍ਯਾ- ਗੁੱਛਾ. ਦੇਖੋ, ਗੁੰਫ. "ਸੇਜਬੰਦ ਗੁੰਫੇ ਬਡ ਜਰੀ." (ਗੁਪ੍ਰਸੂ) ੨. ਕਾਰਣਮਾਲਾ ਅਲੰਕਾਰ ਦੀ ਭੀ ਗੁੰਫਾ ਸੰਗ੍ਯਾ ਹੈ. ਦੇਖੋ, ਕਾਰਣਮਾਲਾ....
ਸੰਗ੍ਯਾ- ਛਬਿ (ਸੁੰਦਰਤਾ) ਦੇਣ ਵਾਲਾ ਰੇਸ਼ਮ ਅਥਵਾ ਜ਼ਰੀ ਆਦਿ ਦਾ ਗੁੰਫਾ। ੨. ਬਾਲਕਾਂ ਦੇ ਸਿਰ ਦਾ ਇੱਕ ਭੂਖਣ. ਲੂਲ੍ਹ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚਾਨਣੀ ਦੇ ਵਿਚਕਾਰ ਲਾਇਆ ਹੋਇਆ ਰੇਸ਼ਮ ਸੋਨੇ ਚਾਂਦੀ ਆਦਿ ਦਾ ਭੂਖਣ....
ਸੰ. गुच्छ ਸੰਗ੍ਯਾ- ਪੱਤੇ ਅਤੇ ਫਲਾਂ ਦਾ ਸਮੂਹ. ਇੱਕ ਸ਼ਾਖ਼ ਨੂੰ ਲੱਗੇ ਹੋਏ ਬਹੁਤ ਫਲ. ਜੈਸੇ- ਅੰਗੂਰਾਂ ਦਾ ਗੁੱਛਾ। ੨. ਫੂੰਦਨਾ. ਛੱਬਾ....